Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਰਾਜਨਾਥ ਸਿੰਘ ਨੇ ਡਾਇਮੰਡ ਜੁਬਲੀ 'ਤੇ 1965 ਦੇ ਯੁੱਧ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਹਰੇਕ ਭਾਰਤੀ ਸੈਨਿਕ ਇਸ ਭਾਵਨਾ ਨਾਲ ਸੇਵਾ ਕਰਦਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ

Rajnath Singh, Union Defence Minister, Defence Minister of India, BJP, Bharatiya Janata Party, Military, Indian Army, 1965 War Heroes

Web Admin

Web Admin

5 Dariya News

ਨਵੀਂ ਦਿੱਲੀ , 19 Sep 2025

Last updated on: Sep 20, 2025, 12:27 IST

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 19 ਸਤੰਬਰ, 2025 ਨੂੰ ਸਾਲ 1965 ਦੀ ਜੰਗ ਦੇ ਬਹਾਦਰ ਸੈਨਿਕਾਂ ਅਤੇ ਸ਼ਹੀਦ ਨਾਇਕਾਂ ਦੇ ਪਰਿਵਾਰਾਂ ਨਾਲ ਆਪਸੀ ਗੱਲਬਾਤ ਕੀਤੀ। ਇਹ ਸਮਾਗਮ ਭਾਰਤੀ ਫੌਜ ਦੁਆਰਾ ਨਵੀਂ ਦਿੱਲੀ ਦੇ ਸਾਊਥ ਬਲਾਕ ਵਿਖੇ ਸੱਠ ਸਾਲ ਪਹਿਲਾਂ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦੀ ਡਾਇਮੰਡ ਜੁਬਲੀ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ। 

ਰਕਸ਼ਾ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਰਤਵਯ ਪਥ ‘ਤੇ ਸਰਵੋਉੱਚ ਬਲੀਦਾਨ ਦੇਣ ਵਾਲੇ ਅਤੇ ਸ਼ਕਤੀ ਪਰੀਖਣ ਵਿੱਚ ਭਾਰਤ ਦੀ ਜਿੱਤ ਯਕੀਨੀ ਬਣਾਉਣ ਵਾਲੇ ਵੀਰਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, "ਪਾਕਿਸਤਾਨ ਨੇ ਸੋਚਿਆ ਸੀ ਕਿ ਉਹ ਘੁਸਪੈਠ, ਗੁਰੀਲਾ ਰਣਨੀਤੀਆਂ ਅਤੇ ਅਚਾਨਕ ਹਮਲਿਆਂ ਰਾਹੀਂ ਸਾਨੂੰ ਡਰਾ ਸਕਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਹਰੇਕ ਭਾਰਤੀ ਸੈਨਿਕ ਇਸ ਭਾਵਨਾ ਨਾਲ ਮਾਤ੍ਰ ਭੂਮੀ ਦੀ ਸੇਵਾ ਕਰਦਾ ਹੈ ਕਿ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਅਖੰਡਤਾ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।"

ਸ਼੍ਰੀ ਰਾਜਨਾਥ ਸਿੰਘ ਨੇ ਯੁੱਧ ਦੌਰਾਨ ਲੜੀਆਂ ਗਈਆਂ ਵੱਖ-ਵੱਖ ਲੜਾਈਆਂ, ਜਿਨ੍ਹਾਂ ਵਿੱਚ ਅਸਲ ਉੱਤਰ ਦੀ ਲੜ੍ਹਾਈ, ਚਾਵਿੰਡਾ ਦੀ ਲੜਾਈ ਅਤੇ ਫਿਲੋਰਾ ਦੀ ਲੜਾਈ ਸ਼ਾਮਲ ਹੈ, ਵਿੱਚ ਭਾਰਤੀ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਬੇਮਿਸਾਲ ਬਹਾਦਰੀ ਅਤੇ ਦੇਸ਼ ਭਗਤੀ ‘ਤੇ ਚਾਨਣਾ ਪਾਇਆ। 

ਉਨ੍ਹਾਂ ਨੇ ਪਰਮ ਵੀਰ ਚੱਕਰ ਜੇਤੂ ਕੰਪਨੀ ਕੁਆਰਟਰ ਮਾਸਟਰ ਹਵੀਲਦਾਰ ਅਬਦੁਲ ਹਾਮੀਦ (Quarter Master Havildar Abdul Hamid) ਦੀ ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਨੇ ਅਸਲ ਉੱਤਰ ਦੀ ਲੜਾਈ ਦੌਰਾਨ ਮਸ਼ੀਨ ਗਨ ਅਤੇ ਟੈਂਕਾਂ ਦੀ ਗੋਲੀਬਾਰੀ ਦੀ ਲਗਾਤਾਰ ਬੌਛਾਰ ਦੇ ਵਿਚਕਾਰ ਦੁਸ਼ਮਣ ਦੇ ਕਈ ਅਣਗਿਣਤ ਟੈਂਕਾਂ ਨੂੰ ਤਬਾਹ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। 

ਉਨ੍ਹਾਂ ਕਿਹਾ, "ਸਾਡੇ ਬਹਾਦਰ ਅਬਦੁਲ ਹਾਮੀਦ ਨੇ ਸਾਨੂੰ ਸਿਖਾਇਆ ਕਿ ਬਹਾਦਰੀ ਹਥਿਆਰ ਦੇ ਆਕਾਰ 'ਤੇ ਨਹੀਂ, ਸਗੋਂ ਦਿਲ ਦੇ ਆਕਾਰ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਦੀ ਬਹਾਦਰੀ ਸਾਨੂੰ ਸਿਖਾਉਂਦੀ ਹੈ ਕਿ ਸਭ ਤੋਂ ਮੁਸ਼ਕਲ ਹਾਲਾਤਾਂ ਵਿੱਚ ਵੀ, ਹਿੰਮਤ, ਸੰਜਮ ਅਤੇ ਦੇਸ਼ ਭਗਤੀ ਦਾ ਸੁਮੇਲ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ।"

ਰਕਸ਼ਾ ਮੰਤਰੀ ਨੇ ਉਸ ਸਮੇਂ ਦੀ ਰਾਜਨੀਤਿਕ ਇੱਛਾ ਸ਼ਕਤੀ ਅਤੇ ਲੀਡਰਸ਼ਿਪ ਨੂੰ ਵੀ ਕ੍ਰੈਡਿਟ ਦਿੰਦੇ ਹੋਏ ਕਿਹਾ, "ਕੋਈ ਵੀ ਜੰਗ ਸਿਰਫ਼ ਜੰਗ ਦੇ ਮੈਦਾਨ ਵਿੱਚ ਨਹੀਂ ਲੜਿਆ ਜਾਂਦਾ; ਜੰਗ ਵਿੱਚ ਜਿੱਤ ਪੂਰੇ ਰਾਸ਼ਟਰ ਦੇ ਸਮੂਹਿਕ ਸੰਕਲਪ ਦਾ ਨਤੀਜਾ ਹੁੰਦੀ ਹੈ। 1965 ਦੇ ਉਸ ਸਮੇਂ ਵਿੱਚ, ਲਾਲ ਬਹਾਦਰ ਸ਼ਾਸਤਰੀ ਜੀ ਦੀ ਮਜ਼ਬੂਤ-ਇੱਛਾ ਸ਼ਕਤੀ ਵਾਲੀ ਅਗਵਾਈ ਦੇ ਕਾਰਨ ਹੀ ਭਾਰਤ ਅਨਿਸ਼ਚਿਤਤਾਵਾਂ ਅਤੇ ਚੁਣੌਤੀਆਂ ਦਾ ਡਟਕੇ ਸਾਹਮਣਾ ਕਰ ਪਾਇਆ। 

ਉਨ੍ਹਾਂ ਨੇ ਨਾ ਸਿਰਫ਼ ਨਿਰਣਾਇਕ ਰਾਜਨੀਤਿਕ ਲੀਡਰਸ਼ਿਪ ਪ੍ਰਦਾਨ ਕੀਤੀ, ਸਗੋਂ ਪੂਰੇ ਰਾਸ਼ਟਰ ਦਾ ਮਨੋਬਲ ਵੀ ਉੱਚਾਇਆਂ ਥੱਕ ਪਹੁੰਚਾਇਆ। ਪ੍ਰਤੀਕੂਲ ਹਾਲਾਤਾਂ ਵਿੱਚ ਵੀ, ਅਸੀਂ ਇਕਜੁੱਟਤਾ ਦਿਖਾਈ ਅਤੇ ਜੰਗ ਜਿੱਤੀ।" ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀਆਂ ਨੇ ਵਾਰ-ਵਾਰ ਇਹ ਸਾਬਤ ਕੀਤਾ ਹੈ ਕਿ ਦੇਸ਼ ਆਪਣੀ ਕਿਸਮਤ ਆਪ ਬਣਾਉਂਦਾ ਹੈ। 

ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਇਸ ਦ੍ਰਿੜ੍ਹ ਸੰਕਲਪ ਦਾ ਇੱਕ ਚਮਕਦਾਰ ਉਦਾਹਰਣ ਦੱਸਿਆ। ਉਨ੍ਹਾਂ ਕਿਹਾ, "ਪਹਿਲਗਾਮ ਵਿੱਚ ਹੋਇਆ ਕਾਇਰਤਾਪੂਰਨ ਅੱਤਵਾਦੀ ਹਮਲਾ ਅਜੇ ਵੀ ਸਾਡੇ ਦਿਲਾਂ ਨੂੰ ਦਰਦ ਅਤੇ ਸੋਗ ਨਾਲ ਭਰ ਦਿੰਦਾ ਹੈ। ਇਸ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ, ਪਰ ਸਾਡਾ ਮਨੋਬਲ ਨਹੀਂ ਤੋੜਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਤਵਾਦੀਆਂ ਨੂੰ ਅਜਿਹਾ ਸਬਕ ਸਿਖਾਉਣ ਦਾ ਸੰਕਲਪ ਲਿਆ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਆਪ੍ਰੇਸ਼ਨ ਸਿੰਦੂਰ ਨੇ ਸਾਡੇ ਦੁਸ਼ਮਣਾਂ ਨੂੰ ਦਿਖਾ ਦਿੱਤਾ ਕਿ ਅਸੀਂ ਕਿੰਨੇ ਸ਼ਕਤੀਸ਼ਾਲੀ ਹਾਂ। ਜਿਸ ਤਾਲਮੇਲ ਅਤੇ ਹਿੰਮਤ ਨਾਲ ਸਾਡੇ ਬਲਾਂ ਨੇ ਇਸ ਆਪ੍ਰੇਸ਼ਨ ਨੂੰ ਪੂਰਾ ਕੀਤਾ, ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਜਿੱਤ ਹੁਣ ਸਾਡੇ ਲਈ ਕੋਈ ਅਪਵਾਦ ਨਹੀਂ ਹੈ; ਇਹ ਸਾਡੀ ਆਦਤ ਬਣ ਗਈ ਹੈ। 

ਸਾਨੂੰ ਇਸ ਆਦਤ ਨੂੰ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ।" ਰਕਸ਼ਾ ਮੰਤਰੀ ਨੇ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਅਤੇ ਭਲਾਈ ਦੇ ਪ੍ਰਤੀ ਸਰਕਾਰ ਦੀ ਅਟੁੱਟ ਸੰਕਲਪ ਨੂੰ ਦੁਹਰਾਇਆ ਅਤੇ ਇਸ ਨੂੰ "ਪ੍ਰਮੁੱਖ ਤਰਜੀਹ" ਦੱਸਿਆ। ਉਨ੍ਹਾਂ ਕਿਹਾ, "ਰੱਖਿਆ ਆਧੁਨਿਕੀਕਰਨ, ਸੈਨਿਕਾਂ ਦੀ ਬਿਹਤਰ ਟ੍ਰੇਨਿੰਗ ਅਤੇ ਉਪਕਰਣਾਂ ਦੇ ਅਪਗ੍ਰੇਡੇਸ਼ਨ ਦੇ ਸਾਡੇ ਸੰਕਲਪ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੈਨਾਵਾਂ ਨੂੰ ਕਦੇ ਵੀ ਸਰੋਤਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।"

ਇਸ ਸਮਾਗਮ ਵਿੱਚ ਫੌਜ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ, ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਭਵਨੀਸ਼ ਕੁਮਾਰ, ਹੋਰ ਸੀਨੀਅਰ ਸੇਵਾ ਨਿਭਾ ਰਹੇ ਅਧਿਕਾਰੀ, ਸਨਮਾਨਿਤ ਸਾਬਕਾ ਸੈਨਿਕ, ਬਹਾਦਰੀ ਪੁਰਸਕਾਰ ਜੇਤੂ ਅਤੇ 1965 ਦੇ ਯੁੱਧ ਦੇ ਨਾਇਕਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਸਨ।

ਆਪਣੇ ਸਵਾਗਤੀ ਭਾਸ਼ਣ ਵਿੱਚ, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ 1965 ਦੀ ਜੰਗ ਵਿੱਚ ਪੱਛਮੀ ਕਮਾਂਡ ਦੀ ਭੂਮਿਕਾ ਬਾਰੇ ਇੱਕ ਇਤਿਹਾਸਕ ਦ੍ਰਿਸ਼ਟੀਕੋਣ ਪੇਸ਼ ਕੀਤਾ, ਜਿਸ ਵਿੱਚ ਸੰਚਾਲਨ ਚੁਣੌਤੀਆਂ ਅਤੇ ਜਿੱਤਾਂ ‘ਤੇ ਚਾਨਣਾ ਪਾਇਆ। ਇਸ ਮੌਕੇ 'ਤੇ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਡੌਕਿਊਮੈਂਟਰੀ ਫਿਲਮ ਵੀ ਦਿਖਾਈ ਗਈ, ਜਿਸ ਵਿੱਚ ਅਸਲ ਉੱਤਰ, ਅਖਨੂਰਅਤੇ ਖੇਮਕਰਨ ਵਰਗੀਆਂ ਮੁੱਖ ਲੜਾਈਆਂ ਵਿੱਚ ਸੈਨਿਕਾਂ ਦੇ ਬਹਾਦਰੀ ਭਰੇ ਕੰਮਾਂ ਨੂੰ ਯਾਦ ਕੀਤਾ ਗਿਆ।

ਜੰਗ ਵਿੱਚ ਸ਼ਾਮਲ ਸਾਬਕਾ ਸੈਨਿਕਾਂ ਨੇ ਆਪਣੇ ਨਿਜੀ ਅਨੁਭਵਾਂ ਵਿੱਚ ਹੋਰ ਵੀ ਗਹਿਰਾਈ ਲਿਆਉਂਦੇ ਹੋਏ, ਆਪਣੇ ਵਿਅਕਤੀਗਤ ਅਨੁਭਵ ਸਾਂਝੇ ਕੀਤੇ। ਲੈਫਟੀਨੈਂਟ ਜਨਰਲ ਸਤੀਸ਼ ਕੇ. ਨਾਂਬਿਆਰ (ਸੇਵਾਮੁਕਤ) ਨੇ ਰਣਨੀਤਕ ਵਿਚਾਰ ਪੇਸ਼ ਕੀਤੇ, ਜਦੋਂ ਕਿ ਵੀਰ ਚੱਕਰ ਵਿਜੇਤਾ ਮੇਜਰ ਆਰਐੱਸ ਬੇਦੀ (ਸੇਵਾਮੁਕਤ) ਨੇ ਜੰਗ ਦੇ ਮੈਦਾਨ ਦੀਆਂ ਆਪਣੀਆਂ ਰੋਮਾਂਚਕ ਕਹਾਣੀਆਂ ਸੁਣਾਈਆਂ, ਜਿਸ ਵਿੱਚ ਭਾਰਤੀ ਸੈਨਿਕਾਂ ਦੀ ਅਦੁੱਤੀ ਹਿੰਮਤ ਅਤੇ ਦ੍ਰਿੜਤਾ ਦੀ ਉਦਾਹਰਣ ਪੇਸ਼ ਕੀਤਾ ਗਿਆ।

ਇਹ ਸਮਾਰੋਹ 1965 ਦੀ ਜੰਗ ਦੌਰਾਨ ਦਿੱਤੇ ਗਏ ਬਲੀਦਾਨਾਂ ਦੀ ਇੱਕ ਸਸ਼ਕਤ ਯਾਦ ਦਿਵਾਉਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਿੰਮਤ, ਬਲੀਦਾਨ ਅਤੇ ਸੇਵਾ ਤੋਂ ਪਹਿਲਾਂ ਸੇਵਾ ਦੇ ਸਥਾਈ ਮੁੱਲਾਂ ਨੂੰ ਬਣਾਏ ਰੱਖਣ ਲਈ ਪ੍ਰੇਰਿਤ ਕਰਦਾ ਹੈ।

 

Tags: Rajnath Singh , Union Defence Minister , Defence Minister of India , BJP , Bharatiya Janata Party , Military , Indian Army , 1965 War Heroes

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD