ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਭੈਣਾਂ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਦੇਸ਼ਭਰ ਵਿੱਚ ਨਾਮ ਕਮਾਇਆ ਹੈ। ਇਹੀ ਸਵੈ-ਨਿਰਭਰ ਭਾਰਤ ਦੀ ਪਛਾਣ ਹੈ ਹਰ ਘਰ ਵਿੱਚ ਹੁਨਰ ਅਤੇ ਹਰ ਹੱਕ ਨੂੰ ਕੰਮ ਹੈ। ਅੱਜ ਹਰਿਆਣਾ ਦੇ ਹਜ਼ਾਰਾਂ ਸਵੈ-ਸਹਾਇਤਾ ਸਮੂਹ ਸਵੈ-ਨਿਰਭਰ ਭਾਰਤੇ ਦੇ ਸਭ ਤੋਂ ਮਜਬੂਤ ਥੰਭ ਬਣ ਚੁੁੱਕੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਪੰਚਕੂਲਾ ਵਿੱਚ ਸਵੈ-ਨਿਰਭਰ ਸਮੂਹ ਸਮੇਲਨ ਵਿੱਚ ਮਹਿਲਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਵੈ-ਨਿਰਭਰ ਸਮੂਹ ਭਾਰਤ ਦੇ ਅਗ੍ਰਦੂਤ ਹਨ। ਸਵੈ-ਨਿਰਭਰ ਭਾਰਤ ਦਾ ਅਸਲੀ ਚੇਹਰਾ ਹਨ। ਜਦੋਂ ਕਿਸੇ ਪਿੰਡ ਦੀ ਮਹਿਲਾ ਸਿਲਾਈ ਮਸ਼ੀਨ ਲੈ ਕੇ ਜਾਂ ਕੋਈ ਯੁਵਾ ਬੇਟੀ ਡੇਅਰੀ ਜਾਂ ਦਸਤਕਾਰੀ ਦਾ ਕੰਮ ਸ਼ੁਰੂ ਕਰਦੀ ਹੈ ਤਾਂ ਉਹ ਸਿਰਫ਼ ਆਪਣੇ ਪਰਿਵਾਰ ਦੀ ਆਜੀਵਿਕਾ ਨਹੀਂ ਬਣਦੀ , ਉਹ ਸਮਾਜ ਦਾ ਭਵਿੱਖ ਬਣਾਉਣਦੀ ਹੈ।
ਜੈਵਿਕ ਖੇਤੀਬਾੜੀ ਅਤੇ ਡਿਜ਼ਿਟਲ ਸੇਵਾਵਾਂ ਤੋਂ ਲੈ ਕੇ ਛੋਟੇ ਉਦਯੋਗਾਂ ਤੱਕ ਵਿੱਚ ਭਾਗੀਦਾਰੀ ਬਖੂਬੀ ਨਿਭਾ ਰਹੀ ਸਵੈ-ਨਿਰਭਰ ਸਮੂਹ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 65 ਹਜ਼ਾਰ ਤੋਂ ਵੱਧ ਸਵੈ-ਨਿਰਭਰ ਸਮੂਹਾਂ ਨੂੰ ਸਸ਼ਕਤ ਬਣਾਇਆ ਹੈ। ਇਸ ਵਿੱਚ ਲੱਖਾਂ ਮਹਿਲਾ ਮੈਂਬਰ ਆਪਣੀ ਮਿਹਨਤ ਨਾਲ ਸਮਾਜ ਵਿੱਚ ਸਨਮਾਨ ਅਤੇ ਪਛਾਣ ਬਣਾ ਰਹੀਆਂ ਹਨ। ਸਹਾਇਤਾ ਸਮੂਹਾਂ ਨੂੰ ਬੈਂਕ ਕਰਜ, ਟ੍ਰੇਨਿੰਗ ਅਤੇ ਬ੍ਰਾਂਡਿੰਗ ਦੀ ਪੂਰੀ ਸਹੂਲਤ ਦਿੱਤੀ ਹੈ ਤਾਂ ਜੋ ਉਹ ਸਿਰਫ਼ ਉਤਪਾਦਨ ਹੀ ਨਹੀ ਸਗੋਂ ਬਿਕਰੀ ਵਿੱਚ ਵੀ ਸਵੈ-ਨਿਰਭਰ ਬਣ ਸਕਣ।
ਨਾਲ ਹੀ ਜੈਵਿਕ ਖੇਤੀਬਾੜੀ ਅਤੇ ਡਿਜ਼ਿਟਲ ਸੇਵਾਵਾਂ ਤੋਂ ਲੈ ਕੇ ਛੋਟੇ ਉਦਯੋਗਾਂ ਤੱਕ ਵੀ ਆਪਣੀ ਭਾਗੀਦਾਰੀ ਬਖੂਬੀ ਨਿਭਾ ਰਹੀਆਂ ਹਨ। ਸਾਡੀ ਭੈਣਾਂ ਹੁਣ ਡਿਜ਼ਿਟਲ ਪੇਮੇਂਟ, ਈ-ਕਾਮਰਸ ਅਤੇ ਆਨਲਾਇਨ ਮਾਰਕੇਟਿੰਗ ਜਿਹੇ ਖੇਤਰਾਂ ਵਿੱਚ ਵੀ ਅੱਗੇ ਵਧਾ ਰਹੀਆਂ ਹਨ।
ਸੂਬੇ ਦੇ ਸਵੈ-ਨਿਰਭਰ ਸਮੂਹਾਂ ਦੇ ਕੰਮ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੀਤੀ ਸਲਾਂਘਾ
ਮੁੱਖ ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੇ ਕੰਮ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਸਲਾਂਘਾ ਕੀਤੀ ਹੈ। ਉਨ੍ਹਾਂ ਨੇ 28 ਜੁਲਾਈ 2024 ਨੂੰ ਮਨ ਕੀ ਬਾਤ ਪ੍ਰੋਗਰਾਮ ਵਿਚ ਰੋਹਤਕ ਜ਼ਿਲ੍ਹੇ ਦੇ ਦਸਤਕਾਰੀ ਉਦਯੋਗ ਦਾ ਜ਼ਿਕਰ ਕੀਤਾ ਹੈ। ਸਾਡੇ ਰੋਹਤਕ ਜ਼ਿਲ੍ਹੇ ਦੀ 250 ਤੋਂ ਵੱਧ ਮਹਿਲਾਵਾਂ ਬਲਾਕ ਪ੍ਰਿਟਿੰਗ ਅਤੇ ਰੰਗਾਈ ਦਾ ਕੰਮ ਕਰਦੀ ਹੈ।
ਇਸੇ ਤਰ੍ਹਾਂ ਗੁਰੂਗ੍ਰਾਮ ਦੇ ਪਿੰਡ ਚਾਂਦੂ ਨਿਵਾਸੀ ਪੂਜਾ ਸ਼ਰਮਾ ਨੂੰ ਕੌਮਾਂਤਰੀ ਮਹਿਲਾ ਦਿਵਸ-2022 ਦੇ ਮੌਕੇ 'ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਪ੍ਰੋਡਕਟਾਂ ਨੂੰ ਪਛਾਣ ਦਿਲਵਾਉਣ ਲਈ ਪਦਮਾ ਸਕੀਮ ਤਹਿਤ ਵਨ ਬਲਾਕ-ਵਨ ਪ੍ਰੋਡਕਟ ਨੂੰ ਕਰ ਰਹੇ ਪ੍ਰੋਤਸਾਹਿਤ
ਉਨ੍ਹਾਂ ਨੇ ਕਿਹਾ ਕਿ ਭੈਣਾਂ ਪਸ਼ੁਪਾਲਨ, ਬਾਗਵਾਨੀ, ਮੱਛੀ ਪਾਲਨ, ਬਿਯੂਟੀ ਪਾਰਲਰ, ਕਿਰਾਨਾ ਦੀ ਦੁਕਾਨਾਂ, ਕੈਂਟੀਨ ਆਦਿ ਰਾਹੀਂ ਸਵਦੇਸ਼ੀ ਪ੍ਰੋਡਕਟਾਂ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ। ਹਰ ਖੇਤਰ ਵਿੱਚ ਕਿਸੇ ਨਾ ਕਿਸੇ ਪ੍ਰੋਡਕਟ ਦੀ ਆਪਣੀ ਹੀ ਪਛਾਣ ਹੁੰਦੀ ਹੈ। ਅਜਿਹੇ ਪ੍ਰੋਡਕਟਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪਛਾਣ ਦਿਲਾਉਣ ਲਈ ਪਦਮਾ ਸਕੀਮ ਤਹਿਤ ਵਨ ਬਲਾਕ-ਵਨ ਪੋ੍ਰਡਕਟ ਨੂੰ ਪ੍ਰੋਤਸਾਹਿਤ ਕਰ ਰਹੇ ਹਨ।
ਸੁਖਮ ਉਦਯੋਗਾਂ ਵਿੱਚ ਨਿਵੇਸ਼ ਦੀ ਉਪਰੀ ਸੀਮਾ ਨੂੰ ਵਧਾਇਆ ਗਿਆ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਖਮ ਉਦਯੋਗਾਂ ਵਿੱਚ ਨਿਵੇਸ਼ ਦੀ ਉਪਰੀ ਸੀਮਾ 25 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਛੋਟੇ ਉਦਯੋਗਿਕ ਇਕਾਇਆਂ ਵਿੱਚ ਨਿਵੇਸ਼ ਦੀ ਉਪਰੀ ਸੀਮਾ 5 ਕਰੋੜ ਤੋਂ ਵਧਾ ਕੇ 10 ਕਰੋੜ ਰੁਪਏ ਅਤੇ ਮੱਧ ਇਕਾਈ ਵਿੱਚ 10 ਕਰੋੜ ਰੁਪਏ ਤੋਂ ਵਧਾ ਕੇ 50 ਕਰੋੜ ਰੁਪਏ ਕਰ ਦਿੱਤੀ ਗਈ ਹੈ।
ਸਵੈ-ਸਹਾਇਤਾ ਸਮੂਹਾਂ ਨੂੰ ਸਵੈ-ਰੁਜਗਾਰ ਚਲਾਉਣ ਲਈ ਦਿੱਤੇ ਕਈ ਪ੍ਰੋਤਸਾਹਨ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਨੂੰ ਸਵੈ-ਰੁਜਗਾਰ ਚਲਾਉਣ ਲਈ ਕਈ ਪ੍ਰੋਤਸਾਹਨ ਦਿੱਤੇ ਹਨ। ਹੁਣ ਤੱਕ ਲਗਭਗ 548 ਕਰੋੜ ਰੁਪਏ ਦੀ ਵੱਖ ਵੱਖ ਤਰ੍ਹਾਂ ਦੀ ਵਿਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਰਕਾਰ ਨੇ ਰਿਵਲੋਡਵਿੰਗ ਫੰਡ ਦੀ ਰਕਮ 10 ਹਜ਼ਾਰ ਰੁਪਏ ਤੋਂ ਵਧਾ ਕੇ 20 ਹਜ਼ਾਰ ਰੁਪਏ ਕੀਤੀ ਹੈ। ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤੱਕ ਦਾ ਕਰਜ ਲੈਣ 'ਤੇ ਸਟਾਮਪ ਛੁਟ ਵੀ ਦਿੱਤੀ ਗਈ ਹੈ।
ਸਾਡੀ ਸਰਕਾਰ ਲਗਾਤਾਰ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਦਾ ਕਰ ਰਹੀ ਹੈ ਕੰਮ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਸਰਕਾਰ ਮਹਿਲਾਵਾਂ ਨੂੰ ਸਸ਼ਕਤ ਬਨਾਉਣ ਦਾ ਲਗਾਤਾਰ ਕੰਮ ਕਰ ਰਹੀ ਹੈ। ਸਾਡੀ ਸਰਕਾਰ ਨੇ ਜੋ ਕਿਹਾ ਹੈ ਉਸ ਨੂੰ ਪੂਰਾ ਕੀਤਾ ਹੈ। ਸਰਕਾਰ ਨੇ ਪਹਿਲੇ ਹੀ ਬਜਟ ਵਿੱਚ ਲਾਡੋ ਲਛਮੀ ਯੋਜਨਾ ਲਈ 5 ਹਜ਼ਾਰ ਕਰੋਭ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ। ਇਸ ਯੋਜਨਾ ਵਿੱਚ ਲਗਾਤਾਰ ਰਜਿਸਟੇ੍ਰਸ਼ਨ ਹੋ ਰਿਹਾ ਹੈ ਜਿਸ ਦੀ ਅਸੀ ਪਹਿਲੀ ਕਿਸਤ ਵੀ ਜਾਰੀ ਕਰ ਦਿੱਤੀ ਹੈ। ਦੂਜੀ ਕਿਸਤ ਵੀ ਜਲਦ ਜਾਰੀ ਕੀਤੀ ਜਾਵੇਗੀ। ਜਿਨ੍ਹਾਂ ਪਰਿਵਾਰਾਂ ਦੀ ਆਮਦਣ 1 ਲੱਖ 80 ਹਜ਼ਾਰ ਤੋਂ ਘੱਟ ਹੈ ਉਨਾਂ੍ਹ ਭੈਣਾਂ ਨੂੰ 500 ਰੁਪਏ ਵਿੱਚ ਗੈਸ ਸਿਲੇਂਡਰ ਦਿੱਤਾ ਹੈ।
ਇਸ ਮੌਕੇ 'ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ ਸਮੇਤ ਕਾਫ਼ੀ ਗਿਣਤੀ ਵਿੱਚ ਸਵੈ-ਸਹਾਇਤਾ ਸਮੂਹ ਮੌਜ਼ੂਦ ਰਹੇ।