Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸੂਬੇ ਵਿੱਚ ਆਯੂਰਵੇਦ ਨੂੰ ਦਿੱਤਾ ਜਾ ਰਿਹਾ ਹੈ ਪ੍ਰੋਤਸਾਹਨ - ਆਰਤੀ ਸਿੰਘ ਰਾਓ

ਕ੍ਰੋਨਿਕ ਰੋਗਾਂ ਦੇ ਇਲਾਜ ਅਤੇ ਰੋਕਥਾਮ ਵਿੱਚ ਆਯੂਸ਼ ਔਸ਼ਧ ਪ੍ਰਣਾਲੀ ਨਿਭਾਉਂਦੀ ਹੈ ਮਹਤੱਵਪੂਰਣ ਭੁਮਿਕਾ

Arti Singh Rao, Haryana, Bharatiya Janata Party, BJP, BJP Haryana

Web Admin

Web Admin

5 Dariya News

ਚੰਡੀਗੜ੍ਹ , 01 Oct 2025

Last updated on: Oct 15, 2025, 12:25 IST

ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਆਯੁਰਵੇਦ ਨੂੰ ਪ੍ਰੋਤਸਾਹਨ ਦੇ ਰਹੀ ਹੈ, ਕਿਉਂਕਿ ਆਯੂਸ਼ ਔਸ਼ਧ ਪ੍ਰਣਾਲੀ ਅੱਜ ਦੇ ਰਹਿਨ-ਸਹਿਨ ਦੇ ਤੌਰ-ਤਰੀਕਿਆਂ ਤੋਂ ਉਤਪਨ ਹੋਣ ਵਾਲੇ ਕ੍ਰੋਨਿਕ ਰੋਗਾਂ ਦੇ ਇਲਾਜ ਅਤੇ ਰੋਕਥਾਮ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਉਂਦੀ ਹੈ।ਸਿਹਤ ਮੰਤਰੀ ਨੇ ਅੱਜ ਇੱਥੇ ਦਸਿਆ ਕਿ ਆਯੂਰਵੇਦ, ਯੋਗਾ ਅਤੇ ਨੇਚਯੂਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਔਸ਼ਧੀ ਪ੍ਰਣਾਲੀਆਂ ਦੀ ਪੂਰੇ ਭਾਰਤ ਦੇ ਸਾਰੇ ਵਰਗਾਂ ਵਿੱਚ ਪ੍ਰਾਚੀਣ ਸਮੇਂ ਤੋਂ ਮਾਨਤਾ ਹੈ। ਜਿਨ੍ਹਾਂ ਬੀਮਾਰੀਆਂ ਦਾ ਇਲਾਜ ਆਧੁਨਿਕ ਮੈਡੀਕਲ ਵਿੱਚ ਸੰਭਵ ਨਹੀਂ ਹੈ, ਉਨ੍ਹਾਂ ਦੀ ਰੋਕਥਾਮ ਅਤੇ ਠੀਕ ਕਰਨ ਵਿੱਚ ਉਕਤ ਪ੍ਰਣਾਲੀਆਂ ਦਾ ਅਹਿਮ ਯੋਗਦਾਨ ਹੈ।

ਉਨ੍ਹਾਂ ਨੇ ਆਯੂਸ਼ ਵਿਭਾਗ ਵੱਲੋਂ ਰਾਜ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਿਭਾਗ ਵਿਸ਼ੇਸ਼ਕਰ ਗ੍ਰਾਮੀਣ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਮੈਡੀਕਲ ਸਹੂਲਤ, ਮੈਡੀਕਲ ਸਿਖਿਆ ਅਤੇ 1 ਯੂਨਾਨੀ ਬਾਰੇ ਜਾਗਰੁਕ ਕਰ ਰਿਹਾ ਹੈ। ਇਸ ਉਦੇਸ਼ ਲਈ ਸੂਬੇ ਵਿੱਚ 4 ਆਯੂਰਵੈਦਿਕ ਹਸਪਤਾਲ, 1 ਯੁਨਾਨੀ ਹਸਪਤਾਲ, 1 ਹੋਮਿਓਪੈਥਿਕ ਹਸਪਤਾਲ, 6 ਆਯੂਰਵੈਦਿਕ  ਪ੍ਰਾਥਮਿਕ ਸਿਹਤ ਕੇਂਦਰ, ਰਾਜ ਸਰਕਾਰ ਦੇ ਅਧੀਨ 6 ਪੰਚਕਰਮਾ ਕੇਂਦਰ ਅਤੇ ਕੋਮੀ ਸਿਹਤ ਮਿਸ਼ ਅਧੀਨ 21 ਪੰਚਕਰਮਾ ਕੇਂਦਰ ਅਤੇ 497 ਆਯੂਰਵੈਦਿਕ, 16 ਯੁਨਾਨੀ ਅਤੇ 24 ਹੋਮਿਓਪੈਥਿਕ ਡਿਸਪੈਂਸਰੀ ਸਥਾਪਿਤ ਕੀਤੀਆਂ ਗਈਆਂ ਹਨ। ਇੰਨ੍ਹਾਂ ਤੋਂ ਇਲਾਾਵਾ 1 ਭਾਂਰਤੀ ਮੈਡੀਕਲ ਅਤੇ ਖੋਜ ਪ੍ਰਣਾਲੀ ਸੰਸਥਾਨ ਪੰਚਕੂਲਾ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਅੱਗੇ ਦਸਿਆ ਕਿ 21 ਆਯੂਸ਼ ਵਿੰਗ ਜਿਲ੍ਹਾ ਹਸਪਤਾਲਾਂ 'ਤੇ, 102 ਆਯੂਸ਼ ਆਈਪੀਡੀ ਕਮਿਉਨਿਟੀ ਸਿਹਤ ਕੇਂਦਰਾਂ 'ਤੇ ਅਤੇ 106 ਆਯੂਸ਼ ਓਪੀਡੀ ਪ੍ਰਾਥਮਿਕ ਸਿਹਤ ਕੇਂਦਰਾਂ 'ਤੇ ਰਾਸ਼ਟਰੀ ਆਯੂਸ਼ ਮਿਸ਼ਨ ਤਹਿਤ ਜਨਤਾ ਨੁੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਆਦਾਤਰ ਆਯੂਸ਼ ਸੰਸਥਾਨ ਗ੍ਰਾਮੀਣ ਅਤੇ ਦੂਰਦਰਜਾ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। 

ਸੂਬੇ ਵਿੱਚ ਇੱਕ ਸਰਕਾਰੀ ਆਯੂਰਵੈਦਿਕ ਕਾਲਜ ਅਤੇ 12 ਪ੍ਰਾਈਵੇਟ ਆਯੂਰਵੈਦਿਕ ਕਾਲਜ ਚੱਲ ਰਹੇ ਹਨ।ਸਿਹਤ ਮੰਤਰੀ ਨੇ ਇਹ ਵੀ ਦਸਿਆ ਕਿ ਸੂਬੇ ਵਿੱਚ ਆਮ ਜਨਤਾ ਨੂੰ ਆਯੂਰਵੈਦ ਦੀ ਸਵੇਵਾਵਾਂ ਉਪਲਬਧ ਕਰਵਾਉਣ ਦੇ ਟੀਚੇ ਦੀ ਪੂਰਤੀ ਲਈ ਸੂਬੇ ਦੇ ਸਾਰੇ ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ 529 ਆਯੂਰਵੈਦਿਕ ਮੈਡੀਕਲ ਅਧਿਕਾਰੀਆਂ ਨੁੰ ਨਿਯੁਕਤੀ ਪ੍ਰਦਾਨ ਕੀਤੀ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਕੁਰੂਕਸ਼ੇਤਰ ਵਿੱਚ ਲਗਭਗ 100 ਏਕੜ ਭੂਮੀ 'ਤੇ ਸਥਾਪਿਤ ਹੋਣ ਜਾ ਰਹੀ ਸ਼੍ਰੀ ਕਿਸ਼ਣ ਆਯੂਸ਼ ਯੂਨੀਵਰਸਿਟੀ ਸੂਬੇ ਵਿੱਚ ਆਯੂਰਵੇਦ, ਯੋਗ ਅਤੇ ਕੁਦਰਤੀ ਮੈਡੀਕਲ, ਯੁਨਾਨੀ, ਸਿੱਧਾ ਤੇ ਹੋਮਿਊਪੈਥਿਕ ਮੈਡੀਕਲ ਪੱਦਤੀਆਂ ਦੇ ਅਧਿਐਨ, ਸੁਵਿਵਸਥਿਤ ਵਿਦਿਅਕ, ਸਿਖਲਾਈ ਅਤੇ ਖੋਜ ਨੂੰ ਯਕੀਨੀ ਕਰਨ ਅਤੇ ਇੰਨ੍ਹਾਂ ਖੇਤਰਾਂ ਵਿੱਚ ਐਕਸੀਲੈਂਸ ਪ੍ਰਾਪਤ ਕਰਨ ਦਾ ਕੰਮ ਕਰੇਗਾ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੌਮੀ ਆਯੂਸ਼ ਮਿਸ਼ਨ ਦੇ ਤਹਿਤ ਜਿਲ੍ਹਾ ਹਿਸਾਰ ਦੇ ਪਿੰਡ ਮੈਯੜ ਵਿੱਚ 50 ਵਿਸਤਰੇ ਦਾ ਆਯੂਸ਼ ਹਸਪਤਾਲ ਅਤੇ ਜਿਲ੍ਹਾ ਨੁੰਹ ਦੇ ਪਿੰਡ ਅਕੇੜਾ ਵਿੱਚ ਸਰਕਾਰ ਯੁਨਾਨੀ ਕਾਲਜ ਤੇ ਹਸਪਤਾਲ ਅਤੇ ਜਿਲ੍ਹਾ ਅੰਬਾਲਾ ਦੇ ਪਿੰਡ ਚਾਂਦਪੁਰਾ ਵਿੱਚ ਵੀ ਸਰਕਾਰੀ ਹੋਮਿਓਪੈਥਿਕ ਕਾਲਜ ਤੇ ਹਸਪਤਾਲ ਬਣਾਇਆ ਜਾ ਰਿਹਾ ਹੈ।

 

Tags: Arti Singh Rao , Haryana , Bharatiya Janata Party , BJP , BJP Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD