ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤੀ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਅਤੇ ਭੁਮੀ ਜੋਤ ਅਤੇ ਭੂਮੀ ਅਭਿਲੇਖ ਸਮੇਕਨ ਨਿਦੇਸ਼ਕ ਡਾ. ਯੱਸ਼ਪਾਲ ਦੇ ਨਾਲ ਮਿਲ ਕੇ ਅੱਜ ਇੱਥੇ ਮਾਲ ਅਧਿਕਾਰੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਵਿਸਤਾਰ ਅਤੇ ਰਚਨਾਤਮਕ ਚਰਚਾ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਸਾਰੀ ਸਮਸਿਆਵਾਂ 'ਤੇ ਕਾਨੂੰਨ ਅਤੇ ਸਥਾਪਿਤ ਪ੍ਰਕ੍ਰਿਆਵਾਂ ਅਨੁਸਾਰ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।
ਡਾ. ਮਿਸ਼ਰਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਹੀ ਪ੍ਰਕ੍ਰਿਆ ਦਾ ਪਾਲਣ ਕੀਤਾ ਜਾਵੇਗਾ ਅਤੇ ਹਰੇਕ ਮਾਮਲੇ ਵਿੱਚ ਨਿਰਪੱਖਤਾ ਨਾਲ ਵਿਚਾਰ ਕੀਤਾ ਜਾਵੇਗਾ। ਡਾ. ਮਿਸ਼ਰਾ ਨੇ ਕਿਹਾ ਕਿ ਮਾਲ ਅਧਿਕਾਰੀ ਪ੍ਰਸਾਸ਼ਨਿਕ ਵਿਵਸਥਾ ਦੀ ਰੀੜ ਦੀ ਹੱਡੀ ਹਨ ਅਤੇ ਕਈ ਵਿਭਾਗ ਉਨ੍ਹਾਂ ਦੇ ਕੰਮ 'ਤੇ ਨਿਰਭਰ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਅਤੇ ਸਰਕਾਰ ਦੀ ਹਮੇਸ਼ਾ ਤੋਂ ਇਹ ਨੀਤੀ ਰਹੀ ਹੈ ਕਿ ਨਵੇਂ ਉਪਕ੍ਰਮਾਂ ਵਿੱਚ ਫੀਲਡ ਅਧਿਕਾਰੀਆਂ ਨੂੰ ਸਰਗਰਮ ਰੂਪ ਨਾਲ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮਾਲ ਅਧਿਕਾਰੀਆਂ ਦੇ ਨਾਲ ਵਿਚਾਰ-ਵਟਾਂਦਰਾਂ ਨੂੰ ਹੋਰ ਵੱਧ ਸੰਸਥਾਗਤ ਰੂਪ ਦਿੱਤਾ ਜਾਵੇਗਾ ਤਾਂ ਜੋ ਫੀਲਡ ਅਤੇ ਮੁੱਖ ਦਫਤਰ ਦੇ ਵਿੱਚ ਨਿਸਮਤ ਸੰਵਾਦ ਯਕੀਨੀ ਹੋ ਸਕੇ, ਜਿਸ ਨਾਲ ਸੰਚਾਰ ਦੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਗਲਤਫਹਿਮੀਆਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਮੇਵਾਰੀਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਨਿਭਾਉਣ ਅਤੇ ਅਧਿਕਾਰਕ ਜਿਮੇਵਾਰੀਆਂ ਨੂੰ ਨਿਭਾਉਂਦੇ ਸਮੇਂ ਆਉਣ ਵਾਲੀ ਕਿਸੇ ਵੀ ਮੁਸ਼ਕਲ ਨੂੰ ਤੁਰੰਤ ਸੂਚਿਤ ਕਰਨ। ਉਨ੍ਹਾਂ ਨੇ ਕਿਹਾ ਕਿ ਸਮਸਿਆਵਾਂ ਨੂੰ ਵੱਧਣ ਤੋਂ ਪਹਿਲਾਂ ਸੁਲਝਾਉਣ ਲਈ ਪਾਰਦਰਸ਼ੀ ਅਤੇ ਸਮੇਂ 'ਤੇ ਸੰਚਾਰ ਬਹੁਤ ਮਹਤੱਵਪੂਰਣ ਹੈ।
ਸਰਕਾਰ ਵੱਲੋਂ ਦਿੱਤੇ ਗਏ ਭਰੋਸਿਆਂ ਅਤੇ ਆਮ ਜਨਤਾ ਨੂੰ ਹੋਈ ਅਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਲ ਅਧਿਕਾਰੀਆਂ ਨੇ ਅੱਜ ਤੋਂ ਬਿਨ੍ਹਾ ਕਿਸੇ ਸ਼ਰਤ ਦੇ ਆਪਣਾ ਕਾਰਜਭਾਰ ਸੰਭਾਲਣ ਦਾ ਫੈਸਲਾ ਕੀਤਾ ਹੈ। ਡਾ. ਮਿਸ਼ਰਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਭਰੋਸਾ ਵਿਅਕਤ ਕੀਤਾ ਕਿ ਮਜਬੂਤ ਤਾਲਮੇਲ ਅਤੇ ਆਪਸੀ ਭਰੋਸੇ ਨਾਲ ਰਾਜ ਵਿੱਚ ਪਬਲਿਕ ਸੇਵਾ ਵੰਡ ਵਿੱਚ ਹੋਰ ਸੁਧਾਰ ਹੋਵੇਗਾ।
ਮੀਟਿੰਗ ਵਿੱਚ ਇਹ ਵੀ ਭਰੋਸਾ ਦਿੱਤਾ ਗਿਆ ਕਿ ਬਿਹਤਰ ਤਾਲਮੇਲ ਅਤੇ ਨੀਤੀਗਤ ਮੁੱਦਿਆਂ ਲਈ ਅਧਿਕਾਰੀਆਂ ਦੀ ਇੱਕ ਇੰਟਰ-ਵਿਭਾਗ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ।