ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਉੱਪਰੀ ਯਮੁਨਾ ਮੁੜ ਨਿਰੀਖਣ ਕਮੇਟੀ ਨਾਲ ਜੁੜੇ ਸਾਰੇ ਇੰਟਰ ਸਟੇਟ ਜਲ੍ਹਾ ਪਰਿਯੋਜਨਾਵਾਂ ਦੀ ਪ੍ਰਗਤੀ ਨੂੰ ਤੇਜ ਕਰਨਾ ਬੇਹੱਦ ਜਰੂਰੀ ਹੈ। ਉਨ੍ਹਾਂ ਨੇ 1994 ਦੇ ਜਲ੍ਹ ਵੰਡ ਸਮਝੌਤੇ ਯਮੁਨਾ ਜਲ੍ਹ ਪ੍ਰਬੰਧਨ ਅਤੇ ਰੇਣੂਕਾ, ਕਿਸ਼ਾਊ ਅਤੇ ਲੱਖਵਾਰ ਵਰਗੀ ਮਹਤੱਵਪੂਰਣ ਪਰਿਯੋਜਨਾਵਾਂ ਦੀ ਹੌਲੀ ਗਤੀ 'ਤੇ ਚਿੰਤਾ ਜਤਾਈ ਹੈ।
ਇੰਨ੍ਹਾਂ ਪਰਿਯੋਜਨਾਵਾਂ ਦੇ ਸਮੇਂ 'ਤੇ ਪੂਰਾ ਹੋਣ ਨਾਲ ਹਰਿਆਣਾ ਅਤੇ ਦਿੱਲੀ ਦੀ ਭਵਿੱਖ ਦੀ ਜਲ੍ਹ ਜਰੂਰਤਾਂ ਦੀ ਪੂਤਰੀ ਯਕੀਨੀ ਹੋ ਸਕੇਗੀ। ਕੇਂਦਰੀ ਜਲ੍ਹ ਸ਼ਕੰਤੀ ਮੰਤਰੀ ਸ੍ਰੀ ਸੀਆਰ ਪਾਟਿਲ ਦੀ ਅਗਵਾਈ ਹੇਠ ਨੋਇਡਾ ਸੈਕਟਰ-62 ਵਿੱਚ ਆਯੋਜਿਤ ਉੱਪਰੀ ਯਮੁਨਾ ਪੁਨਰ ਨਿਰੀਖਣ ਕਮੇਟੀ ਦੀ 9ਵੀਂ ਮੀਟਿੰਗ ਵਿੱਚ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਕਿਸ਼ਾਊ ਪਰਿਯੋਜਨਾ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਜਲੀ ਘਟਕ ਦੀ ਲਾਗਤ ਸਾਝੇਦਾਰੀ ਨੂੰ ਲੈ ਕੇ ਵਿਵਾਦ ਦੇ ਕਾਰਨ ਰੁਕੀ ਹੋਈ ਹੈ। ਉਨ੍ਹਾਂ ਨੇ ਇਸ ਮੁੱਦੇ ਦੇ ਹੱਲ ਲਈ ਸਾਰੇ ਸਬੰਧਿਤ ਸੂਬਿਆਂ ਦੀ ਸੰਯੁਕਤ ਮੀਟਿੰਗ ਜਲਦੀ ਆਯੋਜਿਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਰਿਯੋਜਨਾ ਨੂੰ ਅੱਗੇ ਵਧਾਇਆ ਜਾ ਸਕੇ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੁਤੰਤਰ ਦੇਵ ਸਿੰਘ, ਉਤਰਾਖੰਡ ਦੇ ਸਿੰਚਾਈ ਮੰਤਰੀ ਸ੍ਰੀ ਸਤਪਾਲ ੧ੀ ਮਹਾਰਾਜ, ਰਾਜਸਥਾਨ ਦੇ ਸਿੰਚਾਈ ਮੰਤਰੀ ਸ੍ਰੀ ਸੁਰੇਸ਼ ਸਿੰਘ ਰਾਵਤ ਅਤੇ ਦਿੱਲੀ ਦੇ ਸਿੰਚਾਈ ਮੰਤਰੀ ਸ੍ਰੀ ਪ੍ਰਵੇਸ਼ ਸਾਹਿਬ ਸਿੰਘ ਵੀ ਮੌਜੂਦ ਰਹੇ।
ਇਸ ਦੌਰਾਨ ਮੀਟਿੰਗ ਵਿੱਚ ਮੰਤਰੀ ਸ਼ਰੂਤੀ ਚੌਧਰੀ ਨੇ ਰੇਣੂਕਾ ਅਤੇ ਲੱਖਵਾਰ ਪਰਿਯੋਜਨਾਵਾਂ ਦੀ ਨਿਯਮਤ ਨਿਗਰਾਨੀ ਲਈ ਉੱਚ ਪੱਧਰੀ ਮਹੀਨਾ ਸਮੀਖਿਆ ਮੀਟਿੰਗਾਂ ਕਰਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਦੇ ਸਮੇਂ 'ਤੇ ਪੂਰਾ ਹੋਣ ਨਾਲ ਹਰਿਆਣਾ ਅਤੇ ਦਿੱਲੀ ਦੋਨਾਂ ਦੀ ਭਵਿੱਖ ਦੀ ਜਲ੍ਹ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਮੰਤਰੀ ਸ਼ਰੂਤੀ ਚੌਧਰੀ ਨੇ ਉਮੀਦ ਜਤਾਈ ਕਿ ਕਮੇਟੀ ਇੰਨ੍ਹਾਂ ਸੁਝਾਆਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਜਰੂਰੀ ਕਦਮ ਜਲਦੀ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਯਮੁਨਾ ਜਲ੍ਹ ਪਰਿਯੋਜਨਾਵਾਂ ਵਿੱਚ ਤੇਜੀ ਲਿਆਉਣ ਨਾਲ ਸੂਬੇ ਵਿੱਚ ਪਾਣੀ ਦੀ ਉਪਲਬਧਤਾ ਵਧੇਗੀ ਅਤੇ ਪੇਯਜਲ ਸਪਲਾਈ ਤੋਂ ਲੈ ਕੇ ਸਿੰਚਾਈ ਤੱਕ ਕਈ ਮਹਤੱਵਪੂਰਣ ਖੇਤਰਾਂ ਨੂੰ ਲਾਭ ਹੋਵੇਗਾ।