Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਸਤੰਬਰ ਨੂੰ ਬੱਚਿਆਂ ਦੇ ਕੈਂਸਰ ਬਾਰੇ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ

ਬੱਚਿਆਂ ਦਾ ਕੈਂਸਰ ਵੱਧ ਰਿਹਾ ਹੈ, ਸਮੇਂ 'ਤੇ ਪਛਾਣ ਅਤੇ ਰੋਕਥਾਮ ਜਰੂਰੀ: ਮੈਕਸ ਹਸਪਤਾਲ

Health, Max Hospital, Hoshiarpur

Web Admin

Web Admin

5 Dariya News

ਹੁਸ਼ਿਆਰਪੁਰ , 09 Sep 2025

Last updated on: Sep 10, 2025, 12:37 IST

"ਇੱਕ ਸਮੇਂ 'ਤੇ ਵਿਰਲੇ ਸਮਝੇ ਜਾਣ ਵਾਲੇ ਬੱਚਿਆਂ ਦੇ ਕੈਂਸਰ ਦੇ ਮਾਮਲੇ ਹੁਣ ਲਗਾਤਾਰ ਵਧ ਰਹੇ ਹਨ। ਵੱਡਿਆਂ ਦੇ ਕੈਂਸਰ ਦੇ ਉਲਟ, ਜੋ ਬਹੁਤ ਵਾਰ ਧੂਮਰਪਾਨ, ਸ਼ਰਾਬ  ਅਤੇ ਗਲਤ ਭੋਜਨ ਵਰਗੇ ਜੀਵਨ ਸ਼ੈਲੀਆਂ ਦੇ ਕਾਰਨ ਹੁੰਦੇ ਸਨ , ਬਚਿਆਂ ਵਿੱਚ ਕੈਂਸਰ ਦੇ ਮਾਮਲੇ ਆਮ ਤੌਰ 'ਤੇ ਜੈਨੇਟਿਕ ਰੁਝਾਨਾਂ ਨਾਲ ਜੁੜੇ ਹੁੰਦੇ ਹਨ, ਜਿਵੇਂ ਕਿ ਗਰਭਾਵਸਥਾ ਦੌਰਾਨ ਮਾਂ ਦੀ ਸਿਹਤ ਅਤੇ ਵਾਤਾਵਰਣ ਨਾਲ ਸੰਪਰਕ, ਜਿਸ ਵਿੱਚ ਪ੍ਰਦੂਸ਼ਣ, ਵਿਸ਼ਾਕਤ ਪਦਾਰਥ ਆਦਿ ਸ਼ਾਮਲ ਹੁੰਦੇ ਹਨ।"

ਅਸਿਸਟੈਂਟ ਕਨਸਲਟੈਂਟ-ਪੀਡੀਆਟ੍ਰਿਕ ਔਂਕੋਲੋਜੀ, ਮੈਕਸ ਹਸਪਤਾਲ, ਡਾਕਟਰ ਕ੍ਰਿਤਿਕਾ ਗੋਯਲ ਨੇ ਕਿਹਾ, "ਕੈਂਸਰ ਮੁਢਲੀ ਤੌਰ 'ਤੇ ਇੱਕ ਆਨੁਵਾਂਸ਼ਿਕ ਰੋਗ ਹੈ, ਪਰ ਇਸਨੂੰ ਵਿਕਸਿਤ ਕਰਨ ਦਾ ਖ਼ਤਰਾ ਸਾਡੀ ਜੀਵਨ ਸ਼ੈਲੀ 'ਤੇ ਨਿਰਭਰ ਕਰਦਾ ਹੈ । ਬੱਚਿਆਂ ਲਈ, ਇਹ ਖ਼ਤਰਾ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਸਕਦਾ ਹੈ ਜਿਵੇਂ ਗਰਭਾਵਸਥਾ ਦੌਰਾਨ  ਮਾਂ  ਦੀ ਖੁਰਾਕ, ਖ਼ਤਰਨਾਕ ਰਸਾਇਣਾਂ ਨਾਲ ਸੰਪਰਕ ਰਾਹੀ ਜਾਂ ਨਿਸ਼ਕਿਰਿਆ ਧੂਮਰਪਾਨ ਦੇ ਕਾਰਨ।"

ਡਾਕਟਰ ਕ੍ਰਿਤਿਕਾ ਗੋਯਲ ਨੇ ਅੱਗੇ ਕਿਹਾ ਕਿ ਸਮੇਂ 'ਤੇ  ਰੋਕ-ਥਾਮ ਕਦਮ ਮਹੱਤਵਪੂਰਨ ਹਨ। ਗਰਭਵਤੀ ਮਹਿਲਾਵਾਂ ਨੂੰ ਸਿਹਤਮੰਦ ਪੋਸ਼ਣ ਅਪਣਾਉਣਾ ਚਾਹੀਦਾ ਹੈ , ਨਸ਼ੀਲੀ ਪਦਾਰਥਾਂ, ਧੂਮਰਪਾਨ, ਪ੍ਰੋਸੈੱਸਡ ਫੂਡ ਤੋਂ ਬਚਣਾ ਚਾਹੀਦਾ ਹੈ, ਅਤੇ ਪ੍ਰੀਨੈਟਲ ਵਿੱਟਾਮਿਨਾਂ ਦਾ ਸੇਵਨ ਯਕੀਨੀ ਬਣਾਉਣਾ ਚਾਹੀਦਾ ਹੈ। ਬੱਚਿਆਂ ਲਈ ਕੀਟਨਾਸਕ ਪਦਾਰਥਾਂ, ਹਵਾ ਪ੍ਰਦੂਸ਼ਣ ਅਤੇ ਬੇਵਜਹ ਰੇਡੀਏਸ਼ਨ ਦੇ ਸੰਪਰਕ ਨੂੰ ਘਟਾਉਣਾ ਦੇ ਨਾਲ- ਨਾਲ  ਸ਼ਰੀਰਕ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਸਕਰੀਨ ਸਮੇਂ ਨੂੰ ਸੀਮਤ ਕਰਨਾ ਚਾਈਲਡਹੁਡ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। 

ਟੀਨਏਜਰ ਨੂੰ ਸੇਫ਼ ਪ੍ਰੈਕਟਿਸ, ਧੂਮਰਪਾਨ ਦੇ ਖਤਰੇ ਅਤੇ ਐਚਪੀਵੀ ਅਤੇ ਹੈਪੀਟਾਈਟਿਸ ਬੀ ਜਿਹੇ ਇੰਜੈਕਸ਼ਨ ਦੀ ਮਹੱਤਤਾ ਬਾਰੇ ਸਿਖਿਆ ਦੇਣੀ ਚਾਹੀਦੀ ਹੈ, ਜੋ ਕੁਝ ਕੈਂਸਰਾਂ ਨੂੰ ਰੋਕ ਸਕਦੇ ਹਨ। "ਪ੍ਰਿਵੇਂਟਿਵ ਉਪਾਅ ਦੇ ਬਾਵਜੂਦ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਬਹੁਤ ਸਾਰੀਆਂ ਬੱਚਿਆਂ ਦੇ ਕੈਂਸਰਾਂ ਦਾ ਕੋਈ ਸਪਸ਼ਟ ਕਾਰਨ ਨਹੀਂ ਹੁੰਦਾ। 

ਪ੍ਰਾਥਮਿਕ ਪਛਾਣ ਅਤੇ ਸਮੇਂ 'ਤੇ ਮੈਡੀਕਲ ਧਿਆਨ ਦੇਣਾ ਮਹੱਤਵਪੂਰਨ ਹੈ। ਮਾਤਾ-ਪਿਤਾ ਨੂੰ ਅਸਧਾਰਣ ਲੱਛਣਾਂ ਵੱਲ ਚੋਕਸ ਰਹਿਣਾ ਚਾਹੀਦਾ ਹੈ, ਜਿਵੇਂ ਕਿ ਬਾਰ-ਬਾਰ ਬੁਖਾਰ, ਸੰਕਰਮਣ, ਸਮਝ ਤੋਂ ਬਾਹਰ ਵਜ਼ਨ ਘਟਣਾ, ਸੁਜ਼ਨ ਜਾਂ ਗਾਂਠ, ਆਸਾਨੀ ਨਾਲ ਨੀਲਾ ਪੈਣਾ, ਦ੍ਰਿਸ਼ਟੀ ਵਿੱਚ ਬਦਲਾਅ, ਜਾਂ ਲੰਬੇ ਸਮੇਂ ਤੱਕ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਆਦਿ ," ਡਾਕਟਰ ਗੋਯਲ ਨੇ ਦੱਸਿਆ।

 

Tags: Health , Max Hospital , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD