Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਚਿਤਕਾਰਾ ਇੰਟਰਨੈਸ਼ਨਲ ਸਕੂਲ ਬਣਿਆ ਵਰਲਡ ਡਿਜ਼ਾਇਨ ਕੌਂਸਿਲ (ਯੂਕੇ) ਦਾ ਪਹਿਲਾ ਨਾਰਥ ਇੰਡੀਆ ਪਾਰਟਨਰ

ਵਿਸ਼ਵ ਪੱਧਰੀ ਡਿਜ਼ਾਇਨ ਸਿੱਖਿਆ ਨੂੰ ਅੱਗੇ ਵਧਾਉਣ ਲਈ ਇਤਿਹਾਸਕ ਐਮਓਯੂ ’ਤੇ ਕੀਤੇ ਹਸਤਾਖਰ

Chitkara University, Banur, Rajpura, Dr Ashok K Chitkara,Chitkara Business School, Dr Madhu Chitkara, Chitkara International School

5 Dariya News

5 Dariya News

5 Dariya News

ਚੰਡੀਗੜ੍ਹ , 22 Sep 2025

Last updated on: Sep 23, 2025, 13:50 IST

ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗੜ੍ਹ ਅਤੇ ਪੰਚਕੂਲਾ ਨੇ ਸਿੱਖਿਆ ਖੇਤਰ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਯੂਨਾਈਟਡ ਕਿੰਗਡਮ ਸਥਿਤ ਵਰਲਡ ਡਿਜ਼ਾਇਨ ਕੌਂਸਿਲ (ਡਬਲਯੂ.ਡੀ.ਸੀ.) ਨਾਲ ਇਤਿਹਾਸਕ ਐਮਓਯੂ ’ਤੇ ਹਸਤਾਖਰ ਕੀਤੇ। ਇਸ ਸਮਝੌਤੇ ਦੇ ਨਾਲ, ਚਿਤਕਾਰਾ ਇੰਟਰਨੈਸ਼ਨਲ ਸਕੂਲ ਉੱਤਰੀ ਭਾਰਤ ਦਾ ਪਹਿਲਾ ਸਕੂਲ ਬਣ ਗਿਆ ਹੈ ਜਿਸਨੂੰ ਵਰਲਡ ਡਿਜ਼ਾਈਨ ਕੌਂਸਲ, ਯੂਕੇ ਦੇ ਇੱਕ ਪ੍ਰਵਾਨਿਤ ਲਰਨਿੰਗ ਪਾਰਟਨਰ ਵਜੋਂ ਅਧਿਕਾਰਤ ਮਾਨਤਾ ਪ੍ਰਾਪਤ ਹੋਈ ਹੈ, ਜੋ ਇਸ ਖੇਤਰ ਵਿੱਚ ਗਲੋਬਲ ਡਿਜ਼ਾਈਨ-ਅਧਾਰਤ ਸਿੱਖਿਆ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦਾ ਹੈ।

ਸਮਾਰੋਹ ਵਿੱਚ ਡਬਲਯੂ.ਡੀ.ਸੀ. ਦੇ ਕੰਟਰੀ ਹੈੱਡ ਇੰਡੀਆ ਫਿਲਿਪ ਥਾਮਸ ਅਤੇ ਸੀਨੀਅਰ ਫੈਲੋ ਵੇਨੇਸਾ ਮਿਸਟੀਅਰ ਚਿਤਕਾਰਾ ਇੰਟਰਨੈਸ਼ਨਲ ਸਕੂਲ, ਚੰਡੀਗੜ੍ਹ ਪਹੁੰਚੇ। ਦੋਵਾਂ ਦੋਵੇਂ ਨੇ ਇਸ ਮੌਕੇ ’ਤੇ ਡਿਜ਼ਾਇਨ ਥਿੰਕਿੰਗ ਅਤੇ ਕ੍ਰੀਏਟਿਵ ਲੀਡਰਸ਼ਿਪ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਵਿੱਖ ਦੇ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਇਸ ਭਾਗੀਦਾਰੀ ਦੀ ਮਹੱਤਤਾ ਉਜਾਗਰ ਕੀਤੀ। ਇਸ ਸਾਂਝੇਦਾਰੀ ਹੇਠਾਂ, ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਡਬਲਯੂ.ਡੀ.ਸੀ. ਦੀ ਵਿਸ਼ਵ ਪੱਧਰੀ ਸਕਿਲਿੰਗ ਪਹਿਲ – “ਫਿਊਚਰ ਕ੍ਰੀਏਟਿਵ ਮਾਈਂਡਸ” ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। 

ਇਸ ਰਾਹੀਂ ਬੱਚਿਆਂ ਨੂੰ ਡਿਜ਼ਾਇਨ ਥਿੰਕਿੰਗ, ਇਨੋਵੇਸ਼ਨ, ਆਰਟੀਫੀਸ਼ਲ ਇੰਟੈਲੀਜੈਂਸ, ਡਾਟਾ ਐਨਾਲਿਸਿਸ, ਸਸਟੇਨਬਿਲਟੀ, ਕਮਿਊਨੀਕੇਸ਼ਨ ਅਤੇ ਪ੍ਰਾਬਲਮ-ਸਾਲਵਿੰਗ ਵਰਗੀਆਂ ਅਹਿਮ ਹੁਨਰ ਸਿਖਾਈਆਂ ਜਾਣਗੀਆਂ। ਇਹ ਪ੍ਰੋਗਰਾਮ ਆਈ.ਐਸ.ਡੀ.ਸੀ.  (ਇੰਟਰਨੈਸ਼ਨਲ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ) ਦੁਆਰਾ ਸੀ.ਬੀ.ਐਸ.ਈ.  ਪਾਠਕ੍ਰਮ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਉੱਚ ਪੱਧਰੀ ਲਰਨਿੰਗ ਮੌਡੀਊਲ, ਫੈਕਲਟੀ-ਨੇਤ੍ਰਿਤ ਕਲਾਸਾਂ, ਮਾਸਟਰਕਲਾਸ ਅਤੇ ਪ੍ਰੈਕਟਿਕਲ ਵਰਕਸ਼ਾਪਸ ਸ਼ਾਮਿਲ ਹਨ। ਇਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਰਚਨਾਤਮਕਤਾ ਦਰਸਾਉਣ ਦਾ ਮੌਕਾ ਮਿਲੇਗਾ।

ਇਸ ਮੌਕੇ ‘ਤੇ ਡਾ. ਨਿਯਤੀ ਚਿਤਕਾਰਾ, ਵਾਈਸ ਪ੍ਰੈਜ਼ੀਡੈਂਟ – ਸਕੂਲ ਐਜੂਕੇਸ਼ਨ ਨੇ ਕਿਹਾ ਕਿ, "ਇਹ ਸਾਂਝੇਦਾਰੀ ਸਾਡੇ ਵਿਦਿਆਰਥੀਆਂ ਨੂੰ ਐਸੇ ਤਬਦੀਲੀਕਾਰੀ ਹੁਨਰ ਦੇਣ ਲਈ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ ਜੋ ਉਭਰਦੀ ਵਿਸ਼ਵ ਅਰਥਵਿਵਸਥਾ ਨਾਲ ਮੇਲ ਖਾਂਦੇ ਹਨ। ਡਬਲਯੂ.ਡੀ.ਸੀ. ਦੇ ਅਪ੍ਰੂਵਡ ਲਰਨਿੰਗ ਪਾਰਟਨਰ ਵਜੋਂ, ਸਾਨੂੰ ਮਾਣ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਕ੍ਰੀਏਟਿਵ ਪ੍ਰਾਬਲਮ-ਸਾਲਵਰ ਅਤੇ ਇਨੋਵੇਟਿਵ ਗਲੋਬਲ ਲੀਡਰ ਵਜੋਂ ਸਸ਼ਕਤ ਬਣਾ ਰਹੇ ਹਾਂ।"

ਇਹ ਸਾਂਝੇਦਾਰੀ ਵਿਦਿਆਰਥੀਆਂ ਨੂੰ ਕ੍ਰੀਏਟਿਵਿਟੀ, ਇਨੋਵੇਸ਼ਨ ਅਤੇ ਰੀਅਲ-ਲਾਈਫ ਸਕਿਲਸ ਨਾਲ ਸੰਪੰਨ ਕਰੇਗੀ, ਜਦਕਿ ਸਕੂਲ ਵਿੱਚ ਐਸਾ ਸਿੱਖਿਆ ਦਾ ਵਾਤਾਵਰਣ ਬਣੇਗਾ ਜਿੱਥੇ ਵਿਦਿਆਰਥੀ ਕ੍ਰੀਏਟਰ, ਲੀਡਰ ਅਤੇ ਇਨੋਵੇਟਰ ਵਜੋਂ ਉਭਰਣਗੇ ਅਤੇ ਸੰਸਥਾਨ ਦੀ ਅੰਤਰਰਾਸ਼ਟਰੀ ਪਛਾਣ ਹੋਰ ਮਜ਼ਬੂਤ ਹੋਵੇਗੀ। ਵਿਦਿਆਰਥੀ ਮਜ਼ਬੂਤ ਪੋਰਟਫੋਲਿਓ ਤਿਆਰ ਕਰਕੇ ਉੱਚ ਸਿੱਖਿਆ ਅਤੇ ਕਰੀਅਰ ਵਿੱਚ ਅੱਗੇ ਵਧਣਗੇ ਅਤੇ ਸਕੂਲ ਭਵਿੱਖ ਦੇ ਨੇਤਾਵਾਂ ਨੂੰ ਤਿਆਰ ਕਰਨ ਵਾਲਾ ਕੇਂਦਰ ਬਣੇਗਾ।

ਇਹ ਸਹਿਯੋਗ ਰਵਾਇਤੀ ਸਿੱਖਿਆ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਰਚਨਾਤਮਕ ਪਰਿਸਥਿਤੀ-ਤੰਤਰ ਦੇ ਵਿਚਕਾਰ ਇੱਕ ਪੁਲ ਵਜੋਂ ਕੰਮ ਕਰੇਗਾ। ਸਮਾਰੋਹ ਦਾ ਸਮਾਪਨ ਇਸ ਸਾਂਝੇ ਵਿਜ਼ਨ ਨਾਲ ਹੋਇਆ ਕਿ ਨਵੀਂ ਪੀੜ੍ਹੀ ਨੂੰ ਰਚਨਾਤਮਕ ਭਵਿੱਖ ਲਈ ਤਿਆਰ ਕੀਤਾ ਜਾਵੇ ਅਤੇ ਉਹ ਵਿਸ਼ਵ ਮੰਚ ‘ਤੇ ਅਰਥਪੂਰਨ ਯੋਗਦਾਨ ਪਾ ਸਕਣ।

 

Tags: Chitkara University , Banur , Rajpura , Dr Ashok K Chitkara , Chitkara Business School , Dr Madhu Chitkara , Chitkara International School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD