ਸ੍ਰੀ ਰਾਮ ਲੀਲਾ ਕਲੱਬ (ਰਜਿ.) ਦੁਸਹਿਰਾ ਗਰਾਊਂਡ ਖਰੜ ਵਿਖੇ ਅੱਜ ਪਹਿਲੀ ਨਾਈਟ ਦੇ ਮੰਚਨ ਦੀ ਸ਼ੁਰੂਆਤ ਹੋਈ। ਮੰਚਨ ਦੀ ਨਾਈਟ ਦਾ ਉਦਘਾਟਨ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਅਤੇ ਸਮਾਜ ਸੇਵੀ ਆਗੂ ਭੁਪਿੰਦਰ ਸਿੰਘ ਲੌਂਗੀਆ (ਕਾਲਾ) ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਉਹਨਾਂ ਕਲੱਬ ਦੀ ਸਲਾਘਾ ਕਰਦਿਆਂ ਕਿਹਾ ਕਿ ਰਾਮਾਇਣ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਿਤ ਹੈ ਜੋ ਕਿ ਸਦੀਆਂ ਤੋਂ ਸ਼੍ਰੀ ਰਾਮ ਲੀਲਾ ਵਿੱਚ ਦਿਖਾਈ ਜਾਂਦੀ ਹੈ।
ਉਹਨਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਇਤਿਹਾਸ ਸਬੰਧੀ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਰਾਮ ਲੀਲਾ ਕਲੱਬ ਖਰੜ ਦੁਸਹਿਰਾ ਗਰਾਊਂਡ ਵੱਲੋਂ ਇਹ ਬਹੁਤ ਹੀ ਸ਼ਲਾਗਾ ਉਪਰਾਲਾ ਕੀਤਾ ਜਾਂਦਾ ਹੈ ਜਿਸ ਨਾਲ ਸਾਡੀ ਨਵੀਂ ਪੀੜੀ ਧਰਮ ਦੇ ਨਾਲ ਜੁੜਦੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਵਿਰਸੇ ਨਾਲ ਜੁੜੇ ਰਹਿੰਦੇ ਨੇ ਉਹ ਹਮੇਸ਼ਾ ਤਰੱਕੀ ਕਰਦੇ ਹਨ।
ਇਸ ਮੌਕੇ ਉਹਨਾਂ ਵੱਲੋਂ ਕਲੱਬ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ।ਇਸ ਮੌਕੇ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਲੱਬ ਮੁੱਖ ਸਲਾਹਕਾਰ ਜਵਾਹਰ ਲਾਲ ਸ਼ਰਮਾ, ਪ੍ਰਧਾਨ ਹੇਮੰਤ ਸ਼ਰਮਾ, ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ, ਐਡਵੋਕੇਟ ਨਟਰਾਜਨ ਕੌਸ਼ਲ, ਜੁਝਾਰ ਸਿੰਘ ਲੌਂਗੀਆ,ਮਨਜੀਤ ਸਿੰਘ ਬੈਦਵਾਨ, ਪ੍ਰੇਮ ਪ੍ਰਕਾਸ਼ ਸ਼ਰਮਾ, ਹਰਸ਼ ਸਰਨਾ, ਸਮਾਜ ਸੇਵੀ ਪਰਮਿੰਦਰ ਸਿੰਘ ਲੌਂਗੀਆ ਸਮੇਤ ਸਮੂਹ ਕਲੱਬ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।