Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

43.90 ਕਰੋੜ ਦੇ ਪ੍ਰੋਜੈਕਟ ਨਾਲ ਮਾਨਸਾ ਵਾਸੀਆਂ ਨੂੰ ਸੀਵਰੇਜ ਸਮੱਸਿਆ ਤੋਂ ਮਿਲੇਗੀ ਨਿਜਾਤ

ਵਿਧਾਇਕ ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਪਾਇਪਲਾਈਨ ਦੇ ਕੰਮ ਦਾ ਜਾਇਜ਼ਾ

Navjot Kaur, DC Mansa, Deputy Commissioner Mansa, Mansa, Dr Vijay Singla, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਮਾਨਸਾ , 11 Nov 2025

Last updated on: Nov 11, 2025, 17:07 IST

ਮਾਨਸਾ ਸ਼ਹਿਰ ਵਾਸੀਆਂ ਨੂੰ ਜਲਦ ਹੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। 43.90 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸ਼ਹਿਰ ਤੋਂ ਲੈ ਕੇ ਸਹਾਰਨਾ ਸਰਹੰਦ ਚੋਅ ਤੱਕ ਪਾਈਪ ਲਾਈਨ (ਰਾਈਸਿੰਗ ਮੇਨ) ਪਾਉਣ ਦਾ ਪ੍ਰੋਜੈਕਟ ਤੇਜ਼ੀ ਨਾਲ ਜਾਰੀ ਹੈ, ਜਿਸ ਦੇ ਕੰਮ ਦਾ ਜਾਇਜ਼ਾ ਵਿਧਾਇਕ ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਲਿਆ ਗਿਆ। ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਨਸਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸੀਵਰੇਜ ਬੋਰਡ ਰਾਹੀਂ 43.90 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।

ਜਿਸ ਤਹਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧਿਆ ਪਾਣੀ ਮੇਨ ਪੰਪਿੰਗ ਸਟੇਸ਼ਨ ਮਾਨਸਾ ਤੋਂ ਸਹਾਰਨਾ ਸਰਹੰਦ ਚੋਅ ਤੱਕ 15 ਕਿਲੋਮੀਟਰ ਲੰਬੀ ਪਾਇਪਲਾਈਨ ਪਾਈ ਜਾ ਰਹੀ ਹੈ। ਇਸ ਪ੍ਰੋਜੈਕਟ ਤਹਿਤ 75 ਐਚ ਪੀ ਦੇ 4 ਨਵੇਂ ਪੰਪ ਲਾਏ ਜਾਣਗੇ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਮਾਨਸਾ ਵਾਸੀਆਂ ਨੂੰ ਸੀਵਰੇਜ ਦੇ ਮਸਲੇ ਤੋਂ ਨਿਜਾਤ ਮਿਲਣ ਨਾਲ ਸ਼ਹਿਰ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ।

ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਉਹ ਲਗਾਤਾਰ ਨਵੇਂ ਅਤੇ ਚੱਲ ਰਹੇ ਪ੍ਰੋਜੈਕਟਾਂ ਦਾ ਨਿਰੀਖਣ ਕਰ ਰਹੇ ਹਨ ਤਾਂ ਜੋ ਕੰਮ ਪੂਰੀ ਪਾਰਦਰਸ਼ਤਾ ਅਤੇ ਮਿਆਰੀ ਰੂਪ ਵਿਚ ਕਰਵਾਏ ਜਾ ਸਕਣ। ਓਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਓਨ੍ਹਾਂ ਕਿਹਾ ਕਿ ਸੀਵਰੇਜ ਪ੍ਰੋਜੈਕਟ ਤਹਿਤ ਪਾਇਪਲਾਈਨ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਅਤੇ 4 ਨਵੇਂ ਪੰਪ ਵੀ ਲਾਏ ਜਾਣਗੇ।

ਇਸ ਮੌਕੇ ਐਕਸੀਅਨ ਸੀਵਰੇਜ ਬੋਰਡ ਰਾਜਿੰਦਰ ਗਰਗ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੰਮ ਮਾਰਚ ਅੰਤ ਤਕ ਮੁਕੰਮਲ ਹੋ ਜਾਵੇਗਾ ਜਿਸ ਮਗਰੋਂ ਮਾਨਸਾ ਸ਼ਹਿਰ ਵਿਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਹੋ ਜਾਵੇਗਾ।

 

Tags: Navjot Kaur , DC Mansa , Deputy Commissioner Mansa , Mansa , Dr Vijay Singla , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD