Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਆਈਏਐਸ ਪੀਸੀਐਸ ਦੀ ਕੋਚਿੰਗ ਦੇਣ ਵਾਲਾ ਅੰਬੇਦਕਰ ਇੰਸਟੀਚਿਊਟ ਸਰਕਾਰ ਦੀ ਲਾਪਰਵਾਹੀ ਕਾਰਨ ਬਣ ਰਿਹਾ ਖੰਡਰ

ਡਿਪਟੀ ਮੇਅਰ ਨੇ ਕੀਤੀ ਪੰਜਾਬ ਸਰਕਾਰ ਦੀ ਨਿਖੇਧੀ: ਕੀਤੇ ਸਵਾਲ ਖੜੇ

Kuljit Singh Bedi, Mohali Municipal Corporation, Sahibzada Ajit Singh Nagar, Punjab Pradesh Congress Committee, Congress, Punjab Congress

Web Admin

Web Admin

5 Dariya News

ਮੋਹਾਲੀ , 25 Aug 2025

Last updated on: Aug 26, 2025, 15:41 IST

ਭਗਵੰਤ ਮਾਨ ਸਰਕਾਰ ਜਿਹੜੀ ਪੰਜਾਬ ਦੇ ਬੱਚਿਆਂ ਨੂੰ ਆਈਏਐਸ, ਪੀਸੀਐਸ, ਬੈਂਕਿੰਗ, ਸਟੈਨੋ ਅਤੇ ਹੋਰ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਸਫਲ ਦੇਖਣ ਦੇ ਸੁਪਨੇ ਵੇਚਦੀ ਰਹੀ, ਉਸਦੀ ਸੱਚਾਈ ਮੋਹਾਲੀ ਦੇ ਫੇਜ਼-3 ਬੀ ਟੂ ਵਿੱਚ ਸਥਿਤ ਅੰਬੇਦਕਰ ਇੰਸਟੀਚਿਊਟ ਦੇ ਬੁਰੇ ਹਾਲਾਤਾਂ ਤੋਂ ਬਾਹਰ ਆ ਰਹੀ ਹੈ। ਜਿੱਥੇ ਕਾਬਲ ਅਫਸਰ ਤਿਆਰ ਹੋਣੇ ਸਨ, ਉਥੇ ਅੱਜ ਸਿਰਫ਼ ਖਾਲੀ ਕਲਾਸਰੂਮ, ਉੱਗਿਆ ਘਾਹ, ਬੰਦ ਲਾਇਬ੍ਰੇਰੀਆਂ ਤੇ ਨਿਯਮਤ ਸਟਾਫ ਦੀ ਥਾਂ ਗੈਸਟ ਫੈਕਲਟੀ ਦੇ ਸਹਾਰੇ ਖੰਡਰ ਵਰਗਾ ਦ੍ਰਿਸ਼ ਬਣਿਆ ਹੋਇਆ ਹੈ। 

ਇਹ ਗੱਲ ਮੋਹਾਲੀ ਦੇ ਡਿਪਟੀ ਮੇਹਰ ਕੁਲਜੀਤ ਸਿੰਘ ਬੇਦੀ ਨੇ ਇੱਥੋਂ ਦਾ ਦੌਰਾ ਕਰਨ ਤੋਂ ਬਾਅਦ ਕਹੀ। ਉਹਨਾਂ ਕਿਹਾ ਕਿ ਇਹ ਇੰਸਟੀਚਿਊਟ ਖ਼ਾਸ ਤੌਰ ’ਤੇ ਐਸਸੀ ਬੱਚਿਆਂ ਲਈ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਗਰੀਬ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਹੂਲਤਾਂ ਤੇ ਗੁਣਵੱਤਾ ਵਾਲੀ ਕੋਚਿੰਗ ਮਿਲ ਸਕੇ। ਪਰ ਹੁਣ ਹਾਲਾਤ ਇਹ ਹਨ ਕਿ 120 ਸੀਟਾਂ ਵਾਲਾ ਇਹ ਕੇਂਦਰ ਅਧਿਆਪਕਾਂ ਤੋਂ ਖਾਲੀ ਪਿਆ ਹੈ। 

ਪ੍ਰਿੰਸੀਪਲ, ਲੈਕਚਰਾਰ, ਲਾਇਬ੍ਰੇਰੀਅਨ, ਲੈਬ ਐਟੈਂਡੈਂਟ ਤੋਂ ਲੈ ਕੇ ਸਫਾਈ ਸੇਵਕ ਤੱਕ ਸਾਰੇ ਹੀ ਰਿਟਾਇਰ ਹੋ ਚੁੱਕੇ ਹਨ। ਨਾ ਨਵੀਆਂ ਭਰਤੀਆਂ ਹੋਈਆਂ ਤੇ ਨਾ ਹੀ ਕੋਈ ਸਥਾਈ ਤੌਰ ’ਤੇ ਨਿਯੁਕਤੀ ਹੋਈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹੁਣ ਕੇਵਲ ਦੋ ਸਟੇਨੋ ਇੰਸਟਰਕਟਰਾਂ ਦੇ ਸਹਾਰੇ ਪੂਰੇ ਇੰਸਟੀਚਿਊਟ ਦਾ ਕੰਮ ਚਲਾਇਆ ਜਾ ਰਿਹਾ ਹੈ ਹੈ। 

ਉਹੀ ਦੋ ਬੰਦੇ ਕਲਾਸਾਂ ਤੋਂ ਲੈ ਕੇ ਹੋਸਟਲ ਤੱਕ ਦੇ ਇੰਚਾਰਜ ਹਨ। ਕੁੜੀਆਂ ਦੇ ਹੋਸਟਲ ਤੋਂ ਲੈ ਕੇ ਮੁੰਡਿਆਂ ਦੇ ਹੋਸਟਲ ਤੱਕ ਬੰਦੇ ਨੂੰ ਇੰਚਾਰਜ ਬਣਾਉਣਾ ਨਾ ਸਿਰਫ਼ ਕਾਨੂੰਨੀ ਤੌਰ ’ਤੇ ਗਲਤ ਹੈ, ਸਗੋਂ ਸੁਰੱਖਿਆ ਮਾਮਲਿਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਡਾ ਧੱਕਾ ਇਹ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਸਥਾਈ ਲੈਕਚਰਾਰ ਨਹੀਂ। ਗੈਸਟ ਫੈਕਲਟੀ ਰਾਹੀਂ ਪੜਾਉਣ ਦਾ ਬੂਤਾ ਸਾਰਿਆ ਜਾ ਰਿਹਾ ਹੈ। 

ਇਸ ਨਾਲ ਉਹ ਗੁਣਵੱਤਾ ਵਾਲੀ ਕੋਚਿੰਗ ਕਿੱਥੋਂ ਮਿਲੇਗੀ ਜਿਸਦਾ ਵਾਅਦਾ ਸਰਕਾਰ ਨੇ ਕੀਤਾ ਸੀ? ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਤਿਆਰ ਹੋਣ ਵਾਲੇ ਬੱਚੇ ਆਈਏਐਸ ਅਤੇ ਪੀਸੀਐਸ ਬਣ ਸਕਦੇ ਹਨ? ਜਵਾਬ ਸਪਸ਼ਟ ਹੈ – ਕਦੇ ਨਹੀਂ। ਉਹਨਾਂ ਕਿਹਾ ਕਿ ਇੰਸਟੀਚਿਊਟ ਦੀ ਇਮਾਰਤ ਵੀ ਅੱਜ ਬੇਹਾਲ ਹੈ। ਕਈ ਮਹੀਨਿਆਂ ਤੋਂ ਸਫਾਈ ਨਾ ਹੋਣ ਕਾਰਨ ਜੰਗਲੀ ਘਾਹ ਗੋਡੇ-ਗੋਡੇ ਤੱਕ ਉੱਗ ਚੁੱਕਾ ਹੈ। 

ਮੀਂਹ ਕਾਰਨ ਪਾਣੀ ਖੜ੍ਹਾ ਹੈ, ਜਿਸ ਨਾਲ ਮੱਛਰਾਂ ਤੇ ਕੀੜੇ-ਮਕੌੜਿਆਂ ਦੀ ਭਰਮਾਰ ਹੈ। ਡੇਂਗੂ ਤੇ ਹੋਰ ਬਿਮਾਰੀਆਂ ਦੇ ਖਤਰੇ ਵਿਚਕਾਰ ਬੱਚਿਆਂ ਨੂੰ ਇੱਥੇ ਰਿਹਾਇਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਹਾਲਾਤ ਕਿਸੇ ਵੀ ਜ਼ਿੰਮੇਵਾਰ ਸਰਕਾਰ ਲਈ ਸ਼ਰਮ ਤੋਂ ਘੱਟ ਨਹੀਂ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੌਰੇ ਦੌਰਾਨ ਸਿੱਧਾ ਭਗਵੰਤ ਮਾਨ ਸਰਕਾਰ ’ਤੇ ਹਮਲਾ ਬੋਲਿਆ। 

ਉਨ੍ਹਾਂ ਕਿਹਾ ਕਿ ਸਰਕਾਰ ਬੋਰਡਾਂ ਤੇ ਇਸ਼ਤਿਹਾਰਾਂ ਰਾਹੀਂ ਤਾਂ ਦਿਖਾਉਂਦੀ ਹੈ ਕਿ “ਪੰਜਾਬ ਦੇ ਬੱਚੇ ਆਈਏਐਸ ਬਣਣਗੇ, ਪੀਸੀਐਸ ਬਣਣਗੇ,” ਪਰ ਗਰਾਊਂਡ ਜ਼ੀਰੋ ’ਤੇ ਹਕੀਕਤ ਇਸਦੇ ਉਲਟ ਹੈ। ਜਿੱਥੇ ਪੜ੍ਹਾਉਣ ਵਾਲੇ ਹੀ ਨਹੀਂ ਹਨ, ਉਥੇ ਅਧਿਆਪਕਾਂ ਤੋਂ ਬਿਨਾਂ ਆਫਸਰ ਕਿਵੇਂ ਬਣਣਗੇ? ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਪੰਜਾਬ ਦੇ ਭਵਿੱਖ ਨੂੰ ਸਵਾਰਣ ਲਈ ਬਣਾਇਆ ਗਿਆ ਸੀ, ਪਰ ਸਰਕਾਰ ਨੇ ਇਸਨੂੰ ਲਾਪਰਵਾਹੀ ਕਾਰਨ ਬਰਬਾਦ ਕਰ ਦਿੱਤਾ। 

“ਇਹ ਸਿਰਫ਼ ਇਕ ਇਮਾਰਤ ਦੀ ਬੇਹਾਲੀ ਨਹੀਂ, ਸਗੋਂ ਗਰੀਬ ਬੱਚਿਆਂ ਦੇ ਸੁਪਨਿਆਂ ਨਾਲ ਧੋਖਾ ਹੈ। ਭਗਵੰਤ ਮਾਨ ਸਰਕਾਰ ਨੇ ਜਿਨ੍ਹਾਂ ਵਾਅਦਿਆਂ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਸੀ, ਉਹ ਵਾਅਦੇ ਹੁਣ ਝੂਠੇ ਤੇ ਖੋਖਲੇ ਸਾਬਤ ਹੋ ਰਹੇ ਹਨ।” ਬੇਦੀ ਨੇ ਸਪਸ਼ਟ ਕਿਹਾ ਕਿ ਜੇ ਜਲਦੀ ਸਟਾਫ ਦੀ ਨਿਯੁਕਤੀ ਨਾ ਹੋਈ, ਤਾਂ ਇਹ ਗਰੀਬ ਤੇ ਪਿੱਛੜੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਦੇ ਬਰਾਬਰ ਹੋਵੇਗਾ। ਉਹਨਾਂ ਕਿਹਾ ਕਿ ਅੰਬੇਦਕਰ ਇੰਸਟੀਚਿਊਟ ਵਰਗੇ ਕੇਂਦਰਾਂ ਨੂੰ ਰੱਬ ਭਰੋਸੇ ਛੱਡ ਦੇਣਾ ਦਰਅਸਲ ਪੰਜਾਬ ਦੇ ਭਵਿੱਖ ਨੂੰ ਖੰਡਰ ਬਣਾਉਣ ਦੇ ਸਮਾਨ ਹੈ।

 

Tags: Kuljit Singh Bedi , Mohali Municipal Corporation , Sahibzada Ajit Singh Nagar , Punjab Pradesh Congress Committee , Congress , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD