Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਰਸੋਈ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਮਟੌਰ ਵਿਖੇ 900 ਮਹਿਲਾਵਾਂ ਨੂੰ ਵੰਡੀਆਂ ਰਸੋਈ ਕਿੱਟਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ ਐਲਪੀਯੂ ਵਿੱਚ ਗਲੋਬਲ ਐਕਸਪੋਜ਼ਰ ਅਤੇ ਉਦਯੋਗ-ਇਕੀਕ੍ਰਿਤ ਸਿੱਖਿਆ ਨਾਲ ਆਰਕੀਟੈਕਚਰ ਅਤੇ ਪਲਾਨਿੰਗ ਪ੍ਰੋਗਰਾਮਾਂ ਲਈ ਦਾਖਲੇ ਸ਼ੁਰੂ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ 5-5 ਬੂਟੇ ਲਗਾਉਣ ਅਤੇ ਸੰਭਾਲਣ ਲਈ ਕੀਤਾ ਪ੍ਰੇਰਿਤ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਫਾਰਮਾਸਿਸਟ ਭਰਤੀ ਘੁਟਾਲੇ ਵਿੱਚ ਤਰੁਣ ਚੁੱਘ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਬਾਗਬਾਨੀ ਸਕੀਮਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ : ਮੋਹਿੰਦਰ ਭਗਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸਰਕਾਰੀ ਸਕੂਲਾਂ ਦੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ₹10,000 ਕਰੋੜ ਦਾ ਨਵਾਂ ਕਰਜ਼ਾ ਲੈ ਕੇ ਪੰਜਾਬ ਨੂੰ ਆਰਥਿਕ ਬਰਬਾਦੀ ਵੱਲ ਧੱਕ ਰਹੀ ਹੈ ਮਾਨ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ 5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਮੀਮਸਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਦਾ ਕੰਮ ਕਰਵਾਇਆ ਸ਼ੁਰੂ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁੱਦੇ ਹਨ : ਅਰਵਿੰਦ ਕੇਜਰੀਵਾਲ ਅਮਨ ਅਰੋੜਾ ਵੱਲੋਂ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪੁਖ਼ਤਾ ਡਾਟਾ ਸੁਰੱਖਿਆ ਪ੍ਰਣਾਲੀ ਯਕੀਨੀ ਬਣਾਉਣ 'ਤੇ ਜ਼ੋਰ ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਘੇਰਾਓ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਚੰਡੀਗੜ੍ਹ ਕਾਂਗਰਸ ਭਵਨ ਦਾ ਘੇਰਾਓ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਨੇ ਪੰਜ ਪਿੰਡਾਂ ਨੂੰ ਪਾਣੀ ਵਾਲਾ ਟੈਂਕ ਸਮਰਪਿਤ ਕੀਤਾ ਭਗਵਾਨ ਸ਼੍ਰੀ ਜਗੰਨਾਥ ਦੀ ਰੱਥ ਯਾਤਰਾ ਭਾਰਤੀ ਸੱਭਿਆਚਾਰ, ਸਮਰਸਤਾ ਅਤੇ ਸੇਵਾ ਦਾ ਜਿਉਂਦਾ-ਜਾਗਦਾ ਪ੍ਰਤੀਕ : ਨਾਇਬ ਸਿੰਘ ਸੈਣੀ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖ਼ਿਲਾਫ਼ ਕਾਂਗਰਸ ਭਵਨ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੀਟ ਦੇ ਬਹਾਨੇ ਡੁੱਬਦੀ ਸਿਆਸਤ ਨੂੰ ਜ਼ਿੰਦਾ ਕਰਨ ਵਿੱਚ ਲੱਗੀ ਕਾਂਗਰਸ, ਪੰਜਾਬ ਦੇ ਪਰੀਖਿਆ ਘਪਲਿਆਂ 'ਤੇ ਚੁੱਪ

 

ਵਨ ਮਹੋਤਸਵ ਕੁਦਰਤ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ, ਸਾਡੀ ਜਿੰਮੇਵਾਰੀ ਅਤੇ ਆਉਣ ਵਾਲੀ ਪੀੜੀਆਂ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ - ਨਾਇਬ ਸਿੰਘ ਸੈਣੀ

ਸਰਕਾਰ ਕਾਲਕਾ ਤੋਂ ਲੈ ਕੇ ਕਲੇਸਰ ਤੱਕ ਦੇ ਪੂਰੇ ਖੇਤਰ ਨੂੰ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕਰ ਰਹੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Rao Narbir Singh, Yamunanagar, Kanwar Pal, Tree Plantation, Forest Plantation, Plantation forestry, Tree Planting, Tree Plantation Drive, Plants Sapling, Tree Plantation Drive 2025

5 Dariya News

5 Dariya News

5 Dariya News

ਯਮੁਨਾਨਗਰ , 28 Jul 2025

Last updated on: Jul 29, 2025, 12:29 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੀਵਨ ਦਾ ਆਧਾਰ ਕੁਦਰਤ ਹੈ ਅਤੇ ਕੁਦਰਤ ਦਾ ਸਰੰਖਣ ਸਾਡੀ ਸਰਵੋਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਅੱਜ ਅਸੀਂ ਆਧੁਨਿਕਤਾ ਦੀ ਦੌੜ ਵਿੱਚ ਤੇਜੀ ਨਾਲ ਅੱਗੇ ਵੱਧ ਰਹੇ ਹਨ, ਵਨ ਮਹੋਤਸਵ ਸਾਨੂੰ ਇਸੇ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਵਿਕਾਸ ਦੀ ਅੰਨੀ ਦੌੜ ਵਿੱਚ ਅਸੀਂ ਕੁਦਰਤ ਦਾ ਸੋਸ਼ਨ ਨਾ ਕਰਨ, ਸਗੋ ਉਸ ਦੇ ਨਾਲ ਮਿਲ ਕੇ ਰਹਿਣਾ ਸਿੱਖਣ। ਜਦੋਂ ਅਸੀਂ ਇੱਕ ਦਰਖਤ ਲਗਾਉਂਦੇ ਹਾਂ ਤਾਂ ਅਸੀਂ ਜੀਵਨ ਦਾ ਇੱਕ ਸਰੋਤ ਰੋਪਿਤ ਕਰਦੇ ਹਾਂ, ਇੱਕ ਨਵੀਂ ਉਮੀਦ ਪੈਦਾ ਕਰਦੇ ਹਾਂ।

ਮੁੱਖ ਮੰਤਰੀ ਅਂੈਤਵਾਰ ਨੂੰ ਯਮੁਨਾਨਗਰ ਦੇ ਕਲੇਸਰ ਵਿੱਚ ਵਨ ਵਿਭਾਗ ਵੱਲੋਂ ਆਯੋਜਿਤ ਰਾਜ ਪੱਧਰੀ ਵਨ ਮਹੋਤਸਵ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਨੇ ਰਾਜ ਪੱਧਰੀ ਵਨ ਮਹੋਤਸਵ ਵਿੱਚ ਪੌਧਾਰੋਪਣ ਵੀ ਕੀਤਾ, ਨਾਲ ਹੀ ਵਨ ਵਿਭਾਗ ਦੇ ਨਵੇਂ ਬਣੇ ਰੇਸਟ ਹਾਊਸ ਦਾ ਉਦਘਾਟਨ ਵੀ ਕੀਤਾ। ਪ੍ਰੋਗਰਾਮ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਲੇਸ਼ਵਰ ਮਹਾਦੇਵ ਮੱਠ ਮੰਦਿਰ ਵਿੱਚ ਜਾ ਕੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਅਤੇ ਸੂਬੇ ਦੀ ਸੁੱਖ ਖੁਸ਼ਹਾਲੀ ਲਈ ਕਾਮਨਾ ਕੀਤੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਮਹੋਤਸਵ ਕੁਦਰਤ ਦੇ ਪ੍ਰਤੀ ਸਾਡੀ ਸ਼ੁਕਰਗੁਜਾਰੀ, ਸਾਡੀ ਜਿੰਮੇਵਾਰੀ ਅਤੇ ਆਉਣ ਵਾਲੀ ਪੀੜੀਆਂ ਦਾ ਸਿਹਤਮੰਦ ਭਵਿੱਖ ਯਕੀਨੀ ਕਰਨ ਦੇ ਸਾਡੇ ਸੰਕਲਪ ਦਾ ਪ੍ਰਤੀਕ ਹੈ। ਕਾਲੇਸਰ ਦਾ ਜਿਕਰ ਕਰਦੇ ਹੋਏ ਉਨ੍ਹਾ ਨੇ ਕਿਹਾ ਕਿ ਇਹ ਨਾ ਸਿਰਫ ਵਾਤਾਵਰਣ ਦੇ ਮੱਦੇਨਜਰ ਨਾਲ ਮਹਤੱਵਪੂਰਣ ਹੈ, ਸਗੋ ਸੈਲਾਨੀਆਂ, ਕੁਦਰਤ ਦੇ ਪ੍ਰੇਮੀਆਂ ਅਤੇ ਟ੍ਰੈਕਿੰਗ ਕਰਨ ਵਾਲਿਆਂ ਲਈ ਵੀ ਬੇਹੱਦ ਦਿਲਖਿੱਚ ਸਥਾਨ ਹੈ। ਸਰਕਾਰ ਕਾਲਕਾ ਤੋਂ ਲੈ ਕੇ ਕਾਲੇਸਰ ਤੱਕ ਦੇ ਪੂਰੇ ਖੇਤਰ ਨੂੰ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕਰ ਰਹੀ ਹੈ।

ਸੂਬੇ ਵਿੱਚ 2 ਕਰੋੜ 10 ਲੱਖ ਪੌਧੇ ਲਗਾਏ ਜਾਣਗੇ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਖੇਤਰਾਂ ਨੂੰ ਵਧਾਉਣ ਲਈ ਕਈ ਯੋਜਨਾਵਾਂ ਬਣਾਈਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ 5 ਜੂਨ, 2024 ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਦਿੱਲੀ ਦੇ ਬੁੱਧ ਜੈਯੰਤੀ ਪਾਰਕ ਵਿੱਚ ਪੌਧਾਰੋਪਣ ਕਰਦੇ ਹੋਏ ਇੱਕ ਪੇੜ ਮਾਂ ਦੇ ਨਾਮ ਨਾਲ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਸੀ। ਇਸੇ ਲੜੀ ਵਿੱਚ ਇੱਕ ਪੇੜ ਮਾਂ ਦੇ ਨਾਮ ਦੇ ਪਹਿਲੇ ਪੜਾਅ ਵਿੱਚ ਹਰਿਆਣਾ ਨੇ 1 ਕਰੋੜ 60 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਸੀ, ਅਸੀਂ ਟੀਚੇ ਤੋਂ ਵੱਧ ਕੇ 1 ਕਰੋੜ 87 ਲੱਖ ਪੌਧੇ ਲਗਾਏ।

ਇਸ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਇੱਕ ਪੇੜ ਮਾਂ ਦੇ ਨਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਦੂਜੇ ਪੜਾਅ ਵਿੱਚ 90 ਲੱਖ ਧੌਧੇ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ, ਇਸ ਸਾਲ ਹੋਰ ਯੋਜਨਾਵਾਂ ਵਿੱਚ ਸੂਬੇ ਵਿੱਚ ਕੁੱਲ 1 ਕਰੋੜ 20 ਲੱਖ ਪੌਧੇ ਹੋਰ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਐਦਾਂ ਹੀ ਸੂਬੇ ਵਿੱਚ 2 ਕਰੋੜ 10 ਲੱਖ ਪੌਧੇ ਲਗਾਏ ਜਾਣਗੇ।

ਅਵੈਧ ਕਟਾਈ ਨੂੰ ਰੋਕਨ ਅਤੇ ਜੰਗਲੀ ਜੀਵਾਂ ਦੇ ਸਰੰਖਣ ਲਈ ਸਖਤ ਕਦਮ ਚੁੱਕੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਸ਼ਹਿਰੀ ਜੰਗਲਾਤ ਨੂੰ ਪ੍ਰੋਤਸਾਹਨ ਦੇਣ ਲਈ ਵੀ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਤਾਂ ਜੋ ਸ਼ਹਿਰਾਂ ਵਿੱਚ ਵੀ ਹਰਿਆਲੀ ਵਧਾਈ ਜਾ ਸਕੇ। ਇਸ ਦੇ ਨਾਲ ਹੀ, ਅਵੈਧ ਕਟਾਈ ਨੂੰ ਰੋਕਨ ਅਤੇ ਜੰਗਲੀ ਜੀਵਾਂ ਦੇ ਸਰੰਖਣ ਲਈ ਸਖਤ ਕਦਮ ਚੁੱਕੇ ਹਨ। ਵਨ ਵਿਭਾਗ ਨੂੰ ਇਸ ਦਿਸ਼ਾ ਵਿੱਚ ਹੋਰ ਵੱਧ ਸਰਗਰਮ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਾਲੇਸਰ ਨੈਸ਼ਨਲ ਪਾਰਕ ਵਿੱਚ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 

ਇੱਥੇ ਅਵੈਧ ਸ਼ਿਕਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਅਪ੍ਰੈਲ, ਅਕਤੂਬਰ ਅਤੇ ਫਰਵਰੀ ਮਹੀਨੇ ਵਿੱਚ 8 ਤੋਂ 10 ਹਾਥੀਆਂ ਦਾ ਸਮੂਹ ਇੱਥੇ ਦੇਖਿਆ ਗਿਆ। ਬਨਸੰਤੋਰ ਵਿੱਚ ਹਾਥੀਆਂ ਦਾ ਪੁਨਰਵਾਸ ਕੀਤਾ ਗਿਆ ਹੈ। ਅਸੀਂ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਪ੍ਰਤੀ ਸਮਾਜ ਨੂੰ ਸੰਵੇਦਨਸ਼ੀਲ ਬਨਾਉਣ ਲਈ ਇੱਥੇ ਜੀਪ ਸਫਾਰੀ ਤੇ ਬੱਚਿਆਂ ਦੇ ਸਟੱਡੀ ਟੂਰ ਆਦਿ ਦੀ ਵਿਵਸਥਾ ਵੀ ਕੀਤੀ ਹੈ।

ਜੰਗਲੀ ਜੀਵਾਂ ਲਈ ਪੀਣ ਦਾ ਪਾਣੀ ਉਪਲਬਧ ਕਰਾਉਣ ਦੇ ਬਣਾਏ ਬੰਨ੍ਹ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੱਖਣ ਹਰਿਆਣਾ ਵਿੱਚ ਹਰਿਤ ਅਰਾਵਲੀ ਕਾਰਜ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਬਣਾਈ ਗਈ ਇਹ ਪਰਿਯੋਜਨਾ ਅਰਾਵਲੀ ਪਹਾੜੀਆਂ ਦੇ ਚਾਰ ਸੂਬਿਆਂ ਵਿੱਚ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਹਰਿਆਣਾ ਵੀ ਸ਼ਾਮਲ ਹੈ। ਇਨ੍ਹਾਂ ਚਾਰ ਸੂਬਿਆਂ ਵਿੱਚ 29 ਜ਼ਿਲ੍ਹਿਆਂ ਦਾ ਚੋਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜ ਜ਼ਿਲ੍ਹੇ ਹਰਿਆਣਾ ਦੇ ਹਨ। ਸੂਬੇ ਦੇ ਪਹਾੜੀ ਖੇਤਰਾਂ ਵਿਸ਼ੇਸ਼ਕਰ ਸ਼ਿਵਾਲਿਕ ਏਰਿਆ ਵਿੱਚ ਜਲ ਸਰੰਖਣ ਕਰਨ ਲਈ ਬੰਨ੍ਹ ਬਣਾਏ ਗਏ ਹਨ, ਜੋ ਜੰਗਲੀ ਜੀਵਾਂ ਲਈ ਪੀਣ ਦੇ ਪਾਣੀ ਉਪਲਬਧ ਕਰਾਉਣ ਦੇ ਨਾਲ-ਨਾਲ ਭੂਮੀਗਤ ਜਲ ਪੱਧਰ ਨੂੰ ਵੀ ਸੁਧਾਰਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾ ਰਹੇ ਹਨ।

2014 ਤੋਂ ਹੁਣ ਤੱਕ ਸੂਬੇ ਵਿੱਚ ਲਗਭਗ 18 ਕਰੋੜ ਪੌਧੇ ਲਗਾਏ ਜਾ ਚੁੱਕੇ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਦੇ ਪ੍ਰਤੀ ਸ਼ੁਕਰਗੁਜਾਰੀ ਵਿਅਕਤ ਕਰਦੇ ਹੋਏ ਪ੍ਰਾਣਵਾਯੂ ਦੇਵਤਾ ਪੈਂਸ਼ਨ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਦੇ ਰੱਖ-ਰਖਾਵ ਲਈ 3000 ਰੁਪਏ ਹਰ ਸਾਲ ਪ੍ਰਤੀ ਪੇੜ ਪੈਂਸ਼ਨ ਦਾ ਪ੍ਰਾਵਧਾਨ ਕੀਤਾ ਹੈ। ਇਸ ਯੋਜਨਾ ਤਹਿਤ 3800 ਰੁੱਖਾਂ ਦੇ ਸਰੰਖਕਾਂ ਦੇ ਖਾਤਿਆਂ ਵਿੱਚ 1 ਕਰੋੜ ਰੁਪਏ ਦੀ ਰਕਮ ਪਾਈ ਜਾ ਚੁੱਕੀ ਹੈ। 

ਅਕਤੂਬਰ 2014 ਤੋਂ ਹੁਣ ਤੱਕ ਸੂਬੇ ਵਿੱਚ ਲਗਭਗ 18 ਕਰੋੜ ਪੌਧੇ ਲਗਾਏ ਜਾ ਚੁੱਕੇ ਹਨ। ਜੰਗਲਾਤ ਵਿਭਾਗ ਵੱਲੋਂ ਪਹਿਲਾਂ ਤੋਂ ਲੱਗੇ ਹੋਏ ਅਤੇ ਹਰ ਸਾਲ ਹੋਣ ਵਾਲੇ ਪੌਧਾਰੋਪਣ ਦੀ ਜੀਓ ਟੈਗਿੰਗ ਡਰੋਨ ਵੱਲੋਂ ਨਿਯਮਤ ਮੈਪਿੰਗ ਕੀਤੀ ਜਾਵੇਗੀ ਅਤੇ 5 ਸਾਲ ਤੱਕ ਹੋਈ ਉਨ੍ਹਾਂ ਦੀ ਗ੍ਰੋਥ 'ਤੇ ਨਜਰ ਰੱਖੀ ਜਾਵੇਗੀ ਤਾਂ ਜੋ ਹਰਿਆਣਾ ਵਿੱਚ ਵਨ ਖੇਤਰ ਨੂੰ ਵਧਾਇਆ ਜਾ ਸਕੇ।

ਪੁਸਤਕਾਂ ਦੀ ਕੀਤੀ ਘੁੰਡ ਚੁਕਾਈ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਫਾਰੇਸਟ ਨਿਯੂਜ਼ ਅਤੇ ਪ੍ਰਾਣ ਵਾਯੂ ਦੇਵਤਾ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕਾਂ ਸਿਰਫ ਸੂਚਨਾ ਦੇ ਸਰੋਤ ਨਹੀਂ ਹਨ, ਸਗੋ ਇਹ ਵਨ ਸਰੰਖਣ ਦੇ ਪ੍ਰਤੀ ਜਾਗਰੁਕਤਾ ਫੈਲਾਉਣ ਦੇ ਸਾਡੇ ਯਤਨਾਂ ਦਾ ਅਭਿੰਨ ਅੰਗ ਹਨ। ਹਰਿਆਣਾ ਫਾਰੇਸਟ ਨਿਯੂਜ਼ ਕਿਤਾਬ ਵਨ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ, ਨਵੀਂ ਪਹਿਲਾਂ, ਉਪਲਬਧੀਆਂ ਅਤੇ ਚਨੌਤੀਆਂ ਨਾਲ ਜਾਣੂ ਕਰਾਏਗੀ। ਪ੍ਰਾਣ ਵਾਯੂ ਦੇਵਤਾ, ਪੁਸਤਕਾ ਰੁੱਖਾਂ ਦੇ ਮਹਤੱਵ, ਵੱਖ-ਵੱਖ ਪ੍ਰਜਾਤੀਆਂ ਦੇ ਲਾਭ ਅਤੇ ਉਨ੍ਹਾਂ ਨੂੰ ਕਿਵੇ ਸਰੰਖਤ ਕੀਤਾ ਜਾਵੇ, ਇਸ ਦੇ ਬਾਰੇ ਵਿੱਚ ਵਿਸਤਾਰ ਜਾਣਕਾਰੀ ਪ੍ਰਦਾਨ ਕਰੇਗੀ।

ਪ੍ਰੋਗਰਾਮ ਵਿੱਚ ਵਾਤਾਵਰਣ ਅਤੇ ਵਨ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਦੇ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ। ਅਸੀਂ ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹੋਏ ਵਾਤਾਵਰਣ ਨੂੰ ਸਾਫ ਰੱਖਣ ਲਈ ਵੱਧ ਤੋਂ ਵੱਧ ਪੌਧੇ ਲਗਾਉਣੇ ਚਾਹੀਦੇ ਹਨ। ਪੌਧੇ ਲਗਾਉਣ ਦੇ ਨਾਲ ਸਾਨੂੰ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। 

ਵਿਧਾਇਕ ਸ੍ਰੀ ਘਨਸ਼ਾਮ ਦਾਸ ਅਰੋੜਾ ਨੇ ਵੀ ਆਮਜਨਤਾ ਨੂੰ ਪੇੜ-ਪੌਧਿਆਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਘੱਟ ਤੋਂ ਘੱਟ ਇੱਕ ਸਾਲ ਤੱਕ ਦੇਖਭਾਲ ਕਰਨੀ ਚਾਹੀਦੀ ਹੈ। ਪੇੜ ਪੌਧਿਆਂ ਸਾਡੇ ਜੀਵਨ ਦਾਤਾ ਹੈ ਅਤੇ ਜੇਕਰ ਅਸੀਂ ਆਪਣੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੌਧੇ ਲਗਾਉਣੇ ਹੋਣਗੇ।

ਰਾਜ ਪੱਧਰੀ ਵਨ ਮਹੋਤਸਵ ਵਿੱਚ ਪਹੁੰਚਣ 'ਤੇ ਵਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ ਅਤੇ ਸਥਾਨਕ ਨੇਤਾਵਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ 'ਤੇ ਵਾਤਾਵਰਣ ਅਤੇ ਵਨ ਵਿਭਾਗ ਦੇ ਪ੍ਰਧਾਨ ਮੁੱਖ ਵਨ ਸੰਰਖਣ ਅਤੇ ਬੱਲ ਪ੍ਰਮੁੱਖ ਸ੍ਰੀ ਵਿਨੀਤ ਗਰਗ, ਸਾਬਕਾ ਕੈਬੀਨੇਟ ਮੰਤਰੀ ਸ੍ਰੀ ਕੰਵਰਪਾਲ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੁਸ਼ਣ ਭਾਰਤੀ, ਜਿਲ੍ਹਾ ਡਿਪਟੀ ਕਮਿਸ਼ਨਰ ਸ੍ਰੀ ਪਾਰਥ ਗੁਪਤਾ ਸਮੇਤ ਹੋਰ ਮਾਣਯੋਗ ਵੀ ਮੌਜੂਦ ਸਨ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Rao Narbir Singh , Yamunanagar , Kanwar Pal , Tree Plantation , Forest Plantation , Plantation forestry , Tree Planting , Tree Plantation Drive , Plants Sapling , Tree Plantation Drive 2025

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD