ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਜਟ ਤੋਂ ਪਹਿਲਾਂ ਸਾਰੇ ਹਿੱਤਧਾਰਕਾਂ ਤੋਂ ਸੁਝਾਅ ਮੰਗਣ ਦੀ ਰਿਵਾਇਤ ਇੱਕ ਮਜਬੂਤ ਅਤੇ ਸਿਹਤਮੰਦ ਲੋਕਤਾਂਤਰਿਕ ਪ੍ਰਕ੍ਰਿਆ ਦਾ ਸੰਕੇਤ ਹੈ, ਜਿਸ ਤੋਂ ਇਹ ਯਕੀਨੀ ਹੁੰਦਾ ਹੈ ਕਿ ਬਜਟ ਵਿੱਚ ਸਮਾਜ ਦੇ ਹਰ ਵਰਗ ਦੇ ਹੱਤਾਂ ਦਾ ਸਮੂਚਾ ਧਆਨ ਰੱਖਿਆ ਜਾ ਸਕੇ। ਇਸੀ ਦਿਸ਼ਾ ਵਿੱਚ ਅੱਜ ਸ੍ਰੀ ਵਿਜ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਭਵਨਾਂ ਵਿੱਚ ਸੋਲਰ ਪੈਨਲ ਲਗਾਉਣ ਦਾ ਬਜਟ ਪ੍ਰਾਵਧਾਨ ਅਤੇ ਇਲੈਕਟ੍ਰਿਕ ਵਾਹਨਾ ਦੀ ਖਰੀਦ 'ਤੇ ਰਿਆਇਤ ਦੇਣ ਦਾ ਸੁਝਾਅ ਦਿੱਤਾ ਗਿਆ ਹੈ।
ਸ੍ਰੀ ਅਨਿਲ ਵਿਜ ਨੇ ਇਹ ਜਾਣਕਾਰੀ ਅੱਜ ਪੰਚਕੂਲਾ ਵਿੱਚ ਆਯੋਜਿਤ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਦੇ ਬਾਅਦ ਮੀਡੀਆ ਪਰਸਨਸ ਨਾਲ ਗਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਦਸਿਆ ਕਿ ਮੀਟਿੰਗ ਵਿੱਚ ਸਾਂਸਦਾਂ ਅਤੇ ਵਿਧਾਇਕਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ, ਜਿਨ੍ਹਾ ਨਾਲ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਊਰਜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਝਾਆਂ ਵਿੱਚ ਸੂਬੇ ਦੇ ਸਾਰੇ ਸਰਕਾਰੀ ਭਵਨਾਂ, ਜਿਸ ਵਿੱਚ ਸਰਕਾਰੀ ਦਫਤਰ, ਸਕੂਲ, ਕਾਲਜ, ਸਟੇਡੀਅਮ ਸਮੇਤ ਨਿਜੀ ਸਕੂਲ, ਕਾਲਜ ਅਤੇ ਗਾਂਸ਼ਾਲਾਵਾਂ ਸ਼ਾਮਿਲ ਹਨ, ਦੀ ਛੱਤਾਂ 'ਤੇ ਸੋਲਰ ਪੈਨਲ ਸਥਾਪਿਤ ਕਰ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਨਾ ਸਿਰਫ ਸਵੱਛ ਊਰਜਾ ਨੂੰ ਪ੍ਰੋਤਸਾਹਨ ਮਿੇਗਾ, ਸਗੋ ਬਿਜਲੀ ਖਰਚ ਵਿੱਚ ਵੀ ਕਮੀ ਆਵੇਗੀ ਅਤੇ ਹਰਿਆਣਾ ਹਰਿਤ ਊਰਜਾ ਦੀ ਦਿਸ਼ਾ ਵਿੱਚ ਅਗਰਸਰ ਹੋਵੇਗਾ।
ਇਸ ਦੇ ਨਾਲ ਹੀ ਉਨਾਂ ਲੇ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ ਰਿਆਇਤ ਦੇਣ ਦਾ ਸੁਝਾਅ ਵੀ ਦਿੱਤਾ, ਤਾਂ ਜੋ ਆਮ ਜਨਤਾ ਦਾ ਰੁਝਾਨ ਵਾਤਾਵਰਣ ਅਨੁਕੂ ਈ-ਵਾਹਨਾਂ ਦੇ ਵੱਲ ਵਧੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੌਮੀ ਤੇ ਸੂਬਾ ਰਾਜਮਾਰਗਾਂ ਦੇ ਕਿਨਾਰੇ ਆਧੁਨਿਕ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ, ਜਿੱਥੇ ਵਾਹਨ ਚਾਰਜਿੰਗ ਦੇ ਨਾਲ-ਨਾਲ ਯਾਤਰੀਆਂ ਦੇ ਲਈ ਰਿਫ੍ਰੇਸ਼ਮੈਂਟ, ਸਾਫ ਪਖਾਨੇ ਅਤੇ ਅਰਾਮ ਦੀ ਸਮੂਚੀ ਵਿਵਸਥਾ ਹੋਵੇ, ਜਿਸ ਨਾਲ ਪਰਿਵਾਰਾਂ ਨੂੰ ਯਾਤਰਾ ਦੌਰਾਨ ਸਹੂਲਤ ਮਿਲੇ।
ਸ੍ਰੀ ਵਿਜ ਨੇ ਦਸਿਆ ਕਿ ਮੁੱਖ ਮੰਤਰੀ ਖੁਦ ਪੂਰੇ ਸੂਬੇ ਵਿੱਚ ਲੋਕਾਂ ਨਾਲ ਸੰਵਾਦ ਕਰ ਬਜਟ ਸਬੰਧੀ ਸੁਝਾਅ ਲੈ ਰਹੇ ਹਨ ਅਤੇ ਇਸੀ ਲੜੀ ਵਿੱਚ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ, ਪਰ ਵਿਰੋਧੀ ਧਿਰ ਤੋਂ ਕੋਈ ਪ੍ਰਤੀਲਿਧੀ ਮੌਜੂਦ ਨਹੀਂ ਹੋਇਆ।