Thursday, 02 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 3 ਜੁਲਾਈ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨਾਇਬ ਸਿੰਘ ਸੈਣੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਐਚ.ਟੈਟ ਪ੍ਰੀਖਿਆ ਸੀ.ਈ.ਟੀ. ਦੀ ਤਰਜ਼ 'ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ - ਨਾਇਬ ਸਿੰਘ ਸੈਣੀ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਲਗਵਾਈ ਜਾਵੇ ਐਡਵਾਂਸ ਤਕਨੀਕ ਦੀ ਪੈਟ-ਸਕੈਨ ਮਸ਼ੀਨ - ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਵਿੱਚ ਖੋਲ੍ਹਿਆ ਵਿਕਾਸ ਦਾ ਪਿਟਾਰਾ

 

ਸੀਜੀਸੀ ਲਾਂਡਰਾਂ ਵਿਖੇ ਸੀਐੱਸਈ ਅਤੇ ਆਈਟੀ ਇੰਜੀਨੀਅਰਿੰਗ ਵਿਭਾਗਾਂ ਵੱਲੋਂ ਐੱਫਡੀਪੀ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 17 Jul 2025

Last updated on: Jul 17, 2025, 16:02 IST

ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ ਸੀਜੀਸੀ) ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਭਾਗਾਂ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਕਾਲਜ ਆਫ਼ ਇੰਜੀਨੀਅਰਿੰਗ (ਸੀਜੀਸੀ ਸੀਓਈ) ਲਾਂਡਰਾਂ, ਮੋਹਾਲੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫਡੀਪੀ) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਫਿਊਚਰ ਰੇਡੀ ਸਕਿੱਲਸ: ਐਂਬਰੇਸਿੰਗ ਇਨੋਵੇਸ਼ਨ ਇਨ ਇਮਰਜਿੰਗ ਟੈਕਨਾਲੋਜੀਜ਼ ’ਤੇ ਆਧਾਰਿਤ ਰਿਹਾ।ਇਸ ਐਫਡੀਪੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਮਸ਼ੀਨ ਲਰਨਿੰਗ (ਐਮਐਲ), ਸਾਈਬਰ ਸੁਰੱਖਿਆ, ਡਿਜੀਟਲ ਪਰਿਵਰਤਨ, ਅਤੇ ਆਟੋਮੇਸ਼ਨ ਹੁਨਰਾਂ ਵਿੱਚ ਫੈਕਲਟੀ ਨੂੰ ਭਵਿੱਖ ਲਈ ਤਿਆਰ ਕਰਨ ਲਈ ਇੱਕ ਮੰਚ ’ਤੇ ਇਕੱਠਾ ਕੀਤਾ।

ਐਫਡੀਪੀ ਵਿੱਚ ਸਿੱਖਿਆ, ਖੋਜ ਅਤੇ ਉਦਯੋਗ ਵਿੱਚ ਉੱਭਰ ਰਹੀਆਂ ਤਕਨਾਲੋਜੀਆਂ ਦੇ ਏਕੀਕਰਨ ਨੂੰ ਸੰਬੋਧਿਤ ਕਰਨ ਵਾਲੇ ਸੈਸ਼ਨਾਂ ਦੀ ਇੱਕ ਲੜੀ ਪੇਸ਼ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਐਨਆਈਟੀ ਕੁਰੂਕਸ਼ੇਤਰ ਤੋਂ ਡਾ.ਆਰਕੇ ਅੱਗਰਵਾਲ  ਵੱਲੋਂ ਕੀਤੀ ਗਈ ਜਿਨ੍ਹਾਂ ਨੇ ਮਨੁੱਖੀ ਬੁੱਧੀ (ਏਆਈ), ਮਸ਼ੀਨ ਲਰਨਿੰਗ (ਐੱਮਐਲ), ਡੀਪ ਲਰਨਿੰਗ ਅਤੇ ਨੈਚਰਲ ਲੈਂਗਵੇਜ਼ ਪ੍ਰੋਸੈਸਿੰਗ (ਐਨਐਲਪੀ) ਅਤੇ ਕੰਪਿਊਟਰ ਵਿਜ਼ਨ ਦੀ ਸੰਭਾਵਨਾ ਬਾਰੇ ਸੂਝ ਬੂਝ ਨਾਲ ਜਾਣਕਾਰੀ ਸਾਂਝੀ ਕੀਤੀ। 

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ.ਅਭੀਵ ਭੰਡਾਰੀ ਨੇ ਸਾਈਬਰ ਸੁਰੱਖਿਆ ਵਿੱਚ ਏਜੰਟਿਕ ਅਤੇ ਜਨਰੇਟਿਵ ਏਆਈ ਦੇ ਨਵੀਨਤਾਕਾਰੀ ਉਪਯੋਗਾਂ ’ਤੇ ਚਰਚਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪ੍ਰੋਐਕਟਿਵ, ਏਆਈ ਚਲਿਤ ਰੱਖਿਆ ਰਣਨੀਤੀਆਂ ਦੀ ਲੋੜ ’ਤੇ ਜ਼ੋਰ ਦਿੱਤਾ। ਐਨਆਈਟੀਟੀਆਰ ਚੰਡੀਗੜ੍ਹ ਤੋਂ ਡਾ.ਮੀਨਾਕਸ਼ੀ ਸੂਦ ਨੇ ਸਿਹਤ ਸੰਭਾਲ ਵਿੱਚ ਖਾਸ ਕਰ ਕੇ ਡਾਇਗਨੌਸਟਿਕਸ ਅਤੇ ਬਾਇਓਸਿਗਨਲ ਵਿਆਖਿਆ ਵਿੱਚ ਏਆਈ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕੀਤਾ।

ਇਸ ਦੇ ਨਾਲ ਹੀ ਮੈਗਮਾ ਰਿਸਰਚ ਤੋਂ ਡਾ.ਗੌਰਵ ਕੁਮਾਰ ਨੇ ਜਨਰੇਟਿਵ ਏਆਈ ਦੀ ਅਕਾਦਮਿਕ ਵਰਤੋਂ, ਮੈਸਿਵ ਓਪਨ ਆਨਲਾਈਨ ਕੋਰਸ (ਐਮਓਓਸੀਐਸ) ਅਤੇ ਸਮੱਗਰੀ ਤਿਆਰੀ ਵਿੱਚ ਵਰਤੋਂ ਉੱਤੇ ਪ੍ਰਦਰਸ਼ਨੀ ਕਰਦਿਆਂ ਵਿਸਥਾਰ ਨਾਲ ਚਰਚਾ ਕੀਤੀ। ਪ੍ਰੋਗਰਾਮ ਨੂੰ ਹੋਰ ਦਿਸਚਸਪ ਬਣਾਉਂਦਿਆਂ ਐਨਆਈਈਐਲਆਈਟੀ ਚੰਡੀਗੜ੍ਹ ਤੋਂ ਡਾ.ਸਰਵਣ ਸਿੰਘ ਨੇ ਇੰਡਸਟਰੀ 4.0 ਤੋਂ ਇੰਡਸਟਰੀ 5.0 ਵੱਲ ਹੋ ਰਹੇ ਪਰਿਵਰਤਨ ’ਤੇ ਚਾਨਣਾ ਪਾਇਆ ਜੋ ਕਿ ਟਿਕਾਊ, ਮਨੁੱਖੀ ਕੇਂਦ੍ਰਿਤ ਨਵੀਨਤਾ ਅਤੇ ਸਮਾਰਟ ਆਟੋਮੇਸ਼ਨ ਨੂੰ ਨਵੇਂ ਉਦਯੋਗਿਕ ਦ੍ਰਿਸ਼ਟੀਕੋਣ ਵਜੋਂ ਕੇਂਦ੍ਰਤ ਕਰਦਾ ਹੈ। 

ਯੂਆਈਈਟੀ, ਪੰਜਾਬ ਯੂਨੀਵਰਸਿਟੀ ਦੇ ਡਾ.ਆਕਾਸ਼ਦੀਪ ਸ਼ਰਮਾ ਨੇ ਭਾਗੀਦਾਰਾਂ ਨੂੰ ਲੈਂਗਚੇਨ ਅਤੇ ਲਾਰਜ ਲੈਂਗਵੇਜ ਮਾਡਲਾਂ (ਐਲਐਲਐਮ) ਨਾਲ ਜਾਣੂ ਕਰਵਾਇਆ, ਇਹ ਦਰਸਾਉਂਦੇ ਹੋਏ ਕਿ ਇਹ ਤਕਨੀਕਾਂ ਕੁਦਰਤੀ ਭਾਸ਼ਾ ਦੀ ਸਮਝ ਨੂੰ ਕਿਵੇਂ ਵਧਾਉਂਦੀਆਂ ਹਨ ਅਤੇ ਸਮਰੱਥ ਇੰਟੈਲੀਜੈਂਟ ਐਪਲੀਕੇਸ਼ਨ ਵਿਕਾਸ ਲਈ ਮਦਦਗਾਰ ਹਨ। ਇੱਕ ਹੋਰ ਦਿਲਚਸਪ ਸੈਸ਼ਨ ਵਿੱਚ, ਗ੍ਰੈਜ਼ਿਟੀ ਇੰਟਰਐਕਟਿਵ ਦੇ ਸ਼੍ਰੀ ਅਰਸ਼ਦੀਪ ਸਿੰਘ ਨੇ ਡਿਜੀਟਲ ਮਾਰਕੀਟਿੰਗ ਰੁਝਾਨਾਂ, ਭਵਿੱਖਬਾਣੀ ਵਿਸ਼ਲੇਸ਼ਣ (ਪ੍ਰੀਡਿਕਟਿਵ ਐਨਾਲਿਿਟਕਸ) ਅਤੇ ਸੇਲਸਫੋਰਸ ਮਾਰਕੀਟਿੰਗ ਕਲਾਉਡ ਵਿੱਚ ਕੀਮਤੀ ਸੂਝ ਪ੍ਰਦਾਨ ਕੀਤੀ, ਜਿਸ ਨਾਲ ਸਿੱਖਿਅਕਾਂ ਨੂੰ ਮਾਰਕੀਟਿੰਗ ਤਕਨਾਲੋਜੀਆਂ ਤੇ ਇੱਕ ਅਗਾਂਹਵਧੂ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ। 

ਇਸ ਤੋਂ ਇਲਾਵਾ ਸਾਈਬਰ ਡਿਫੈਂਸ ਇੰਟੈਲੀਜੈਂਸ ਦੇ ਡਾਇਰੈਕਟਰ ਸ਼੍ਰੀ ਲਵਜੋਤ ਸਿੰਘ ਛਾਬੜਾ ਨੇ ਸਾਈਬਰ ਸੁਰੱਖਿਆ ਵਿੱਚ ਏਆਈ ਸੰਚਾਲਿਤ ਖਤਰਿਆਂ ਜਿਵੇਂ ਕਿ ਡੀਪਫੇਕਸ, ਅਡੈਪਟਿਵ ਮੈਲਵੇਅਰ ਅਤੇ ਆਟੋਮੇਟਿਡ ਹਮਲਿਆਂ ਸੰਬੰਧੀ ਚਰਚਾ ਕੀਤੀ ਜੋ ਕਿ ਆਧੁਨਿਕ ਡਿਜੀਟਲ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਹਨ।  ਐਫਡੀਪੀ ਦੇ ਆਖਰੀ ਦਿਨ ਟੀਈਡੀਐਕਸ ਸਪੀਕਰ ਅਤੇ ਟੈਕਨੋਪ੍ਰੀਨਿਓਰ ਸ਼੍ਰੀ ਮਨਮੀਤ ਸਿੰਘ ਭੱਟੀ ਵੱਲੋਂ ‘ਆਟੋਮੇਸ਼ਨ ਐਂਡ ਰੋਬੋਟਿਕਸ: ਸਕਿੱਲਜ਼ ਫਾਰ ਦ ਵਰਕਫੋਰਸ ਆਫ ਟੂਮੋਰੋ’ ਵਿਸ਼ੇ ਸੰੰਬੰਧੀ ਇੱਕ ਦਿਲਚਸਪ ਸੈਸ਼ਨ ਪੇਸ਼ ਕੀਤਾ ਗਿਆ। 

ਉਨ੍ਹਾਂ ਨੇ ਉਦਯੋਗ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੈਂਡਸ ਆੱਨ ਲਰਨਿੰਗ, ਇੰਡਸਟਰੀਅਲ ਆਟੋਮੇਸ਼ਨ ਅਤੇ ਅਪਸਕਿਿਲੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਫੈਕਲਟੀ ਨੂੰ ਵਿਕਸਤ ਹੋ ਰਹੇ ਤਕਨੀਕੀ ਰੁਝਾਨਾਂ ਨਾਲ ਪਾਠਕ੍ਰਮ ਵਿਕਾਸ ਨੂੰ ਇਕਸਾਰ ਕਰਨ ਲਈ ਪ੍ਰੇਰਿਤ ਕੀਤਾ। ਐਫਡੀਪੀ ਦਾ ਸਮਾਪਤੀ ਸੈਸ਼ਨ ਡਾ.ਅਨੁਜ ਗੁਪਤਾ, ਡਾਇਰੈਕਟਰ ਪ੍ਰਿੰਸੀਪਲ, ਸੀਜੀਸੀ-ਸੀਓਈ, ਡਾ.ਸੁਸ਼ੀਲ ਕੰਬੋਜ, ਐਚਓਡੀ, ਸੀਐਸਈ, ਸੀਜੀਸੀ-ਸੀਓਈ, ਡਾ.ਸੁਖਪ੍ਰੀਤ ਕੌਰ, ਐਚਓਡੀ, ਸੀਐਸਈ ਅਤੇ ਡਾ.ਅਮਨਪ੍ਰੀਤ ਕੌਰ, ਐਚਓਡੀ, ਆਈਟੀ, ਸੀਈਸੀ-ਸੀਜੀਸੀ, ਲਾਂਡਰਾਂ, ਮੋਹਾਲੀ ਦੀ ਮੌਜੂਦਗੀ ਨਾਲ ਹੋਇਆ। 

ਵਿਕਸਤ ਹੋ ਰਹੀਆਂ ਤਕਨਾਲੋਜੀਆਂ ਅਤੇ ਸਿੱਖਿਆ ਸ਼ਾਸਤਰ ਦੇ ਨਾਲ ਇਕਸਾਰ ਰਹਿਣ ਲਈ ਨਿਰੰਤਰ ਫੈਕਲਟੀ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਉਦਯੋਗ ਮਾਹਰਾਂ ਵੱਲੋਂ ਦਿੱਤੇ ਗਏ ਸੂਝਵਾਨ ਸੈਸ਼ਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਕਾਦਮਿਕ ਸਿੱਖਿਆ ਅਤੇ ਮੌਜੂਦਾ ਉਦਯੋਗ ਦੀਆਂ ਮੰਗਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਐਫਡੀਪੀ ਨੇ ਅਸਲਸੰਸਾਰ ਐਪਲੀਕੇਸ਼ਨਾਂ, ਅੰਤਰ ਅਨੁਸ਼ਾਸਨੀ ਸਹਿਯੋਗ ਅਤੇ ਨਵੀਨਤਾ ਦੇ ਸੰਪਰਕ ਰਾਹੀਂ ਸਿੱਖਿਅਕਾਂ ਨੂੰ ਸਸ਼ਕਤ ਬਣਾਉਣ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕੀਤਾ। 

ਭਾਗੀਦਾਰਾਂ ਨੇ ਉੱਭਰ ਰਹੇ ਸਾਧਨਾਂ (ਟੂਲਜ਼) ਅਤੇ ਵਿਧੀਆਂ ਦੀ ਡੂੰਘੀ ਸਮਝ ਪ੍ਰਾਪਤ ਕੀਤੀ, ਉਦਯੋਗਾਂ ਵਿੱਚ ਏਆਈ ਦੇ ਪ੍ਰਭਾਵ ਦੀ ਪੜਚੋਲ ਕੀਤੀ ਅਤੇ ਆਪਣੇ ਅਧਿਆਪਨ ਅਤੇ ਖੋਜ ਵਿੱਚ ਵਿਹਾਰਕ, ਪ੍ਰੋਜੈਕਟ ਅਧਾਰਤ ਪਹੁੰਚਾਂ ਨੂੰ ਸ਼ਾਮਲ ਕਰਨ ਦੇ ਤਰੀਕੇ ਸਿੱਖੇ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD