Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਵਿਕਸਿਤ ਭਾਰਤ 2047 ਦਾ ਟੀਚਾ ਮਜਬੂਤ ਵਿਧਾਇਕਾ ਨਾਲ ਹੀ ਸੰਭਵ - ਹਰਵਿੰਦਰ ਕਲਿਆਣ

ਹਰਿਆਣਾ ਵਿਧਾਨਸਭਾ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ਸਦਨ ਸੰਦੇਸ਼ ਦੀ ਹੋਈ ਘੁੰਡ ਚੁਕਾਈ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Harvinder Kalyan, Haryana Vidhan Sabha

Web Admin

Web Admin

5 Dariya News

ਚੰਡੀਗੜ੍ਹ , 02 Dec 2025

Last updated on: Dec 03, 2025, 16:19 IST

ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਜੋ ਸੰਕਲਪ ਕੀਤਾ ਗਿਆ ਹੈ, ਉਹ ਇੱਕ ਮਜਬੂਤ ਵਿਧਾਇਕਾ ਦੇ ਬਿਨ੍ਹਾ ਸੰਭਵ ਨਹੀਂ ਹੈ। ਇਸ ਲਈ ਸਾਰੇ ਪ੍ਰਤੀਨਿਧੀਆਂ ਅਤੇ ਨਾਗਰਿਕਾਂ ਨੂੰ ਮਿਲ ਕੇ ਵਿਧਾਈ ਸੰਸਥਾਵਾਂ ਨੂੰ ਮਜਬੂਤ ਬਨਾਉਣ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਵਿਧਾਨਸਭਾ ਸਪੀਕਰ ਮੰਗਲਵਾਰ ਨੁੰ ਹਰਿਆਣਾ ਵਿਧਾਨਸਭਾ ਦੇ ਪਰਿਸਰ ਵਿੱਚ ਆਯੋਜਿਤ ਵਿਧਾਨਸਭਾ ਦੀ ਮੈਗਜ਼ੀਨ ਸਦਨ ਸੰਦੇਸ਼ ਦੀ ਘੁੰਡ ਚੁਕਾਈ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ, ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਵਿਧਾਇਕ ਸ੍ਰੀ ਬੀ.ਬੀ. ਬਤਰਾ, ਮੈਗਜ਼ੀਨ ਦੇ ਸਲਾਹਕਾਰ ਸੰਪਾਦਕ ਡਾ. ਚੰਦਰ ਤ੍ਰਿਖਾ ਨੇ ਮੈਗਜ਼ੀਨ ਦੀ ਘੁੰਡ ਚੁਕਾਈ ਕੀਤੀ।

ਇਸ ਮੌਕੇ 'ਤੇ ਕੈਬਨਿਟ ਮੰਤਰੀ ਰਾਓ ਨਰਬੀਰ ਸਿੰਘ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਕੁਮਾਰੀ ਆਰਤੀ ਸਿੰਘ ਰਾਓ ਅਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਵੀ ਮੌਜੂਦ ਰਹੇ। ਆਪਣੇ ਸੰਬੋਧਨ ਵਿੱਚ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਅੱਜ ਇਸ ਮੈਗਜ਼ੀਨ ਦੀ ਘੁੰਡ ਚੁਕਾਈ ਅਜਿਹੇ ਵਿਸ਼ੇਸ਼ ਸਥਾਨ 'ਤੇ ਹੋ ਰਹੀ ਹੈ ਜਿਸ ਦੀ ਭਾਰਤ ਹੀ ਨਹੀਂ, ਸਗੋ ਪੂਰੇ ਵਿਸ਼ਵ ਵਿੱਚ ਵਿਸ਼ੇਸ਼ ਪਹਿਚਾਣ ਹੈ। 

ਇਹ ਕੈਪੀਟੋਲ ਕੰਪਲੈਕਸ, ਜਿੱਥੇ ਹਰਿਆਣਾ ਵਿਧਾਨਸਭਾ ਸਥਿਤ ਹੈ, ਇਸ ਦੀ ਇੱਕ ਹੋਰ ਕਾਰਜਪਾਲਿਕਾ ਯਾਨੀ ਸਿਵਲ ਸਕੱਤਰੇਤ ਸਥਿਤ ਹੈ ਅਤੇ ਦੂਜੇ ਪਾਸ ਨਿਆਂਪਾਲਿਕਾ-ਮਾਣਯੋਗ ਹਾਈ ਕੋਰਟ-ਸਥਾਪਿਤ ਹੈ, ਇਹ ਆਪਣੈ ਆਪ ਵਿੱਚ ਅਦੁੱਤੀ ਅਤੇ ਸ਼ਾਨਦਾਰ ਵਾਸਤੂਕਲਾ ਦਾ ਵਿਸ਼ੇਸ਼ ਉਦਾਹਰਣ ਪੇਸ਼ ਕਰਦਾ ਹੈ।

ਮੈਗਜ਼ੀਨ ਜਨ-ਜਾਗਰੁਕਤਾ ਵਧਾਉਣ ਵਿੱਚ ਨਿਭਾਏਗੀ ਮਹਤੱਵਪੂਰਣ ਭੂਕਿਮਾ

ਵਿਧਾਨਸਭਾ ਸਪੀਕਰ ਨੇ ਕਿਹਾ ਕਿ ਮੈਗਜ਼ੀਨ ਵਿੱਚ ਬੀਤੇ ਇੱਕ ਸਾਲ ਦੌਰਾਨ ਹਰਿਆਣਾ ਵਿਧਾਨਸਭਾ ਦੇ ਸਾਰੇ ਸੈਸ਼ਨਾਂ ਦੀ ਵਿਸਤਾਰ ਸਮੀਖਿਆ ਸ਼ਾਮਿਲ ਕੀਤੀ ਗਈ ਹੈ, ਜਿਸ ਨਾਲ ਆਮਜਨਤਾ ਨੁੰ ਸਦਨ ਦੀ ਕਾਰਵਾਈ ਦੀ ਸਟੀਕ ਅਤੇ ਵਿਧੀਵਤ ਜਾਣਕਾਰੀ ਪ੍ਰਾਪਤ ਹੋਵੇਗੀ। ਇਹ ਮੈਗਜ਼ੀਨ ਨਾ ਸਿਰਫ ਸੂਚਨਾਪ੍ਰਦ ਅਤੇ ਰੋਚਕ ਹੈ, ਸਗੋ ਜਨ ਜਾਗਰੁਕਤਾ ਵਧਾਉਣ ਵਿੱਚ ਵੀ ਮਹਤੱਵਪੂਰਣ ਭੁਮਿਕਾ ਨਿਭਾਏਗੀ। 

ਹਰਿਆਣਾ ਵਿਧਾਨਸਭਾ ਦਾ ਇਹ ਯਤਨ ਹੈ ਕਿ ਨਿਯਮਤ ਅੰਤਰਾਲ 'ਤੇ ਇਸ ਮੈਗਜ਼ੀਨ ਦਾ ਪ੍ਰਕਾਸ਼ਨ ਜਾਰੀ ਰਹੇ। ਮੈਗਜ਼ੀਨ ਵਿੱਚ ਵਿਧਾਈ ਪ੍ਰਕ੍ਰਿਆਵਾਂ ਦੇ ਨਾਲ-ਨਾਲ ਹਰਿਆਣਾ ਦੇ ਸਾਰੇ ਵਿਧਾਇਕਾਂ ਅਤੇ ੇਸਾਂਸਦਾਂ ਦੀ ਸੰਪੂਰਣ ਜਾਣਕਾਰੀ ਵੀ ਸੰਕਲਿਤ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਕਲਪ ਇੱਕ ਦੇਸ਼-ਇੱਕ ਵਿਧਾਇਕਾ ਦੇ ਸੰਦੇੇਸ਼ ਨੂੰ ਅੱਗੇ ਵਧਾਉਣ ਦਾ ਹੈ, ਤਾਂ ਜੋ ਪੂਰੇ ਦੇਸ਼ ਦੀ ਸਾਰੇ ਵਿਧਾਨਸਭਾਵਾਂ ਅਤੇ ਵਿਧਾਨਮੰਡਲ ਇੱਕ ਸਾਂਝਾ ਮੰਚ 'ਤੇ ਸਾਰਥਕ ਚਰਚਾਵਾਂ ਕਰ ਸਕਣ ਅਤੇ ਪ੍ਰਭਾਵੀ ਫੈਸਲੇ ਲੈ ਸਕਣ।

ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਆਮ ਜਨਤਾ ਅਤੇ ਸਥਾਨਕ ਸੰਸਥਾਵਾਂ ਵਿਧਾਈ ਵਿਵਸਥਾ ਦੇ ਪ੍ਰਤੀ ਜਾਗਰੁਕ ਨਹੀਂ ਹੋਵੇਗੀ, ਉਦੋਂ ਤੱਕ ਇਹ ਸੰਸਥਾਵਾਂ ਪੂਰੀ ਤਰ੍ਹਾ ਨਾਲ ਮਜਬੂਤ ਨਹੀਂ ਹੋ ਸਕਦੀਆਂ। ਇਹ ਮੈਗਜ਼ੀਨ ਜਨਤਾ ਨੁੰ ਜਾਣੂ ਕਰਵਾਏਗੀ ਕਿ ਪੰਚਾਇਤ, ਸਥਾਨਕ ਨਿਗਮ, ਵਿਧਾਨਸਭਾ ਅਤੇ ਲੋਕਸਭਾ ਦੀ ਕੀ-ਕੀ ਭੁਮਿਕਾਵਾਂ ਅਤੇ ਜਿਮੇਵਾਰੀਆਂ ਹਨ, ਜਿਸ ਨਾਲ ਸਾਰੀ ਸੰਸਥਾਵਾਂ ਨੂੰ ਹੋਰ ਵੱਧ ਮਜਬੂਤ ਬਨਾਉਣ ਵਿੱਚ ਮਦਦ ਮਿਲੇਗੀ।

ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਅਗਵਾਈ ਹੇਠ ਹਰਿਆਣਾ ਵਿਧਾਨਸਭਾ ਨੇ ਪਿਛਲੇ ਇੱਕ ਸਾਲ ਵਿੱਚ ਅਨੇਕ ਨਵਾਚਾਰ ਪਹਿਲ ਕੀਤੀਆਂ ਹਨ। ਇੰਨ੍ਹਾਂ ਵਿੱਚ ਵਿਧਾਇਕਾਂ ਲਈ ਓਰਇਨਟੇਸ਼ਨ ਕੈਂਪ, ਅਧਿਕਾਰੀਆ ਅਤੇ ਕਰਮਚਾਰੀਆਂ ਲਈ ਸਿਖਲਾਈ ਕੈਂਪਾਂ ਦਾ ਆਯੋਜਨ ਅਤੇ ਲੋਕਸਭਾ ਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਵੱਖ-ਵੱਖ ਸਮਰੱਥਾ-ਵਾਧਾ ਪ੍ਰੋਗਰਾਮ ਸ਼ਾਮਿਲ ਹਨ। 

ਵਿਧਾਨਸਭਾ ਨੇ ਏਨੂਅਲ ਕੈਪੇਸਿਟੀ ਬਿਲਡਿੰਗ ਪਲਾਨ ਵੀ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਅਗਾਲੀ ਸਿਖਲਾਈ ਪ੍ਰੋਗਰਾਮਾਂ ਦੀ ਪੂਰੀ ਰੂਪਰੇਖਾ ਉਪਲਬਧ ਕਰਾਈ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮਾਂ ਨਾਲ ਸਬੰਧਿਤ ਜਾਣਕਾਰੀਆਂ ਨਿਯਮਤ ਅੰਤਰਾਲ 'ਤੇ ਅਪਡੇਟ ਕੀਤੀਆਂ ਜਾਣਗੀਆਂ, ਜਿਸ ਨਾਲ ਉਨ੍ਹਾਂ ਦੀ ਕੁਸ਼ਲਤਾ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਲਗਭਗ 2500 ਲੋਕਾਂ ਨੇ ਵਿਧਾਨਸਭਾ ਦੀ ਕਾਰਵਾਈ ਸਿੱਧੇ ਰੂਪ ਨਾਲ ਦੇਖੀ, ਜਦੋਂ ਕਿ ਹਾਲ ਹੀ ਵਿੱਚ ਸਪੰਨ ਹੋਏ ਚਾਰ ਦਿਨਾਂ ਦੇ ਸੈਸ਼ਨ ਵਿੱਚ ਲਗਭਗ 2000 ਦਰਸ਼ਕ ਮੌਜੂਦ ਰਹੇ। ਇਹ ਦਰਸ਼ਾਉਂਦਾ ਹੈ ਕਿ ਆਮ ਜਨਤਾ ਵਿੱਚ ਵਿਧਾਇਕਾ ਦੇ ਪ੍ਰਤੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਸਦਨ ਦੇ ਅੰਦਰ ਸਾਰਥਕ ਚਰਚਾ ਹੋਵੇ ਅਤੇ ਸਰਕਾਰ ਨੂੰ ਪ੍ਰਭਾਵੀ ਸੁਝਾਅ ਮਿਲਣ, ਇਹ ਸਾਡੇ ਸਾਰਿਆਂ ਮੈਂਬਰਾਂ ਦੀ ਸਮੂਹਿਕ ਜਿਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂਬਰਾਂ ਵੱਲੋਂ ਦਿੱਤੇ ਗਹੇ ਉਪਯੋਗੀ ਸੁਝਾਆਂ ਨੂੰ ਮੈਗਜ਼ੀਨ ਵਿੱਚ ਜਰੂਰ ਸਥਾਨ ਦਿੱਤਾ ਜਾਵੇਗਾ।

ਹਰਿਆਣਾ ਦੀ ਦਿਸ਼ਾ ਅਤੇ ਸੋਚ ਨੂੰ ਵਿਆਪਕ ਰੂਪ ਨਾਲ ਪੇਸ਼ ਕਰੇਗੀ ਸਦਨ ਸੰਦੇਸ਼ ਮੈਗਜ਼ੀਨ - ਮਹੀਪਾਲ ਢਾਂਡਾ

ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੈ ਕਿਹਾ ਕਿ ਸਦਨ ਸੰਦੇਸ਼ ਮੈਗਜ਼ੀਨ ਦਾ ਅੱਜ ਹੋਇਆ ਇਹ ਘੁੰਡ ਚੁਕਾਈ ਵਿਧਾਨਸਭਾ ਸਪੀਕਰ ਦੀ ਦੂਰਦ੍ਰਿਸ਼ਟੀ ਦਾ ਵਿਸ਼ੇਸ਼ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਨਾਲ ਹਰਿਆਣਾ ਹੀ ਨਹੀਂ, ਸਗੋ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਇਹ ਸਪਸ਼ਟ ਰੂਪ ਨਾਲ ਜਾਣਿਆ ਜਾ ਸਕੇਗਾ ਕਿ ਹਰਿਆਣਾ ਕਿਸੇ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ ਅਤੇ ਸੂਬੇ ਦੀ ਮੌਜੂਦਾ ਸੋਚ ਕੀ ਹੈ। 

ਸਦਨ ਵਿੱਚ ਪੱਖ ਅਤੇ ਵਿਪੱਖ ਦੇ ਵਿੱਚ ਹੋਣ ਵਾਲੀ ਸਾਰਕਕ ਬਹਿਸ, ਲੋਕਤੰਤਰ ਦੀ ਖੂਬਸੂਰਤੀ ਅਤੇ ਜਨਪ੍ਰਤੀਨਿਧੀਆਂ ਤੇ ਜਨਤਾ ਦੇ ਵਿੱਚ ਸੰਵਾਦ ਦੀ ਪ੍ਰਕ੍ਰਿਆ-ਇੰਨ੍ਹਾਂ ਸਾਰਿਆਂ ਪਹਿਲੂਆਂ ਦਾ ਸਾਰ ਇਸ ਪੁਸਤਕਾ ਵਿੱਚ ਸਮਾਹਿਤ ਹੈ। ਇਹ ਪ੍ਰਕਾਸ਼ਨ ਲੋਕਤਾਂਤਰਿਕ ਮੁੱਲਾਂ ਨੁੰ ਹੋਰ ਵੱਧ ਮਜਬੁਤ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ।

ਉਨ੍ਹਾਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਹਰਿਆਣਾ ਦੀ ਜਨਤਾ ਲਈ ਉਪਯੋਗੀ ਹੈ, ਸਗੋ ਪੂਰੇ ਦੇਸ਼ ਦੇ ਪਾਠਕਾਂ ਨੂੰ ਵੀ ਵਿਧਾਨਸਭਾ ਦੀ ਕਾਰਜਪ੍ਰਣਾਲੀ, ਸਰਕਾਰ ਦੀ ਨੀਤੀਆਂ ਅਤੇ ਵਿਰੋਧੀ ਧਿਰ ਦੇ ਸੁਝਾਆਂ ਨਾਲ ਜਾਣੂ ਕਰਾਉਣ ਵਾਲਾ ਮਹਤੱਵਪੂਰਣ ਮਾਧਿਅਮ ਬਣੇਗਾ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਜਨਪ੍ਰਤੀਨਿਧੀ ਆਪਣੇ ਬਹੁਮੁੱਲੇ ਵਿਚਾਰ, ਸੁਝਾਅ ਅਤੇ ਸੰਦੇਸ਼ ਇਸ ਪੁਸਤਿਕਾ ਦੇ ਮਾਧਿਅਮ ਨਾਲ ਵਿਆਪਕ ਪੱਧਰ ਤੱਕ ਪਹੁੰਚਾਉਣਗੇ।

ਮੈਂਬਰ ਆਪਣੇ ਤਜਰਬੇ ਅਤੇ ਵਿਚਾਰਾਂ ਨਾਲ ਮੈਗਜ਼ੀਨ ਨੂੰ ਬਨਾਉਣ ਸਮਰਿੱਧ - ਵਿਧਾਇਕ ਬੀ.ਬੀ. ਬਤਰਾ

ਵਿਧਾਇਕ ਸ੍ਰੀ ਭਾਰਤ ਭੂਸ਼ਣ ਬਤਰਾ ਨੇ ਕਿਹਾ ਕਿ ਇਸ ਮੈਗਜ਼ੀਨ ਵਿੱਚ ਮੈਂਬਰਾਂ ਨੂੰ ਆਪਣੇ ਲੇਖ, ਤਜਰਬੇ ਅਤੇ ਵਿਚਾਰਾਂ ਰਾਹੀਂ ਸਾਰਥਕ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਵੀ ਵੱਖ-ਵੱਖ ਸਥਾਨਾਂ 'ਤੇ ਜਾ ਕੇ ਸਿੱਖਣ ਅਤੇ ਨਵੀਂ ਜਾਣਕਾਰੀਆਂ ਪ੍ਰਾਪਤ ਕਰਨ ਦਾ ਜੋ ਮੌਕਾ ਮਿਲਦਾ ਹੈ, ਉਨ੍ਹਾਂ ਤਜਰਬਿਆਂ ਦਾ ਲਾਭ ਇਸ ਮੈਗਜ਼ੀਨ ਰਾਹੀਂ ਵਿਆਪਕ ਰੂਪ ਨਾਲ ਸਾਂਝਾ ਕੀਤਾ ਜਾ ਸਕਦਾ ਹੈ। 

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੈਗਜ਼ੀਨ ਦੇ ਸੰਸਕਰਣ ਨਿਯਮਤ ਰੂਪ ਨਾਲ ਪ੍ਰਕਾਸ਼ਿਤ ਹੋਣ ਅਤੇ ਉਸ ਵਿੱਚ ਵਿਸ਼ਾਵਾਰ ਸਮੱਗਰੀ ਨੂੰ ਸੁਵਿਵਸਥਿਤ ਢੰਗ ਨਾਲ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਮੈਂਬਰਾਂ ਨੂੰ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬਿਹਤਰ ਤੋਂ ਬਿਹਤਰ ਲੇਖ ਭੇਜਣ, ਤਾਂ ਜੋ ਇਹ ਮੈਗਸ਼ੀਨ ਸੂਬੇ ਦੀ ਦਿਸ਼ਾ ਅਤੇ ਦ੍ਰਿਸ਼ਟੀ ਨੂੰ ਅੱਗੇ ਵਧਾਉਣ ਵਿੱਚ ਵੱਧ ਪ੍ਰਭਾਵੀ ਭੁਮਿਕਾ ਨਿਭਾ ਸਕੇ।

ਨੌਜੁਆਨ ਪੀੜੀ ਲਈ ਲੋਕਤਾਂਤਰਿਕ ਪ੍ਰਕ੍ਰਿਆਵਾਂ ਦਾ ਮੁਲਾਂਕਣ ਦਸਤਾਵੇਜ ਬਣੇਗੀ ਸਦਨ ਸੰਦੇਸ਼ - ਡਾ. ਕ੍ਰਿਸ਼ਣ ਲਾਲ ਮਿੱਢਾ

ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਸਾਰੇ ਮੌਜੂਦ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਆਯੋਜਨ ਸਿਰਫ ਇੱਕ ਓਪਚਾਰਿਕ ਪ੍ਰੋਗਰਾਮ ਨਹੀਂ, ਸਗੋ ਸਾਡੀ ਲੋਕਤਾਂਤਰਿਕ ਪਰੰਪਰਾਵਾਂ ਦਾ ਇੱਕ ਮਹਤੱਵਪੂਰਣ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਸਦਨ ਸੰਦੇਸ਼ ਮੈਗਜ਼ੀਨ ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਵੱਲੋਂ ਆਪਣੀ ਜਿਮੇਵਾਰੀਆਂ ਦੇ ਪਰਿਪੱਕ ਨਿਭਾਉਣ ਦਾ ਮਜਬੂਤ ਪ੍ਰਤੀਕ ਹੈ। 

ਉਨ੍ਹਾਂ ਨੇ ਕਿਹਾ ਕਿ ਜਦੋਂ ਨਿਅਤ ਜਨਾਿਤ ਦੀ ਹੋਵੇ, ਤਾਂ ਵਿਚਾਰਾਂ ਵਿੱਚ ਭਲੇ ਹੀ ਭਿੰਨਤਾ ਹੋਵੇ, ਪਰ ਉਦੇਸ਼ ਇੱਕ ਹੀ ਰਹਿੰਦਾ ਹੈ। ਪੱਖ ਅਤੇ ਵਿਪੱਖ ਦੋਨੋਂ ਹੀ ਲੋਕਤੰਤਰ ਦੇ ਜਰੂਰੀ ਥੰਮ੍ਹ ਹਨ, ਪਰ ਜਦੋਂ ਸੰਵਾਦ ਮਰਿਆਦਾ ਵਿੱਚ ਰਹੇ ਅਤੇ ਜਨਭਲਾਈ ਕੇਂਦਰ ਵਿੱਚ ਹੋਵੇ, ਉਦੋਂ ਸਦਨ ਦੀ ਕਾਰਵਾਈ ਨਵੀਂ ਦਿਸ਼ਾ ਪ੍ਰਾਪਤ ਕਰਦੀ ਹੈ। 

ਇਹ ਮੈਗਜ਼ੀਨ ਉਸ ਤਾਲਮੇਲ , ਸੰਵੇਦਨਸ਼ੀਲਤਾ ਅਤੇ ਸਕਾਰਾਤਮਕ ਭਾਵਨਾਵਾਂ ਦਾ ਜੀਵੰਤ ਦਸਤਾਵੇਜ ਹੈ। ਸਦਨ ਸੰਦੇਸ਼ ਮੈਗਜ਼ੀਨ ਨੌਜੁਆਨ ਪੀੜੀ ਨੂੰ ਹਰਿਆਣਾ ਦੀ ਵਿਧਾਈ ਕਾਰਜਸ਼ੈਲੀ ਅਤੇ ਲੋਕਤਾਂਤਰਿਕ ਪ੍ਰਕ੍ਰਿਆਵਾਂ ਨਾਲ ਜਾਣੂ ਕਰਾਉਣ ਦਾ ਇੱਕ ਮੁਲਵਾਨ ਮਾਧਿਆਮ ਬਣੇਗੀ।

ਇਸ ਮੌਕੇ 'ਤੇ ਮੈਗਜ਼ੀਨ ਦੇ ਸਲਾਹਕਾਰ ਸੰਪਾਦਕ ਡਾ. ਚੰਦਰ ਤ੍ਰਿਖਾ ਨੇ ਵਿਸਤਾਰ ਨਾਲ ਮੈਗਜ਼ੀਨ ਪ੍ਰਕਾਸ਼ਨ ਸਬੰਧੀ ਜਾਣਕਾਰੀ ਦਿੱਤੀ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Harvinder Kalyan , Haryana Vidhan Sabha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD