ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹੜ੍ਹ ਤੇ ਬੱਦਲ ਫੱਟਣ ਨਾਲ ਹੋਣ ਵਾਲੇ ਨੂਕਸਾਨ ਨਾਲ ਨਜਿਠਣ ਲਈ ਸਾਰੀ ਸਰਕਾਰਾਂ ਸਚੇਤ ਹਨ ਅਤੇ ਪੀੜਤਾਂ ਨੂੰ ਮਦਦ ਪਹੁੰਚਾਉਣ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਬੱਦਲ ਫੱਟਣ ਦੇ ਕਾਰਨਾਂ ਦੇ ਸਬੰਧ ਵਿੱਚ ਵਾਤਾਵਰਣ ਮਾਹਰਾਂ ਨੂੰ ਅਧਿਐਨ ਤੇ ਵਿਚਾਰ ਕਰਨਾ ਚਾਹੀਦਾ ਹੈ।ਸ੍ਰੀ ਵਿਜ ਅੱਜ ਇੱਥੇ ਚੰਡੀਗੜ੍ਹ ਵਿੱਚ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਿਛਲੀ ਦਿਨਾਂ ਵੈਸ਼ਣੋ ਦੇਵੀ ਵਿੱਚ ਪਹਾੜ ਖਿਸਕਣ ਨਾਲ 30 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਉਸ ਦੇ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਸੋਗ ਵਿਅਕਤ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੀਵਨ ਵਿੱਚ ਪਹਿਲੀ ਵਾਰ ਇੰਨ੍ਹੇ ਬੱਦਲ ਫੱਟਣ ਦੀ ਘਟਨਾਵਾਂ ਸੁਣੀਆਂ ਹਨ, ਜਿੰਨ੍ਹੇ ਇਸ ਵਾਰ ਹੋ ਰਹੇ ਹਨ ਅਤੇ ਜਿਸ ਨਾਲ ਪਿੰਡ ਦੇ ਪਿੰਡ ਤਬਾਹ ਹੋ ਰਹੇ ਹਨ। ਇਸ ਬਾਰੇ ਵਿੱਚ ਵਾਤਾਵਰਣ ਮਾਹਰਾਂ ਨੂੰ ਵਿਚਾਰ ਕਰਨਾ ਚਾਹੀਦਾ ਹ ਕਿ ਇਸ ਵਾਰ ਇੰਨ੍ਹੇ ਬੱਦਲ ਕਿਉਂ ਫੱਟ ਰਹੇ ਹਨ, ਜਦੋਂ ਕਿ ਪਹਿਲਾਂ ਇੰਨ੍ਹੇ ਨਹੀਂ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੁਦਰਤੀ ਆਪਦਾ ਨਾਲ ਨਜਿਠਣ ਲਈ ਪੂਰੀ ਤਰ੍ਹਾ ਨਾਲ ਤਿਆਰ ਹੈ ਅਤੇ ਇੰਫ੍ਰਾਸਟਕਚਰ ਨੂੰ ਮੁੜ ਸਥਾਪਿਤ ਕਰਨ ਲਈ ਸਰਕਾਰ ਲੱਗੀ ਹੋਈ ਹੈ।