ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਪਾਣੀਪਤ ਦੇ ਸਿਵਲ ਹੱਸਪਤਾਲ ਕਾਂਪਲੈਕਸ ਵਿੱਚ ਨਵਜਾਤ ਬੱਚੇ ਅਤੇ ਮਾਵਾਂ ਲਈ ਹੱਸਪਤਾਲ ਦਾ ਨਿਰਮਾਣ ਕੰਮ 31 ਦਸੰਬਰ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਸ ਨੂੰ ਔਪਚਾਰਿਕ ਢੰਗ ਨਾਲ ਜਨਤਾ ਦੀ ਸੇਵਾ ਲਈ ਸਮਰਪਿਤ ਕੀਤਾ ਜਾਵੇਗਾ।
ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਸ਼ਰਦ ਰੁਤ ਸ਼ੌਸ਼ਨ ਦੌਰਾਨ ਸਦਨ ਵਿੱਚ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜੁਆਬ ਦੇ ਰਹੇ ਸਨ। ਆਰਤੀ ਸਿੰਘ ਰਾਓ ਨੇ ਦੱਸਿਆ ਕਿ ਪਾਣੀਪਤ ਸਥਿਤ ਸਿਵਲ ਹੱਸਪਤਾਲ ਕਾਂਪਲੈਕਸ ਵਿੱਚ ਨਵਜਾਤ ਬੱਚੇ ਅਤੇ ਮਾਵਾਂ ਲਈ ਹੱਸਪਤਾਲ ਦੇ ਨਿਰਮਾਣ ਦੀ ਐਸਟੀਮੇਟ ਲਾਗਤ 6,237.01 ਲੱਖ ਰੁਪਏ ਹਨ ਅਤੇ ਹੁਣ ਤੱਕ ਇਸ 'ਤੇ ਕੁੱਲ੍ਹ ਖਰਚ 4,303.51 ਲੱਖ ਰੁਪਏ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਹੱਸਪਤਾਲ ਵਿੱਚ 100 ਬੈਡ ਹੋਣਗੇ। ਨਵਜਾਤ ਬੱਚੇ ਅਤੇ ਮਾਵਾਂ ਲਈ ਹੱਸਪਤਾਲ ਵਿੱਚ ਪ੍ਰਸੂਤਿ ਅਤੇ ਗਾਇਨੋਲੋਜੀ ਅਤੇ ਬਾਲ ਰੋਗ ਸਮੇਤ ਸਾਰੇ ਵਿਸ਼ੇਸ਼ ਆਉਟਪੇਸ਼ੇਂਟ ਅਤੇ ਇਨਪੇਸ਼ੇਂਟ ਵਿਭਾਗ ਦੀ ਸੇਵਾਵਾਂ, ਜਿਨ੍ਹਾਂ ਵਿੱਚ ਪ੍ਰਯੋਗਸ਼ਾਲਾ, ਜਣੇਪੇ ਤੋਂ ਬਾਅਦ ਦੀ ਦੇਖਭਾਲ, ਟੀਕਾਕਰਨ, ਅਲਟ੍ਰਾਸਾਉਂਡ, ਐਂਬੁਲੇਂਸ, ਐਨਆਈਸੀਯੂ, ਡੀਈਆਈਸੀ, ਐਨਆਰਸੀ ਆਦਿ ਸੇਵਾਵਾਂ ਮੁਹੱਈਆ ਕਰਾਈ ਜਾਣਗੀਆਂ।
ਸਿਹਤ ਮੰਤਰੀ ਨੇ ਪੂਰਕ ਸੁਆਲ ਦੇ ਉਤਰ ਵਿੱਚ ਦੱਸਿਆ ਕਿ ਇਸ ਹੱਸਪਤਾਲ ਵਿੱਚ 4 ਆਪਰੇਸ਼ਨ ਥਇਏਟਰ ਬਣਾਏ ਜਾ ਰਹੇ ਹਨ। ਉਪਕਰਨ ਖਰੀਦਣ ਦੀ ਪ੍ਰਕਿਰਿਆ ਵੀ ਚਲ ਹੀ ਹੈ। ਸਟਾਫ਼ ਦੀ ਵੀ ਜਲਦ ਭਰਤੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਯਤਨਾਂ ਨਾਲ ਸਿਹਤ ਖੇਤਰ ਵਿੱਚ ਕੰਮ ਕੀਤੇ ਜਾ ਰਹੇ ਹਨ।