ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚ ਕੇ ਭਾਜਪਾ ਦੇ ਨਵੇਂ ਨਿਯੁਕਤ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਦੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਵੀ ਕੀਤੀ।
ਇਸ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਦੀ ਅਗਵਾਈ ਹੇਠ ਭਾਜਪਾ ਉਚਾਈ ਦੇ ਨਵੇਂ ਸਿਖਰ ਨੂੰ ਛੋਹੇਗੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਨਿਤਿਨ ਨਬੀਨ ਸੀਨੀਅਰ ਅਤੇ ਜਮੀਨ ਨਾਲ ਜੁੜੇ ਕਾਰਜਕਰਤਾ ਹਨ।
ਉਨ੍ਹਾਂ ਨੂੰ ਨੌਜੁਆਨਾ ਨਾਲ ਬਹੁਤ ਪ੍ਰੇਮ ਹੈ ਅਤੇ ਨੌਜੁਆਨਾ ਵਿੱਚ ਪਕੜ ਵੀ ਹੈ। ਉਹ ਭਾਜਪਾ ਦੇ ਸੀਨੀਅਰ ਕਾਰਜਕਰਤਾ ਹਨ, ਜਿਨ੍ਹਾਂ ਨੇ ਭਾਜਾਪਾ ਦੀ ਉੱਚ ਪੱਧਰ ਦੀ ਜਿਮੇਵਾਰੀ, ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹਠ ਸ੍ਰੀ ਜਗਤ ਪ੍ਰਕਾਸ਼ ਨੱਡਾ ਅਤੇ ਸ੍ਰੀ ਰਾਜਨਾਥ ਸਿੰਘ ਨੇ ਦਿੱਤੀ ਹੈ।
ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਸ੍ਰੀ ਨਿਤਿਨ ਨਬੀਨ ਭਾਜਪਾ ਨੂੰ ਹੋਰ ਗਤੀ ਨਾਲ ਅੱਗੇ ਵਧਾਉਣ ਵਿੱਚ ਕੰਮ ਕਰਣਗੇ।
ਭਾਜਪਾ ਵਿੱਚ ਸਾਧਾਰਣ ਕਾਰਜਕਰਤਾ ਉੱਚ ਅਹੁਦੇ 'ਤੇ ਬੈਠ ਸਕਦਾ ਹੈ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਸ ਵਿੱਚ ਇੱਕ ਸਾਧਾਰਣ ਕਾਰਜਕਰਤਾ ਦੇਸ਼ ਦੇ ਉੱਚ ਅਹੁਦੇ 'ਤੇ ਬੈਠ ਸਕਦਾ ਹੈ। ਇਹ ਭਾਜਪਾ ਵਿੱਚ ਹੀ ਸੰਭਵ ਹੈ। ਦੂਰ-ਦਰਾਡੇ ਬੈਠਾ ਇੱਕ ਕਾਰਜਕਰਤਾ ਵੀ ਸਿਖਰ ਦੀ ਉਚਾਈਆਂ 'ਤੇ ਬੈਠ ਸਕਦਾ ਹੈ। ਇਹ ਸਿਰਫ ਇੱਥੇ ਸੰਭਵ ਹੈ।
ਬਹੁਤ ਸਾਰੀ ਪਾਰਟੀ ਪਰਿਵਾਰਵਾਦ ਨਾਲ ਗ੍ਰਸਤ ਹਨ ਅਤੇ ਉਹ ਪਰਿਵਾਰਵਾਦ ਤੋਂ ਬਾਹਰ ਨਹੀਂ ਸੋਚਦੇ ਹਨ। ਭਾਜਪਾ ਵਿੱਚ ਜੇਕਰ ਕੋਈ ਕਾਰਜਕਰਤਾ ਦੇਸ਼ ਵਿੱਚ ਕਿਸੇ ਵੀ ਕੌਨੇ ਵਿੱਚ ਪਾਰਟੀ ਲਈ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਰਾਸ਼ਟਰੀ ਪ੍ਰਧਾਨ ਦੇ ਅਹੁਦੇ 'ਤੇ ਵੀ ਬੈਠਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਮਾਣ ਨੂੰ ਦੁਨੀਆ ਵਿੱਚ ਵਧਾਇਆ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਮਾਣ ਨੂੰ ਦੁਨੀਆ ਵਿੱਚ ਵਧਾਉਣ ਦਾ ਕੰਮ ਕੀਤਾ ਹੈ। ਪਰ ਕਾਂਗਰਸ ਪਾਰਟੀ ਨੂੰ ਇਹ ਸਹਿਨ ਨਹੀਂ ਹੋ ਰਿਹਾ ਹੈ। ਕਾਂਗਰਸ ਇਹ ਵੀ ਸਹਿਨ ਨਹੀਂ ਕਰ ਪਾ ਰਹੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਆਮ ਆਦਮੀ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਨ।
ਕਾਂਗਰਸ 55 ਸਾਲ ਸੱਤਾ ਵਿੱਚ ਰਹੀ, ਉਹ ਆਪਣੀ ਉਪਲਧਬੀਆਂ ਬਨਾਉਣ ਦੀ ਥਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨਿੰਦਾ ਕਰਨ ਦਾ ਕੰਮ ਕਰਦੇ ਹਨ। ਅੱਜ ਦੇਸ਼ ਦਾ ਨੌਜੁਆਨ, ਕਿਸਾਨ, ਮਹਿਲਾ ਅਤੇ ਸਾਰੇ ਵਰਗ ਦੇਖ ਰਹੇ ਹਨ ਕਿ ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ।