ਯਮੁਨਾਨਗਰ ਦੇ ਤੇਜਲੀ ਖੇਡ ਪਰਿਸਰ ਵਿੱਚ ਅੱਜ ਜਿਲ੍ਹਾ ਪੱਧਰੀ ਫੁੱਟਬਾਲ ਲੀਗ ਮੁਕਾਬਲੇ ਦੀ ਸ਼ੁਰੂਆਤ ਹੋਈ। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਸ ਫੁੱਟਬਾਲ ਲੀਗ ਦਾ ਉਦਘਾਟਨ ਕੀਤਾ। ਵੰਦੇ ਮਾਤਰਮ ਗਾਇਨ ਦੇ ਨਾਲ ਸ਼ੁਰੂ ਹੋਈ ਲੀਗ ਨਾਲ ਜਿਲ੍ਹਾਭਰ ਤੋਂ ਹਿੱਸਾ ਲੈਣ ਆਈਆਂ 17 ਟੀਮਾਂ ਦੇ ਲਗਭਗ 350 ਫੁੱਟਬਾਲ ਖਿਡਾਰੀਆਂ ਨੂੰ ਮੁੱਖ ਮਹਿਮਾਨ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਨਸ਼ੇ ਤੋਂ ਦੂਰ ਰਹਿਣ ਅਤੇ ਖੇਡ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸੁੰਹ ਦਿਵਾਈ।
ਉਨ੍ਹਾਂ ਨੇ ਦਸਿਆ ਕਿ ਅੱਜ ਹੋਏ ਮੈਚਾਂ ਵਿੱਚ ਅੰਡਰ 15 ਉਮਰ ਵਰਗ ਵਿੱਚ ਡੀਜੀਐਫਸੀ ਕਲੱਬ ਨੇ ਵਿਕਟਰੀ ਫੁੱਟਬਾਲ ਕਲੱਬ ਨੂੰ, ਨਾਗਲ ਕਲੱਬ ਨੇ ਧਰਮ ਸਕੂਲ ਨੂੰ, ਅੰਡਰ 20 ਉਮਰ ਧਰਮ ਵਿੱਚ ਤੇਜਲੀ ਫੁੱਟਬਾਲ ਅਕਾਦਮੀ ਨੇ ਵਰਕਸ਼ਾਪ ਕਲੱਬ ਨੂੰ, ਡੀਜੀਐਫਸੀ ਕਲੱਬ ਨੇ ਸਕੋਰ ਕਲੱਬ ਨੁੰ ਅਤੇ ਕੁੜੀਆਂ ਦੇ ਵਰਗ ਵਿੱਚ ਸ਼ਹੀਦ ਉੱਧਮ ਸਿੰਘ ਕਲੱਬ ਨੇ ਮਹਾਰਾਣਾ ਪ੍ਰਤਾਪ ਕਲੱਬ ਨੁੰ ਹਰਾ ਕੇ ਅਗਲੇ ਦੌਰਾ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ 'ਤੇ ਕਈ ਮਾਣਯੋਗ ਵਿਅਕਤੀ ਅਤੇ ਨਾਗਰਿਕ ਮੌਜੂਦ ਰਹੇ।