ਹਰਿਆਣਾ ਦੇ ਨੌਜੁਆਨ ਸਸ਼ਕਤੀਕਰਣ ਅਤੇ ਉਦਮਤਾ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਕੌਸ਼ਲ ਵਿਭਾਗ ਦਾ ਮੁੱਖ ਉਦੇਸ਼ ਸਿਰਫ ਸਿਖਲਾਈ ਦੇਣਾ ਨਹੀਂ, ਸਗੋ ਸਿਖਲਾਈ ਪ੍ਰਾਪਤ ਕਰਨ ਵਾਲੇ ਨੌਜੁਆਨਾਂ ਨੂੰ ਸਨਮਾਨਜਨਕ ਰੁਜ਼ਗਾਰ ਦਿਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਆਈਟੀਆਈ ਅਤੇ ਹੋਰ ਸਿਖਲਾਈ ਸਰੋਤਾਂ ਤੋਂ ਸਿਖਲਾਈ ਲੈਣ ਦੇ ਬਾਅਦ ਨੌਜੁਆਨਾ ਨੂੰ ਨੌਕਰੀ ਮਿਲੇ, ਇਹ ਯਕੀਨੀ ਕਰਨਾ ਸਰਕਾਰ ਅਤੇ ਵਿਭਾਗ ਦੀ ਸਮੂਹਿਕ ਜਿਮੇਵਾਰੀ ਹੈ।
ਇਸ ਨਾਲ ਸੁਵਿਵਸਥਿਤ ਢੰਗ ਨਾਲ ਨਿਭਾਇਆ ਵੀ ਜਾ ਰਿਹਾ ਹੈ। ਮੰਤਰੀ ਪੰਚਕੂਲਾ ਸਥਿਤ ਕੌਸ਼ਲ ਭਵਨ ਵਿੱਚ ਸਕਿਲਡ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ (ਵੀਸੀ) ਰਜਿਸਟਰਾਰ ਅਤੇ ਉਦਯੋਗਿਕ ਸਿਖਲਾਈ ਅਦਾਰਿਆਂ (ਆਈਟੀਆਈ) ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਹੋਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੰਤਰੀ ਸ੍ਰੀ ਗੌਰਵ ਗੌਤਮ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੱਖ ਦਫਤਰ ਵਿੱਚ ਤੈਾਨਤ ਅਧਿਕਾਰੀਆਂ ਨੂੰ ਇੱਕ-ਇੱਕ ਜਿਲ੍ਹਾ ਦੀ ਜਿਮੇਵਾਰੀ ਦਿੱਤੀ ਜਾਵੇ, ਜੋ ਗਰਾਊਂਡ ਪੱਧਰ 'ਤੇ ਜਾ ਕੇ ਆਈਟੀਆਈ ਦੇ ਭਵਨਾਂ ਦੀ ਫਿਟਨੈਸ ਦੀ ਜਾਂਚ ਕਰਨ ਅਤੇ ਜੇਕਰ ਕੋਈ ਭਵਨ ਖੰਡਰ ਹੈ ਤਾਂ ਉਨ੍ਹਾਂ ਦੀ ਰਿਪੋਰਟ ਤਿਆਰ ਕਰਨ, ਤਾਂ ਜੋ ਉੱਥੇ ਨਵੇਂ ਭਵਨ ਬਣਾਏ ਜਾ ਸਕਣ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੌਸ਼ਲ ਵਿਭਾਗ ਨੌਜੁਆਨਾ ਨੂੰ ਵਿਦੇਸ਼ੀ ਪਲੇਸਮੈਂਟ ਦੇ ਮੌਕੇ ਵੀ ਉਪਲਬਧ ਕਰਵਾ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਯਤਨਾਂ ਨੁੰ ਹੋਰ ਤੇਜ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸੂਬੇ ਦੇ ਨੌਜੁਆਨਾ ਕੌਮਾਂਤਰੀ ਪੱਧਰੀ 'ਤੇ ਆਪਣੀ ਪ੍ਰਤਿਭਾ ਦਿਖਾ ਸਕਣ। ਵਿਦੇਸ਼ੀ ਪਲੇਸਮੈਂਟ ਨਾਲ ਜੁੜੀ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਨੌਜੁਆਨ ਇੰਨ੍ਹਾਂ ਮੌਕਿਆਂ ਦਾ ਲਾਭ ਚੁੱਕ ਸਕਣ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਰੁਜ਼ਗਾਰ ਮੇਲਿਆਂ ਵਿੱਚ ਹਿੱਸਾ ਲੈਣ ਵਾਲੀ ਕੰਪਨੀਆਂ ਤੋਂ ਮਿਲਣ ਵਾਲੀ ਮੌਜੂਦਾ ਪਲੇਸਮੈਂਟ ਅੰਕੜਿਆਂ ਦੀ ਨਿਯਮਤ ਸਮੀਖਿਆ ਕੀਤੀ ਜਾਵੇ। ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਅਕ, ਪ੍ਰਸਾਸ਼ਨਿਕ ਅਤੇ ਬੁਨਿਆਦੀ ਢਾਂਚਿਆਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ, ਤਾਂ ਜੋ ਹਰਿਆਣਾ ਕੌਸ਼ਲ ਵਿਭਾਗ ਦਾ ਮਿਸ਼ਨ ਸਮੇਂ ਬੱਧ ਅਤੇ ਪ੍ਰਭਾਵੀ ਢੰਗ ਨਾਲ ਪੂਰਾ ਹੋ ਸਕੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨੌਜੁਆਨ ਸਮਰੱਥ ਯੋਜਨਾ, ਫਲੈਗਸ਼ਿਪ ਸਕੀਮ, ਗੁਰੂ-ਸ਼ਿਸ਼ਅ ਯੋ੧ਨਾ ਸਮੇਤ ਸਾਰੇ ਮਹਤੱਵਪੂਰਣ ਯੋਜਨਾਵਾਂ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ। ਮੰਤਰੀ ਨੇ ਡਿਯੂਲ ਟ੍ਰੇਨਿੰਗ ਸਿਸਟਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਨੌਜੁਆਨਾਂ ਨੁੰ ਸਿਖਲਾਈ ਦੇ ਨਾਲ-ਨਾਲ ਵਿਵਹਾਰਕ ਤਜਰਬਾ ਵੀ ਮਿਲਦਾ ਹੈ, ਜੋ ਰੁਜ਼ਗਾਰ ਪਾਉਣ ਵਿੱਚ ਬੇਹੱਤ ਸਹਾਇਕ ਹਨ।
ਮੀਟਿੰਗ ਵਿੱਚ ਯੁਵਾ ਸਸ਼ਕਤੀਕਰਣ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਰਾਜੀਵ ਰੰਜਨ, ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਸੀਈਓ ਸ੍ਰੀ ਅਮਿਤ ਖੱਤਰੀ, ਸਕਿਲ ਡਿਵੇਲਪਮੈਂਟ ਐਂਡ ਇੰਡਸਟ੍ਰਿਅਲ ਹਰਿਆਣਾ ਦੇ ਮਹਾਨਿਦੇਸ਼ਕ ਸ੍ਰੀ ਵਿਵੇਕ ਅਗਰਵਾਲ, ਰੁਜ਼ਗਾਰ ਨਿਗਮ ਦੀ ਨਿਦੇਸ਼ਕ ਸ੍ਰੀਮਤੀ ਅੰਜੂ ਚੌਧਰੀ ਅਤੇ ਸ਼੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ ਪਲਵਲ ਦੇ ਵਾਇਸ ਚਾਂਸਲਰ ਸ੍ਰੀ ਦਿਨੇਸ਼ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਰਹੇ।