Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਵੱਲੋਂ ਲੀਡ ਏਜੰਸੀ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ ਸੁਰੱਖਿਅਤ ਪ੍ਰਣਾਲੀਗਤ ਪਹੁੰਚ ਅਤੇ ਸੜਕ ਇੰਜੀਨੀਅਰਿੰਗ ਅਭਿਆਸਾਂ 'ਤੇ ਸੂਬਾ-ਪੱਧਰੀ ਵਰਕਸ਼ਾਪ ਦਾ ਆਯੋਜਨ

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government

Web Admin

Web Admin

5 Dariya News

ਚੰਡੀਗੜ੍ਹ , 03 Feb 2026

Last updated on: Feb 04, 2026, 12:42 IST

ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨਐੱਚਏਆਈ) ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਨੇ ਲੀਡ ਏਜੰਸੀ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ ਅੱਜ ਚੰਡੀਗੜ੍ਹ ਵਿੱਚ ਸੁਰੱਖਿਅਤ ਪ੍ਰਣਾਲੀਗਤ ਪਹੁੰਚ ਅਤੇ ਸੜਕ ਇੰਜੀਨੀਅਰਿੰਗ ਅਭਿਆਸਾਂ ਬਾਰੇ ਇੱਕ ਸੂਬਾ-ਪੱਧਰੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਖੇਤਰ ਵਿੱਚ ਸੜਕ ਸੁਰੱਖਿਆ ਦੇ ਨਤੀਜਿਆਂ ਨੂੰ ਸੁਧਾਰਨ ਨਾਲ ਜੁੜੇ ਸੀਨੀਅਰ ਨੀਤੀ-ਘਾੜਿਆਂ, ਤਕਨੀਕੀ ਮਾਹਰਾਂ, ਇੰਜੀਨੀਅਰਾਂ, ਯੋਜਨਾਕਾਰਾਂ ਅਤੇ ਹੋਰ ਮਹੱਤਵਪੂਰਨ ਹਿਤਧਾਰਕਾਂ ਨੇ ਭਾਗ ਲਿਆ।

ਇਸ ਵਰਕਸ਼ਾਪ ਦਾ ਆਯੋਜਨ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ, ਜਿਸ ਵਿੱਚ “ਸੁਰੱਖਿਅਤ ਪ੍ਰਣਾਲੀਗਤ ਪਹੁੰਚ” ਨੂੰ ਅਪਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਹ ਇੱਕ ਆਲਮੀ ਪੱਧਰ ’ਤੇ ਮੰਨਿਆ ਹੋਇਆ ਫ਼ਲਸਫ਼ਾ ਹੈ, ਜੋ ਸੜਕਾਂ ਦੇ ਡਿਜ਼ਾਇਨ ਅਤੇ ਪ੍ਰਬੰਧਨ ਦੇ ਕੇਂਦਰ ਵਿੱਚ ਮਨੁੱਖੀ ਨਾਜ਼ੁਕਤਾ ਅਤੇ ਮਨੁੱਖੀ ਗ਼ਲਤੀ ਨੂੰ ਰੱਖਦਾ ਹੈ, ਤਾਂ ਜੋ ਅਟੱਲ ਗ਼ਲਤੀਆਂ ਮੌਤ ਜਾਂ ਗੰਭੀਰ ਚੋਟ ਦਾ ਕਾਰਨ ਨਾ ਬਣਨ।

ਇਹ ਦ੍ਰਿਸ਼ਟੀਕੋਣ ਸਿਰਫ਼ ਵਿਅਕਤੀਗਤ ਸੜਕ ਵਰਤੋਂਕਾਰਾਂ ਨੂੰ ਹਾਦਸਿਆਂ ਲਈ ਦੋਸ਼ੀ ਠਹਿਰਾਉਣ ਦੀ ਬਜਾਏ, ਸੁਰੱਖਿਅਤ ਢਾਂਚਾਗਤ ਸੁਵਿਧਾਵਾਂ, ਸਬੂਤ-ਅਧਾਰਤ ਦਖਲਾਂ ਅਤੇ ਬਹੁ-ਅਨੁਸ਼ਾਸਨੀ ਸਹਿਯੋਗ ਰਾਹੀਂ ਇੱਕ ਮਾਫ਼ੀਯੋਗ ਅਤੇ ਲਚਕੀਲਾ ਸੜਕੀ ਈਕੋਸਿਸਟਮ ਤਿਆਰ ਕਰਨ ’ਤੇ ਕੇਂਦ੍ਰਿਤ ਹੈ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਸ਼ਾਮਲ ਹੋਏ। 

ਉਨ੍ਹਾਂ ਦੀ ਮੌਜੂਦਗੀ ਨੇ ਰਾਜਮਾਰਗ ਸੁਰੱਖਿਆ ਅਤੇ ਇੰਜੀਨੀਅਰਿੰਗ ਵਿੱਚ ਉੱਤਮਤਾ ਨੂੰ ਵਧਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਂਝੇ ਯਤਨਾਂ ਵਿਚਲੇ ਸਹਿਯੋਗ ਨੂੰ ਉਜਾਗਰ ਕੀਤਾ। ਵਰਕਸ਼ਾਪ ਦੀ ਸ਼ੁਰੂਆਤ ਸ਼੍ਰੀ ਰਾਕੇਸ਼ ਕੁਮਾਰ, ਖੇਤਰੀ ਅਧਿਕਾਰੀ, ਐੱਨਐੱਚਏਆਈ, ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਸਵਾਗਤੀ ਭਾਸ਼ਣ ਨਾਲ ਹੋਈ। 

ਉਨ੍ਹਾਂ ਨੇ ਸੜਕ ਸੁਰੱਖਿਆ ਨਾਲ ਸਬੰਧਤ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਵਿਆਪਕ, ਇੰਜੀਨੀਅਰਿੰਗ-ਅਧਾਰਤ ਰਣਨੀਤੀ ਅਪਣਾਉਣ ਦੀ ਬੇਹੱਦ ਲੋੜ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਰਾਜਮਾਰਗ ਡਿਜ਼ਾਇਨ ਵਿੱਚ ਉੱਭਰ ਰਹੇ ਰੁਝਾਨਾਂ ਵਿੱਚ ਮਨੁੱਖੀ ਸੁਰੱਖਿਆ ਨੂੰ ਤਰਜੀਹ ਮਿਲਣੀ ਚਾਹੀਦੀ ਹੈ, ਵਿਗਿਆਨਕ ਯੋਜਨਾ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਘਟਾਉਣ ਲਈ ਵੱਖ-ਵੱਖ ਏਜੰਸੀਆਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਵਰਕਸ਼ਾਪ ਨੂੰ ਹੋਰ ਸੀਨੀਅਰ ਹਸਤੀਆਂ ਨੇ ਵੀ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਮਿਸ ਪ੍ਰਨੀਤ ਸ਼ੇਰਗਿੱਲ, ਆਈਏਐੱਸ, ਰਾਜ ਟ੍ਰਾਂਸਪੋਰਟ ਕਮਿਸ਼ਨਰ ਅਤੇ ਸੜਕ ਸੁਰੱਖਿਆ ਲਈ ਲੀਡ ਏਜੰਸੀ ਦੀ ਡਾਇਰੈਕਟਰ ਜਨਰਲ, ਪੰਜਾਬ; ਮਿਸ ਹਰਗੁਣਜੀਤ ਕੌਰ, ਆਈਏਐੱਸ, ਵਿਸ਼ੇਸ਼ ਸਕੱਤਰ, ਲੋਕ ਨਿਰਮਾਣ ਵਿਭਾਗ, ਪੰਜਾਬ ਸਰਕਾਰ; ਅਤੇ ਸ਼੍ਰੀ ਏ.ਐੱਸ. ਰਾਏ, ਆਈਪੀਐੱਸ, ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਟ੍ਰੈਫ਼ਿਕ), ਪੰਜਾਬ ਸ਼ਾਮਲ ਸਨ। ਆਪਣੇ ਸੰਬੋਧਨਾਂ ਦੌਰਾਨ ਇਨ੍ਹਾਂ ਹਸਤੀਆਂ ਨੇ ਮਜ਼ਬੂਤ ਸੰਸਥਾਗਤ ਸਹਿਯੋਗ, ਡਾਟਾ-ਅਧਾਰਤ ਫ਼ੈਸਲਾ-ਕਰਨ ਅਤੇ ਇੰਜੀਨੀਅਰਿੰਗ, ਅਮਲ ਅਤੇ ਨੀਤੀਗਤ ਉਪਾਵਾਂ ਦੇ ਏਕੀਕਰਨ ਰਾਹੀਂ ਸੁਰੱਖਿਅਤ ਪ੍ਰਣਾਲੀਗਤ ਪਹੁੰਚ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। 

ਉਨ੍ਹਾਂ ਨੇ ਸੜਕ ਇੰਜੀਨੀਅਰਿੰਗ ਅਭਿਆਸਾਂ, ਟ੍ਰੈਫ਼ਿਕ ਪ੍ਰਬੰਧਨ ਅਤੇ ਅਮਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਕੇ ਸੜਕ ਹਾਦਸਿਆਂ ਵਿੱਚ ਮੌਤਾਂ ਅਤੇ ਗੰਭੀਰ ਜ਼ਖਮੀਆਂ ਵਿੱਚ ਲਗਾਤਾਰ ਕਮੀ ਲਿਆਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਤਕਨੀਕੀ ਸੈਸ਼ਨਾਂ ਦੌਰਾਨ ਪ੍ਰਸਿੱਧ ਮਾਹਰਾਂ ਵੱਲੋਂ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਕੀਤੇ ਗਏ। ਐੱਨਐੱਚਏਆਈ ਮੁੱਖ ਦਫ਼ਤਰ ਦੇ ਸਲਾਹਕਾਰ (ਸੜਕ ਸੁਰੱਖਿਆ) ਸ਼੍ਰੀ ਸੁਦਰਸ਼ਨ ਕੇ. ਪੋਪਲੀ ਨੇ ਰਾਜਮਾਰਗਾਂ ਦੇ ਸੁਰੱਖਿਅਤ ਇੰਜੀਨੀਅਰਿੰਗ ਡਿਜ਼ਾਇਨ ਬਾਰੇ ਇੱਕ ਵਿਸਥਾਰਤ ਪੇਸ਼ਕਾਰੀ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਸਮਝਾਇਆ ਕਿ ਗ਼ਲਤੀਆਂ ਨੂੰ ਸਹਿਣ ਵਾਲਾ ਸੜਕ ਢਾਂਚਾ ਅਤੇ ਪੇਸ਼ਗੀ ਸੁਰੱਖਿਆ ਯੋਜਨਾ ਕਿਵੇਂ ਹਾਦਸਿਆਂ ਦੀ ਗੰਭੀਰਤਾ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀ ਹੈ।

ਭਾਰਤੀ ਸੜਕ ਕਾਂਗਰਸ (ਆਈਆਰਸੀ) ਦੇ ਮੈਂਬਰ ਅਤੇ ਸੜਕ ਸੁਰੱਖਿਆ ਮਾਹਿਰ ਸ਼੍ਰੀ ਸਵਤੰਤਰ ਕੁਮਾਰ ਨੇ ਨਵੀਨਤਾਕਾਰੀ ਚਿੰਤਕ ਹੱਲਾਂ ਰਾਹੀਂ ਸੜਕ ਸੁਰੱਖਿਆ ਵਿਸ਼ੇ ’ਤੇ ਸੰਬੋਧਨ ਕੀਤਾ। ਉਨ੍ਹਾਂ ਨੇ ਉੱਨਤ ਸੰਕੇਤ ਚਿੰਨ੍ਹਾਂ, ਉੱਚ ਦ੍ਰਿਸ਼ਟੀ ਵਾਲੇ ਸੜਕ ਚਿੰਨ੍ਹਾਂ ਅਤੇ ਆਵਾਜਾਈ ਸੁਰੱਖਿਆ ਉਪਕਰਣਾਂ (ਰੋਡ ਫਰਨੀਚਰ) ਦੀ ਭੂਮਿਕਾ 'ਤੇ ਚਾਨਣਾ ਪਾਇਆ, ਜੋ ਡਰਾਈਵਰਾਂ ਦੀ ਜਾਗਰੂਕਤਾ ਅਤੇ ਮਾਰਗਦਰਸ਼ਨ ਨੂੰ ਬਿਹਤਰ ਬਣਾਉਂਦੇ ਹਨ।

ਆਈਆਈਟੀ ਦਿੱਲੀ ਦੀ ਪ੍ਰੋਫੈਸਰ ਗੀਤਮ ਤਿਵਾਰੀ ਨੇ “ਰੋਡ ਟੂ ਟ੍ਰੈਫ਼ਿਕ ਸੇਫ਼ਟੀ 2030” ਸਿਰਲੇਖ ਹੇਠ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਸੈਸ਼ਨ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸੜਕ ਸੁਰੱਖਿਆ ਵਿੱਚ ਟਿਕਾਊ ਅਤੇ ਦੀਰਘਕਾਲੀ ਸੁਧਾਰਾਂ ਲਈ ਰਣਨੀਤੀਆਂ ਅਤੇ ਨੀਤੀਗਤ ਦਖਲਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਯੋਜਨਾ, ਅਮਲ ਅਤੇ ਢਾਂਚਾਗਤ ਹੱਲਾਂ ਦੇ ਪ੍ਰਣਾਲੀਬੱਧ ਏਕੀਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਸੇਵਲਾਈਫ਼ ਫਾਊਂਡੇਸ਼ਨ ਦੇ ਸੀਨੀਅਰ ਮੈਨੇਜਰ ਸ਼੍ਰੀ ਰਾਹੁਲ ਪ੍ਰਕਾਸ਼ ਸਿੰਘ ਨੇ ਸੁਰੱਖਿਅਤ ਰਾਜਮਾਰਗਾਂ ਲਈ “ਜ਼ੀਰੋ ਫ਼ੈਟੈਲਿਟੀ ਕੌਰੀਡੋਰ” ਇੰਜੀਨੀਅਰਿੰਗ ਦਖਲਾਂ ਬਾਰੇ ਪੇਸ਼ਕਾਰੀ ਦਿੱਤੀ, ਜਿਸ ਵਿੱਚ ਹਕੀਕਤੀ ਕੇਸ ਅਧਿਐਨ ਅਤੇ ਸਾਬਤਸ਼ੁਦਾ ਸੁਰੱਖਿਆ ਉਪਾਅ ਸਾਂਝੇ ਕੀਤੇ ਗਏ। “ਜ਼ੀਰੋ ਫ਼ੈਟੈਲਿਟੀ ਕੌਰੀਡੋਰ” ਦੇ ਸੰਕਲਪ ਦਾ ਉਦੇਸ਼ ਇੰਜੀਨੀਅਰਿੰਗ, ਅਮਲ, ਐਮਰਜੈਂਸੀ ਦੇਖਭਾਲ ਅਤੇ ਕਮਿਊਨਿਟੀ ਭਾਗੀਦਾਰੀ ਦੇ ਮਿਲੇ-ਝੁਲੇ ਉਪਾਵਾਂ ਰਾਹੀਂ ਸੜਕ ਹਾਦਸਿਆਂ ਵਿੱਚ ਮੌਤਾਂ ਨੂੰ ਨਾਟਕੀ ਢੰਗ ਨਾਲ ਘਟਾਉਣਾ ਹੈ—ਇਹ ਇੱਕ ਸਬੂਤ-ਅਧਾਰਤ ਮਾਡਲ ਹੈ, ਜਿਸ ਨੇ ਉੱਚ ਖ਼ਤਰੇ ਵਾਲੀਆਂ ਸੜਕਾਂ ’ਤੇ ਮੌਤਾਂ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਹੈ।

ਵਰਕਸ਼ਾਪ ਵਿੱਚ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀ, ਵੱਖ-ਵੱਖ ਰਾਜ ਸਰਕਾਰੀ ਵਿਭਾਗਾਂ ਦੇ ਨੁਮਾਇੰਦੇ, ਟ੍ਰੈਫ਼ਿਕ ਅਤੇ ਰਾਜਮਾਰਗ ਇੰਜੀਨੀਅਰ, ਯੋਜਨਾ ਮਾਹਰ ਅਤੇ ਸੜਕ ਢਾਂਚੇ ਤੇ ਸੁਰੱਖਿਆ ਨਾਲ ਜੁੜੇ ਹੋਰ ਪ੍ਰਮੁੱਖ ਹਿਤਧਾਰਕ ਸ਼ਾਮਲ ਹੋਏ। ਇਹ ਵਰਕਸ਼ਾਪ ਗਿਆਨ ਸਾਂਝਾ ਕਰਨ, ਤਕਨੀਕੀ ਵਿਚਾਰ-ਵਟਾਂਦਰੇ ਅਤੇ ਏਜੰਸੀ-ਅੰਤਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਈ ਅਤੇ ਇਸ ਨੇ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਸੜਕ ਸੁਰੱਖਿਆ ਟੀਚਿਆਂ ਦੇ ਅਨੁਕੂਲ ਵਿਗਿਆਨਕ, ਟਿਕਾਊ ਅਤੇ ਲੋਕ-ਕੇਂਦਰਿਤ ਸੜਕ ਇੰਜੀਨੀਅਰਿੰਗ ਅਭਿਆਸਾਂ ਪ੍ਰਤੀ ਐੱਨਐੱਚਏਆਈ ਦੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਰਾਹੀਂ ਐੱਨਐੱਚਏਆਈ ਭਾਰਤ ਦੇ ਸੜਕ ਨੈੱਟਵਰਕ ਨੂੰ ਹੋਰ ਸੁਰੱਖਿਅਤ, ਹੋਰ ਲਚਕੀਲਾ ਅਤੇ ਆਧੁਨਿਕ ਆਵਾਜਾਈ ਦੀਆਂ ਜਟਿਲਤਾਵਾਂ ਨਾਲ ਨਜਿੱਠਣਯੋਗ ਬਣਾਉਣ ਵੱਲ ਲਗਾਤਾਰ ਅਗਵਾਈ ਕਰ ਰਿਹਾ ਹੈ।

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD