Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਮਾਨ ਸਰਕਾਰ ਵਲੋਂ ਅਪਣਾਏ ਸਿਆਸਤ ਦੇ ਲੋਕ ਕਲਿਆਣਕਾਰੀ ਸੇਵਾ ਮਿਸ਼ਨ ਤੋਂ ਉਤਸ਼ਾਹਿਤ ਹੋਏ ਸੰਗਠਨ ਹੜ੍ਹ ਪੀੜਤਾਂ ਲਈ ਅੱਗੇ ਆਏ -ਧਾਲੀਵਾਲ

ਧਾਲੀਵਾਲ ਤੇ ਅਨਮੋਲ ਗਗਨ ਮਾਨ ਨੇ ਹੜ੍ਹ ਪੀੜਤਾਂ ‘ਚ ਫੋਲਡਿੰਗ ਮੰਜੇ, ਤਰਪਾਲਾਂ ਆਦਿ 5 ਗੱਡੀਆਂ ‘ਚ ਭਰਿਆਂ ਸਮਾਨ ਵੰਡਿਆ

Kuldeep Singh Dhaliwal, AAP, Aam Aadmi Party, Aam Aadmi Party Punjab, AAP Punjab, Anmol Gagan Mann, Anmol Gagan Maan

Web Admin

Web Admin

5 Dariya News

ਅੰਮ੍ਰਿਤਸਰ/ਅਜਨਾਲਾ , 05 Sep 2025

Last updated on: Sep 05, 2025, 17:49 IST

ਅੱਜ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਖਰੜ ਤੋਂ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਰਾਵੀ ਦਰਿਆ ਦੇ ਹੜਾਂ ਦੀ ਮਾਰ ਦੇ ਝੰਭੇ ਅਤੇ ਅਜੇ ਵੀ ਪਾਣੀ ‘ਚ ਅੱਧ ਪਚੱਦੇ ਡੁੱਬੇ ਪਿੰਡ ਕੱਲੋਮਾਹਲ, ਸੁਲਤਾਨਮਾਹਲ, ਤੇ ਦਹੂਰੀਆਂ ‘ਚ ਹੜ੍ਹ ਪੀੜਤਾਂ  ਦੀ ਸਾਰ ਸੁੱਧ ਲੈਣ ਲਈ ਟਰੈਕਟਰ ਤੇ ਬੈਠ ਕੇ ਉਚੇਚੇ ਤੌਰ ਤੇ ਪੁੱਜੇ, ਜਿੱਥੇ ਹੜ੍ਹ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਤੇ ਹੌਂਸਲਾ ਦਿੰਦਿਆਂ ਸੱਤਾਧਾਰੀ ਵਿਧਾਇਕਾਂ ਸ: ਧਾਲੀਵਾਲ ਤੇ ਅਨਮੋਲ ਗਗਨ ਮਾਨ ਵਲੋਂ ਪੂਰਨ ਭਰੋਸਾ ਦਿੱਤਾ ਗਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਅਤੇ ਫਸਲਾਂ, ਘਰਾਂ, ਪਸ਼ੂਆਂ , ਮਨੁੱਖੀ ਜਾਨਾਂ ਆਦਿ ਦੇ ਹੋਏ ਨੁਕਸਾਨ ਦੇ ਮੁਆਵਜੇ ਵਜੋਂ ਲੋੜੀਂਦੀ ਰਾਹਤ ਰਾਸ਼ੀ ਦੇਣ ਲਈ ਵਚਣਬੱਧ ਹੈ।

ਇਸ ਮੌਕੇ ਤੇ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਆਪਣੇ ਸਮਰਥਕਾਂ ਨਾਲ 5 ਗੱਡੀਆਂ ਭਰ ਕੇ ਲਿਆਂਦੇ ਗਏ ਫੋਲਡਿੰਗ ਮੰਜੇ, ਤਰਪਾਲਾਂ, ਮੱਛਰਦਾਨੀਆਂ, ਦਰੀਆਂ, ਅਚਾਰ ਚਾਰਾ, ਟਾਰਚਾਂ, ਆਡੋਮਾਸ, ਮੋਮਬੱਤੀਆਂ, ਸਮੇਤ ਖੰਡ , ਚਾਹ, ਆਦਿ ਘਰੇਲੂ ਵਰਤੋਂ ਦੀਆਂ ਜਰੂਰੀ ਵਸਤਾਂ ਨੂੰ ਹਲਕਾ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਤੇ ਸਾਬਕਾ ਮੰਤਰੀ ਤੇ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਉਕਤ ਪ੍ਰਭਾਵਿਤ ਪਿੰਡਾਂ ਦੇ ਹੜ੍ਹ ਪੀੜਤਾਂ ‘ਚ  ਸੇਵਾ ਭਾਵਨਾ ਨਾਲ ਬਿਨ੍ਹਾਂ ਕਿਸੇ ਜਾਤੀ ਤੇ ਸਿਆਸੀ ਭੇਦਭਾਵ ਤੋਂ ਵੰਡਿਆ ਗਿਆ।

ਉਪਰੰਤ ਗੱਲਬਾਤ ਦੌਰਾਨ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਵਿਧਾਨਕਾਰਾਂ, ਮੰਤਰੀਆਂ ਵਲੋਂ ਆਪਣੇ ਸੱਤਾ ਦੇ ਕਾਰਜਕਾਲ ਦੌਰਾਨ ਫਿਰਕੂ ਨਫਰਤ ਤੇ ਸੌੜੀ ਰਾਜਨੀਤੀ ਨੂੰ ਆਪਣੇ ਮਿਸ਼ਨ ‘ਚੋਂ ਤਿਲਾਂਜ਼ਲੀ ਦੇ ਕੇ ਲੋਕ ਕਲਿਆਣਕਾਰੀ ਮੁਫਤ ਬਿਜਲੀ, ਮੁਫਤ ਮਿਆਰੀ ਸਿਹਤ ਸਹੂਲਤਾਂ, ਪੰਜਾਬ ਦੇ 3 ਕਰੋੜ ਵੱਸੋਂ ਨੂੰ 10 ਲੱਖ ਰੁਪਏ ਤੱਕ ਬਿਨ੍ਹਾਂ ਕਿਸੇ ਸ਼ਰਤ ਤੋਂ ਮੁਫਤ ਇਲਾਜ ਬੀਮਾ, ਮਿਆਰੀ ਸਿੱਖਿਆ, ਆਦਿ ਅਨੇਕਾਂ ਸਹੂਲਤਾਂ ਨੂੰ ਆਪਣਾ ਕੇਂਦਰੀ ਮਿਸ਼ਨ ਬਣਾਏ ਜਾਣ ਦੇ ਨਤੀਜੇ ਵਜੋਂ ਹੀ ਜਿੱਥੇ ਦੇਸ਼ ਦੀ ਸਿਆਸਤ ਕਰ ਰਹੀਆਂ ਹੋਰ ਕੌਮੀ ਪਾਰਟੀਆਂ ਨੂੰ ਵੀ ਆਪਣੀ ਸਿਆਸਤ ਦਾ ਇਨ੍ਹਾਂ ਲੋਕ ਕਲਿਆਣਕਾਰੀ ਸਹੂਲਤਾਂ ਨੂੰ  ਕੇਂਦਰੀ ਧੁਰਾ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ।

ਉਥੇ ਸਮੱਚਾ ਪੰਜਾਬ ਕੁਦਰਤੀ ਆਫਤ ਹੜਾਂ ਦੀ ਲਪੇਟ ‘ਚ ਆਉਣ ਨਾਲ ਆਮ ਆਦਮੀ ਪਾਰਟੀ ਦੀ ਲੋਕ ਕਲਿਆਣਕਾਰੀ ਸੇਵਾ ਤੇ ਸਿਆਸਤ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੀਆਂ ਸਮਾਜਿਕ , ਰਾਜਸੀ, ਤੇ ਧਾਰਮਿਕ ਸੰਗਠਨਾਂ ਵਲੋਂ ਹੜ੍ਹ ਪੀੜਤਾਂ ਤੱਕ ਲੋੜੀਂਦੀਆਂ ਵਸਤਾਂ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।ਸ: ਧਾਲੀਵਾਲ ਨੇ ਕੇਂਦਰੀ ਸਰਕਾਰ ਵਲੋਂ ਪਿਛਲੇ 2 ਹਫਤਿਆਂ ਤੋਂ ਹੜ੍ਹਾਂ ਦੀ ਬਿਪਤਾ ਦੀ ਤਰਾਸਦੀ ਹੰਢਾ ਰਹੇ ਪੰਜਾਬ ਵਾਸੀਆਂ ਲਈ ਅਜੇ ਤੱਕ ਵੀ ਕੋਈ ਰਾਹਤ ਪੈਕੇਜ ਜਾਰੀ ਨਾ ਕੀਤੇ ਜਾਣ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਸਲ ‘ਚ ਜਮੀਨੀ ਰਾਹਤ ਦੀ ਮੁਢਲੀ ਜਿੰਮੇਵਾਰੀ ਕੇਂਦਰ ਸਰਕਾਰ ਤੇ ਆਉਂਦੀ ਹੈ ਪਰ ਇਸ ਜਿੰਮੇਵਾਰੀ ਨੂੰ ਕੇਂਦਰ ਸਰਕਾਰ ਸੂਬਿਆਂ ਤੇ ਸੁੱਟ ਕੇ ਆਪਣੇ ਆਪ ਨੂੰ ਸੁਰਖਰੂ ਹੋਇਆ ਮਹਿਸੂਸ ਕਰ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ 2021-22 ‘ਚ ਪੰਜਾਬ ਅਤੇ ਬਿਹਾਰ ਆਦਿ ਸੂਬਿਆਂ ‘ਚ ਹੜਾਂ ਨੇ ਭਿਆਨਕ ਤਬਾਹੀ ਮਚਾਈ ਸੀ ਅਤੇ ਉਸ ਸਮੇਂ ਬਿਹਾਰ ਨੂੰ ਤਾਂ ਵੱਡੇ ਆਰਥਿਕ ਪੈਕੇਜ ਨਾਲ ਕੇਂਦਰ ਸਰਕਾਰ ਵਲੋਂ ਨਿਵਾਜਦਿਆਂ ਪੰਜਾਬ ਨੂੰ ਅਣਗੌਲਿਆਂ ਕੀਤਾ ਗਿਆ। ਜਦੋਂਕਿ 2023 ‘ਚ ਪੰਜਾਬ ‘ਚ ਆਏ ਹੜਾਂ ਦੇ ਦੁਖਾਂਤ ਦਾ ਜਾਇਜ਼ਾ ਲੈਣ ਲਈ ਕੇਂਦਰੀ ਸਰਕਾਰ ਵਲੋਂ ਖੇਤੀ , ਵਿੱਤੀ, ਬਿਜਲੀ, ਪੀਣ ਵਾਲਾ ਪਾਣੀ ਆਦਿ ਵਿਭਾਗਾਂ ਦੀਆਂ ਵੀ ਟੀਮਾਂ ਆਈਆਂ ਸਨ।

ਪਰ ਇਨ੍ਹਾਂ ਟੀਮਾਂ ਵਲੋਂ ਕੇਂਦਰ ਨੂੰ ਰਿਪੋਰਟ ਦੇਣ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਨਾ ਤਾਂ ਕੋਈ ਵਿਸ਼ੇਸ਼ ਵਿੱਤੀ ਪੈਕੇਜ ਜਾਰੀ ਕੀਤਾ ਗਿਆ ਅਤੇ ਨਾ ਹੀ ਫਸਲਾਂ ਦੇ ਹੋਏ ਖਰਾਬੇ ਦੀ ਮੁਆਵਜੇ ਦੀ ਰਾਸ਼ੀ ‘ਚ ਕੋਈ ਵਾਧਾ ਕੀਤਾ ਗਿਆ। ਸ: ਧਾਲੀਵਾਲ ਨੇ ਕੇਂਦਰੀ ਸਰਕਾਰ ਨੂੰ ਜ਼ਜਬਾਤੀ ਰੌਂਅ ‘ਚ ਕੋਸਦਿਆਂ ਕਿਹਾ ਕਿ ਬੀਤੇ ਕੱਲ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਹੜਾਂ ਦੀ ਮਾਰ ਦੇ ਖੇਤਰ ਦਾ ਜਾਇਜ਼ਾ ਲੈਂਦਿਆਂ ਪ੍ਰਵਾਣ ਕਰ ਲਿਆ ਹੈ ਕਿ ਪੰਜਾਬ  ‘ਚ ਹੜਾਂ ਦੀ ਪਰਲੋ ਨਾਲ ਫਸਲਾਂ ਮੁਕੰਮਲ ਤੌਰ ਤੇ   ਬਰਬਾਦ ਹੋ ਚੁੱਕੀਆਂ ਹਨ ਅਤੇ ਕੇਂਦਰੀ ਟੀਮਾਂ ਵਲੋਂ ਵੀ ਜਾਇਜ਼ਾ ਲੈ ਲਿਆ ਗਿਆ ਹੈ।

ਪਰ ਅਜੇ ਤੱਕ ਵੀ ਕੇਂਦਰ ਸਰਕਾਰ ਪੰਜਾਬ ਨਾਲ ਇਸ ਹੜਾਂ ਦੀ ਅਤਿਅੰਤ ਭਿਆਨਕ ਤਰਾਸਦੀ ਦੇ ਬਾਵਜੂਦ ਫਸਲਾਂ ਦੇ ਖਰਾਬੇ ਲਈ 80 ਹਜਾਰ ਰੁਪਏ ਪ੍ਰਤੀ ਏਕੜ , ਖੇਤੀ ਕਾਮਿਆਂ ਲਈ ਮੁਆਵਜਾ 1-1 ਲੱਖ ਰੁਪਏ , ਮਰੇ ਪਸ਼ੂਆਂ ਲਈ 1-1 ਲੱਖ ਰੁਪਏ, ਹੜ੍ਹ ‘ਚ ਮਰੇ ਵਿਅਕਤੀਆਂ ਲਈ 20-20 ਲੱਖ ਰੁਪਏ ਆਦਿ ਰਾਹਤ ਫੰਡ ਜਾਰੀ ਕਰਨ ‘ਚ ਮਤਰੇਈ ਮਾਂ ਵਾਲੇ ਸਲੂਕ ਤੇ ਪਹਿਰਾ ਦੇ ਰਹੀ ਹੈ।

 

Tags: Kuldeep Singh Dhaliwal , AAP , Aam Aadmi Party , Aam Aadmi Party Punjab , AAP Punjab , Anmol Gagan Mann , Anmol Gagan Maan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD