Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਵਿੱਚ ਕੀਤੀ ਸ਼ਿਰਕਤ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ, ਬਲਿਦਾਨ ਅਤੇ ਚਰਿੱਤਰ ਪ੍ਰੇਰਣਾ ਦਾ ਇੱਕ ਡੁੰਘਾ ਸਰੋਤ-ਮੁਗਲ ਹਮਲਿਆਂ ਦੇ ਸਮੇਂ ਵਿੱਚ, ਗੁਰੂ ਸਾਹਿਬ ਨੇ ਹਿੰਮਤ ਅਤੇ ਬਹਾਦਰੀ ਦਾ ਆਦਰਸ਼ ਸਥਾਪਿਤ ਕੀਤਾ - ਪ੍ਰਧਾਨ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Narendra Modi, Modi, Prime Minister of India, Prime Minister, Prof Ashim Kumar Ghosh, Manohar Lal Khattar, Rao Inderjit Singh, Krishan Pal Gurjar, Kurukshetra

Web Admin

Web Admin

5 Dariya News

ਕੁਰੂਕਸ਼ੇਤਰ , 25 Nov 2025

Last updated on: Nov 26, 2025, 19:13 IST

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੁਰੂਕਸ਼ੇਤਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ 'ਤੇ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਵਿਰਾਸਤ ਦਾ ਇੱਕ ਸ਼ਾਨਦਾਰ ਸੰਗਮ ਹੈ। 

ਉਨ੍ਹਾਂ ਨੇ ਦਸਿਆ ਕਿ ਸਵੇਰੇ ਉਹ ਰਮਾਇਣ ਦੀ ਨਗਰੀ ਅਯੋਧਿਆ ਵਿੱਚ ਸਨ ਅਤੇ ਹੁਣ ਉਹ ਗੀਤਾ ਦੀ ਨਗਰੀ ਕੁਰੂਕਸ਼ੇਤਰ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕ ਅੱਜ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ ਮੌਕੇ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ ਹਨ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਸੰਤਾਂ ਅਤੇ ਸਨਮਾਨਿਤ ਸੰਗਤ ਨੂੰ ਆਪਣਾ ਸਨਮਾਨਪੂਰਣ ਸਵਾਗਤ ਵਿਅਕਤ ਕੀਤਾ।

ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਸੱਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਿਆ। ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ, ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਸ੍ਰੀ ਕ੍ਰਿਸ਼ਣ ਪਾਲ ਗੁੱਜਰ ਅਤੇ ਹੋਰ ਮਾਣਯੋਗ ਪ੍ਰੋਗਰਾਮ ਵਿੱਚ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ 'ਤੇ ਇੱਕ ਸਿੱਕਾ, ਇੱਕ ਯਾਦਗਾਰ ਸਟੈਂਪ ਅਤੇ ਇੱਕ ਕਾਫੀ ਟੇਬਲ ਬੁੱਕ ਵੀ ਜਾਰੀ ਕੀਤੀ। 

ਸ਼੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਦੇ ਸਨਮਾਨ ਵਿੱਚ, ਭਾਰਤ ਸਰਕਾਰ ਇੱਕ ਸਾਲ ਤੱਕ ਚੱਲਣ ਵਾਲਾ ਪ੍ਰੋਗਰਾਮ ਮਨਾ ਰਹੀ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਵਿਰਾਸਤ 'ਤੇ ਲੱਗੀ ਪ੍ਰਦਰਸ਼ਨੀ ਵੀ ਦੇਖੀ। ਇਸ ਮੌਕੇ 'ਤੇ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨੂੰ ਇੱਕ ਸਿਰੋਪਾ ਭੇਂਟ ਕੀਤਾ। 

ਇਸ ਮੌਕੇ 'ਤੇ 350 ਬੱਚਿਆਂ ਨੇ ਗੁਰੂ ਕੀਰਤਨ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸਰਵੋਚ ਬਲਿਦਾਨ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੱਕ ਸੈਂਡ ਆਰਟ ਸ਼ੌਅ ਵੀ ਦਿਖਾਇਆ ਗਿਆ। ਸ੍ਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 5-6 ਸਾਲ ਪਹਿਲਾਂ ਇੱਕ ਹੋਰ ਵਿਲੱਖਣ ਸੰਜੋਗ ਬਣਿਆ ਸੀ। ਸਾਲ 2019 ਵਿੱਚ 9 ਨਵੰਬਰ ਨੂੰ ਜਦੋਂ ਰਾਮ ਮੰਦਿਰ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ, ਤਾਂ ਉਸ ਦਿਨ ਉਹ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਲਈ ਡੇਰਾ ਬਾਬਾ ਨਾਨਕ ਵਿੱਚ ਸਨ। 

ਉਹ ਉਸ ਸਮੇਂ ਇਹੀ ਪ੍ਰਾਰਥਨਾ ਕਰ ਰਹੇ ਸਨ ਕਿ ਰਾਮ ਮੰਦਿਰ ਨਿਰਮਾਣ ਦਾ ਮਾਰਗ ਪ੍ਰਸਸ਼ਤ ਹੋਵੇ, ਕਰੋੜਾਂ ਰਾਮ ਭਗਤਾਂ ਦੀ ਉਮੀਦਾਂ ਪੂਰੀਆਂ ਹੋਣ ਅਤੇ ਅਸੀਂ ਸਾਰਿਆਂ ਦੀ ਪ੍ਰਾਰਥਨਾ ਪੂਰੀ ਹੋਈ, ਉਸੀ ਦਿਨ ਰਾਮ ਮੰਦਿਰ ਦੇ ਪੱਖ ਵਿੱਚ ਫੈਸਲਾ ਆਇਆ। ਹੁਣ ਅੱਜ ਅਯੋਧਿਆ ਵਿੱਚ ਜਦੋਂ ਧਰਮ ਧਜਾ ਦੀ ਸਥਾਪਨਾ ਹੋਈ ਹੈ, ਤਾਂ ਫਿਰ ਉਨ੍ਹਾਂ ਨੂੰ ਸਿੱਖ ਸੰਗਤ ਤੋਂ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਹੀ ਕੁਰੂਕਸ਼ੇਤਰ ਦੀ ਭੂਮੀ 'ਤੇ ਪੰਚਜਨਯ ਸਮਾਰਕ ਦਾ ਉਦਘਾਟਨ ਵੀ ਕੀਤਾ। ਕੁਰੂਕਸ਼ੇਤਰ ਦੀ ਇਸੀ ਧਰਤੀ 'ਤੇ ਖੜੇ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਸਚਾਈ ਅਤੇ ਨਿਆਂ ਦੀ ਰੱਖਿਆ ਨੂੰ ਸੱਭ ਤੋਂ ਵੱਡਾ ਧਰਮ ਦਸਿਆ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਸਚਾਈ, ਨਿਆਂ ਅਤੇ ਆਸਥਾ ਦੀ ਰੱਖਿਆ ਨੂੰ ਆਪਣਾ ਧਰਮ ਮੰਨਿਆ ਅਤੇ ਇਸ ਧਰਮ ਦੀ ਰੱਖਿਆ ਉਨ੍ਹਾਂ ਨੇ ਆਪਣੇ ਪ੍ਰਾਣ ਦੇ ਕੇ ਕੀਤੀ। 

ਇਸ ਇਤਿਹਾਸਕ ਮੌਕੇ 'ਤੇ, ਭਾਰਤ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਣਾਂ ਵਿੱਚ, ਇੱਕ ਸਮ੍ਰਿਤੀ ਡਾਕ ਟਿਕਟ ਅਤੇ ਵਿਸ਼ੇਸ਼ ਸਿੱਕਾ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਇਹ ਪਵਿੱਤਰ ਧਰਤੀ, ਸਿੱਖ ਪਰੰਪਰਾ ਦਾ ਇੱਕ ਮਹਤੱਵਪੂਰਣ ਕੇਂਦਰ ਹੈ। ਇਸ ਭੂਮੀ ਦਾ ਸੌਭਾਗ ਹੈ ਕਿ ਸਿੱਖ ਪਰੰਪਰਾ ਦੇ ਲਗਭਗ ਸਾਰੇ ਗੁਰੂ ਆਪਣੀ ਪਾਵਨ ਯਾਤਰਾਵਾਂ ਦੌਰਾਨ ਇੱਥੇ ਆਏ। 

ਹੁਣ ਨੌਵੀਂ ਪਾਤਸ਼ਾਹੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਇਸ ਪਵਿੱਤਰ ਧਰਤੀ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਇੱਥੇ ਆਪਣੇ ਤੱਪ ਅਤੇ ਨਿਡਰ ਹਿੰਮਤ ਦੀ ਛਾਪ ਛੱਡੀ ਸੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਰਗੀ ਸ਼ਖਸੀਅਤ, ਇਤਿਹਾਸ ਵਿੱਚ ਵਿਰਲੇ ਹੀ ਹੁੰਦੇ ਹਨ। ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਤਿਆਗ, ਉਨ੍ਹਾਂ ਦਾ ਚਰਿੱਤਰ ਬਹੁਤ ਵੱਡੀ ਪੇ੍ਰਰਣਾ ਹੈ। ਮੁਗਲਾਂ ਦੇ ਉਸ ਕਾਲ ਵਿੱਚ, ਗੁਰੂ ਸਾਹਿਬ ਨੇ ਬਹਾਦਰੀ ਦਾ ਆਦਰਸ਼ ਸਥਾਪਿਤ ਕੀਤਾ। 

ਮੁਗਲਾਂ ਦੇ ਉਸ ਕਾਲ  ਵਿੱਚ ਕਸ਼ਮੀਰੀ ਪੰਡਿਤਾਂ ਦਾ ਜਬਰਨ ਧਰਮ ਬਦਲਿਆ ਜਾ ਰਿਹਾ ਸੀ। ਇਸ ਸੰਕਟ ਦੇ ਵਿੱਚ ਪੀੜਤਾਂ ਦੇ ਇੱਕ ਦੱਲ ਨੇ ਗੁਰੂ ਸਾਹਿਬ ਤੋਂ ਸਹਿਯੋਗ ਮੰਗਿਆ। ਉਦੋਂ ਗੁਰੂ ਸਾਹਿਬ ਨੇ ਉਨ੍ਹਾਂ ਪੀੜਤਾਂ ਨੂੰ ਜਵਾਬ ਦਿੱਤਾ ਸੀ, ਕਿ ਤੁਸੀਂ ਸੱਭ ਔਰੰਗਜੇਬ ਨੂੰ ਕਹਿ ਦੇਣ, ਜੇਕਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਸਲਾਮ ਸਵੀਕਾਰ ਕਰ ਲੈਣ, ਤਾਂ ਅਸੀਂ ਸੱਭ ਇਸਲਾਮ ਧਰਮ ਅਪਣਾ ਲਵਾਂਗੇ। ਇੰਨ੍ਹਾਂ ਵਾਕਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਨਿਡਰਤਾ ਸੀ। 

ਇਸ ਦੇ ਬਾਅਦ ਕਰੂਰ ਔਰੰਗਜੇਬ ਨੇ ਗੁਰੂ ਸਾਹਿਬ ਨੂੰ ਬੰਦੀ ਬਨਾਉਣ ਦਾ ਆਦੇਸ਼ ਦਿੱਤਾ। ਮੁਗਲ ਸ਼ਾਸਕਾਂ ਨੇ ਉਨ੍ਹਾਂ ਨੁੰ ਲੋਭ ਲਾਲਚ ਵੀ ਦਿੱਤੇ, ਪਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅੜੇ ਰਹੇ, ਉਨ੍ਹਾਂ ਨੇ ਧਰਮ ਅਤੇ ਸਿਦਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦੇ ਤਿੰਨ ਸਾਥੀਆਂ-ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ। ਪਰ ਗੁਰੂ ਸਾਹਿਬ ਅਟਲ ਰਹੇ, ਉਨ੍ਹਾਂ ਦਾ ਸੰਕਲਪ ਅਟੱਲ ਰਿਹਾ। 

ਉਨ੍ਹਾਂ ਨੇ ਧਰਮ ਦਾ ਰਸਤਾ ਨਹੀਂ ਛੱਡਿਆ, ਅਤੇ ਆਪਣਾ ਸੀਸ ਧਰਮ ਦੀ ਰੱਖਿਆ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਗੁਰੂ ਸਾਹਿਬ ਦੀ ਇਸੀ ਬਲਿਦਾਨ ਭੁਮੀ ਵਜੋ, ਅੱਜ ਦਿੱਲੀ ਦਾ ਸੀਸਗੰਜ ਗੁਰਦੁਆਰਾ, ਸਾਡੀ ਪੇ੍ਰਰਣਾ ਦਾ ਇੱਕ ਜਿੰਦਾ ਸਥਾਨ ਬਣ ਕੇ ਖੜਾ ਹੈ। ਆਨੰਦਪੁਰ ਸਾਹਿਬ ਦਾ ਤੀਰਥ, ਸਾਡੀ ਰਾਸ਼ਟਰੀ ਚੇਤਨਾ ਦੀ ਸ਼ਕਤੀ ਭੂਮੀ ਹੈ। 

ਅੱਜ ਹਿੰਦੂਸਤਾਨ ਦਾ ਜੋ ਸਵਰੂਪ ਬਾਕੀ ਹੈ, ਉਸ ਵਿੱਚ ਗੁਰੂ ਸਾਹਿਬ ਵਰਗੇ ਯੁੱਗ ਪੁਰਸ਼ਾਂ ਦਾ ਤਿਆਗ ਅਤੇ ਸਮਰਪਣ ਸਮਾਹਿਤ ਹੈ। ਇਸੀ ਤਿਆਗ ਦੇ ਕਾਰਨ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਪੂਜਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਸਾਡੀ ਸਰਕਾਰ ਨੇ ਇਸ ਪਾਵਨ ਪਰੰਪਰਾਵਾਂ ਨੂੰ ਸਿੱਖ ਪਰੰਪਰਾ ਦੇ ਹਰ ਉਤਸਵ ਨੂੰ, ਰਾਸ਼ਟਰੀ ਉਤਸਵ ਵਜੋ ਵੀ ਸਥਾਪਿਤ ਕੀਤਾ ਹੈ। 

ਸਾਡੀ ਸਰਕਾਰ ਨੂੰ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ, ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਉਤਸਵ ਵਜੋ ਮਨਾਉਣ ਦਾ ਮੌਕਾ ਮਿਲਿਆ।ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਗੁਰੂਆਂ ਨਾਲ ਜੁੜੇ ਪਵਿੱਤਰ ਸਥਾਨਾਂ ਨੂੰ ਵੱਡਾ ਅਤੇ ਸ਼ਾਨਦਾਰ ਰੂਪ ਦੇਣ ਦਾ ਸੌਭਾਗ ਵੀ ਮਿਲਿਆ ਹੈ। 

ਬੀਤੇ ਇੱਕ ਦਿਹਾਕੇ ਵਿੱਚ ਅਨੇਕ ਅਜਿਹੇ ਅਵਤਾਰ ਆਏ ਹਨ, ਜਦੋਂ ਉਨ੍ਹਾਂ ਨੂੰ ਗੁਰੂ ਪਰੰਪਰਾ ਦੇ ਆਯੋਜਨਾਂ ਦਾ ਹਿੱਸਾ ਬਨਣ ਦਾ ਮੌਕਾ ਮਿਲਿਆ ਹੈ। ਕੁੱਝ ਸਮੇਂ ਪਹਿਲਾਂ, ਜਦੋਂ ਅਫਗਾਨੀਸਤਾਨ ਤੋਂ, ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਭਾਰਤ ਆਏ ਸਨ, ਤਾਂ ਉਹ ਹਰ ਦੇਸ਼ਵਾਸੀ ਲਈ ਮਾਣ ਦਾ ਲੰਮ੍ਹਾ ਬਣਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗੁਰੂਆਂ ਦੇ ਹਰ ਤੀਰਥ ਨੂੰ ਆਧੁਨਿਕ ਭਾਰਤ ਦੇ ਸਵਰੂਪ ਨਾਲ ਜੋੜਨ ਦਾ ਯਤਨ ਕੀਤਾ ਹੈ। ਕਰਤਾਰਪੁਰ ਕੋਰੀਡੋਰ ਦਾ ਕੰਮ ਪੂਰ ਕਰਨਾ ਹੋਵੇ, ਹੇਮਕੁੰਡ ਸਾਹਿਬ ਵਿੱਚ ਰੋਪ ਵੇ ਪ੍ਰੋਜੈਕਟ ਦਾ ਨਿਰਮਾਣ ਕਰਨਾ ਹੋਵੇ, ਆਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਅਜਾਇਬ ਘਰ ਦਾ ਵਿਸਤਾਰ ਹੋਵੇ, ਅਸੀਂ ਗੁਰੂਜਨਾਂ ਦੀ ਗੋਰਵਸ਼ਾਲੀ ਪਰੰਪਰਾ ਨੂੰ ਆਪਣਾ ਆਦਰਸ਼ ਮੰਨ ਕੇ, ਇੰਨ੍ਹਾਂ ਸਾਰੇ ਕੰਮਾਂ ਨੂੰ ਪੂਰੀ ਸ਼ਰਧਾ ਨਾਲ ਪੂਰਾ ਕਰਨ ਦਾ ਯਤਨ ਕੀਤਾ ਹੈ। 

ਮੁਗਲਾਂ ਨੇ, ਵੀਰ ਸਾਹਿਬਜਾਦਿਆਂ ਦੇ ਨਾਲ ਵੀ ਬੇਰਹਿਮੀ ਦੀ ਸਾਰੀ ਹੱਦਾਂ ਪਾਰ ਕਰਦਿੱਤੀਆਂ ਸਨ। ਵੀਰ ਸਾਹਿਬਜਾਦਿਆਂ ਨੇ ਦੀਵਾਰ ਵਿੱਚ ਚੁਣਿਆ ਜਾਣਾ ਸਵੀਕਾਰ ਕੀਤਾ, ਪਰ ਆਪਣੀ ਜਿਮੇਵਾਰੀ ਅਤੇ ਧਰਮ ਦਾ ਮਾਰਗ ਨਹੀਂ ਛੱਡਿਆ। ਇੰਨੀ ਆਦਰਸ਼ਾਂ ਦੇ ਸਨਮਾਨ ਲਈ, ਹੁਣ ਅਸੀਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਂਦੇ ਹਨ। ਅਸੀਂ ਸਿੱਖ ਪਰੰਪਰਾ ਦੇ ਇਤਿਹਾਸ ਅਤੇ ਗੁਰੂਆਂ ਦੀ ਸਿਖਿਆਵਾਂ ਨੂੰ ਰਾਸ਼ਟਰੀ ਕੋਰਸ ਦਾ ਹਿੰਸਾ ਵੀ ਬਣਾਇਆ ਹੈ, ਤਾਂ ਜੋ ਸੇਵਾ, ਹਿੰਮਤ ਅਤੇ ਸਚਾਈ ਦੇ ਉਹ ਆਦਰਸ਼ ਸਾਡੀ ਨਵੀਂ ਪੀੜੀਆਂ ਦੀ ਸੋਚ ਦਾ ਆਧਾਰ ਬਨਣ।

ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਵਿੱਤਰ ਜੋੜਾ ਸਾਹਿਬ ਦਾ ਪੂਰੇ ਸਨਮਾਨ ਅਤੇ ਮਰਿਆਦਾ ਦੇ ਨਾਲ, ਵਿਗਿਆਨਕ ਜਾਂਚ ਕਰਾਈ ਗਈ, ਤਾਂ ਜੋ ਇਹ ਪਵਿੱਤਰ ਵਿਰਾਸਤ ਆਉਣ ਵਾਲੀ ਪੀੜੀਆਂ ਲਈ ਸਰੰਖਤ ਹੋ ਸਕੇ। ਸਾਰੇ ਤੱਥਾਂ ਨੂੰ ਦੇਖਦੇ ਹੋਏ, ਅਸੀਂ ਇਹ ਸਮੂਹਿਕ ਫੈਸਲਾ ਕੀਤਾ, ਕਿ ਇੰਨ੍ਹਾਂ ਪਵਿੱਤਰ ਜੋੜਾ ਸਾਹਿਬ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਸਮਰਪਿਤ ਕੀਤਾ ਜਾਵੇਗਾ, ਜਿੱਥੇ ਗੁਰੂ ਯਾਤਰਾ ਵਜੋ ਗੁਰੂ ਮਹਾਰਾਜ ਨੇ ਆਪਣੇ ਬਾਲ ਸਮੇਂ ਦਾ ਇੱਕ ਲੰਬਾ ਸਮੇਂ ਬਿਤਾਇਆ ਸੀ। 

ਪਿਛਲੇ ਮਹੀਨੇ, ਇੱਕ ਪਵਿੱਤਰ ਯਾਤਰਾ ਵਜੋ ਗੁਰੂ ਮਹਾਰਾਜ ਦੇ ਇਹ ਪਾਵਨ ਜੋੜਾ ਸਾਹਿਬ ਦਿੱਲੀ ਤੋਂ ਪਟਨਾ ਸਾਹਿਬ ਲੈ ਜਾਏ ਗਏ ਅਤੇ ਉੱਥੇ ਉਨ੍ਹਾਂ ਨੂੰ ਵੀ ਇੰਨ੍ਹਾਂ ਪਵਿੱਤਰ ਜੋੜਾ ਸਾਹਿਬ ਦੇ ਸਾਹਮਣੇ ਆਪਣਾ ਸੀਸ ਨਿਵਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਮ੍ਰਿਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਭਾਰਤ ਦਾ ਸਭਿਆਚਾਰ ਕਿਨਾ ਵਿਆਪਕ, ਉਦਾਰ ਅਤੇ ਮਨੁੱਖਤਾ ਕੇਂਦ੍ਰਿਤ ਰਿਹਾ ਹੈ। 

ਉਨ੍ਹਾਂ ਨੇ ਸਰਬਤ ਦਾ ਭਲਾ ਦਾ ਮੰਤਰ, ਆਪਣੇ ਜੀਵਨ ਤੋਂ ਸਿੱਦ ਕੀਤਾ। ਅੱਜ ਦਾ ਇਹ ਆਯੋਜਨ ਸਿਰਫ ਇੰਨ੍ਹਾਂ ਸਮ੍ਰਿਤੀਆਂ ਅਤੇ ਸਿੱਖਾਂ ਦੇ ਸਨਮਾਨ ਦਾ ਲੰਮ੍ਹਾ ਨਹੀਂ ਹੈ, ਇਹ ਸਾਡੇ ਮੌਜੂਦਾ ਅਤੇ ਭਵਿੱਖ ਲਈ ਇੱਕ ਮਹਤੱਵਪੂਰਣ ਪੇ੍ਰਰਣਾ ਵੀ ਹੈ। ਉਨ੍ਹਾਂ ਨੈ ਕਿਹਾ ਕਿ ਗੁਰੂ ਸਾਹਿਬ ਨੇ ਹੀ ਸਾਨੂੰ ਸਿਖਾਇਆ ਹੈ, ਅਸੀਂ ਨਾ ਕਿਸੇ ਨੂੰ ਡਰਾਉਣ, ਅਤੇ ਨਾ ਕਿਸੇ ਤੋਂ ਡਰ ਕੇ ਜੀਣ। ਇਹੀ ਨਿਰਭਰਤਾ ਸਮਾਜ ਅਤੇ ਦੇਸ਼ ਨੂੰ ਮਜਬੂਤ ਬਣਾਉਂਦੀ ਹੈ। ਅੱਜ ਭਾਰਤ ਵੀ ਇਸੀ ਸਿਦਾਂਤ 'ਤੇ ਚਲਦਾ ਹੈ। 

ਅਸੀਂ ਵਿਸ਼ਵ ਨੂੰ ਭਾਈਚਾਰੇ ਦੀ ਗੱਲ ਵੀ ਦੱਸਦੇ ਹਨ ਅਤੇ ਆਪਣੀ ਸੀਮਾਵਾਂ ਦੀ ਰੱਖਿਆ ਵੀ ਕਰਦੇ ਹਨ। ਅਸੀਂ ਸ਼ਾਂਤੀ ਚਾਹੁੰਦੇ ਹਨ, ਪਰ ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਦੇ। ਆਪ੍ਰੇਸ਼ਨ ਸਿੰਦੂਰ ਇਸ ਦਾ ਸੱਭ ਤੋਂ ਵੱਡਾ ਉਦਾਹਰਣ ਹੈ।  ਪੂਰੇ ਵਿਸ਼ਵ ਨੇ ਇਹ ਦੇਖਿਆ ਹੈ, ਨਵਾਂ ਭਾਰਤ ਨਾ ਡਰਦਾ ਹੈ, ਨਾ ਰੁਕਦਾ ਹੈ ਅਤੇ ਨਾ ਅੱਤਵਾਦ ਦੇ ਖਿਲਾਫ ਝੁੱਕਦਾ ਹੈ। ਅੱਜ ਦਾ ਭਾਰਤ, ਹਿੰਮਤ ਅਤੇ ਸਪਸ਼ਟਤਾ ਦੇ ਨਾਲ ਪੂਰੀ ਸ਼ਕਤੀ ਨਾਲ ਅੱਗੇ ਵੱਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ੇ ਦੀ ਆਦਤ ਨੇ ਸਾਡੇ ਅਨੇਕ ਨੌਜੁਆਨਾਂ ਦੇ ਸਪਨਿਆਂ ਨੂੰ, ਡੁੰਘੀ ਚਨੌਤੀਆਂ ਵਿੱਚ ਧਕੇਲ ਦਿੱਤਾ ਹੈ। ਸਰਕਾਰ ਇਸ ਸਮਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਰੇ ਯਤਨ ਵੀ ਕਰ ਰਹੀ ਹੈ। ਪਰ ਇਹ ਸਮਾਜ ਦੀ, ਪਰਿਵਾਰ ਦੀ ਵੀ ਲੜਾਈ ਹੈ ਅਤੇ ਅਜਿਹੇ ਸਮੇਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿਖਿਆ ਸਾਡੇ ਲਈ ਪ੍ਰੇਰਣਾ ਵੀ ਹਨ ਅਤੇ ਹੱਲ ਵੀ ਹਨ। 

ਜਦੋਂ ਗੁਰੂ ਸਾਿਹਬ ਨੇ ਆਨੰਦਪੁਰ ਸਾਹਿਬ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਅਨੈਕਾਂ ਪਿੰਡਾਂ ਵਿੱਚ ਸੰਗਤ ਨੂੰ ਆਪਣੇ ਨਾਲ ਜੋੜਿਆ। ਉਨ੍ਹਾਂ ਨੇ ਨਾ ਸਿਰਫ ਉਨ੍ਹਾਂ ਦੀ ਸ਼ਰਧਾ ਅਤੇ ਆਸਥਾ ਦਾ ਵਿਸਤਾਰ ਕੀਤਾ, ਸਗੋ ਇੰਨ੍ਹਾ ਖੇਤਰਾਂ ਵਿੱਚ ਰਹਿਣ ਵਾਲੇ ਸਮਾਜ ਦਾ ਆਚਰਣ ਵੀ ਬਦਲਿਆ। 

ਇੰਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਹਰ ਤਰ੍ਹਾ ਦੇ ਨਸ਼ੇ ਦੀ ਖੇਤੀ ਛੱਡੀ, ਅਤੇ ਗੁਰੂ ਸਾਹਿਬ ਦੇ ਚਰਣਾਂ ਵਿੱਚ, ਆਪਣਾ ਭਵਿੱਖ ਸਮਰਪਿਤ ਕੀਤਾ। ਗੁਰੂ ਮਹਾਰਾਜ ਦੇ ਦਿਖਾਏ ਇਸੀ ਮਾਰਗ 'ਤੇ ਚਲਦੇ ਹੋਏ, ਜੇਕਰ ਸਮਾਜ, ਪਰਿਵਾਰ ਅਤੇ ਨੌਜੁਆਨ ਮਿਲ ਕੇ, ਨਸ਼ੇ ਦੇ ਖਿਲਾਫ ਨਿਰਣਾਇਕ ਲੜਾਈ ਲੜਣ ਦਾ ਕੰਮ ਕਰਨ, ਤਾਂ ਇਹ ਸਮਸਿਆ ਜੜ ਤੋਂ ਖਤਮ ਹੋ ਸਕਦੀ ਹੈ।

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Narendra Modi , Modi , Prime Minister of India , Prime Minister , Prof Ashim Kumar Ghosh , Manohar Lal Khattar , Rao Inderjit Singh , Krishan Pal Gurjar , Kurukshetra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD