Thursday, 02 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 3 ਜੁਲਾਈ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨਾਇਬ ਸਿੰਘ ਸੈਣੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਐਚ.ਟੈਟ ਪ੍ਰੀਖਿਆ ਸੀ.ਈ.ਟੀ. ਦੀ ਤਰਜ਼ 'ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ - ਨਾਇਬ ਸਿੰਘ ਸੈਣੀ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਲਗਵਾਈ ਜਾਵੇ ਐਡਵਾਂਸ ਤਕਨੀਕ ਦੀ ਪੈਟ-ਸਕੈਨ ਮਸ਼ੀਨ - ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਵਿੱਚ ਖੋਲ੍ਹਿਆ ਵਿਕਾਸ ਦਾ ਪਿਟਾਰਾ

 

ਸੀਜੀਸੀ ਲਾਂਡਰਾਂ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal, Trin Jhim 2025

Web Admin

Web Admin

5 Dariya News

ਲਾਂਡਰਾਂ , 25 Jul 2025

Last updated on: Jul 26, 2025, 11:39 IST

ਵਿਿਦਆਰਥੀ ਭਲਾਈ ਵਿਭਾਗ, ਸੀਜੀਸੀ ਲਾਂਡਰਾਂ ਵੱਲੋਂ ਸਾਵਣ ਮਹੀਨੇ ਦੇ ਰਵਾਇਤੀ ਤਿਉਹਾਰ ਤੀਜ ਮਨਾਉਣ ਲਈ ‘ਤ੍ਰਿਣ-ਝਿਮ 2025’ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਕੈਂਪਸ ਵਿੱਚ ਬਹੁਤ ਧੂਮਧਾਮ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੀਮਤੀ ਗੀਤਿਕਾ ਸਿੰਘ (ਪੀਸੀਐਸ), ਏਡੀਸੀ ਮੋਹਾਲੀ, ਸ਼੍ਰੀਮਤੀ ਦਮਨਦੀਪ ਕੌਰ (ਪੀਸੀਐਸ), ਐਸਡੀਐਮ, ਮੋਹਾਲੀ, ਸ਼੍ਰੀਮਤੀ ਕਰਮਜੀਤ ਕੌਰ ਧਾਲੀਵਾਲ, ਸ਼੍ਰੀਮਤੀ ਦਮਨਦੀਪ ਕੌਰ ਸੰਧੂ, ਸ਼੍ਰੀਮਤੀ ਜੰਨਤ ਸੰਧੂ, ਸਿਮਰਨ ਧਾਲੀਵਾਲ ਅਤੇ ਸ਼੍ਰੀਮਤੀ ਬਿਸਮੀਨ ਬਰਾੜ ਨੇ ਸ਼ਿਰਕਤ ਕੀਤੀ। 

ਡਾ.ਗਗਨਦੀਪ ਕੌਰ ਭੁੱਲਰ, ਡੀਨ, ਵਿਿਦਆਰਥੀ ਭਲਾਈ, ਸੀਜੀਸੀ ਲਾਂਡਰਾਂ, ਫੈਕਲਟੀ ਮੈਂਬਰਾਂ ਅਤੇ ਵਿਿਦਆਰਥੀਆਂ ਵੱਲੋਂ ਉਨ੍ਹਾਂ ਦਾ ਸਨਮਾਨਪੂਰਵਕ ਸੁਆਗਤ ਕੀਤਾ ਗਿਆ। ਇਸ ਮੌਕੇ ਅਦਾਰੇ ਦੇ ਵਿਿਦਆਰਥੀਆਂ ਨੇ ਗਿੱਧਾ ਅਤੇ ਹਰਿਆਣਵੀ ਲੋਕ ਨਾਚ ਵਾਲਾ ਇੱਕ ਸ਼ਾਨਦਾਰ, ਊਰਜਾਵਾਨ ਅਤੇ ਜੀਵੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। 

ਇਸ ਦੇ ਨਾਲ ਹੀ ਇੱਕ ਮਹਿੰਦੀ ਐਪਲੀਕੇਸ਼ਨ ਮੁਕਾਬਲਾ ਅਤੇ ਨੇਲ ਆਰਟ ਮੁਕਾਬਲਾ ਵੀ ਕਰਵਾਇਆ ਗਿਆ। ਐਸਡੀਐਮ, ਮੋਹਾਲੀ ਤੋਂ ਸ੍ਰੀਮਤੀ ਦਮਨਦੀਪ ਕੌਰ ਨੇ ਸਾਰੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਤੀਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੀਜੀਸੀ ਲਾਂਡਰਾਂ ਵਿਖੇ ਤੀਜ ਦੇ ਜਸ਼ਨਾਂ ਦਾ ਹਿੱਸਾ ਬਣਨ ’ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਰਵਾਇਤੀ ਤਿਉਹਾਰ ਜ਼ਿੰਦਗੀ ਨੂੰ ਖੁਸ਼ੀਆਂ ਅਤੇ ਰੰਗਾਂ ਨਾਲ ਭਰ ਦਿੰਦੇ ਹਨ। 

ਉਨ੍ਹਾਂ ਨੇ ਸਾਰਿਆਂ ਨੂੰ, ਖਾਸ ਕਰਕੇ ਔਰਤਾਂ ਨੂੰ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਦੇ ਹੋਏ ਅਤੇ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਆਪਣੇ ਆਪ ਲਈ ਸਮਾਂ ਕੱਢਣ ਅਤੇ ਆਪਣੀ ਤੰਦਰੁਸਤੀ ਦਾ ਧਿਆਨ ਰੱਖਣ ਨੂੰ ਮਹੱਤਵ ਦੇਣ ਦੀ ਅਪੀਲ ਕੀਤੀ।ਸ਼੍ਰੀਮਤੀ ਦਮਨਦੀਪ ਕੌਰ ਸੰਧੂ ਅਤੇ ਸ਼੍ਰੀਮਤੀ ਕਰਮਜੀਤ ਕੌਰ ਧਾਲੀਵਾਲ ਨੇ ਫੈਕਲਟੀ ਅਤੇ ਵਿਿਦਆਰਥੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਪੰਜਾਬ ਦੀ ਸੋਹਣੀ ਪਰੰਪਰਾ, ਇਸਦੇ ਸਾਰ, ਜੀਵੰਤ ਰੰਗਾਂ ਅਤੇ ਵਿਰਾਸਤ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ। 

ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਸ਼ੇਸ਼ ਤਿਉਹਾਰਾਂ ਨੂੰ ਮਨਾਉਣਾ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇ ਰੱਖਣ ਵਿੱਚ ਮਦਦ ਕਰਦਾ ਹੈ। ਤ੍ਰਿਣ-ਝਿਮ 2025’ ਦਾ ਮੁੱਖ ਆਕਰਸ਼ਣ ਸਾਵਨ ਕਵੀਨ ਮੁਕਾਬਲਾ ਰਿਹਾ, ਜਿਸ ਵਿੱਚ ਸੀਜੀਸੀ ਦੀਆਂ 16 ਵਿਦਿਆਰਥਨਾਂ ਨੇ ਆਪਣੇ ਸਭ ਤੋਂ ਵਧੀਆ ਰਵਾਇਤੀ ਪਹਿਰਾਵੇ ਵਿੱਚ ਭਾਗ ਲੈਂਦੇ ਹੋਏ ਆਪਣੀਆਂ ਲੋਕ ਗਾਇਕੀ, ਨਾਚ ਅਤੇ ਰਾਜ ਦੇ ਸੱਭਿਆਚਾਰ ਅਤੇ ਤੀਜ ਮਨਾਉਣ ਦੀ ਮਹੱਤਤਾ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ। 

ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਪਵਨ ਜੌਹਲ ਨੇ ਇਸ ਮੁਕਾਬਲੇ ਦੀ ਜੱਜ ਵਜੋਂ ਪ੍ਰਧਾਨਗੀ ਕੀਤੀ। ਇਸ ਮੁਕਾਬਲੇ ਵਿੱਚ ਏਆਈਐਮਐਲ ਦੀ ਬੀਟੈਕ ਦੀ ਪੜ੍ਹਾਈ ਕਰ ਰਹੀ ਹਰਸਿਮਰ ਨੂੰ ‘ਮਿਸ ਸਾਵਨ ਕਵੀਨ’ ਦਾ ਖਿਤਾਬ ਮਿਿਲਆ ਜਦੋਂ ਕਿ ਬੀਬੀਏ, ਤੀਜੇ ਸਾਲ ਦੀ ਸਿਮਰਨ, ਮੁਕਾਬਲੇ ਦੀ ਉਪ ਜੇਤੂ ਰਹੀ। 

ਪ੍ਰਭਸਿਮਰਨ ਕੌਰ ਨੂੰ ਸਰਵੋਤਮ ਪਹਿਰਾਵੇ (ਬੈਸਟ ਅਟਾਇਰ) ਦਾ ਖਿਤਾਬ ਦਿੱਤਾ ਗਿਆ। ਇਸ ਦੇ ਨਾਲ ਹੀ ਅੰਸ਼ਿਕਾ, ਚਾਰੂ ਵਰਮਾ ਅਤੇ ਸ਼ੋਭਿਤਾ ਨੂੰ ਮਹਿੰਦੀ ਐਪਲੀਕੇਸ਼ਨ ਮੁਕਾਬਲੇ ਦੇ ਪਹਿਲੇ, ਦੂਜੇ ਅਤੇ ਤੀਜੇ ਇਨਾਮ ਦਾ ਜੇਤੂ ਐਲਾਨਿਆ ਗਿਆ ਜਦ ਕਿ ਮਹਿਕਪ੍ਰੀਤ ਅਤੇ ਭਾਵਿਕਾ ਨੇ ਨੇਲ ਆਰਟ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ। ਪ੍ਰੋਗਰਾਮ ਇਨਾਮ ਵੰਡ ਸਮਾਰੋਹ ਅਤੇ ਸੱਦੇ ਗਏ ਪਤਵੰਤਿਆਂ ਦੇ ਸਨਮਾਨ ਨਾਲ ਸਮਾਪਤ ਹੋਇਆ। 

ਇਸ ਉਪਰੰਤ ਡੀਨ ਵਿਿਦਆਰਥੀ ਭਲਾਈ, ਡਾ. ਗਗਨਦੀਪ ਕੌਰ ਭੁੱਲਰ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal , Trin Jhim 2025

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD