Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਨਾਇਬ ਸਿੰਘ ਸੈਣੀ ਨੇ ਕੁਸ਼ਾਲ ਸਿੰਘ ਦਹੀਆ ਦੇ 350ਵੇਂ ਬਲਿਦਾਨ ਦਿਵਸ 'ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ, ਦਿੱਤੀ ਅਨੇਕ ਵਿਕਾਸ ਪਰਿਯੋਜਨਾਵਾਂ ਦਾ ਐਲਾਨ

ਬੜਖਾਲਸਾ ਵਿੱਚ ਦਾਦਾ ਕੁਸ਼ਾਲ ਸਿੰਘ ਦਹੀਆ ਦੇ ਸ਼ਹੀਦੀ ਸਮਾਰਕ ਦਾ ਕੀਤਾ ਜਾਵੇਗਾ ਨਵੀਨਕਰਣ, ਜੀਟੀ ਰੋਡ ਤੋਂ ਬੜਖਾਲਸਾ ਜਾਣ ਵਾਲੀ ਰੋਡ ਦਾ ਨਾਮ ਦਾਦਾ ਕੁਸ਼ਾਲ ਸਿੰਘ ਦਹੀਆ ਮਾਰਗ ਕੀਤਾ ਜਾਵੇਗਾ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Mahipal Dhanda, Krishan Lal Panwar, Dr Arvind Sharma

Web Admin

Web Admin

5 Dariya News

ਸੋਨੀਪਤ , 14 Nov 2025

Last updated on: Nov 15, 2025, 16:54 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਅਰਮ ਬਲਿਦਾਨੀ ਦਾਦਾ ਕੁਸ਼ਾਲ ਸਿੰਘ ਦਹੀਆ ਦੇ 350ਵੇਂ ਬਲਿਦਾਨ ਦਿਵਸ 'ਤੇ ਸੋਨੀਪਤ ਜਿਲ੍ਹਾ ਦੇ ਰਾਈ ਵਿੱਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਦਾਦਾ ਕੁਸ਼ਾਲ ਸਿੰਘ ਦਹੀਆ ਵਰਗੇ ਵੀਰਾਂ ਦੇ ਆਦਰਸ਼ਾਂ ਤੋਂ ਪੇ੍ਰਰਣਾ ਲੈਣ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਦੇ ਸੰਕਲਪ ਦੇ ਨਾਲ ਆਪਣੇ ਧਰਮ, ਸਭਿਆਚਾਰ ਅਤੇ ਦੇਸ਼ ਦੀ ਗਰਿਮਾ ਦੀ ਰੱਖਿਆ ਲਈ ਸਦਾ ਤਿਆਰ ਰਹਿਣ।

ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਅਨੇਕ ਐਲਾਨ ਕਰਦੇ ਹੋਏ ਕਿਹਾ ਕਿ ਜੀਟੀ ਰੋਡ ਤੋਂ ਬੜਖਾਲਸਾ ਜਾਣ ਵਾਲੀ ਰੋਡ, ਜੋ ਨਾਗਲ ਕਲਾਂ ਤੋਂ ਤੋਂ ਮਨੌਲੀ ਪਿੰਡ ਤੱਕ ਜਾਂਦੀ ਹੈ, ਦਾ ਨਾਮ ਦਾਦਾ ਕੁਸ਼ਾਲ ਸਿੰਘ ਦਹੀਆ ਮਾਰਗ ਕੀਤਾ ਜਾਵੇਗਾ। ਬੜਖਾਲਸਾ ਕਮਿਊਨਿਟੀ ਸੈਂਟਰ ਦਾ ਨਾਮ ਅਰਮ ਸ਼ਹੀਦ ਦਾਦਾ ਕੁਸ਼ਾਲ ਸਿੰਘ ਦਹੀਆ ਕੀਤਾ ਜਾਵੇਗਾ। ਪਿੰਡ ਬੜਖਾਲਸਾ ਵਿੱਚ ਦਾਦਾ ਕੁਸ਼ਾਲ ਸਿੰਘ ਦਹੀਆ ਦੇ ਸ਼ਹੀਦੀ ਸਮਾਰਕ ਦਾ ਨਵੀਨੀਕਰਣ ਕੀਤਾ ਜਾਵੇਗਾ। 

ਪਿੰਡ ਦੀਪਾਲਪੁਰ ਵਿੱਚ ਪਿੰਡ ਪੰਚਾਇਤ ਵੱਲੋਂ ਉਪਲਬਧ ਕਰਾਈ ਗਈ ਭੂਮੀ 'ਤੇ ਇੱਕ ਕਰੋੜ ਰੁਪਏ ਦੀ ਰਕਮ ਨਾਲ ਮਹਿਲਾਵਾਂ ਅਤੇ ਨੌਜੁਆਨਾਂ ਲਈ ਸਕਿਲ ਡਿਵੇਲਪਮੈਂਟ ਪਾਰਕ ਬਣਾਇਆ ਜਾਵੇਗਾ। ਨਾਲ ਹੀ, ਪਿੰਡ ਦੀਪਾਲਪੁਰ ਵਿੱਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਰਵਾਉਣ ਦਾ ਵੀ ਐਲਾਨ ਕੀਤਾ ਜਿਸ ਦੇ ਉੱਪਰ ਲਗਭਗ 65 ਲੱਖ ਰੁਪਏ ਦੀ ਰਕਮ ਖਰਚ ਹੋਵੇਗੀ। ਮੁੱਖ ਮੰਤਰੀ ਨੇ ਬੜਖਾਲਸਾ ਸਮਾਰਕ ਨੂੰ ਵੀ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਰਾਈ ਵਿਧਾਨਸਭਾ ਖੇਤਰ ਵਿੱਚ 25 ਕਿਲੋਮੀਟਰ ਦੇ ਰਸਤਿਆਂ ਨੂੰ ਖੇਤ-ਖਲਿਆਣ ਯੋਜਨਾ ਤਹਿਤ ਪੱਕਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਮਲਿਕਪੁਰ ਤੋਂ ਤਾਜਪੁਰ ਦੇ ਵਿੱਚ ਰਸਤੇ ਨੂੰ ਉੱਚਾ ਚੁੱਕਣ , ਬੀਸਵਾ ਮਿਲ ਤੋਂ ਲੈ ਕੇ ਬਰੋਟ ਚੌਕੀ ਤੱਕ ਰੋਡ ਨੂੰ ਠੇਕੇਦਾਰ ਰਾਹੀਂ ਠੀਕ ਕਰਵਾਉਣ, ਮਲਿਕਪੁਰ ਤੋਂ ਤਾਜਪੁਰ ਦੇ ਵਿੱਚ ਰਸਤੇ 'ਤੇ ਲਗਦੇ ਹੋਏ ਤਾਲਾਬ ਦਾ ਸੁੰਦਰੀਕਰਣ ਕਰਵਾਉਣ, ਹਲਕੇ ਦੇ ਪਿੰਡਾਂ ਵਿੱਚ ਵੱਖ-ਵੱਖ ਤਾਲਾਬਾਂ ਦਾ ਪੌਂਡ ਡਿਵੇਲਪਮੈਂਟ ਅਥਾਰਿਟੀ ਵੱਲੋਂ ਨਿਰੀਖਣ ਕਰਵਾ ਕੇ ਜਰੂਰਤ ਅਨੁਸਾਰ ਇਸ ਦਾ ਵਿਸਤਾਰੀਕਰਣ ਅਤੇ ਸੁੰਦਰੀਕਰਣ ਕਰਵਾਉਣ, ਭੁਮੀ ਦੀ ਉਪਲਬਧਤਾ ਦੇ ਆਧਾਰ 'ਤੇ ਕੁੰਡਲੀ ਵਿੱਚ ਅਰਬਨ ਸਿਹਤ ਕੇਂਦਰ ਦੇ ਭਵਨ ਦਾ ਨਿਰਮਾਣ ਕਰਵਾਉਣ ਦਾ ਵੀ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਬਹਾਲਗੜ੍ਹ ਵਾਸੀਆਂ ਲਈ ਪੀਣ ਦੇ ਪਾਣੀ ਦੀ ਵਿਵਸਥਾ ਪਿੰਡ ਜਾਜਲ ਦੇ ਰੇਨੀਵੈਲ ਨਾਲ ਜੋੜ ਕੇ ਕਰਵਾਈ ਜਾਵੇਗੀ। ਨਾਲ ਹੀ, ਬਹਾਲਗੜ੍ਹ ਲਈ ਸੀਵਰੇਜ ਸਿਸਟਮ ਤਹਿਤ ਪਿੰਡ ਖੇਵੜਾ ਵਿੱਚ ਐਸਟੀਪੀ ਲਈ ਉਪਲਬਧ ਜਮੀਨ 'ਤੇ ਐਸਟੀਪੀ ਦਾ ਨਿਰਮਾਣ ਕਰਵਾਇਆ ਜਾਵੇਗਾ।

ਦਾਦਾ ਕੁਸ਼ਾਲ ਸਿੰਘ ਦਹੀਆ ਦਾ ਬਲਿਦਾਨ ਸਵਾਭੀਮਾਨ, ਹਿੰਮਤ ਅਤੇ ਵੀਰਤਾ ਦੀ ਵਿਲੱਖਣ ਮਿਸਾਲ

ਮੁੱਖ ਮੰਤਰੀ ਨੇ ਕਿਹਾ ਕਿ ਦਾਦਾ ਕੁਸ਼ਾਲ ਸਿੰਘ ਦਹੀਆ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪਵਿੱਤਰ ਸੀਸ ਨੂੰ ਆਨੰਦਪੁਰ ਸਾਹਿਬ ਤੱਕ ਸੁਰੱਖਿਅਤ ਪਹੁੰਚਾਉਣ ਲਈ ਅਪਣਾ ਖੁਦ ਦਾ ਸੀਸ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦਾ ਇਹ ਬਲਿਦਾਨ ਸਵਾਭੀਮਾਲ, ਹਿੰਮਤ ਅਤੇ ਬਹਾਦੁਰੀ ਦੀ ਵਿਲੱਖਣ ਮਿਸਾਲ ਹੈ, ਜੋ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਰਾਜ ਪੱਧਰੀ ਆਯੋਜਨ ਦਾ ਮੁੱਖ ਉਦੇਸ਼ ਦਾਦਾ ਕੁਸ਼ਾਲ ਸਿੰਘ ਦਹੀਆ ਦੇ ਤਿਆਗ ਅਤੇ ਬਲਿਦਾਨ ਦੀ ਕਹਾਣੀ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ, ਤਾਂ ਜੋ ਨੌਜੁਆਨ ਪੀੜੀ ਉਨ੍ਹਾਂ ਤੋਂ ਪੇ੍ਰਰਣਾ ਲੈ ਕੇ ਧਰਮ, ਸਮਾਜ ਅਤੇ ਰਾਸ਼ਟਰ ਪ੍ਰਤੀ ਸਮਰਪਣ ਦਾ ਭਾਵ ਵਿਕਸਿਤ ਕਰ ਸਕੇ। 

ਉਨ੍ਹਾਂ ਨੇ ਕਿਹਾ ਕਿ ਬੜਖਾਲਸਾ ਸਮਾਰਕ ਪਰਿਸਰ, ਰਾਈ ਨੂੰ ਇੱਕ ਕੌਮੀ ਪੱਧਰੀ ਦੇ ਪ੍ਰੇਰਣਾ ਕੇਂਦਰ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜੀਆਂ ਇਸ ਮਹਾਨ ਬਲਿਦਾਨ ਤੋਂ ਲਗਾਤਾਰ ਪੇ੍ਰਰਣਾ ਪ੍ਰਾਪਤ ਕਰਦੀ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸਦਾ ਬਹਾਦੁਰੀ ਦੀ ਜਨਣੀ ਰਹੀ ਹੈ। ਕੁਰੂਕਸ਼ੇਤਰ ਦੀ ਪਵਿੱਤਰ ਭੂਮੀ 'ਤੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। 

ਉਨ੍ਹਾਂ ਨੇ ਕਿਹਾ ਕਿ ਦਾਦਾ ਕੁਸ਼ਾਲ ਸਿੰਘ ਦਹੀਆ ਦੇ ਬਲਿਦਾਨ ਦੇ ਮੂਲ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਪੇ੍ਰਰਣਾ ਨਿਹਿਤ ਸੀ, ਜਿਨ੍ਹਾਂ ਨੇ ਧਰਮ ਦੀ ਰੱਖਿਆ ਤਹਿਤ ਆਪਣੇ ਪ੍ਰਾਣ ਕੁਰਬਾਨ ਕੀਤੇ ਅਤੇ ਹਿੰਦ ਦੀ ਚਾਦਰ ਵਜੋ ਵਿਖਆਤ ਹੋਏ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ  ਜੀ ਦੇ ਪਵਿੱਤਰ ਚਰਣ ਹਰਿਆਣਾ ਦੀ ਭੁਮੀ 'ਤੇ ਅਨੇਕ ਵਾਰ ਪਏ। ਆਪਣੇ ਵੱਖ-ਵੱਖ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਇੱਥੇ ਦੀ ਸੰਗਤ ਨੂੰ ਅਧਿਆਤਮਿਕ ਗਿਆਨ ਦਿੱਤਾ ਅਤੇ ਧਰਮ ਦੀ ਰੱਖਿਆ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਮੰਤਰੀ ਦੇ ਕੁਸ਼ਲ ਅਗਵਾਈ ਹੇਠ ਕੇਂਦਰ ਸਰਕਾਰ ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਵਿਸ਼ਵ ਪਹਿਚਾਣ ਦਿਵਾਉਣ ਲਈ ਲਗਾਤਾਰ ਯਤਨਸ਼ੀਲ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਵਿਸ਼ਵ ਪਹਿਚਾਣ ਦਿਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ 11 ਸਾਲਾਂ ਵਿੱਚ ਸਿੱਖ ਵਿਰਾਸਤ, ਮਹਾਪੁਰਸ਼ਾਂ, ਗੁਰਗੱਦੀਆਂ ਅਤੇ ਇਤਿਹਾਸਕ ਸਥਾਨਾ ਨੂੰ ਜੋ ਸਨਮਾਨ ਅਤੇ ਮਹਤੱਵ ਮਿਲਿਆ ਹੈ, ਉਹ ਸਾਡੀ ਰਾਸ਼ਟਰੀ ਨੀਤੀ ਦਾ ਅਭਿੰਨ ਹਿੱਸਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਤੋਂ ਲੈ ਕੇ ਹੁਣ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ ਤੱਕ ਭਾਰਤ ਅਧਿਆਤਮਿਕ ਉਨੱਤੀ ਦੀ ਦਿਸ਼ਾ ਵਿੱਚ ਤੇਜੀ ਨਾਲ ਵੱਧ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ੧ੀ ਦੇ 350ਵੇਂ ਸ਼ਹੀਦੀ ਸਾਲ ਦੇ ਮੌਕੇ 'ਤੇ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਪੂਰੇ ਸੂਬੇ ਵਿੱਚ ਚਾਰ ਪਵਿੱਤਰ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਪੂਰੇ ਹਰਿਆਣਾ ਨੂੰ ਕਵਰ ਕਰੇਗੀ। ਇੰਨ੍ਹਾਂ ਯਾਤਰਾਵਾਂ ਦਾ ਸਮਾਪਨ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਹੋਵੇਗਾ। 25 ਨਵੰਬਰ ਨੁੰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਸਾਲ 'ਤੇ ਕੁਰੂਕਸ਼ੇਤਰ ਵਿੱਚ ਮਹਾਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣਗੇ।

ਦਾਦਾ ਕੁਸ਼ਾਲ ਸਿੰਘ ਦਹੀਆ ਦਾ ਬਲਿਦਾਨ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਦਰਜ - ਮਹੀਪਾਲ ਢਾਂਡਾ

ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦਾਦਾ ਕੁਸ਼ਾਲ ਸਿੰਘ ਦਹੀਆ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ। ਸੋਨੀਪਤ ਦੀ ਇਹ ਪਵਿੱਤਰ ਧਰਤੀ ਮਾਣਯੋਗ ਹੈ ਕਿ ਉਸ ਨੇ ਦਾਦਾ ਕੁਸ਼ਾਲ ਸਿੰਘ ਦਹੀਆ ਵਰਗੇ ਵੀਰ ਨੂੰ ਜਨਮ ਦਿੱਤਾ, ਉਨ੍ਹਾਂ ਦਾ ਤਿਆਗ ਹਰਿਆਣਾ ਦੀ ਮਿੱਟੀ ਵਿੱਚ ਹਿੰਮਤ, ਸਚਾਈ ਅਤੇ ਸਵਾਭੀਮਾਨ ਦੀ ਅਮਰ ਗਾਥਾ ਵਜੋ ਦਰਜ ਹੈ। ਅਜਿਹੇ ਵੀਰਾਂ ਦੇ ਕਾਰਨ ਹੀ ਸਾਡਾ ਸਭਿਆਚਾਰ, ਸਾਡੀ ਪਹਿਚਾਣ ਅਤੇ ਸਾਡਾ ਮੁੱਲ ਅੱਜ ਤੱਕ ਸੁਰੱਖਿਅਤ ਅਤੇ ਜੀਵੰਤ ਬਣੇ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਨਾ ਸਿਰਫ ਧਰਮ ਦੀ ਰੱਖਿਆ ਕੀਤੀ, ਸਗੋ ਮਨੁੱਖ ਅਧਿਕਾਰ, ਸੁਤੰਤਰਤਾ ਅਤੇ ਸਚਾਈ ਪ੍ਰਤੀ ਅਟੁੱਟ ਜਿਮੇਵਾਰੀ ਦਾ ਜੋ ਸੰਦੇਸ਼ ਦਿੱਤਾ, ਉਹ ਅੱਜ ਵੀ ਪੂਰੇ ਵਿਸ਼ਵ ਲਈ ਪੇ੍ਰਰਣਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਦਾਦਾ ਕੁਸ਼ਾਲ ਸਿੰਘ ਦਹੀਆ ਨੇ ਸਚਾਈ, ਧਰਮ ਰੱਖਿਆ ਅਤੇ ਮਨੁੱਖਤਾ ਦੀ ਸੇਵਾ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਰਾਹ 'ਤੇ ਚੱਲਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਅਤੇ ਵਿਧਾਇਕ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਨੇ ਵੀ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ।

ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਡਾ. ਅਰਵਿੰਦ ਸ਼ਰਮਾ, ਦਿੱਲੀ ਦੀ ਸਾਂਸਦ ਕਮਲਜੀਤ ਸਹਿਰਾਵਤ, ਰਾਜਸਭਾ ਸਾਂਸਦ ਸ੍ਰੀ ਸੁਭਾਸ਼ ਬਰਾਲਾ, ਵਿਧਾਇਕ ਸ੍ਰੀ ਪਵਨ ਖਰਖੌਦਾ, ਸ੍ਰੀ ਨਿਖਿਲ ਮੈਦਾਨ, ਸ੍ਰੀ ਦੇਵੇਂਦਰ ਕਾਦਿਆਨ, ਸ੍ਰੀ ਰਣਧੀਰ ਪਨਿਹਾਰ, ਸ੍ਰੀ ਰਾਜੇਸ਼ ਜੂਨ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵੀਰੇਂਦਰ ਸਿੰਘ ਬੜਖਾਲਸਾ, ਦਾਦਾ ਕੁਸ਼ਾਲ ਸਿੰਘ ਦਹੀਆ ਯਾਦਗਾਰੀ ਦੇ ਪ੍ਰਧਾਨ ਵੀਰ ਸਿੰਘ ਦਹੀਆ, ਸਾਬਕਾ ਮੰਤਰੀ ਮਨੀਸ਼ ਗਰੋਵਰ ਸਮੇਤ ਹੋਰ ਮਾਣਯੋਗ ਵੀ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Mahipal Dhanda , Krishan Lal Panwar , Dr Arvind Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD