ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਹੈ ਕਿ ਅਵੈਧ ਨਸ਼ੀਲੀ ਦਵਾਈਆਂ ਦੀ ਵਿਕਰੀ ਨਾਲ ਜੁੜੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਅਜਿਹੇ ਕੋਈ ਵੀ ਕੈਮਿਸਟ ਜਾਂ ਮੈਡੀਕਲ ਸਟੋਰ ਮਾਲਿਕ ਜੋ ਪਾਬੰਦੀਸ਼ੁਦਾ ਜਾਂ ਨਸ਼ੀਲੀ ਦਵਾਈਆਂ ਦੀ ਵਿਕਰੀ ਕਰਦੇ ਪਾਏ ਜਾਣਗੇ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਅਤੇ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਹਰਿਆਣਾ ਦੇ ਕਮਿਸ਼ਨਰ ਮਨੋਜ ਕੁਮਾਰ ਨੇ ਸਿਹਤ ਮੰਤਰੀ ਦੇ ਨਿਰਦੇਸ਼ਾਂ 'ਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਸਿਰਸਾ ਵਿੱਚ ਅਵੈਧ ਨਸ਼ੀਲੀ ਦਵਾਈਆਂ ਦੀ ਵਿਕਰੀ ਰੋਕਣ ਲਈ ਵੱਡੇ ਪੈਮਾਨੇ 'ਤੇ ਛਾਪੇਮਾਰੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ 35 ਸੀਨੀਅਰ ਡਰੱਗਸ ਕੰਟਰੋਲ ਆਫਿਸਰਸ (SDCOs) ਅਤੇ ਵੱਖ-ਵੱਖ ਜ਼ੋਨਾਂ ਅਤੇ ਜਿਲ੍ਹਿਆਂ ਤੋਂ ਆਏ ਡਰੱਗਸ ਕੰਟਰੋਲ ਆਫਿਸਰਸ (DCOs) ਨੇ ਹਿੱਸਾ ਲਿਆ।
ਮੁਹਿੰਮ ਨੂੰ ਪ੍ਰਭਾਵੀ ਬਨਾਉਣ ਲਈ 8 ਵਿਸ਼ੇਸ਼ ਟੀਮਾਂ ਗਠਨ ਕੀਤੀ ਗਈ, ਜਿਨ੍ਹਾਂ ਨੇ ਉਨ੍ਹਾਂ ਕੈਮਿਸਟ ਦੁਕਾਨਾਂ 'ਤੇ ਅਚਾਨਕ ਨਿਰੀਖਣ ਕਰਨ ਦਾ ਕੰਮ ਸੌਪਿਆ ਗਿਆ ਜਿੱਥੇ ਸਾਈਕੋਟ੍ਰੋਪਿਕ/ਦੋਹਰੇ ਵਰਤੋ ਵਾਲੀ ਦਵਾਈਆਂ ਦੇ ਗਲਤ ਵਰਤੋ ਦਾ ਸ਼ੱਕ ਸੀ। ਇਸ ਛਾਪੇਮਾਰੀ ਦੀ ਸਿੱਧੇ ਨਿਗਰਾਨੀ ਰਾਜ ਡਰੱਗਸ ਕੰਟਰੋਲਰ ਲਲਿਤ ਕੁਮਾਰ ਗੋਇਲ ਨੇ ਕੀਤੀ। ਉਨ੍ਹਾਂ ਦੇ ਨਾਲ ਖੁਰਾਕ ਅਤੇ ਡਰੱਗ ਪ੍ਰਸਾਸ਼ਨ ਮੁੱਖ ਦਫਤਰ ਤੋਂ ਤਿੰਨ ਅਸਿਸਟੇਂਟ ਸਟੇਟ ਡਰੱਗਸ ਕੰਟਰੋਲਰਸ ਪਰਵਿੰਦਰ ਸਿੰਘ, ਕਰਣ ਸਿੰਘ ਗੋਦਾਰਾ ਅਤੇ ਰਾਕੇਸ਼ ਦਹੀਆ ਵੀ ਮੌਜੂਦ ਰਹੇ।
ਛਾਪੇਮਾਰੀ ਮੁਹਿੰਮ ਸਿਰਸਾ ਜਿਲ੍ਹਾ ਦੇ ਕਈ ਖੇਤਰਾਂ ਜਿਵੇਂ ਕਾਲਾਂਵਾਲੀ, ਬਡਾਗੁਢਾ, ਡੱਬਵਾਲੀ, ਰਾਨਿਆ, ਏਲਨਾਬਾਦ ਅਤੇ ਸਿਰਸਾ ਸ਼ਹਿਰ ਵਿੱਚ ਇਕੱਠੇ ਚਲਾਇਆ ਗਿਆ। ਨਿਰੀਖਣ ਕੱਲ ਸਵੇਰੇ 11:30 ਵਜੇ ਸ਼ੁਰੂ ਹੋ ਕੇ ਸ਼ਾਮ 6:00 ਵਜੇ ਤੱਕ ਜਾਰੀ ਰਿਹਾ। ਇਸ ਮੁਹਿੰਮ ਦੌਰਾਨ 67 ਮੈਡੀਕਲ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਇਸੀ ਤਰ੍ਹਾ 16 ਦੁਕਾਨਾਂ ਰਿਕਾਰਡ ਪੇਸ਼ ਨਾ ਕਰਨ ਅਤੇ ਹੋਰ ਉਲੰਘਣ ਪਾਏ ਜਾਣ 'ਤੇ ਸੀਲ ਕੀਤੀ ਗਈ। ਮੁਹਿੰਮ ਦੌਰਾਨ 15 ਸੈਂਪਲ ਲਏ ਗਏ।
ਗੜਬੜੀ ਪਾਏ ਜਾਣ ਵਾਲੀ ਸਾਰੀ ਦੁਕਾਨਾਂ ਨੂੰ ਸ਼ੌਅ-ਕੋਜ਼ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਅੱਗੇ ਦੀ ਕਾਰਵਾਈ ਡਰੱਗਸ ਐਂਡ ਕੋਸਮੈਟਿਕਸ ਅੇਕਟ, 1940 ਅਤੇ ਨਿਯਮ 1945 ਤਹਿਤ ਕੀਤੀ ਜਾਵੇਗੀ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਹਰਿਆਣਾ ਨੂੰ ਨਸ਼ਾ ਮੁਕਤ ਬਨਾਉਣ ਲਈ ਪ੍ਰਤੀਬੱਧ ਹੈ ਅਤੇ ਅਜਿਹੇ ਮੁਹਿੰਮ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਨਸ਼ੀਲੀ ਦਵਾਈਆਂ ਦਾ ਅਵੈਧ ਵਪਾਰ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।