Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਕੇਂਦਰੀ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਨੇ ਕੀਤੀ ਡਾਕ ਸੇਵਾਵਾਂ ਦ ਏਨਵੇਂ ਡਿਜੀਟਲ ਯੁੱਗ ਦੀ ਸ਼ੁਰੂਆਤ

ਆਈਟੀ 2.0 ਦੀ ਸ਼ੁਰੂਆਤ: ਐਡਵਾਂਸਡ ਡਾਕ ਟੈਕਨੋਲੋਜੀ, ਡਿਜੀਟਲ ਇੰਡੀਆ ਵੱਲੋਂ ਭਾਰਤੀ ਡਾਕ ਯਾਤਰਾ ਵਿੱਚ ਇੱਕ ਮੀਲ ਪੱਥਰ

Jyotiraditya Scindia, Jyotiraditya Madhavrao Scindia, BJP, Bharatiya Janata Party

Web Admin

Web Admin

5 Dariya News

ਚੰਡੀਗੜ੍ਹ , 21 Aug 2025

Last updated on: Aug 21, 2025, 18:42 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਵਿਜ਼ਨ ਨੂੰ ਗਤੀ ਦਿੰਦੇ ਹੋਏ ਕੇਂਦਰੀ ਸੰਚਾਰ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ.ਸਿੰਧਿਆ ਦੇ ਮਾਰਗਦਰਸ਼ਨ ਵਿੱਚ ਡਾਕ ਵਿਭਾਗ (ਡੀਓਪੀ) ਨੇ ਆਈਟੀ 2.0-ਐਡਵਾਂਸਡ ਡਾਕ ਟੈਕਨੋਲੋਜੀ (ਏਪੀਟੀ) ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ। ਇਹ ਇਤਿਹਾਸਿਕ ਡਿਜੀਟਲ ਅਪਗ੍ਰੇਡ ਡਿਪਾਰਟਮੈਂਟ ਦੇ 1.65 ਲੱਖ ਡਾਕਘਰਾਂ ਵਿੱਚੋਂ ਹਰੇਕ ਦੇ ਆਧੁਨਿਕੀਕਰਣ ਦੀ ਯਾਤਰਾ ਵਿੱਚ ਮੀਲ ਪੱਥਰ ਸਾਬਤ ਹੋਵੇਗੀ, ਜਿਸ ਨਾਲ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਿਜ਼ਨ ਨੂੰ ਹੁਲਾਰਾ ਮਿਲੇਗਾ।

ਆਈਟੀ-2.0 ਦੇਸ਼ ਦੇ ਹਰ ਕੋਨੇ ਵਿੱਚ ਤੇਜ਼, ਵਧੇਰੇ ਭਰੋਸੇਯੋਗ ਅਤੇ ਨਾਗਰਿਕ-ਕੇਂਦ੍ਰਿਤ ਡਾਕ ਅਤੇ ਵਿੱਤੀ ਸੇਵਾਵਾਂ ਵਿੱਚ ਕਾਰਗਰ ਸਾਬਤ ਹੋਵੇਗਾ, ਜੋ ਸਮਾਵੇਸ਼ਿਤਾ ਅਤੇ ਸੇਵਾ ਉੱਤਮਤਾ ਲਈ ਭਾਰਤੀ ਡਾਕ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਆਈਟੀ ਆਧੁਨਿਕੀਕਰਣ ਪ੍ਰੋਜੈਕਟ 1.0 ਦੀ ਸਫ਼ਲਤਾ ਦੇ ਅਧਾਰ ‘ਤੇ ਨਵੀਂ ਪੇਸ਼ ਕੀਤੀ ਗਈ ਐਡਵਾਂਸਡ ਪੋਸਟਲ ਟੈਕਨੋਲੋਜੀ (APT) ਪਲੈਟਫਾਰਮ ਇੱਕ ਮਾਈਕ੍ਰੋਸਰਵਿਸਿਸ-ਅਧਾਰਿਤ ਐਪਲੀਕੇਸ਼ਨ ਦੇ ਅਨੁਕੂਲ ਤੁਰੰਤ, ਭਰੋਸੇਯੋਗ ਅਤੇ ਉਪਯੋਗਕਰਤਾ-ਅਨੁਕੂਲ ਨਾਗਰਿਕ ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। 

ਡਾਕ ਟੈਕਨੋਲੋਜੀ ਉਤਕ੍ਰਿਸ਼ਟਤਾ ਕੇਂਦਰ (ਸੀਈਪੀਟੀ) ਦੁਆਰਾ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਵਿਕਸਿਤ ਕੀਤੀ ਗਈ, ਇਹ ਐਪਲੀਕੇਸ਼ਨ ਭਾਰਤ ਸਰਕਾਰ ਦੇ ਮੇਘਰਾਜ 2.0 ਕਲਾਊਡ ਪਲੈਟਫਾਰਮ ‘ਤੇ ਹੋਸਟ ਕੀਤੀ ਗਈ ਹੈ ਅਤੇ ਬੀਐੱਸਐੱਨਐੱਲ ਦੀ ਰਾਸ਼ਟਰ ਵਿਆਪੀ ਕਨੈਕਟੀਵਿਟੀ ਦੁਆਰਾ ਸਮਰਥਿਤ ਹੈ। ਕੇਂਦਰੀ ਮੰਤਰੀ ਸਿੰਧਿਆ ਦਾ ਕਹਿਣਾ ਹੈ ਕਿ ਏਪੀਟੀ ਭਾਰਤੀ ਡਾਕ ਨੂੰ ਵਿਸ਼ਵ-ਪੱਧਰੀ ਜਨਤਕ ਲੌਜਿਸਟਿਕਸ ਸੰਗਠਨ ਵਿੱਚ ਬਦਲ ਦੇਵੇਗਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਅਨੁਸਾਰ ਆਤਮਨਿਰਭਰ ਭਾਰਤ ਵੱਲ ਵੱਡਾ ਯੋਗਦਾਨ ਪਾਵੇਗਾ। 

ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਮਾਈਕ੍ਰੋਸਰਵਿਸਿਜ਼ ਅਤੇ ਓਪਨ ਏਪੀਆਈ ਅਧਾਰਿਤ ਆਰਕੀਟੈਕਚਰ, ਇੱਕੀਕ੍ਰਿਤ ਯੂਜ਼ਰ ਇੰਟਰਫੇਸ, ਕਲਾਉਡ-ਰੇਡੀ ਡਿਪਲੋਏਮੈਂਟ, ਬੁਕਿੰਗ ਤੋਂ ਡਿਲੀਵਰੀ ਤੱਕ ਡਿਜੀਟਲ ਸਮਾਧਾਨ, ਕਿਊਆਰ ਕੋਡ ਭੁਗਤਾਨ ਅਤੇ ਓਟੀਪੀ ਅਧਾਰਿਤ ਡਿਲੀਵਰੀ ਵਰਗੀਆਂ ਅਗਲੀ ਪੀੜ੍ਹੀ ਦੀਆਂ ਸਹੂਲਤਾਂ, ਓਪਨ ਨੈੱਟਵਰਕ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਭਰੋਸੇਯੋਗ ਕਨੈਕਟੀਵਿਟੀ, 10 ਅੰਕਾਂ ਦਾ ਅਲਫਾਨਿਊਮੇਰਿਕ ਡਿਜੀਪਿਨ, ਅਤੇ ਬਿਹਤਰ ਰਿਪੋਰਟਿੰਗ ਤੇ ਵਿਸ਼ਲੇਸ਼ਣ ਸ਼ਾਮਲ ਹਨ।

ਇਸ ਪ੍ਰਣਾਲੀ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਗਿਆ। ਮਈ-ਜੂਨ 2025 ਵਿੱਚ ਕਰਨਾਟਕ ਸਰਕਲ ਵਿੱਚ ਸਫਲ ਪਾਇਲਟ ਤੋਂ ਬਾਅਦ ਜ਼ਰੂਰੀ ਸੁਧਾਰ ਕੀਤੇ ਗਏ ਅਤੇ 22 ਜੁਲਾਈ ਤੋਂ 4 ਅਗਸਤ 2025 ਤੱਕ ਪੰਜਾਬ ਸਮੇਤ ਸਾਰੇ 23 ਡਾਕ ਸਰਕਲਾਂ ਵਿੱਚ ਰੋਲਆਉਟ ਪੂਰਾ ਹੋਇਆ, ਜਿਸ ਨਾਲ 1.70 ਲੱਖ ਤੋਂ ਵੱਧ ਦਫ਼ਤਰਾਂ ਵਿੱਚ ਏਪੀਟੀ ਲਾਗੂ ਹੋ ਗਿਆ। ਕਰਮਚਾਰੀਆਂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ, 4.6 ਲੱਖ ਤੋਂ ਵੱਧ ਕਰਮਚਾਰੀਆਂ ਨੂੰ "ਟ੍ਰੇਨਿੰਗ-ਮੁੜ ਟ੍ਰੇਨਿੰਗ-ਨਵੀਨੀਕਰਣ" ਮਾਡਲ ਅਧੀਨ ਟ੍ਰੇਨ ਕੀਤਾ ਗਿਆ, ਜਿਸ ਨਾਲ ਇਸ ਤਕਨੀਕੀ ਬਦਲਾਅ ਨੂੰ ਆਸਾਨੀ ਨਾਲ ਅਪਣਾਇਆ ਗਿਆ। 

ਇਹ ਸਿਸਟਮ ਪਹਿਲਾਂ ਹੀ ਆਪਣੀ ਸਮਰੱਥਾ ਸਾਬਤ ਕਰ ਚੁੱਕੀ ਹੈ, ਜਿਸ ਅਧੀਨ ਇੱਕ ਦਿਨ ਵਿੱਚ 32 ਲੱਖ ਬੁਕਿੰਗ ਅਤੇ 37 ਲੱਖ ਡਿਲੀਵਰੀ ਸਫਲਤਾਪੂਰਵਕ ਹੋਈ। ਆਈਟੀ 2.0 ਦੀ ਸਫਲਤਾ ਨਾਲ ਭਾਰਤੀ ਡਾਕ ਨੇ ਆਪਣੇ ਆਪ ਨੂੰ ਇੱਕ ਆਧੁਨਿਕ, ਤਕਨੀਕੀ-ਸੰਚਾਲਿਤ ਅਤੇ ਭਰੋਸੇਯੋਗ ਸੇਵਾ ਪ੍ਰਦਾਤਾ ਵਜੋਂ ਸਾਬਤ ਕੀਤਾ ਹੈ, ਜੋ ਗ੍ਰਾਮੀਣ-ਸ਼ਹਿਰੀ ਡਿਜੀਟਲ ਖਾਈ ਨੂੰ ਪੂਰਾ ਕਰਦਾ ਹੈ, ਵਿੱਤੀ ਸਮਾਵੇਸ਼ਨ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਹਰ ਨਾਗਰਿਕ ਤੱਕ ਵਿਸ਼ਵ-ਪੱਧਰੀ ਸੇਵਾਵਾਂ ਪਹੁੰਚਾਉਂਦਾ ਹੈ।

 

Tags: Jyotiraditya Scindia , Jyotiraditya Madhavrao Scindia , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD