ਹਰਿਆਣਾ ਦੇ ਜਨ ਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਅਸੰਧ ਵਿਧਾਨਸਭਾ ਚੌਣ ਖੇਤਰ ਦੇ ਅਰਡਾਨਾ, ਬਾਲੂ, ਬੰਦਰਾਲਾ, ਖਾਂਡਾ ਖੇੜੀ ਅਤੇ ਫਫੜਾਨਾ ਪਿੰਡਾਂ ਵਿੱਚ ਡਿਗਦੇ ਭੂ-ਜਲ ਪੱਧਰ ਕਾਰਨ ਨਹਿਰ ਅਧਾਰਿਤ ਪੇਯਜਲ ਸਪਲਾਈ ਦਾ ਇੱਕ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੈ। ਸ੍ਰੀ ਗੰਗਵਾ ਅੱਜ ਵਿਧਾਨਸਭਾ ਦੇ ਸ਼ਰਦ ਰੁਤ ਸ਼ੈਸ਼ਨ ਵਿੱਚ ਅਸੰਧ ਤੋਂ ਵਿਧਾਇਕ ਸ੍ਰੀ ਯੋਗੇਂਦਰ ਸਿੰਘ ਰਾਣਾ ਵੱਲੋਂ ਪੁੱਛੇ ਗਏ ਸੁਆਲ ਦਾ ਉਤਰ ਦੇ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਦਿੱਤੇ ਗਏ ਪਿੰਡਾਂ ਵਿੱਚ ਪੇਯਜਲ ਸੰਕਟ ਨੂੰ ਵੇਖਦੇ ਹੋਏ ਪਹਿਲਾਂ ਦੀ ਤਰ੍ਹਾਂ ਨਹਿਰ ਅਧਾਰਿਤ ਜਲ ਸਪਲਾਈ ਦੀ ਤਰਜ 'ਤੇ ਵਿਵਸਥਾ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਸਦਨ ਨੂੰ ਇਹ ਵੀ ਜਾਣੂ ਕਰਾਇਆ ਕਿ ਗੰਗਾਟੇਡੀ, ਕੌਲ ਖੇੜਾ, ਪੋਪੜਾ ਅਤੇ ਝਿਮਰੀ ਖੇੜਾ ਪਿੰਡਾਂ ਨੂੰ ਵੀ ਇਸ ਪ੍ਰਸਤਾਵ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਵਿੱਚ ਇਸ ਪ੍ਰਸਤਾਵ ਦੇ ਲਾਗੂਕਰਨ ਲਈ ਸਰਵੇਖਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸਰਵੇਖਣ ਪੂਰਾ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।