Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਰਾਖੀਗੜ੍ਹੀ ਨੂੰ ਵਿਸ਼ਵ ਪਹਿਚਾਣ ਦਿਵਾਉਣ ਲਈ ਕੇਂਦਰੀ ਬਜਟ ਵਿੱਚ 500 ਕਰੋੜ ਦਾ ਪ੍ਰਾਵਧਾਨ - ਨਾਇਬ ਸਿੰਘ ਸੈਣੀ

ਰਾਖੀਗੜ੍ਹੀ ਨੂੰ ਕੌਮੀ-ਕੌਮਾਂਤਰੀ ਸੈਰ-ਸਪਾਟਾ ਨਕਸ਼ੇ 'ਤੇ ਸਥਾਪਿਤ ਕਰਨ ਲਈ ਹਰਿਆਣਾ ਸਰਕਾਰ ਕਰ ਰਹੀ ਹੈ ਠੋਸ ਯਤਨ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, Dr Arvind Kumar Sharma, Ranbir Gangwa, Dr Amit Agrawal

Web Admin

Web Admin

5 Dariya News

ਹਿਸਾਰ , 26 Dec 2025

Last updated on: Dec 27, 2025, 16:23 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੀ ਪ੍ਰਚੀਣ ਅਤੇ ਗੌਰਵਸ਼ਾਲੀ ਸਭਿਅਤਾ ਦਾ ਗਵਾਹ ਰਾਖੀਗੜ੍ਹੀ ਨੂੰ ਦੇਸ਼ ਦੇ ਇੱਕ ਪ੍ਰਤਿਸ਼ਠਤ ਵਿਸ਼ਵ ਪਹਿਚਾਣ ਵਾਲੇ ਸਥਾਨ ਵਜੋ ਵਿਕਸਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਬਜਟ ਵਿੱਚ 500 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਸੂਬਾ ਸਰਕਾਰ ਵੀ ਰਾਖੀਗੜ੍ਹੀ ਦੇ ਇਤਿਹਾਸਕ, ਸਭਿਆਚਾਰਕ ਅਤੇ ਸੈਰ-ਸਪਾਟਾ ਮਹਤੱਵ ਨੂੰ ਸਮਝਦੇ ਹੋਏ ਇਸ ਨੂੰ ਕੌਮੀ ਅਤੇ ਕੌਮਾਂਤਰੀ ਸੈਰ-ਸਪਾਟਾ ਨਕਸ਼ੇ 'ਤੇ ਪ੍ਰਮੁੱਖ ਸਥਾਨ ਦਿਵਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ।

ਮੁੱਖ ਮੰਤਰੀ ਅੱਜ ਭਾਰਤ ਦੀ ਪ੍ਰਾਚੀਣ ਸਭਿਅਤਾ ਦੀ ਧਰੋਹਰ ਪਵਿੱਤਰ ਭੂਮੀ ਰਾਖੀਗੜ੍ਹੀ ਵਿੱਚ ਆਯੋਜਿਤ ਦੂਜੇ ਰਾਜ ਪੱਧਰੀ ਰਾਖੀਗੜ੍ਹੀ ਮਹੋਤਸਵ ਦੇ ਮੌਕੇ 'ਤੇ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਹੜੱਪਾ ਗਿਆਨ ਕੇਂਦਰ ਦਾ ਵੀ ਉਦਘਾਟਨ ਕੀਤਾ। ਮਹੋਤਸਵ ਵਿੱਚ ਕ੍ਰਾਫਟ ਮੇਲਾ, ਵਿਰਾਸਤ ਦੌੜ, ਵਰਕਸ਼ਾਪ, ਪ੍ਰਦਰਸ਼ਨੀ, ਸਭਿਆਚਾਰਕ ਪ੍ਰੋਗਰਮਾਮ, ਪੇਂਡੂ ਖੇਡ-ਕੂਦ, ਪ੍ਰਸ਼ਨੋਤਰੀ ਤੇ ਰੰਗੋਲੀ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਦਾ ਆਯੋਜਨ ਹੋ ਰਿਹਾ ਹੈ। 

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖੁਦ ਵੀ ਮਹੋਤਸਵ ਵਿੱਚ ਸ਼ੁਰੂ ਹੋਈ ਵੱਖ-ਵੱਖ ਗਤੀਵਿਧੀਆਂ ਦਾ ਅਵਲੋਕਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਕੈਬਨਿਟ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀ ਵਿਨੋਦ ਭਿਆਨ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਪੰਚਾਇਤ ਵੱਲੋਂ ਪੇਸ਼ ਕੀਤੀ ਗਈ ਸਾਰੀ 13 ਮੰਗਾਂ ਨੁੰ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਜਲਦੀ ਪੂਰਾ ਕਰਵਾਇਆ ਜਾਵੇਗਾ।। ਇਸੀ ਤਰ੍ਹਾ ਰਾਖੀ ਸ਼ਾਹਪੁਰ ਪੰਚਾਇਤ ਵੱਲੋਂ ਰੱਖੀ ਗਈ ਪੰਜ ਮੰਗਾਂ ਨੂੰ ਵੀ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਪੂਰਾ ਕੀਤਾ ਜਾਵੇਗਾ। 

ਮੁੱਖ ਮੰਤਰੀ ਨੇ ਇਸ ਮੌਕੇ 'ਤੇ ਰਾਖੀਗੜ੍ਹੀ ਅਤੇ ਰਾਖੀ ਸ਼ਾਹਪੁਰ ਪਿੰਡਾਂ ਨੂੰ 21-21 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਨੂੰ ਇਤਿਹਾਸਕ ਵਿਰਾਸਤ ਵਜੋ ਵਿਸ਼ੇਸ਼ ਪਹਿਚਾਣ ਪ੍ਰਾਪਤ ਹੈ। ਇਹ ਉਹੀ ਭੂਮੀ ਹੈ, ਜਿੱਥੇ ਹਜਾਰਾਂ ਸਾਲ ਪਹਿਲਾਂ ਵਿਸ਼ਵ ਦੀ ਪੁਰਾਣੀ ਸਭਿਅਤਾਵਾਂ ਵਿੱਚੋਂ ਇੱਕ ਹੜਂਪਾ ਸਭਿਅਤਾ ਵਧੀ-ਫੂਲੀ ਸੀ। 

ਇੱਥੇ ਹੋਈ ਖੁਦਾਈਆਂ ਤੋਂ ਪ੍ਰਾਪਤ ਅਵਸ਼ੇਸ਼ ਇਹ ਪ੍ਰਮਾਣਤ ਕਰਦੇ ਹਨ ਕਿ ਉਸ ਸਮੇਂ ਵਿੱਚ ਰਾਖੀਗੜ੍ਹੀ ਇੱਕ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਸੀ, ਜਿੱਥੇ ਸੁਵਿਵਸਥਿਤ ਨਗਰ ਨਿਯੋਜਨ, ਸਵੱਛਤਾ ਵਿਵਸਥਾ ਅਤੇ ਜਲ੍ਹ ਪ੍ਰਬੰਧਨ ਦੀ ਵਿਲੱਖਣ ਵਿਵਸਥਾ ਸੀ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿੰਧੂ-ਸਰਸਵਤੀ ਸਭਿਅਤਾ ਦਾ ਇਹ ਮਹਾਨ ਕੇਂਦਰ ਅੱਜ ਪੂਰੇ ਵਿਸ਼ਵ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਭਾਰਤ ਦੀ ਜੜ੍ਹਾਂ ਕਿੰਨੀਆਂ ਡੁੰਘੀਆਂ, ਵਿਗਿਆਨਕ ਅਤੇ ਖੁਸ਼ਹਾਲ ਰਹੀ ਹੈ। 

ਵਿਸ਼ਵ ਦੀ ਸੱਭ ਤੋਂ ਵੱਡੀ ਅਤੇ ਵਿਕਸਿਤ ਪੁਰਾਣੀ ਨਗਰ ਸਭਿਅਤਾ ਦਾ ਮਹਤੱਵਪੂਰਣ ਕੇਂਦਰ ਹਰਿਆਣਾ ਵਿੱਚ ਸਥਿਤ ਹੋਣਾ ਸੂਬਾਵਾਸੀਆਂ ਲਈ ਮਾਣ ਦਾ ਵਿਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਅੱਜ ਆਪਣੀ ਸਭਿਆਚਾਰਕ ਵਿਰਾਸਤ 'ਤੇ ਮਾਣ ਕਰਦੇ ਹੋਏ ਆਤਮਵਿਸ਼ਵਾਸ ਦੇ ਨਾਲ ਅੱਗੇ ਵੱਧ ਰਿਹਾ ਹੈ। 

ਕਾਸ਼ੀ ਵਿਸ਼ਵਨਾਥ ਧਾਮ, ਮਹਾਕਾਲ ਲੋਕ, ਅਯੋਧਿਆ ਵਿੱਚ ਸ਼੍ਰੀਰਾਮ ਜਨਮਭੂਮੀ ਮੰਦਿਰ ਅਤੇ ਰਾਖੀਗੜ੍ਹੀ ਵਰਗੀ ਪੁਰਾਤੱਤਵਿਕ ਸਥਾਨ ਭਾਰਤ ਦੀ ਗੌਰਵਸ਼ਾਲੀ ਪਰੰਪਰਾ ਦੇ ਪ੍ਰਤੀਕ ਹਨ। ਇਹ ਨਵਾਂ ਭਾਰਤ ਹੈ, ਜੋ ਆਪਣੇ ਅਤੀਤ ਤੋਂ ਪੇ੍ਰਰਣਾ ਲੈ ਕੇ ਉਜਵਲ ਭਵਿੱਖ ਦਾ ਨਿਰਮਾਣ ਕਰ ਰਿਹਾ ਹੈ।

ਸੂਬਾ ਸਰਕਾਰ ਰਾਖੀਗੜ੍ਹੀ ਨੂੰ ਕੌਮਾਂਤਰੀ ਸੈਰ-ਸਪਾਟਾ ਅਤੇ ਖੋਜ ਕੇਂਦਰ ਵਜੋ ਵਿਕਸਿਤ ਕਰਨ ਲਈ ਪ੍ਰਤੀਬੱਧ

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਰਾਖੀਗੜ੍ਹੀ ਨੂੰ ਕੌਮਾਂਤਰੀ ਸੈਰ-ਸਪਾਟਾ ਅਤੇ ਖੋਜ ਕੇਂਦਰ ਵਜੋ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ। ਇੱਥੇ ਵਿਸ਼ਵਪੱਧਰੀ ਪੁਰਾਤੱਤਵ ਮਿਊਜ਼ੀਅਮ, ਖੋਜ ਸੰਸਥਾਨ, ਸੈਲਾਨੀ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਦਾ ਵਿਕਾਸ ਕੀਤਾ ਜਾ ਰਿਹਾ ਹੈ। 

ਇਸ ਦਾ ਉਦੇਸ਼ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਭਾਰਤ ਦੀ ਪੁਰਾਣੀ ਸਭਿਅਤਾ ਨਾਲ ਰੁਬਰੂ ਕਰਾਉਣਾ ਅਤੇ ਹਰਿਆਣਾ ਦੀ ਖੁਸ਼ਹਾਲ ਵਿਰਾਸਤ ਦਾ ਤਜਰਬਾ ਕਰਾਉਣਾ ਹੈ, ਜਿਸ ਨਾਲ ਸਕਾਨਕ ਨੌਜੁਆਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਅਤੇ ਖੇਤਰੀ ਅਰਥਵਿਵਸਥਾ ਨੂੰ ਗਤੀ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਦੀ ਖੁਦਾਈ ਨਾਲ ਇਹ ਵੀ ਸਪਸ਼ਟ ਹੁੰਦਾ ਹੈ ਕਿ ਪੁਰਾਣੇ ਸਮਾਜ ਵਿੱਚ ਮਹਿਲਾਵਾਂ ਨੂੰ ਸਨਮਾਨ ਅਤੇ ਸਮਾਨ ਮੌਕਾ ਪ੍ਰਾਪਤ ਸੀ। ਅੱਜ ਹਰਿਆਣਾ ਦੀ ਕੁੜੀਆਂ ਉਸੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਖੇਡ, ਸਿਖਿਆ, ਵਿਗਿਆਨ, ਪ੍ਰਸਾਸ਼ਨ ਅਤੇ ਸੇਨਾ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਰਹੀ ਹੈ। 

ਸੂਬਾ ਸਰਕਾਰ ਮਹਿਲਾ ਸਸ਼ਕਤੀਕਰਣ ਨੂੰ ਸਰਵੋਚ ਪ੍ਰਾਥਮਿਕਤਾ ਦਿੰਦੇ ਹੋਏ ਸਿਖਿਆ, ਸੁਰੱਖਿਆ ਅਤੇ ਆਤਮਨਿਰਭਰਤਾ ਨਾਲ ਜੁੜੀ ਅਨੈਕ ਸੌਜਨਾਵਾਂ ਲਾਗੂ ਕਰ ਰਹੀ ਹੈ।

ਰਾਖੀਗੜ੍ਹੀ ਨੂੰ ਯੂਨੇਸਕੋ ਦੀ ਵਿਸ਼ਵ ਧਰੋਹਰ ਸੂਚੀ ਵਿੱਚ ਸ਼ਾਮਿਲ ਕਰਨ ਦੇ ਯਤਨ ਜਾਰੀ

ਉਨ੍ਹਾਂ ਨੇ ਦਸਿਆ ਕਿ ਭਾਰਤੀ ਪੁਰਾਤੱਤਵ ਸਰਵੇਖਣ ਅਨੁਸਾਰ ਹਰਿਆਣਾ ਵਿੱਚ ਲਗਭਗ 100 ਅਜਿਹੇ ਸਥਾਨ ਹਨ, ਜੋ ਇਤਹਾਸਕ ਅਤੇ ਪੁਰਾਤੱਤਵਿਕ ਮਹਤੱਵ ਰੱਖਦੇ ਹਨ। ਇੰਨ੍ਹਾਂ ਵਿੱਚ ਰੋਹਤਕ ਦਾ ਫਰਮਾਣਾ, ਭਿਵਾਨੀ ਦਾ ਮਿਤਾਥਲ, ਕੈਥਲ ਦਾ ਬਾਲੂ ਅਤੇ ਫਤਿਹਾਬਾਦ ਦਾ ਬਨਾਵਾਲੀ ਪ੍ਰਮੁੱਖ ਹਨ। ਰਾਖੀਗੜ੍ਹੀ ਸਮੇਤ ਇੰਨ੍ਹਾਂ ਸਾਰੇ ਸਥਾਨਾਂ ਦੇ ਸਰੰਖਣ ਅਤੇ ਵਿਕਾਸ ਲਈ ਵਿਸ਼ੇਸ਼ ਪਰਿਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। 

ਰਾਖੀਗੜ੍ਹੀ ਨੂੰ ਯੂਨੇਸਕੋ ਦੀ ਵਿਸ਼ਵ ਧਰੋਹਰ ਲਿਸਟ ਵਿੱਚ ਸ਼ਾਮਿਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇੱਥੇ 22 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਮਿਊਜ਼ੀਅਮ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਨੁੰਹ ਦੀ ਪੁਰਾਣੀ ਤਹਿਸੀਲ ਬਿਲਡਿੰਗ, ਲੋਹਾਰੂ ਦਾ ਕਿਲਾ ਅਤੇ ਤਾਵੜੂ ਦੇ ਮਕਬਰਾ ਪਰਿਸਰ ਨੂੰ ਰਾਜ ਸਰੰਖਤ ਸਮਾਰਕ ਐਲਾਨ ਕੀਤਾ ਗਿਆ ਹੈ। ਪੰਚਕੂਲਾ ਦੇ ਸੈਕਟਰ-5 ਵਿੱਚ ਅੱਤਆਧੁਨਿਕ ਪੁਰਾਤੱਤਵਿਕ ਮਿਊਜ਼ੀਅਮ ਅਤੇ ਅਗਰੋਹਾ ਸਥਾਨ ਦਾ ਵੀ ਵਿਕਾਸ ਕੀਤਾ ਜਾ ਰਿਹਾ ਹੈ।

7,000 ਸਾਲ ਪੁਰਾਣੀ ਰਾਖੀਗੜ੍ਹੀ ਸਭਿਅਤਾ ਨੇ ਵਿਸ਼ਵ ਨੂੰ ਆਧੁਨਿਕ ਨਗਰ ਵਿਵਸਥਾ ਦਾ ਦਿਖਾਇਆ ਮਾਰਗ- ਡਾ. ਅਰਵਿੰਦ ਸ਼ਰਮਾ

ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਰਾਖੀਗੜ੍ਹੀ ਵਿੱਚ ਇੱਕ ਇਤਿਹਾਸਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਦੇ ਦੇ ਕੌਨੇ-ਕੌਨੇ ਤੋਂ ਕਲਾਕਾਰ ਹਿੱਸਾ ਲੈਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਲਗਭਗ 7,000 ਸਾਲ ਪੁਰਾਣੀ ਰਾਖੀਗੜ੍ਹੀ ਸਭਿਅਤਾ ਨੈ ਵਿਸ਼ਵ ਨੂੰ ਆਧੁਨਿਕ ਨਗਰ ਵਿਵਸਥਾ ਦਾ ਮਾਰਗ ਦਿਖਾਇਆ ਹੈ। 

ਉ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਸਰਕਾਰ ਨੈ ਕਿਸਾਨਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲੈਂਦੇ ਹੋਏ ਗੰਨ੍ਹੇ ਦਾ ਸੱਭ ਤੋਂ ਵੱਧ 415 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਅੱਜ ਵੀਰ ਬਾਲ ਦਿਵਸ ਮੌਕੇ 'ਤੇ ਵੀਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਉਨ੍ਹਾਂ ਦੇ ਬਲਿਦਾਨ ਤੋਂ ਪੇ੍ਰਰਣਾ ਮਿਲ ਸਕੇ।

ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾਂ ਲਗਾਤਾਰ ਪ੍ਰਗਤੀ ਦੇ ਰਾਹ 'ਤੇ ਅਗਰਸਰ - ਰਣਬੀਰ ਗੰਗਵਾ

ਇਸ ਤੋਂ ਪਹਿਲਾਂ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਖੇਤਰ ਦੀ ਸਾਲਾਂ ਪੁਰਾਣੀ ਹਾਂਸੀ ਨੂੰ ਜਿਲ੍ਹਾ ਬਣਾਏ ਜਾਣ ਦੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਲਗਾਤਾਰ ਪ੍ਰਗਤੀ ਦੇ ਰਾਹ 'ਤੇ ਵੱਧ ਰਿਹਾ ਹੈ। 

ਸ੍ਰੀ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਟੀਚਾ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਸੂਬਾ ਅਤੇ ਦੇਸ਼ ਵਿੱਚ ਵਿਕਾਸ ਦੀ ਗਤੀ ਲਗਾਤਾਰ ਤੇਜੀ ਨਾਲ ਅੱਗੇ ਵੱਧ ਰਹੀ ਹੈ।

ਹੜੱਪਾ ਸਮੇਂ ਦੇ ਭਾਰਤੀ ਸਭਿਆਚਾਰ ਦੀ ਵਿਰਾਸਤਦਾ ਇਤਿਹਾਸ ਇੰਟਰਨੈਸ਼ਨਲ ਮੈਪ 'ਤੇ ਆਇਆ - ਡਾ ਅਮਿਤ ਅਗਰਵਾਲ

ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਆਪਣੇ ਸਵਾਗਤ ਭਾਸ਼ਨ ਵਿੱਚ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਵਿਜਨ ਅਤੇ ਰਾਖੀਗੜ੍ਹੀ ਦੇ ਮਹਤੱਵ ਨੂੰ ਦਸਿਆ। ਉਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਸਿਰਫ ਪੁਰਾਤੱਤਵਿਕ ਸਥਾਨ ਨਹੀਂ, ਸਗੋ ਭਾਰਤ ਦੀ ਪ੍ਰਾਚੀਣ ਸਭਿਆਤਾ ਦਾ ਜਿੰਦਾ ਗਵਾਹ ਹੈ। ਇਹ 6000 ਵਰਗ ਤੋਂ ਵੀ ਵੱਧ ਪੁਰਾਣੀ ਉਨੱਤ ਨਗਰ ਯੋਜਨਾ, ਸਵਾਜਿਕ ਸੰਗਠਨ ਅਤੇ ਸਭਿਆਚਾਰਕ ਖੁਸ਼ਹਾਲੀ ਨੂੰ ਪ੍ਰਦਰਸ਼ਿਤ ਕਰਦਾ ਹੈ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵਿਰਾਸਤ ਸੰਪਦਾਵਾਂ ਦੇ ਸਰੰਖਣ ਅਤੇ ਸੰਵਰਧਨ ਲਈ ਪ੍ਰਤੀਬੱਧ ਹੈ। ਰਾਖੀਗੜ੍ਹੀ ਮਹੋਤਸਵ ਦੇ ਮਹਤੱਵ ਨੂੰ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਹੋਤਸਵ ਰਾਹੀਂ ਸਰਕਾਰ ਦਾ ਉਦੇਸ਼ ਨਾ ਸਿਰਫ ਇਸ ਸਥਾਨ ਦੇ ਪੁਰਾਤੱਤਵ ਮਹਤੱਵ ਨੁੰ ਉਜਾਗਰ ਕਰਨਾ ਹੈ, ਸਗੋ ਸਭਿਆਚਾਰਕ ਪੇਸ਼ਗੀਆਂ, ਪ੍ਰਦਰਸ਼ਨ, ਵਿਦਿਅਕ ਸੰਵਾਦ ਅਤੇ ਸਮਾਜਿਕ ਸਹਿਭਾਗਤਾ ਰਾਹੀਂ ਵਿਰਾਸਤ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ।

ਪ੍ਰੋਗਰਾਮ ਵਿੱਚ ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਨਿਦੇਸ਼ਕ ਡਾ. ਅਮਿਤ ਖੱਤਰੀ, ਹਡੱਪਾ ਗਿਆਨ ਕੇਂਦਰ ਦੇ ਨਿਦੇਸ਼ਕ ਪ੍ਰੋਫੈਸਰ ਬਸੰਤ ਸ਼ਿੰਦੇ, ਸਾਬਕਾ ਮੰਤਰੀ ਅਨੂਪ ਧਾਨਕ, ਸਾਬਕਾ ਸਾਂਸਦ ਜਨਰਲ ਡੀਪੀ ਵੱਤਸ, ਸੋਨੂ ਸਿਹਾਗ, ਪ੍ਰਵੀਣ ਪੋਪਲੀ, ਸੁਰੇਂਦਰ ਪੁਨਿਆ, ਜਵਾਹਰ ਸੈਣੀ, ਅਸ਼ੋਕ ਸੈਣੀ  ਸਮੇਤ ਹੋਰ ਮਾਣਯੋਗ ਵੀ ਮੌਜੂਦ ਰਹੇ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , Dr Arvind Kumar Sharma , Ranbir Gangwa , Dr Amit Agrawal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD