Saturday, 13 June 2026

 

 

ਖ਼ਾਸ ਖਬਰਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ

 

ਇੱਕ ਰਾਸ਼ਟਰੀ ਸੰਕਲਪ: ਸਰਕਾਰ ਅਤੇ ਸਮਾਜ ਦੇ ਰਲ਼-ਮਿਲ ਕੇ ਬਾਲ ਵਿਆਹ-ਮੁਕਤ ਭਾਰਤ ਵੱਲ ਵਧਦੇ ਕਦਮ - ਅੰਨਪੂਰਣਾ ਦੇਵੀ

Annpurna Devi, BJP, Bharatiya Janata Party

5 Dariya News

5 Dariya News

5 Dariya News

ਚੰਡੀਗੜ੍ਹ , 26 Nov 2025

Last updated on: Nov 27, 2025, 15:53 IST

ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਮਹਿਲਾਵਾਂ ਅਤੇ ਬੱਚੇ ਇੱਕ ਅਰਬ ਤੋਂ ਵੱਧ ਜ਼ਿੰਦਗੀਆਂ ਦੀ ਬੁਨਿਆਦ ਹਨ, ਉਨ੍ਹਾਂ ਨੂੰ ਸਮਰੱਥਾਵਾਨ ਬਣਾਉਣ ਸਿਰਫ਼ ਇੱਕ ਨੀਤੀਗਤ ਬਦਲ ਨਹੀਂ, ਸਗੋਂ ਭਾਰਤ ਦੇ ਭਾਗਾਂ ਦਾ ਰਾਹ ਹੈ। ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਇੱਕ ਇਤਿਹਾਸਕ ਤਬਦੀਲੀ ਵਿੱਚੋਂ ਲੰਘ ਰਿਹਾ ਹੈ, ਜੋ ਆਲਮੀ ਆਸਾਂ-ਉਮੀਦਾਂ ਨੂੰ ਮਨੁੱਖ-ਕੇਂਦ੍ਰਿਤ ਤਰੱਕੀ ਨਾਲ ਜੋੜਦਾ ਹੈ। 

ਨਵੇਂ ਭਾਰਤ ਦੀ ਕਹਾਣੀ ਨਾ ਸਿਰਫ਼ ਆਰਥਿਕ ਪ੍ਰਾਪਤੀਆਂ ਅਤੇ ਵਧਦੇ ਆਲਮੀ ਕੱਦ ਦਾ ਰੂਪ ਧਾਰਨ ਕਰ ਰਹੀ, ਸਗੋਂ ਉਨ੍ਹਾਂ ਕਲਾਸਰੂਮਾਂ ਵਿੱਚ ਵੀ ਜਿੱਥੇ ਨੌਜਵਾਨ ਦਿਮਾਗਾਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ, ਆਂਗਣਵਾੜੀ ਕੇਂਦਰਾਂ ਵਿੱਚ ਜਿੱਥੇ ਸਾਡੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਘਰਾਂ ਵਿੱਚ ਜਿੱਥੇ ਆਸਾਂ ਪੈਦਾ ਹੁੰਦੀਆਂ ਹਨ। 'ਬੇਟੀ ਬਚਾਓ ਬੇਟੀ ਪੜ੍ਹਾਓ' ਪ੍ਰਤੀ ਪ੍ਰਧਾਨ ਮੰਤਰੀ ਦੀ ਅਟੁੱਟ ਵਚਨਬੱਧਤਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਲਈ ਇੱਕ ਰਾਹ ਦਿਸੇਰੀ ਸ਼ਕਤੀ ਬਣ ਗਈ ਹੈ, ਜੋ 2047 ਤੱਕ ਵਿਕਸਿਤ ਭਾਰਤ ਲਈ ਸਾਡੇ ਸਮੂਹਿਕ ਮਿਸ਼ਨ ਨੂੰ ਵੀ ਅੱਗੇ ਵਧਾ ਰਹੀ ਹੈ। 

ਇਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਪਿਛਲੇ ਸਾਲ 27 ਨਵੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਬਾਲ ਵਿਆਹ-ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ ਸੀ। ਆਪਣੇ ਦਲੇਰ ਅਤੇ ਅਟੱਲ ਦ੍ਰਿਸ਼ਟੀਕੋਣ ਨਾਲ, ਅਸੀਂ ਇੱਕ ਵਾਰ ਫਿਰ 2030 ਤੱਕ ਬਾਲ ਵਿਆਹ ਦੇ ਖ਼ਾਤਮੇ ਦੀ ਆਪਣੀ ਰਾਸ਼ਟਰੀ ਵਚਨਬੱਧਤਾ ਨੂੰ ਦੁਹਰਾਇਆ ਹੈ, ਤਾਂ ਜੋ ਹਰ ਕੁੜੀ ਅਤੇ ਮੁੰਡਾ ਸੁਰੱਖਿਅਤ ਢੰਗ ਨਾਲ ਵੱਡੇ ਹੋ ਸਕਣ, ਆਪਣੀ ਸਿੱਖਿਆ ਜਾਰੀ ਰੱਖ ਸਕਣ ਅਤੇ ਆਪਣੇ ਭਵਿੱਖ ਨੂੰ ਮਾਣ ਅਤੇ ਵਿਸ਼ਵਾਸ ਨਾਲ ਢਾਲ ਸਕਣ। 

ਸ਼ੁਰੂ ਤੋਂ ਹੀ, ਅਸੀਂ ਇਹ ਮੰਨਦੇ ਹੋਏ ਕਿ ਇਸ ਚੁਣੌਤੀ ਨੂੰ ਸਿਰਫ਼ ਨੀਤੀਆਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ 'ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ' ਦਾ ਦ੍ਰਿਸ਼ਟੀਕੋਣ ਅਪਣਾਇਆ ਹੈ। ਇਸ ਲਈ ਸਮੂਹਿਕ ਏਕੇ ਦੀ ਲੋੜ ਹੈ, ਜਿਸ ਵਿੱਚ ਪਰਿਵਾਰ, ਭਾਈਚਾਰਿਆਂ, ਮੂਹਰਲੀ ਕਤਾਰ ਦੇ ਕਾਮਿਆਂ, ਸੰਸਥਾਵਾਂ ਅਤੇ ਸਰਕਾਰ ਨੂੰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਜੋ ਇਸ ਪੁਰਾਣੀ ਰੀਤ ਨੂੰ ਤੋੜਿਆ ਜਾ ਸਕੇ ਅਤੇ ਹਰ ਬੱਚੇ ਦੀਆਂ ਆਸਾਂ ਦੀ ਰਾਖੀ ਕੀਤੀ ਜਾ ਸਕੇ। ਸਾਡੇ ਸਾਂਝੇ ਸੰਕਲਪ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਬਿੰਬ ਵਜੋਂ, ਪਿੰਡਾਂ ਅਤੇ ਕਸਬਿਆਂ ਵਿੱਚ ਲੱਖਾਂ ਲੋਕ ਵੀ ਬਾਲ ਵਿਆਹ ਦੇ ਖ਼ਾਤਮੇ ਦਾ ਪ੍ਰਣ ਲੈਣ ਲਈ ਅੱਗੇ ਆਏ ਹਨ।

'ਸਮੁੱਚੀ ਸਰਕਾਰ' ਬਾਲ ਵਿਆਹ-ਮੁਕਤ ਭਾਰਤ ਲਈ ਇਕਜੁੱਟ

ਬਾਲ ਵਿਆਹ ਸਾਡੇ ਦੇਸ਼ ਨੂੰ ਪੀੜ੍ਹੀਆਂ ਤੋਂ ਦਰਪੇਸ਼ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਇਹ ਅਕਸਰ ਸਿੱਖਿਆ, ਸਰੋਤਾਂ ਅਤੇ ਜਾਗਰੂਕਤਾ ਤੱਕ ਸੀਮਤ ਪਹੁੰਚ ਵਾਲੇ ਭਾਈਚਾਰਿਆਂ ਵਿੱਚ ਦਿਖਾਈ ਦਿੰਦਾ ਹੈ। ਵਾਂਝੇਪਣ ਅਤੇ ਗ਼ੈਰ ਬਰਾਬਰ ਮੌਕਿਆਂ ਕਾਰਨ ਪੈਦਾ ਹੋਈਆਂ ਇਹ ਘਾਟਾਂ, ਇਸ ਪ੍ਰਥਾ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਂਦੀਆਂ ਹਨ, ਜਿਸ ਨਾਲ ਅਣਗਿਣਤ ਬੱਚਿਆਂ ਨੂੰ ਰੌਸ਼ਨ ਭਵਿੱਖ ਤੋਂ ਵਾਂਝਾ ਰਹਿਣਾ ਪੈਂਦਾ ਹੈ।

ਸੁਧਾਰ ਲਈ ਮੌਜੂਦਾ ਯਤਨ: ਮੋਦੀ ਸਰਕਾਰ ਦੇ ਅਧੀਨ, ਅਸੀਂ ਉਨ੍ਹਾਂ ਜੜ੍ਹਾਂ ਨੂੰ ਖਤਮ ਕਰ ਰਹੇ ਹਾਂ ਜੋ ਕਦੇ ਇਸ ਪ੍ਰਥਾ ਨੂੰ ਪੋਸ਼ਣ ਦਿੰਦੀਆਂ ਸਨ। ਸਪੱਸ਼ਟ ਨੀਤੀਗਤ ਦਿਸ਼ਾ, ਚੰਗੀ ਤਰ੍ਹਾਂ ਤਿਆਰ ਕੀਤੀਆਂ ਯੋਜਨਾਵਾਂ ਅਤੇ ਸ਼ਾਸਨ ਵਿੱਚ ਨਵੇਂ ਬਣੇ ਭਾਈਚਾਰਕ ਭਰੋਸੇ ਦੇ ਨਾਲ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਉਨ੍ਹਾਂ ਸਥਿਤੀਆਂ ਨੂੰ ਖਤਮ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਜਿਨ੍ਹਾਂ ਨੇ ਬਾਲ ਵਿਆਹ ਨੂੰ ਕਾਇਮ ਰੱਖਣ ਵਿੱਚ ਭੂਮਿਕਾ ਨਿਭਾਈ ਹੈ। ਅੱਜ ਅਸੀਂ ਜੋ ਤਰੱਕੀ ਦੇਖ ਰਹੇ ਹਾਂ ਉਹ ਚੰਗੀ ਤਰ੍ਹਾਂ ਯੋਜਨਾਬੱਧ ਯੋਜਨਾਵਾਂ ਸਦਕਾ ਹੈ, ਜੋ ਮਹਿਲਾਵਾਂ ਅਤੇ ਬੱਚਿਆਂ ਨੂੰ ਰਾਸ਼ਟਰੀ ਵਿਕਾਸ ਦੇ ਕੇਂਦਰ ਵਿੱਚ ਰੱਖਦੀਆਂ ਹਨ।

ਸਾਡੀਆਂ ਨੀਤੀਆਂ ਅਤੇ ਪਹਿਲਕਦਮੀਆਂ ਸੰਵੇਦਨਸ਼ੀਲ ਵਿਚਾਰਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਅਧਿਕਾਰ, ਦੇਸ਼ ਦੇ ਦੂਰ-ਦੁਰਾਡੇ ਪਿੰਡਾਂ ਅਤੇ ਬਸਤੀਆਂ ਵਿੱਚ ਸਭ ਤੋਂ ਕਮਜ਼ੋਰ ਬੱਚਿਆਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੋਇਆ ਆਖਰੀ ਮੀਲ ਤੱਕ ਪਹੰਚੇ। ਹਰ ਸਰਕਾਰੀ ਯੋਜਨਾ ਮਹਿਲਾਵਾਂ ਅਤੇ ਬੱਚਿਆਂ ਨੂੰ ਜੋਖ਼ਮ ਦੇ ਹਰ ਪੜਾਅ 'ਤੇ ਮਦਦ ਲਈ ਤਿਆਰ ਕੀਤੀ ਗਈ ਹੈ, ਜੋ ਅਣਜੰਮੇ ਬੱਚੇ ਤੋਂ ਲੈ ਕੇ ਅੱਲੜ੍ਹ ਮੁਟਿਆਰ ਤੱਕ, ਉਨ੍ਹਾਂ ਦੇ ਜੀਵਨ ਦੇ ਹਰ ਪੜਾਅ 'ਤੇ ਸੁਰੱਖਿਆ, ਤਰਜੀਹ ਅਤੇ ਸਮਰੱਥਾਵਾਨ ਕਰਨ ਨੂੰ ਯਕੀਨੀ ਬਣਾਉਂਦੀ ਹੈ।

ਪੋਸ਼ਣ ਟ੍ਰੈਕਰ ਅਤੇ 'ਪੋਸ਼ਣ ਵੀ, ਪੜ੍ਹਾਈ ਵੀ' ਤੋਂ ਲੈ ਕੇ ਸਮਗ੍ਰ ਸਿੱਖਿਆ ਅਭਿਆਨ ਤੱਕ ਅਤੇ ਰਾਸ਼ਟਰੀ ਸਾਧਨ-ਕਮ-ਯੋਗਤਾ ਸਕਾਲਰਸ਼ਿਪ ਪ੍ਰੋਗਰਾਮ ਤੋਂ ਲੈ ਕੇ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਤੱਕ, ਹਰ ਪਹਿਲ ਇੱਕ ਸੁਰੱਖਿਆ ਢਾਲ ਅਤੇ ਹਰੇਕ ਬੱਚੇ ਲਈ ਇੱਕ ਸੁਰੱਖਿਅਤ, ਸਨਮਾਨਜਨਕ ਅਤੇ ਬਰਾਬਰ ਭਵਿੱਖ ਵੱਲ ਇੱਕ ਮਾਰਗ ਵਜੋਂ ਕੰਮ ਕਰ ਰਹੀ ਹੈ। ਸਾਰਿਆਂ ਦੀ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇਣ ਲਈ ਤਕਨੀਕ ਦੀ ਮਦਦ ਨਾਲ, ਮੰਤਰਾਲੇ ਦਾ ਪ੍ਰਮੁੱਖ ਡਿਜੀਟਲ ਪਲੇਟਫਾਰਮ ਪੋਸ਼ਣ ਟ੍ਰੈਕਰ 14 ਲੱਖ ਆਂਗਣਵਾੜੀ ਕੇਂਦਰਾਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ, ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਅੱਲੜ੍ਹ ਕੁੜੀਆਂ ਨਾਲ ਸਹਿਜੇ ਹੀ ਜੋੜਦਾ ਹੈ। 

ਇਸਨੇ ਦੇਸ਼ ਭਰ ਵਿੱਚ 10.14 ਕਰੋੜ ਤੋਂ ਵੱਧ ਲਾਭਪਾਤਰੀਆਂ ਲਈ ਇੱਕ ਮਜ਼ਬੂਤ ਸੁਰੱਖਿਆ ਜਾਲ ਬੁਣਿਆ ਹੈ। ਇਸ ਡਿਜੀਟਲ ਸਮਰੱਥਾ ਨੇ 'ਪੋਸ਼ਣ ਵੀ, ਪੜ੍ਹਾਈ ਵੀ' ਇੱਕ ਪਰਿਵਰਤਨਸ਼ੀਲ ਮੁੱਢਲੀ ਬਚਪਨ ਦੇਖਭਾਲ ਅਤੇ ਸਿੱਖਿਆ ਪਹਿਲਕਦਮੀ ਵੱਲ ਅਗਵਾਈ ਕੀਤੀ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਹਰੇਕ ਬੱਚੇ ਨੂੰ ਸੰਪੂਰਨ, ਉੱਚ-ਗੁਣਵੱਤਾ ਵਾਲਾ ਮੁੱਢਲੇ ਬਚਪਨ ਦੀ ਹੱਲਾਸ਼ੇਰੀ ਮਿਲੇ, ਜੋ ਜੀਵਨ ਭਰ ਸਿੱਖਣ ਦੀ ਬੁਨਿਆਦ ਰੱਖੀ ਜਾ ਸਕੇ।

ਸਾਡੀਆਂ ਨੀਤੀਆਂ ਨਾ ਸਿਰਫ਼ ਇਰਾਦੇ ਨੂੰ ਦਰਸਾਉਂਦੀਆਂ ਹਨ, ਸਗੋਂ ਜ਼ਮੀਨ 'ਤੇ ਕਾਰਵਾਈ ਨੂੰ ਵੀ ਦਰਸਾਉਂਦੀਆਂ ਹਨ। ਨਿਰੰਤਰ ਬਜਟ ਪ੍ਰਤੀਬੱਧਤਾਵਾਂ ਅਤੇ ਨਿਸ਼ਾਨਾਬੱਧ ਨਿਵੇਸ਼ਾਂ ਵਿੱਚ ਸੁਧਾਰਾਂ ਨੂੰ ਸ਼ਾਮਲ ਕਰਕੇ, ਮੋਦੀ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬਾਲ ਵਿਆਹ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਬੱਚਿਆਂ ਦੀ ਰਾਖੀ ਇੱਕ ਰਾਸ਼ਟਰੀ ਤਰਜੀਹ ਬਣੀ ਹੋਈ ਹੈ। ਰਾਸ਼ਟਰੀ ਸਾਧਨ-ਕਮ-ਮੈਰਿਟ ਸਕਾਲਰਸ਼ਿਪ ਪ੍ਰੋਗਰਾਮ ਨੇ ਸਿਰਫ਼ 2025-26 ਲਈ ₹1,827 ਕਰੋੜ ਦੀ ਵੰਡ ਦੇ ਨਾਲ, ਇਹ ਯਕੀਨੀ ਬਣਾਇਆ ਹੈ ਕਿ ਕੋਈ ਵੀ ਬੱਚਾ ਗਰੀਬੀ ਕਾਰਨ ਸਕੂਲ ਨਾ ਛੱਡੇ, ਜੋ ਕਿ ਬਾਲ ਵਿਆਹ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। 

ਇਸ ਦੌਰਾਨ, ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਮੁਟਿਆਰਾਂ ਨੂੰ ਜ਼ਰੂਰੀ ਮਾਲੀ ਮਦਦ ਵੀ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੌਜਵਾਨਾਂ ਨੂੰ ਉਦਯੋਗ-ਸਬੰਧਤ ਹੁਨਰਾਂ ਨਾਲ ਲੈਸ ਕਰਕੇ, ਉਨ੍ਹਾਂ ਨੂੰ ਵਿੱਤੀ ਪ੍ਰੋਤਸਾਹਨ ਅਤੇ ਮਾਨਤਾ ਪ੍ਰਾਪਤ ਸਰਕਾਰੀ ਪ੍ਰਮਾਣੀਕਰਣ ਪ੍ਰਦਾਨ ਕਰਕੇ ਇਸ ਸੁਰੱਖਿਆ ਜਾਲ ਨੂੰ ਹੋਰ ਮਜ਼ਬੂਤ ਕਰਦੀ ਹੈ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ-ਦਕਸ਼ ਯੋਜਨਾ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ, ਖ਼ਾਸ ਕਰਕੇ ਅਨੁਸੂਚਿਤ ਜਾਤੀਆਂ, ਹੋਰ ਪੱਛੜੇ ਵਰਗਾਂ ਅਤੇ ਆਰਥਿਕ ਤੌਰ 'ਤੇ ਪੱਛੜੇ ਵਰਗਾਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਂਦੀ ਹੈ, ਜੋ ਬਾਲ ਵਿਆਹ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹਨ। ਉਨ੍ਹਾਂ ਨੂੰ ਹੁਨਰ ਅਤੇ ਮੌਕੇ ਪ੍ਰਦਾਨ ਕਰਕੇ, ਅਸੀਂ ਖੁਸ਼ਹਾਲ ਅਤੇ ਆਜ਼ਾਦ ਜੀਵਨ ਲਈ ਰਾਹ ਪੱਧਰਾ ਕਰ ਰਹੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਵੀਂ ਮਿਸਾਲ ਕਾਇਮ ਕਰ ਰਹੇ ਹਾਂ।

ਅਸਰ: ਬਾਲ ਵਿਆਹ-ਮੁਕਤ ਭਾਰਤ ਬਣਨ ਦੇ ਹੋਰ ਨੇੜੇ

ਕੁਝ ਸਾਲ ਪਹਿਲਾਂ ਤੱਕ, ਬਾਲ ਵਿਆਹ ਨੂੰ ਖਤਮ ਕਰਨ ਦਾ ਵਿਚਾਰ ਬਹੁਤ ਦੂਰ ਦੀ ਗੱਲ ਜਾਪਦਾ ਸੀ, ਇੱਥੋਂ ਤੱਕ ਕਿ ਅਸੰਭਵ ਵੀ ਜਾਪਦਾ ਸੀ। ਪਰ ਭਾਰਤ ਨੇ ਇਸਦੇ ਉਲਟ ਸਾਬਤ ਕੀਤਾ ਹੈ। ਸਪੱਸ਼ਟ ਨੀਤੀਆਂ, ਨਿਰੰਤਰ ਕਾਰਵਾਈ, ਕੇਂਦ੍ਰਿਤ ਜ਼ਮੀਨੀ ਪੱਧਰ ਦੇ ਯਤਨਾਂ ਅਤੇ ਮਾਪਣਯੋਗ ਤਰੱਕੀ ਰਾਹੀਂ, ਅਸੀਂ ਉਸ ਧਾਰਨਾ ਨੂੰ ਚੁਣੌਤੀ ਦਿੱਤੀ ਹੈ ਅਤੇ ਦਿਖਾਇਆ ਹੈ ਕਿ ਤਬਦੀਲੀ ਨਾ ਸਿਰਫ਼ ਸੰਭਵ ਹੈ, ਸਗੋਂ ਪਹਿਲਾਂ ਹੀ ਉਸ ਲਈ ਕੋਸ਼ਿਸ਼ਾਂ ਜਾਰੀ ਹਨ।

ਇਹ ਬੇਮਿਸਾਲ ਤਬਦੀਲੀ ਹਜ਼ਾਰਾਂ ਛੋਟੇ-ਵੱਡੇ, ਮਜ਼ਬੂਤ ਯਤਨਾਂ ਦਾ ਨਤੀਜਾ ਹੈ। ਸਾਡੇ ਬਾਲ ਵਿਆਹ ਰੋਕਥਾਮ ਅਧਿਕਾਰੀ (ਸੀਐੱਮਪੀਓ) ਇਸ ਮਿਸ਼ਨ ਦੀ ਰੀੜ੍ਹ ਦੀ ਹੱਡੀ ਵਜੋਂ ਉਭਰੇ ਹਨ। ਪਿਛਲੇ ਸਾਲ ਹੀ, ਅਸੀਂ ਦੇਸ਼ ਭਰ ਵਿੱਚ 37,000 ਤੋਂ ਵੱਧ ਸੀਐੱਮਪੀਓ ਨੂੰ ਨਿਯੁਕਤ ਕਰਕੇ ਆਪਣੀ ਮੂਹਰਲੀ ਕਤਾਰ ਨੂੰ ਮਜ਼ਬੂਤ ਕੀਤਾ ਹੈ। ਆਂਗਣਵਾੜੀ ਵਰਕਰਾਂ ਨੂੰ ਮਜ਼ਬੂਤ ਬਣਾ ਕੇ, ਪੰਚਾਇਤਾਂ ਨੂੰ ਸਮਰੱਥ ਬਣਾ ਕੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਲ ਸੁਰੱਖਿਆ ਕਾਨੂੰਨਾਂ ਬਾਰੇ ਸਿੱਖਿਅਤ ਕਰਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਭ ਤੋਂ ਵੱਧ ਵਾਂਝੇ ਪਰਿਵਾਰ ਵੀ ਸਰਕਾਰੀ ਯੋਜਨਾਵਾਂ ਨਾਲ ਜੁੜਨ, ਬੱਚਿਆਂ ਨੂੰ ਸਕੂਲ ਵਾਪਸ ਲਿਆਂਦਾ ਜਾਵੇ ਅਤੇ ਭਾਈਚਾਰਿਆਂ ਨੂੰ ਬਾਲ ਵਿਆਹ ਦੀ ਗੰਭੀਰ ਉਲੰਘਣਾ ਬਾਰੇ ਜਾਗਰੂਕ ਕੀਤਾ ਜਾਵੇ।

ਹੁਣ ਤੱਕ, ਅਸੀਂ 630,000 ਤੋਂ ਵੱਧ ਸਕੂਲ ਨਾ ਜਾਣ ਵਾਲੀਆਂ ਕੁੜੀਆਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਕਲਾਸਾਂ ਵਿੱਚ ਮੁੜ ਦਾਖ਼ਲਾ ਦਿਵਾਇਆ ਹੈ। ਚੁੱਪ ਤੋਂ ਸ਼ਿਕਾਇਤਾਂ ਤੱਕ, ਸਮਾਜਿਕ ਕਲੰਕ ਤੋਂ ਸਾਥ ਦੇਣ ਤੱਕ—ਭਾਰਤ ਨੇ ਬਦਲਾਅ ਦਾ ਰਾਹ ਚੁਣਿਆ ਹੈ: ਅੱਜ, ਅਸੀਂ ਇਸ ਸਮੱਸਿਆ ਨੂੰ ਵਧੇਰੇ ਸਟੀਕਤਾ, ਪਾਰਦਰਸ਼ਤਾ ਅਤੇ ਪ੍ਰਭਾਵ ਨਾਲ ਹੱਲ ਕਰਨ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕਰ ਰਹੇ ਹਾਂ। 

ਬਾਲ ਵਿਆਹ ਮੁਕਤ ਭਾਰਤ ਪੋਰਟਲ, ਇੱਕ ਜਨਤਕ ਤੌਰ 'ਤੇ ਪਹੁੰਚਯੋਗ, ਕੇਂਦਰੀਕ੍ਰਿਤ ਪਲੇਟਫਾਰਮ ਹੈ, ਜੋ ਇਸ ਪ੍ਰਗਤੀ ਨੂੰ ਦਰਸਾਉਂਦਾ ਹੈ, ਦੇਸ਼ ਭਰ ਦੇ ਬਾਲ ਵਿਆਹ ਰੋਕਥਾਮ ਅਧਿਕਾਰੀਆਂ ਤੋਂ ਜਾਣਕਾਰੀ ਇਕੱਠੀ ਕਰਦਾ ਹੈ, ਮਾਮਲਿਆਂ ਦੀ ਰਿਪੋਰਟਿੰਗ ਲਈ ਇੱਕ ਅਸਰਦਾਰ ਵਿਧੀ ਪ੍ਰਦਾਨ ਕਰਦਾ ਹੈ ਅਤੇ ਹਿੱਸੇਦਾਰਾਂ ਅਤੇ ਨਾਗਰਿਕਾਂ ਵਿੱਚ ਜਾਗਰੂਕਤਾ ਨੂੰ ਵਧਾਉਂਦਾ ਹੈ।

ਪਹਿਲੀ ਵਾਰ, ਬਾਲ ਵਿਆਹ ਮੁਕਤ ਭਾਰਤ ਦਾ ਸੁਪਨਾ ਇੱਕ ਏਕੀਕ੍ਰਿਤ ਰਾਸ਼ਟਰੀ ਮਿਸ਼ਨ ਵਿੱਚ ਵਿਕਸਿਤ ਹੋਇਆ ਹੈ। ਭਾਰਤ ਸਰਕਾਰ ਦਾ ਹਰ ਅੰਗ ਅਤੇ ਸਮਾਜ ਦਾ ਹਰ ਵਰਗ ਇਸ ਸਾਂਝੇ ਮੰਤਵ ਅਤੇ ਦ੍ਰਿੜਤਾ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਅੱਜ ਅਸੀਂ ਨਾ ਸਿਰਫ਼ ਆਪਣੇ ਬੱਚਿਆਂ ਦੀ ਰਾਖੀ ਕਰ ਰਹੇ ਹਾਂ, ਸਗੋਂ ਵਿਕਸਿਤ ਭਾਰਤ ਲਈ ਇੱਕ ਮਜ਼ਬੂਤ, ਆਤਮਵਿਸ਼ਵਾਸੀ ਅਤੇ ਮਜ਼ਬੂਤ ਬੁਨਿਆਦ ਵੀ ਰੱਖ ਰਹੇ ਹਾਂ।

ਜਿਵੇਂ-ਜਿਵੇਂ ਭਾਰਤ ਬਾਲ ਵਿਆਹ ਵਿਰੁੱਧ ਆਪਣੀ ਸਮੂਹਿਕ ਲੜਾਈ ਵਿੱਚ ਇੱਕ ਫ਼ੈਸਲਾਕੁੰਨ ਮੋੜ 'ਤੇ ਪਹੁੰਚ ਰਿਹਾ ਹੈ, ਅਸੀਂ ਦੁਨੀਆ ਨੂੰ ਇੱਕ ਨਵਾਂ ਮਾਡਲ ਪੇਸ਼ ਕਰ ਰਹੇ ਹਾਂ ਕਿ ਕਿਵੇਂ ਸਰਕਾਰਾਂ ਅਤੇ ਭਾਈਚਾਰੇ ਹਰ ਬੱਚੇ ਦੀ ਰਾਖੀ ਲਈ ਸਾਂਝੇ ਤੌਰ 'ਤੇ ਕੰਮ ਕਰ ਸਕਦੇ ਹਨ ਅਤੇ ਬਾਲ ਵਿਆਹ ਦੀ ਆਲਮੀ ਬਿਪਤਾ ਨੂੰ ਤੁਰੰਤ ਅਤੇ ਨਿਸ਼ਚਤ ਤੌਰ 'ਤੇ ਖਤਮ ਕਰ ਸਕਦੇ ਹਨ। ਆਖ਼ਰਕਾਰ, ਇਹ ਬੱਚੇ ਵਿਕਸਿਤ ਭਾਰਤ ਦੇ ਰਾਹ ਦਿਸੇਰੇ ਅਤੇ ਸੱਚੇ ਸਾਰਥੀ ਹਨ, ਜਿਸ ਦਾ ਨਿਰਮਾਣ ਅਸੀਂ ਕਰਨਾ ਚਾਹੁੰਦੇ ਹਾਂ।

 

Tags: Annpurna Devi , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD