ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰੀ ਖੇਤਰਾਂ ਵਿੱਚ ਵੱਧਦੀ ਹੋਈ ਆਬਾਦੀ ਤੇ ਖੇਤਰ ਦੇ ਮੱਦੇਨਜਰ ਬੱਚਿਆਂ ਦੀ ਸਿਖਿਆ ਮਹੁਇਆ ਕਰਵਾਉਣ ਲਈ ਸਕੂਲ ਖੋਲਣ ਤਹਿਤ ਸਰਵੇ ਕੀਤਾ ਜਾਵੇ ਤਾਂ ਜੋ ਸ਼ਹਿਰਾਂ ਵਿੱਚ ਬੱਚਿਆਂ ਨੂੰ ਲੰਬੀ ਦੂਰੀ ਤੈਅ ਕਰ ਕੇ ਸਕੂਲ ਨਾ ਜਾਣਾ ਪਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਰਾਜ ਪੱਧਰੀ ਦਿਸ਼ਾ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਿਕਾਸ ਅਤੇ ਪ ੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਸਾਂਸਦ ਧਰਮਬੀਰ ਸਿੰਘ, ਨਵੀਨ ਜਿੰਦਲ ਸਮੇਤ ਕਈ ਵਿਧਾਇਕ ਵੀ ਮੌਜੂਦ ਰਹੇ। ਮੀਟਿੰਗ ਤੋਂ ਸਾਰੇ ਜਿਲ੍ਹਾ ਦੇ ਅਧਿਕਾਰੀ ਵੀ ਆਨਲਾਇਨ ਜੁੜੇ।
ਮੁੱਖ ਮੰਤਰੀ ਨੇ ਕਿਹਾ ਕਿ ਸਿਖਿਆ ਵਿਭਾਗ ਵੱਲੋਂ ਪਿਛਲੇ ਸਾਲ ਸਕੂਲ ਛੱਡ ਚੁੱਕੇ 34 ਹਜਾਰ ਬੱਚਿਆਂ ਵਿੱਚੋਂ 18796 ਬੱਚਿਆਂ ਨੂੰ 6 ਮਹੀਨੇ ਦੀ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ ਉਨ੍ਹਾਂ ਵਿੱਚੋਂ 15386 ਬੱਚਿਆਂ ਨੂੰ ਮੁੱਖਧਾਰਾ ਵਿੱਚ ਲਿਆਇਆ ਗਿਆ। ਇਸ ਤੋਂ ਇਲਾਵਾ ਸੈਕਟਰ 37 ਫਰੀਦਾਬਾਦ ਵਿੱਚ ਸਕੂਲ ਭਵਨ ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਹਰ ਜਿਲ੍ਹਾ ਵਿੱਚ ਮਾਡਲ ਸੰਸਕ੍ਰਿਤੀ ਸਕੂਲ ਖੋਲੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਰ ਘਰ ਗ੍ਰਹਿਣੀ ਯੋਜਨਾ ਦਾ ਲਾਭ ਯੋਗ ਮਹਿਲਾਵਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਈ ਜਾਵੇ। ਇਸ ਤੋਂ ਇਲਾਵਾ ਵਿਸ਼ੇਸ਼ਕਰ ਢਾਣੀਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਲਈ ਬਿਜਲੀ ਸੁਲਭ ਕਰਵਾਉਣ ਲਈ ਲੋਕਾਂ ਨੂੰ ਸੋਲਰ ਸਬਡਿਸੀ ਸਕੀਮਾਂ ਦੇ ਪ੍ਰਤੀ ਜਾਗਰੁਕ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਟੀਬੀ ਮੁਕਤ ਅਤੇ ਏਨੀਮਿਆ ਮੁਕਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕੌਮੀ ਕ੍ਰਿਮੀ ਮੁਕਤ ਮੁਹਿੰਮ ਵਿੱਚ ਰਾਜ ਨੇ 98 ਫੀਸਦੀ ਕਵਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਨਿਯੂਰੋਪੈਥੀ ਸਹੂਲਤਾਂ ਵਧਾਈਆਂ ਜਾਣ ਤਾਂ ਜੋ ਨਾਗਰਿਕਾਂ ਨੂੰ ਬਿਤਹਰ ਸਿਹਤ ਲਾਭ ਮਿਲੇ। ਜਨਔਸ਼ਧੀ ਕੇਂਦਰ ਖੋਲਣ 'ਤੇ ਜੋਰ ਦਿੱਤਾ ਜਾਵੇ ਤਾਂ ਜੋ ਨਾਗਰਿਕਾਂ ਨੂੰ ਸਹੀ ਮੁੱਲ 'ਤੇ ਦਵਾਈਆਂ ਸੁਲਭ ਹੋ ਸਕਣੇ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸਮੀਖਿਆ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ 98726 ਮਕਾਨ ਬਨਾਉਣ ਦੇ ਟੀਚੇ ਅਨੁਸਾਰ 652 ਕਰੋੜ ਰੁਪਏ ਦੀ ਰਕਮ ਤੋਂ 76275 ਮਕਾਨ ਮੰਜੂਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 41491 ਪੂਰੇ ਹੋ ਚੁੱਕੇ ਹਨ ਅਤੇ ਬਾਕੀ ਨਿਰਮਾਣਧੀਨ ਹਨ। ਇਸੀ ਤਰ੍ਹਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਯੋਜਨਾ ਵਿੱਚ 67649 ਮਕਾਨ ਬਣਾਏ ਜਾਣਗੇ। ਇਸ ਵਿੱਚੋਂ 703 ਕਰੋੜ ਰੁਪਏ ਦੀ ਲਾਗਤ ਨਾਲ 33690 ਮਕਾਨ ਬਣਾਏ ਜਾ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਡਾ. ਬੀ ਆਰ ਅੰਬੇਦਕਰ ਆਵਾਸ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਸਹਾਇਤਾ ਰਕਮ ਲਈ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਬਿਨੈ ਪ੍ਰਕ੍ਰਿਆ ਜਲਦੀ ਪੂਰੀ ਕੀਤੀ ਜਾਵੇ ਤਾਂ ਜੋ ਯੋਗ ਲੋਕਾਂ ਨੂੰ ਅਗਲੇ ਮਹੀਨੇ ਰਕਮ ਮਹੁਇਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ, ਨੌਜੁਆਨਾਂ ਲਈ ਅੰਬਾਲਾ ਵਿੱਚ ਸਟੇਟ ਸੈਂਟਰਲ ਅਲਾਇਬ੍ਰੇਰੀ ਅਤੇ ਨਾਰਨੌਲ ਵਿੱਚ ਜਿਲ੍ਹਾ ਲਾਇਬੇ੍ਰਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਜਲ ਸ਼ਕਤੀ ਮੁਹਿੰਮ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲਭਰਾਵ ਵਾਲੇ ਖੇਤਰਾਂ ਵਿੱਚ ਵਾਟਰ ਬਾਡੀ ਬਨਾਉਣ ਲਈ ਯੋਜਨਾ ਬਣਾਈ ਜਾਵੇ ਤਾਂ ਜੋ ਜਰੂਰਤ ਅਨੂਸਾਰ ਜਲ੍ਹ ਦੀ ਵਰਤੋ ਕੀਤੀ ਜਾ ਸਕੇ। ਇਸ ਦੇ ਲਈ ਪਿੰਡ ਪੰਚਾਇਤਾਂ ਤੋਂ ਪ੍ਰਸਤਾਵ ਮੰਗੇ ਜਾਣ। ਉਨ੍ਹਾਂ ਨੇ ਕਿਹਾ ਕਿ ਹਿਸਾਰ ਡੇ੍ਰਨ ਤੇ ਭਿਵਾਨੀ ਡੇ੍ਰਨ ਨੂੰ ਡੁੰਘਾ ਕਰ ਵਿਸਤਾਰੀਕਰਣ ਕੀਤਾ ਜਾਵੇਗਾ। ਇਸ ਦੀ ਪ੍ਰਕ੍ਰਿਆ ੧ਲਦੀ ਹੀ ਪੂਰੀ ਕਰ ਲਈ ਜਾਵੇਗੀ।
ਅੰਮ੍ਰਿਤ ਯੋਜਨ-2 ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ 27 ਜਲ੍ਹ ਅਤੇ 9 ਸੀਵਰੇਜ ਪਰਿਯੋਜਨਾਵਾਂ ਚੱਲ ਰਹੀਆਂ ਹਨ ਜਿਨ੍ਹਾਂ ਨੇ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਲਗਭਗ 59 ਵੱਡੇ ਪਿੰਡਾਂ ਵਿੱਚ ਮਹਾਗਾ੍ਰਮ ਯੋਜਨਾ ਤਹਿਤ ਸੀਵਰੇਜ ਅਤੇ ਨਵੀਂ ਨਗਰਪਾਲਿਕਾਵਾਂ ਵਿੱਚ ਵੀ ਸੀਵਰੇਜ ਅਤੇ ਪੇਯਜਲ ਯੋਜਨਾਂਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ 66 ਹਜਾਰ ਪਖਾਨੇ ਦਾ ਨਿਰਮਾਣ ਕੀਤਾ ਗਿਆ ਅਤੇ ਨਾਲ ਹੀ ਸ਼ਹਿਰੀ ਅਤੇ ਪਿੰਡਾਂ ਦੀ ਸਵੱਛਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ 257 ਖੇਡ ਸਟੇਡੀਅਮ ਦੇ ਨਵੀਨੀਕਰਣ 'ਤੇ 314 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ ਅਤੇ ਗ੍ਰਾਮੀਣ ਖੇਤਰਾਂ ਵਿੱਚ 1025 ਵਿਯਾਮਸ਼ਾਲਾਵਾਂ ਅਤੇ ਇਨਡੋਰ ਜਿਮ ਬਣਾਏ ਗਏ ਹਨ।
ਵਿਯਾਮਸ਼ਾਲਾਵਾਂ ਵਿੱਚ ਟ੍ਰੈਕ ਨਿਰਮਾਣ ਨੂੰ ਪ੍ਰਾਥਮਿਕਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਗ੍ਰਾਮੀਣ ਖੇਤਰਾਂ ਵਿੱਚ ਮਹਿਲਾਵਾਂ ਨੂੰ ਸੈਰ ਲਈ ਬਿਹਤਰ ਸਥਾਨ ਸੁਲਭ ਹੋ ਸਕੇ। ਮੀਅਿੰਗ ਵਿੱਚ ਹੋਰ ਵਿਭਾਗਾਂ ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਵਿਨੀਤ ਗਰਗ, ਜੀ ਅਨੁਪਮਾ, ਅਨੁਰਾਗ ਅਗਰਵਾਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।