Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਸੀਜੀਸੀ ਲਾਂਡਰਾਂ ਦੇ ਸਾਗਰ ਸਿਨੋਟੀਆ ਨੇ ਕੌਮੀ ਪੱਧਰ ਦੀ ਕਾਨਫਰੰਸ ਵਿੱਚ ਵਿਸ਼ੇਸ਼ ਮਾਨਤਾ ਪ੍ਰਾਪਤ ਕੀਤੀ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 20 Nov 2025

Last updated on: Nov 20, 2025, 17:34 IST

ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ) ਦੇ ਐਮਬੀਏ ਵਿਦਿਆਰਥੀ ਸਾਗਰ ਸਿਨੋਟੀਆ ਨੂੰ ‘ਇੰਟਰਨੋਵੇਟ-2025’ ਵਿੱਚ ਬੀਪਲਾਨ ਸ਼੍ਰੇਣੀ ਦੇ ਤਹਿਤ ਜੇਤੂ ਵਜੋਂ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ ਹੈ। ਇਹ ਕੌਮੀ ਪੱਧਰ ਦੀ ਕੇਸ ਸਟੱਡੀ ਕਾਨਫਰੰਸ ਸੈਂਟਰ ਫਾਰ ਕੇਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਸਕੂਲ ਆਫ਼ ਬਿਜ਼ਨਸ ਐਂਡ ਮੈਨੇਜਮੈਂਟ, ਕ੍ਰਾਈਸਟ ਯੂਨੀਵਰਸਿਟੀ, ਬੈਂਗਲੁਰੂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਹੈ। 

ਇੱਕ ਵਿਦਿਆਰਥੀ ਅਧਾਰਤ ਕੇਸ ਸਟੱਡੀ ਕਾਨਫਰੰਸ ਦੇ ਤੌਰ ਤੇ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀਆਂ ਗਰਮੀਆਂ ਦੀ ਇੰਟਰਨਸ਼ਿਪ ਅਤੇ ਉਦਯੋਗ ਦੇ ਤਜ਼ਰਬਿਆਂ ਨੂੰ ਅਰਥਪੂਰਨ ਕੇਸ ਸਟੱਡੀ ਵਿੱਚ ਬਦਲਣ ਲਈ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਭਾਰਤ ਭਰ ਤੋਂ 30 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਹਰੇਕ ਨੇ ਅੰਤਿਮ ਪੇਸ਼ਕਾਰੀ ਦੌਰ ਤੋਂ ਪਹਿਲਾਂ ਸ਼ੁਰੂਆਤੀ ਸਕ੍ਰੀਨਿੰਗ ਲਈ ਆੱਨਲਾਈਨ ਜਮ੍ਹਾਂ ਕੀਤੇ ਗਏ ਐਬਸਟ੍ਰੈਕਟਸ ਅਤੇ ਕੇਸ ਸਟੱਡੀਜ਼ ਰਾਹੀਂ ਆਪਣੀ ਵਿਸ਼ਲੇਸ਼ਣਾਤਮਕ ਅਤੇ ਖੋਜ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। 

ਸਾਗਰ ਨੇ ‘ਵਿਵੇਕਾ:ਬਿਲਡਿੰਗ ਅ ਡਿਜ਼ੀਟਲ ਪਲੇਟਫਾਰਮ ਦੈਟ ਟੀਚਸ ਪੀਪਲ ਟੂ ਆਸਕ ਬੈਟਰ ਕੁਐਸਚਨ’ (ਵਿਵੇਕਾ ਇੱਕ ਅਜਿਹਾ ਡਿਜ਼ੀਟਲ ਪਲੇਟਫਾਰਮ ਜੋ ਲੋਕਾਂ ਨੂੰ ਬੇਹਤਰ ਸਵਾਲ ਪੁਛਣਾ ਸਿਖਾਉਂਦਾ ਹੈ) ਸਿਰਲੇਖ ਵਾਲਾ ਆਪਣਾ ਕੇਸ ਸਟੱਡੀ ਪੇਸ਼ ਕਰਕੇ ਇਨ੍ਹਾਂ ਭਾਗੀਦਾਰਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਇਸ ਸਟੱਡੀ ਨੇ ਇੱਕ ਆਈਆਈਐਮ ਵਿਦਿਆਰਥੀਆਂ ਦੀ ਉੱਦਮੀ ਯਾਤਰਾ ਅਤੇ ਇੱਕ ਪਰਿਵਰਤਨਸ਼ੀਲ ਡਿਜੀਟਲ ਸਿਖਲਾਈ ਪਲੇਟਫਾਰਮ ਬਣਾਉਣ ਦੇ ਉਨ੍ਹਾਂ ਦੇ ਮਿਸ਼ਨ ਦੀ ਪੜਚੋਲ ਕੀਤੀ। 

ਉਸ ਦੀ ਮੌਲਿਕਤਾ, ਵਿਸ਼ਲੇਸ਼ਣਾਤਮਕ ਡੂੰਘਾਈ ਅਤੇ ਸਪੱਟਸ਼ ਦ੍ਰਿਸ਼ਟੀਕੋਣ ਨੇ ਉਸਨੂੰ ਬੀ ਪਲਾਨ ਸ਼੍ਰੇਣੀ ਦੇ ਤਹਿਤ ਜੇਤੂ ਵਜੋਂ ਵਿਸ਼ੇਸ਼ ਮਾਨਤਾ ਦਿਵਾਈ। ਇਸ ਮੌਕੇ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਸਾਗਰ ਦੀ ਪ੍ਰਾਪਤੀ ਨਵੀਨਤਾ ਅਤੇ ਵਿਸ਼ਲੇਸ਼ਣਾਤਮਕ ਦ੍ਰਿੜਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਵਿਕਸਿਤ ਕਰਨ ਦਾ ਯਤਨ ਕਰਦੇ ਹਾਂ।

‘ਇੰਟਰਨੋਵੇਟ-2025’ ਵਰਗੇ ਰਾਸ਼ਟਰੀ ਮੰਚ ’ਤੇ ਉਸ ਦੀ ਮਾਨਤਾ ਸੀਬੀਐਸਏ, ਸੀਜੀਸੀ ਲਾਂਡਰਾਂ ਲਈ ਇੱਕ ਮਾਣ ਵਾਲੀ ਗੱਲ ਹੈ ਅਤੇ ਸਾਡੇ ਅਕਾਦਮਿਕ ਵਾਤਾਵਰਣ ਦੀ ਗੁਣਵੱਤਾ ਦਾ ਪ੍ਰਮਾਣ ਵੀ ਹੈ। ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਸਾਗਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। 

ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਨਤਾ ਨਾ ਸਿਰਫ ਸੀਜੀਸੀ ਦੇ ਵਿਦਿਆਰਥੀਆਂ ਦੇ ਹੁਨਰ ਅਤੇ ਸਮਰਪਣ ਨੂੰ ਉਜਾਗਰ ਕਰਦੀ ਹੈ ਬਲਕਿ ਭਵਿੱਖ ਦੇ ਆਗੂਆਂ ਨੂੰ ਪਾਲਣ-ਪੋਸ਼ਣ ਲਈ ਸਾਡੀ ਸੰਸਥਾ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰਦੀ ਹੈ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD