Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਮੇਰੀ ਦਾਦੀ ਮਾਂ ਸਰਦਾਰਨੀ ਤੇਜ ਕੌਰ ਗਰੇਵਾਲ ਜੀ, ਬਟਵਾਰੇ ਦੇ ਸਮੇਂ ਰਾਹ ਵਿੱਚ ਚਲ ਬਸੀ ਸੀ, ਕਾਂਗਰਸ ਕਦੇ ਨਹੀਂ ਸਮਝੇਗੀ ਇਹ ਦਰਦ- ਗਰੇਵਾਲ

Sukhminderpal Singh Grewal, Bharatiya Janata Party, BJP, BJP Punjab
Sukhminderpal Singh Grewal, Bharatiya Janata Party, BJP, BJP Punjab

Web Admin

Web Admin

5 Dariya News

ਲੁਧਿਆਣਾ , 14 Aug 2025

Last updated on: Aug 14, 2025, 15:14 IST

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਿੱਖ ਯੂਥ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ, ਨੇ ਅੱਜ ਕਾਂਗਰਸ ਪਾਰਟੀ ਅਤੇ ਬਟਵਾਰੇ ਦੀ ਤ੍ਰਾਸਦੀ ਵਿੱਚ ਉਸ ਦੀ ਇਤਿਹਾਸਕ ਭੂਮਿਕਾ ਦੀ ਨਿਖੇਧੀ ਕੀਤੀ ਹੈ।ਉਹਨਾਂ ਕਿਹਾ, ਓ ਕਾਂਗਰਸ ਵਾਲਿਓ, ਸਾਡਾ ਦੇਸ਼ ਕਦੇ ਮਾਫ਼ ਨਹੀਂ ਕਰੇਗਾ ਅਤੇ ਕਦੇ ਨਹੀਂ ਭੁੱਲੇਗਾ ਉਹ ਧੋਖਾ ਜੋ ਤੁਸੀਂ ਅਤੇ ਤੁਹਾਡੇ ਰਾਜਨੀਤਿਕ ਪੂਰਵਜਾਂ ਨੇ ਭਾਰਤ ਨਾਲ ਕੀਤਾ। ਕਾਂਗਰਸ ਦੀ ਧੋਖੇਬਾਜ਼ੀ, ਨੇਹਰੂ ਦੀ ਸੱਤਾ ਲਈ ਸੁਆਰਥੀ ਲਾਲਚ ਅਤੇ ਮੁਸਲਿਮ ਲੀਗ ਦੀ ਜ਼ਹਿਰੀਲੀ ਵੰਡਵਾਦੀ ਰਾਜਨੀਤੀ, ਇਹੀ 1947 ਦੀ ਖੂਨੀ ਤ੍ਰਾਸਦੀ ਦੇ ਅਸਲੀ ਕਾਰਨ ਸਨ।

ਗਰੇਵਾਲ ਨੇ ਕਿਹਾ, ਲੱਖਾਂ ਬੇਗੁਨਾਹ ਹਿੰਦੂ, ਸਿੱਖ ਅਤੇ ਹੋਰ ਭਾਰਤੀ ਬੇਰਹਿਮੀ ਨਾਲ ਮਾਰੇ ਗਏ, ਇੱਜ਼ਤ ਲੁੱਟੀ ਗਈ ਅਤੇ ਆਪਣੇ ਪੁਸ਼ਤੈਨੀ ਘਰਾਂ ਤੋਂ ਬੇਦਖ਼ਲ ਕਰ ਦਿੱਤੇ ਗਏ ਅਤੇ ਇਸ ਜੁਰਮ ‘ਤੇ ਕਾਂਗਰਸ ਨੇਤ੍ਰਿਤਵ ਦੇ ਉਂਗਲੀਆਂ ਦੇ ਨਿਸ਼ਾਨ ਸਾਫ਼ ਦਿਖਦੇ ਹਨ। ਤੁਸੀਂ ਸੱਤਾ ਦੀ ਭੁੱਖ ਮਿਟਾਉਣ ਲਈ ਭਾਰਤ ਦੀ ਏਕਤਾ ਵੇਚ ਦਿੱਤੀ ਅਤੇ ਬੇਸ਼ਰਮੀ ਨਾਲ ਉਹਨਾਂ ਦੇ ਨਾਲ ਹੱਥ ਮਿਲਾ ਲਏ ਜੋ ਇਸ ਮਹਾਨ ਰਾਸ਼ਟਰ ਨੂੰ ਤੋੜਨਾ ਚਾਹੁੰਦੇ ਸਨ। ਇਹ ਸਿਰਫ਼ ਇੱਕ ਕਾਲਾ ਅਧਿਆਇ ਨਹੀਂ ਹੈ, ਇਹ ਭਾਰਤ ਦੀ ਆਤਮਾ ਦੇ ਖਿਲਾਫ਼ ਇੱਕ ਅਣਮਾਫ਼ੀਯੋਗ ਪਾਪ ਹੈ।

ਆਪਣੇ ਪਰਿਵਾਰ ਦੀ ਤ੍ਰਾਸਦੀ ਨੂੰ ਯਾਦ ਕਰਦੇ ਹੋਏ ਗਰੇਵਾਲ ਨੇ ਕਿਹਾ, “ਗਹਿਰੇ ਦੁੱਖ ਅਤੇ ਭਰੇ ਮਨ ਨਾਲ ਮੈਂ ਆਪਣੀ ਸਤਿਕਾਰਯੋਗ ਦਾਦੀ, ਸਰਦਾਰਨੀ ਤੇਜ ਕੌਰ ਗਰੇਵਾਲ ਨੂੰ ਯਾਦ ਕਰਦੇ ਹੋਏ ਭਾਵੁਕ ਸ਼ਬਦਾਂ ਵਿੱਚ ਯਾਦ ਕੀਤਾ ਕਿ ਜੋ ਬਟਵਾਰੇ ਦੌਰਾਨ ਪਾਕਿਸਤਾਨ ਤੋਂ ਭਾਰਤ ਆਉਂਦੇ ਹੋਏ, ਰਸਤੇ ਵਿੱਚ ਹੀ ਖੇਮਕਰਨ ਆ ਕੇ ਰਾਹ ਵਿੱਚ ਹੀ ਸਾਨੂੰ ਸਦਾ ਲਈ ਛੱਡ ਗਏ। ਅੱਜ ਵੀ ਇਹ ਪੀੜਾ ਤਾਜ਼ਾ ਹੈ, ਮੈਂ ਅਤੇ ਮੇਰੇ ਭਰਾ-ਭੈਣ ਕਦੇ ਉਹਨਾਂ ਦੇ ਹੱਥਾਂ ਦੀ ਗਰਮਾਹਟ ਅਤੇ ਗੋਦ ਦਾ ਨਿੱਘ ਮਾਣ ਨਹੀਂ ਸਕੇ।

ਇਹ ਉਹ ਦੁੱਖ ਹੈ ਜਿਸ ਨੂੰ ਕਾਂਗਰਸ ਪਾਰਟੀ ਦੇ ਆਗੂ ਕਦੇ ਨਹੀਂ ਸਮਝ ਸਕਦੇ, ਉਹ ਸੰਤਾਪ ਅਤੇ ਨੁਕਸਾਨ ਜੋ ਸਾਡੇ ਪਰਿਵਾਰਾਂ ਨੇ ਉਹਨਾਂ ਦੇ ਧੋਖੇ ਕਾਰਨ ਬੰਟਵਾਰੇ ਵਿੱਚ ਸਹਿਆ ਹੈ।ਉਹਨਾਂ ਕਿਹਾ, ਕਾਂਗਰਸ ਪਾਰਟੀ ਲਗਾਤਾਰ ਇਤਿਹਾਸ ਨੂੰ ਸਫ਼ੇਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਆਪਣੇ ਗੁਨਾਹਾਂ ਨੂੰ ਲੁਕਾਂਦੀ ਹੈ ਅਤੇ ਹੋਰਾਂ ‘ਤੇ ਦੋਸ਼ ਮੜ੍ਹਦੀ ਹੈ, ਪਰ ਸੱਚ ਖੂਨ ਵਿੱਚ ਲਿਖਿਆ ਗਿਆ ਹੈ। 

ਇਸ ‘ਬਟਵਾਰੇ ਦੀ ਵਿਭੀਸ਼ਿਕਾ ਸਮਰਪਣ ਦਿਵਸ’ ‘ਤੇ ਅਸੀਂ ਕਸਮ ਖਾਂਦੇ ਹਾਂ ਕਿ ਆਉਣ ਵਾਲੀਆਂ ਪੀੜੀਆਂ ਨੂੰ ਸੱਚਾਈ ਪਤਾ ਹੋਵੇਗੀ ਕਿ ਤੁਹਾਡੇ ਨੇਤਾ, ਸੱਤਾ ਦੇ ਨਸ਼ੇ ਵਿੱਚ, ਸਾਡੇ ਲੋਕਾਂ ਦੀਆਂ ਜਿੰਦਗੀਆਂ ਰਾਜਨੀਤਿਕ ਫਾਇਦੇ ਲਈ ਵੇਚ ਬੈਠੇ।ਗਰੇਵਾਲ ਨੇ ਅੱਗੇ ਕਿਹਾ, ਅਸੀਂ ਤੁਹਾਨੂੰ ਇਹ ਇਤਿਹਾਸ ਮਿਟਾਉਣ ਨਹੀਂ ਦੇਵਾਂਗੇ। ਜਿਨ੍ਹਾਂ ਦਾ ਕਤਲੇਆਮ ਹੋਇਆ, ਉਹਨਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ ਅਤੇ ਕਾਂਗਰਸ ਦੀ ਸ਼ਰਮ ਭਰਿਆ ਕਾਰਨਾਮਾ ਹਮੇਸ਼ਾਂ ਇਸ ਦੇਸ਼ ਦੇ ਇਤਿਹਾਸ ਦੇ ਸਫ਼ਿਆਂ ਵਿੱਚ ਦਰਜ ਰਹੇਗਾ।

 

Tags: Sukhminderpal Singh Grewal , Bharatiya Janata Party , BJP , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD