ਹਰਿਆਣਾ ਦੀ ਸਿਹਤ ਮੰਤਰੀ ਅਤੇ ਹਰਿਆਣਾ ਪੈਰਾ-ਐਥਲੇਟਿਕ ਐਸੋਸਇਏਸ਼ਨ ਦੀ ਚੇਅਰਮੈਨ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਾਡੇ ਹਰਿਆਣਾ ਦੇ ਪੈਰਾ-ਐਥਲੇਟਿਕਾਂ ਨੇ ਵੀ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਹਰ ਚੈਂਪਿਅਨਸ਼ਿਪ ਵਿੱਚ ਮਾਣਮੱਤੇ ਕਰਨ ਵਾਲੇ ਤਗਮੇ ਲੈ ਕੇ ਆਉਂਦੇ ਹਨ।ਆਰਤੀ ਸਿੰਘ ਰਾਓ ਨੇ ਅੱਜ ਆਪਣੇ ਚੰਡੀਗੜ੍ਹ ਸਥਿਤ ਨਿਵਾਸ 'ਤੇ ਵਲਡ ਪੈਰਾ-ਐਥਲੇਟਿਕ ਚੌਂਪਿਅਨਸ਼ਿਪ ਵਿੱਚ ਹਰਿਆਣਾ ਦੇ ਤਗਮੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਵਲਡ ਪੈਰਾ-ਐਥਲੀਟਕਸ ਚੈਂਪਿਅਨਸ਼ਿਪ 2025, ਜੋ 25 ਸਤੰਬਰ ਤੋਂ 5 ਅਕਤੂਬਰ ਤੱਕ ਨਵੀਂ ਦਿੱਲੀ ਦੇ ਜਵਾਹਰ ਲਾਲ ਨੇਹਰੂ ਸਟੇਡੀਅਮ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਲ੍ਹ 8 ਤਗਮੇ ( 2 ਸੋਨ, 4 ਚਾਂਦੀ ਅਤੇ 2 ਕਾਂਸੀ ) ਜਿੱਤੇ ਹਨ।ਆਰਤੀ ਸਿੰਘ ਰਾਓ ਨੇ ਕਿਹਾ ਕਿ ਵਲਡ ਪੈਰਾ-ਐਥਲੀਟਕਸ ਚੈਂਪਿਅਨਸ਼ਿਪ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਜਿਸ ਸਮਰਪਣ, ਸੰਘਰਸ਼ ਅਤੇ ਆਤਮ ਵਿਸ਼ਵਾਸ ਨਾਲ ਪ੍ਰਦਰਸ਼ਨ ਕੀਤਾ ਹੈ, ਉਹ ਪੂਰੇ ਸੂਬੇ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪੈਰਾ-ਖਿਡਾਰੀਆਂ ਨੇ ਇੱਕ ਵਾਰ ਫੇਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ 'ਤੇ ਸੋਨ ਅੱਖਰਾਂ ਵਿੱਚ ਦਰਜ ਕੀਤਾ ਹੈ।ਦਿੱਲੀ ਵਿੱਚ ਹੋਏ ਇਸ ਸ਼ਾਨਦਾਰ ਆਯੋਜਨ ਵਿੱਚ ਦੁਨਿਆ ਦੇ 102 ਦੇਸ਼ਾਂ ਦੇ ਲਗਭਗ 2400 ਪੈਰਾ ਐਥਲੀਟਸ ਦੀ ਹਿੱਸੇਦਾਰੀ ਨਾਲ ਭਾਰਤ ਵਿੱਚ ਹੁਣ ਤੱਕ ਆਯੋਜਿਤ ਸਭ ਤੋਂ ਵੱਡਾ ਖੇਡ ਆਯੋਜਨ ਰਿਹਾ। ਹਰਿਆਣਾ ਪੈਰਾ-ਸਪੋਰਟਸ ਐਸੋਸਇਏਸ਼ਨ ਦੇ 30 ਖਿਡਾਰੀਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਅਤੇ ਆਪਣੀ ਮਿਹਨਤ, ਲਗਨ ਅਤੇ ਸੰਘਰਸ਼ਸ਼ੀਲਤਾ ਨਾਲ ਸ਼ਾਨਦਾਰ ਸਫਲਤਾ ਹਾਸਲ ਕੀਤੀ।
ਪ੍ਰਮੁੱਖ ਵਿਜੇਤਾਵਾਂ ਵਿੱਚ ਝੱਜਰ ਦੇ ਪੈਰਾ ਓਲੰਪਿਅਨ ਯੋਗੇਸ਼ ਕਥੂਨਿਆ ( ਡਿਸਕਸ ਥ੍ਰੋ ) ਚਾਂਦੀ ਤਗਮਾ, ਪਾਣੀਪਤ ਦੇ ਪੈਰਾ ਓਲੰਪਿਅਨ ਨਵਦੀਪ ( ਜੇਵਲਿਨ ਥ੍ਰੋ ) ਚਾਂਦੀ ਤਗਮਾ, ਰੋਹਤਕ ਦੇ ਰਿੰਕੂ ( ਜੇਵਲਿਨ ਥ੍ਰੋ ) ਸੋਨ ਤਗਮਾ, ਭਿਵਾਨੀ ਦੇ ਪ੍ਰਦੀਪ ( ਡਿਸਕਸ ਥੋz ) ਕਾਂਸੀ ਤਗਮਾ, ਹਿਸਾਰ ਦੇ ਸੰਦੀਪ ( 200 ਮੀਟਰ ਦੌੜ ) ਚਾਂਦੀ ਤਗਮਾ, ਰੇਵਾੜੀ ਦੀ ਏਸ਼ਿਯਾਈ ਮੈਡਲਿਸਟ ਪੂਜਾ ਯਾਦਵ ( ਕਲਬ ਥੋz ) ਚਾਂਦੀ ਤਗਮਾ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬੇ ਦਾ ਮਾਣ ਵਧਾਇਆ।
ਹਰਿਆਣਾ ਪੈਰਾ ਐਥਲੇਟਿਕ ਐਸੋਸਇਏਸ਼ਨ ਦੀ ਚੇਅਰਮੈਨ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਪੈਰਾ ਖਿਡਾਰੀਆਂ ਨੂੰ ਹਰ ਸੰਭਵ ਪ੍ਰੋਤਸਾਹਨ, ਸਹੂਲਤ ਅਤੇ ਮੌਕੇ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਰਾਜ ਵਿੱਚ ਪੈਰਾ ਸਪੋਰਟਸ ਲਈ ਨਵੀਂ ਨੀਤੀਆਂ, ਆਧੁਨਿਕ ਸਿਖਲਾਈ ਢਾਂਚਾ, ਉਪਕਰਨਾਂ ਦੀ ਸਹੂਲਤ ਅਤੇ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀ ਜਾਣਗੀਆਂ ਤਾਂ ਜੋ ਪ੍ਰਤੀਭਾਸ਼ਾਲੀ ਖਿਡਾਰੀ ਆਪਣੀ ਸਮਰਥਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ।
ਸਨਮਾਨ ਪ੍ਰੋਗਰਾਮ ਤੋਂ ਬਾਅਦ ਮੀਡੀਆ ਨਾਲ ਗੱਲਬਾਦ ਕਰਦੇ ਹੋਏ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਵੀ ਸੁਧਾਰ ਹੋਇਆ ਹੈ, 905 ਤੋਂ ਵੱਧ ਕੇ 913 ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਸਜਗ ਹੈ ਕਿ ਸੂਬੇ ਦਾ ਲਿੰਗ ਅਨੁਪਾਤ ਵਿੱਚ ਪੂਰੀ ਤਰ੍ਹਾਂ ਸੁਧਾਰ ਹੋਵੇ ਅਤੇ ਲਿੰਗ ਅਨੁਪਾਤ ਵਧੇ।
ਇਸ ਮੌਕੇ 'ਤੇ ਐਸੋਸਇਏਸ਼ਨ ਦੇ ਸੰਸਥਾਪਕ ਅਤੇ ਖੇਡ ਵਿਭਾਗ ਹਰਿਆਣਾ ਦੇ ਡਿਪਟੀ ਡਾਇਰੈਕਟਰ ਗਿਰਰਾਜ ਸਿੰਘ, ਜਨਰਲ ਸਕੱਤਰ ਜੋਤੀ ਕੁਮਾਰ ਛਾਬੜਾ, ਖ਼ਜਾਨਚੀ ਪਵਨ ਕੁਮਾਰ, ਕਾਰਜਕਾਰੀ ਮੈਂਬਰ ਸੁਰੇਂਦਰ, ਸੀਨੀਅਰ ਕੋਚ ਧਰਮੇਂਦਰ ਅਤੇ ਦਿਨੇਸ਼ ਕੁਮਾਰ ਅਤੇ ਪੈਰਾ ਪਾਵਰਲਿਫ਼ਟਿੰਗ ਚੇਅਰਮੈਨ ਅਭਿਜੀਤ ਸਿੰਘ ਮੌਜ਼ੂਦ ਰਹੇ।