Friday, 05 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

 

ਮਨੋਹਰ ਲਾਲ ਖੱਟਰ ਨੇ ਭਾਰਤ ਵਿੱਚ ਉਦਯੋਗਿਕ ਊਰਜਾ ਕੁਸ਼ਲਤਾ ਨੂੰ ਰਫ਼ਤਾਰ ਦੇਣ ਲਈ ਏਡੀਈਈਟੀਆਈਈ ਯੋਜਨਾ ਦੀ ਸ਼ੁਰੂਆਤ ਕੀਤੀ

ਏਡੀਈਈਟੀਆਈਈ ਦੀ ਰਾਸ਼ਟਰੀ ਪੱਧਰ 'ਤੇ ਸ਼ੁਰੂਆਤ: ਊਰਜਾ ਕੁਸ਼ਲ ਟੈਕਨੋਲੋਜੀਆਂ ਨੂੰ ਅਪਣਾਉਣ ਵਿੱਚ ਐੱਮਐੱਸਐੱਮਈਜ਼ ਦਾ ਸਮਰਥਨ ਕਰਨ ਲਈ ₹1000 ਕਰੋੜ ਦੀ ਯੋਜਨਾ

Manohar Lal Khattar, Union Minister of Power and Minister of Housing and Urban Affairs, Ministry of Power and Minister of Housing and Urban Affairs, BJP, Bharatiya Janata Party, Krishan Lal Panwar, Haryana, BJP Haryana, Assistance in Deploying Energy Efficient Technologies in Industries and Establishments, ADEETIE

Web Admin

Web Admin

5 Dariya News

ਪਾਣੀਪਤ , 15 Jul 2025

Last updated on: Jul 16, 2025, 15:38 IST

ਉਦਯੋਗਾਂ ਅਤੇ ਸਥਾਪਨਾਵਾਂ ਵਿੱਚ ਊਰਜਾ ਕੁਸ਼ਲ ਟੈਕਨੋਲੋਜੀਆਂ ਦੀ ਤੈਨਾਤੀ ਵਿੱਚ ਸਹਾਇਤਾ (ਏਡੀਈਈਟੀਆਈਈ) ਯੋਜਨਾ ਦੀ ਅੱਜ ਮਾਣਯੋਗ ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਵਲੋਂ ਆਰੀਆ (ਪੀਜੀ) ਕਾਲਜ, ਪਾਣੀਪਤ, ਹਰਿਆਣਾ ਵਿਖੇ ਆਯੋਜਿਤ ਇੱਕ ਰਾਸ਼ਟਰੀ ਰੋਲ-ਆਊਟ ਈਵੈਂਟ ਵਿੱਚ ਅਧਿਕਾਰਤ ਤੌਰ 'ਤੇ ਸ਼ੁਰੂਆਤ ਕੀਤੀ ਗਈ। 

ਇਸ ਇਤਿਹਾਸਕ ਪਹਿਲਕਦਮੀ ਦੀ ਸ਼ੁਰੂਆਤ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਵਿਆਪਕ ਵਿੱਤੀ ਅਤੇ ਤਕਨੀਕੀ ਸਹਾਇਤਾ ਨਾਲ ਊਰਜਾ-ਕੁਸ਼ਲ ਟੈਕਨੋਲੋਜੀਆਂ ਵਿੱਚ ਅਪਗ੍ਰੇਡ ਕਰਨ ਦੇ ਯੋਗ ਬਣਾ ਕੇ ਭਾਰਤ ਦੀ ਘੱਟ-ਕਾਰਬਨ ਅਰਥਵਿਵਸਥਾ ਵਿੱਚ ਤਬਦੀਲੀ ਵੱਲ ਇੱਕ ਫ਼ੈਸਲਾਕੁੰਨ ਕਦਮ ਹੈ।

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੀ ਇੱਕ ਪਹਿਲਕਦਮੀ ਏਡੀਈਈਟੀਆਈਈ ਯੋਜਨਾ ਦਾ ਬਜਟ ਖਰਚ ₹1000 ਕਰੋੜ ਹੈ, ਜਿਸ ਨੂੰ ਊਰਜਾ ਕੁਸ਼ਲਤਾ ਬਿਊਰੋ (ਬੀਈਈ) ਵਲੋਂ ਲਾਗੂ ਕੀਤਾ ਜਾ ਰਿਹਾ ਹੈ। ਇਹ ਯੋਜਨਾ ਕਰਜ਼ਿਆਂ 'ਤੇ ਸਹਾਇਤਾ (ਸਬਵੈਂਸ਼ਨ), ਨਿਵੇਸ਼ ਗ੍ਰੇਡ ਊਰਜਾ ਆਡਿਟ (ਆਈਜੀਈਏ), ਵਿਸਥਾਰਿਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰਜ਼) ਅਤੇ ਅਮਲ ਤੋਂ ਬਾਅਦ ਨਿਗਰਾਨੀ ਅਤੇ ਤਸਦੀਕ (ਐੱਮ ਅਤੇ ਵੀ) ਰਾਹੀਂ ਅੰਤ-ਤੋਂ-ਅੰਤ ਸਹਾਇਤਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ। 

ਇਸ ਯੋਜਨਾ ਵਿੱਚ ਸੂਖਮ ਅਤੇ ਲਘੂ ਉੱਦਮਾਂ ਲਈ 5% ਅਤੇ ਦਰਮਿਆਨੇ ਉੱਦਮਾਂ ਲਈ ਕਰਜ਼ਿਆਂ 'ਤੇ 3% ਵਿਆਜ ਸਹਾਇਤਾ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ, ਜਿਸ ਨਾਲ ਐੱਮਐੱਸਐੱਮਈਜ਼ ਲਈ ਊਰਜਾ ਕੁਸ਼ਲ (ਈਈ) ਪ੍ਰੋਜੈਕਟਾਂ ਨੂੰ ਅਪਣਾਉਣਾ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣ ਜਾਵੇਗਾ।

ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ, ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਏਡੀਈਈਟੀਆਈਈ ਪੋਰਟਲ (adeetie.beeindia.gov.in) ਲਾਂਚ ਕੀਤਾ ਅਤੇ ਯੋਜਨਾ ਦਾ ਬ੍ਰੋਸ਼ਰ ਜਾਰੀ ਕੀਤਾ। 

ਇਹ ਪੋਰਟਲ ਲਾਭਪਾਤਰੀਆਂ ਲਈ ਵਿੱਤ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਏਗਾ। ਆਪਣੇ ਮੁੱਖ ਭਾਸ਼ਣ ਵਿੱਚ, ਉਨ੍ਹਾਂ ਨੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੁੜੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਬਿਜਲੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖਾਸ ਤੌਰ ‘ਤੇ ਐੱਮਐੱਸਐੱਮਈ ਖੇਤਰ ਵਿੱਚ ਅਖੁੱਟ ਊਰਜਾ, ਊਰਜਾ ਕੁਸ਼ਲਤਾ ਅਤੇ ਵਾਤਾਵਰਣ ਸੰਭਾਲ ਦੀ ਭੂਮਿਕਾ 'ਤੇ ਚਾਨਣਾ ਪਾਇਆ। 

ਮੰਤਰੀ ਨੇ ਜ਼ਿਕਰ ਕੀਤਾ ਕਿ ਏਡੀਈਈਟੀਆਈਈ ਯੋਜਨਾ ਵਿੱਚ ਪ੍ਰਦਰਸ਼ਿਤ ਵੱਖ-ਵੱਖ ਟੈਕਨੋਲੋਜੀਆਂ ਐੱਮਐੱਸਐੱਮਈਜ਼ ਨੂੰ ਊਰਜਾ ਦੀ ਖਪਤ ਨੂੰ 30-50% ਘਟਾਉਣ, ਬਿਜਲੀ-ਤੋਂ-ਉਤਪਾਦ ਅਨੁਪਾਤ ਵਿੱਚ ਸੁਧਾਰ ਕਰਨ ਅਤੇ ਹਰਿਤ ਊਰਜਾ ਕੌਰੀਡੋਰਸ ਦੀ ਸਿਰਜਣਾ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰ ਸਕਦੀਆਂ ਹਨ।

“ਏਡੀਈਈਟੀਆਈਈ ਭਾਰਤੀ ਉਦਯੋਗਾਂ, ਖਾਸ ਕਰਕੇ ਐੱਮਐੱਸਐੱਮਈ ਨੂੰ ਸਥਿਰਤਾ ਰਾਹੀਂ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਨ ਲਈ ਸਸ਼ਕਤ ਬਣਾਉਣ ਲਈ ਇੱਕ ਪਰਿਵਰਤਨਸ਼ੀਲ ਲਹਿਰ ਹੈ। ਪ੍ਰੋਤਸਾਹਨ ਅਤੇ ਸਹਾਇਤਾ ਵਿਧੀਆਂ ਦੇ ਸਹੀ ਮਿਸ਼ਰਣ ਨਾਲ, ਅਸੀਂ ਸਵੱਛ, ਵਧੇਰੇ ਕੁਸ਼ਲ ਟੈਕਨੋਲੋਜੀਆਂ ਵਿੱਚ ਨਿਵੇਸ਼ ਨੂੰ ਹੱਲ੍ਹਾਸ਼ੇਰੀ ਦੇ ਰਹੇ ਹਾਂ।”

ਮਾਣਯੋਗ ਮੰਤਰੀ ਨੇ ਭਾਰਤ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਅਤੇ ਇਸ ਦੀਆਂ ਅੰਤਰਰਾਸ਼ਟਰੀ ਜਲਵਾਯੂ ਵਚਨਬੱਧਤਾਵਾਂ ਨੂੰ ਪ੍ਰਾਪਤ ਕਰਨ ਵਿੱਚ ਉਦਯੋਗਿਕ ਊਰਜਾ ਕੁਸ਼ਲਤਾ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ ਨੇ ਊਰਜਾ ਕੁਸ਼ਲਤਾ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਅਤੇ ਭਾਰਤ ਦੇ ਉਦਯੋਗਿਕ ਈਕੋਸਿਸਟਮ ਵਿੱਚ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਬੀਈਈ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। 

ਉਨ੍ਹਾਂ ਨੇ ਸ਼ੁਰੂਆਤੀ ਪੜਾਅ ਵਿੱਚ 14 ਊਰਜਾ-ਸਬੰਧੀ ਖੇਤਰਾਂ ਅਤੇ 60 ਚਿੰਨ੍ਹਿਤ ਕਲਸਟਰਾਂ ਵਿੱਚ ਵਿਆਪਕ ਤੌਰ 'ਤੇ ਯੋਜਨਾ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਲਵਾਯੂ ਕਾਰਵਾਈ ਦੇ ਮੁੱਖ ਚਾਲਕਾਂ ਵਜੋਂ ਐੱਮਐੱਸਐੱਮਈਜ਼ ਨੂੰ ਸਸ਼ਕਤ ਬਣਾਉਣ ਲਈ ਇੱਕ ਸਹਾਇਕ ਨੀਤੀ ਅਤੇ ਵਿੱਤ ਢਾਂਚੇ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਹਰਿਆਣਾ ਸਰਕਾਰ ਦੇ ਵਧੀਕ ਮੁੱਖ ਸਕੱਤਰ (ਊਰਜਾ) ਸ਼੍ਰੀ ਏ.ਕੇ. ਸਿੰਘ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਜੈਵਿਕ ਈਂਧਣ, ਖਾਸ ਕਰਕੇ ਕੋਲਾ-ਅਧਾਰਿਤ ਬਿਜਲੀ ਉਤਪਾਦਨ 'ਤੇ ਨਿਰਭਰਤਾ ਘਟਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐੱਮਐੱਸਐੱਮਈਜ਼ ਨੂੰ ਆਪਣੀਆਂ ਊਰਜਾ ਕੁਸ਼ਲਤਾ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸਵੱਛ, ਵਧੇਰੇ ਟਿਕਾਊ ਊਰਜਾ ਸਮਾਧਾਨਾਂ ਵੱਲ ਤਬਾਦਲੇ ਲਈ ਏਡੀਈਈਟੀਆਈਈ ਯੋਜਨਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

ਬੀਈਈ ਦੇ ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ ਸ਼੍ਰੀ ਆਕਾਸ਼ ਤ੍ਰਿਪਾਠੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਯੋਜਨਾ ਐੱਮਐੱਸਐੱਮਈਜ਼ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜਿਸ ਦਾ ਸਮਰਥਨ ₹1000 ਕਰੋੜ ਦੇ ਬਜਟ ਖਰਚ ਨਾਲ ਕੀਤਾ ਜਾਵੇਗਾ, ਜਿਸ ਵਿੱਚ ਵਿਆਜ ਸਹਾਇਤਾ ਲਈ ₹875 ਕਰੋੜ, ਊਰਜਾ ਆਡਿਟ ਲਈ ₹50 ਕਰੋੜ ਅਤੇ ਅਮਲ ਸਹਾਇਤਾ ਲਈ ₹75 ਕਰੋੜ ਸ਼ਾਮਲ ਹਨ। 

ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤੋਂ ₹9000 ਕਰੋੜ ਦਾ ਨਿਵੇਸ਼ ਜੁਟਾਉਣ ਦੀ ਉਮੀਦ ਹੈ, ਜਿਸ ਵਿੱਚ ਐੱਮਐੱਸਐੱਮਈ ਤੋਂ ₹6750 ਕਰੋੜ ਦਾ ਸੰਭਾਵੀ ਉਧਾਰ ਸ਼ਾਮਲ ਹਨ। ਮੁਕਾਬਲੇਬਾਜ਼ੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਰਤ ਨਿਰਯਾਤ-ਮੁਖੀ ਉਦਯੋਗਾਂ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਇਸ ਲਈ ਊਰਜਾ ਕੁਸ਼ਲਤਾ ਉਸ ਵਿਕਾਸ ਲਈ ਕੇਂਦਰੀ ਹੋਣੀ ਚਾਹੀਦੀ ਹੈ – ਤਾਂ ਜੋ ਉਤਪਾਦਕਤਾ ਵਧਾਈ ਜਾਵੇ ਅਤੇ ਨਿਕਾਸ ਨੂੰ ਘਟਾਇਆ ਜਾ ਸਕੇ।

ਇਸ ਸਮਾਗਮ ਵਿੱਚ ਹਰਿਆਣਾ ਸਰਕਾਰ ਦੇ ਪੰਚਾਇਤਾਂ ਅਤੇ ਵਿਕਾਸ, ਅਤੇ ਮਾਈਨਜ਼ ਅਤੇ ਭੂ-ਵਿਗਿਆਨ ਬਾਰੇ ਕੈਬਨਿਟ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਹਰਿਆਣਾ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਪ੍ਰਿਯੰਕਾ ਸੋਨੀ ਨੇ ਵੀ ਸ਼ਿਰਕਤ ਕੀਤੀ। 

ਇਸ ਸਮਾਗਮ ਵਿੱਚ ਐੱਮਐੱਸਐੱਮਈ ਯੂਨਿਟਾਂ ਨੂੰ ਉਨ੍ਹਾਂ ਦੀ ਸ਼ੁਰੂਆਤੀ ਭਾਗੀਦਾਰੀ ਅਤੇ ਡੀਪੀਆਰ ਪ੍ਰਵਾਨਗੀ ਲਈ ਪ੍ਰਸ਼ੰਸਾ ਪੱਤਰ ਵੰਡੇ ਗਏ ਅਤੇ ਪ੍ਰਮੁੱਖ ਉਦਯੋਗਿਕ ਸੰਗਠਨਾਂ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਇਸ ਤੋਂ ਇਲਾਵਾ, ਦੋ ਐੱਮਐੱਸਐੱਮਈ ਪ੍ਰਤੀਨਿਧੀਆਂ ਨੇ ਊਰਜਾ ਆਡਿਟ ਅਤੇ ਟੈਕਨੋਲੋਜੀ ਅਪਣਾਉਣ ਦੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਪਾਇਲਟ ਪੜਾਅ ਦੇ ਤਹਿਤ ਸ਼ੁਰੂਆਤੀ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ। 

ਇਹ ਲਾਂਚ ਸਮਾਗਮ ਬੀਈਈ ਵਲੋਂ ਧੰਨਵਾਦ ਪ੍ਰਸਤਾਵ ਨਾਲ ਸਮਾਪਤ ਹੋਇਆ। ਏਡੀਈਈਟੀਆਈਈ ਦੀ ਸ਼ੁਰੂਆਤ ਭਾਰਤ ਦੇ ਊਰਜਾ ਕੁਸ਼ਲਤਾ ਮਿਸ਼ਨ ਦੇ ਤਹਿਤ ਇੱਕ ਮੀਲ ਪੱਥਰ ਪਹਿਲਕਦਮੀ ਹੈ, ਜੋ ਐੱਮਐੱਸਐੱਮਈ ਨੂੰ ਸਵੱਛ ਟੈਕਨੋਲੋਜੀਆਂ ਅਪਣਾਉਣ, ਉਤਪਾਦਕਤਾ ਵਧਾਉਣ ਅਤੇ ਇੱਕ ਹਰਿਤ ਉਦਯੋਗਿਕ ਈਕੋਸਿਸਟਮ ਵਿੱਚ ਯੋਗਦਾਨ ਦੇਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ।

ਬੀਈਈ ਬਾਰੇ

ਭਾਰਤ ਸਰਕਾਰ ਨੇ 1 ਮਾਰਚ, 2002 ਨੂੰ ਊਰਜਾ ਸੰਭਾਲ ਐਕਟ, 2001 ਦੇ ਉਪਬੰਧਾਂ ਦੇ ਤਹਿਤ ਊਰਜਾ ਕੁਸ਼ਲਤਾ ਬਿਊਰੋ (ਬੀਈਈ) ਦੀ ਸਥਾਪਨਾ ਕੀਤੀ। ਊਰਜਾ ਕੁਸ਼ਲਤਾ ਬਿਊਰੋ ਦਾ ਮਿਸ਼ਨ ਭਾਰਤੀ ਅਰਥਵਿਵਸਥਾ ਦੀ ਊਰਜਾ ਤੀਬਰਤਾ ਨੂੰ ਘਟਾਉਣ ਦੇ ਮੁੱਖ ਮੰਤਵ ਨਾਲ, ਊਰਜਾ ਸੰਭਾਲ ਐਕਟ, 2001 ਦੇ ਸਮੁੱਚੇ ਢਾਂਚੇ ਦੇ ਅੰਦਰ, ਸਵੈ-ਨਿਯਮ ਅਤੇ ਮਾਰਕਿਟ ਸਿਧਾਂਤਾਂ 'ਤੇ ਜ਼ੋਰ ਦੇ ਕੇ ਨੀਤੀਆਂ ਅਤੇ ਰਣਨੀਤੀਆਂ ਵਿਕਸਿਤ ਕਰਨ ਵਿੱਚ ਮਦਦ ਕਰਨਾ ਹੈ। 

ਬੀਈਈ ਮਨੋਨੀਤ ਖਪਤਕਾਰਾਂ, ਮਨੋਨੀਤ ਏਜੰਸੀਆਂ ਅਤੇ ਹੋਰ ਸੰਗਠਨਾਂ ਨਾਲ ਤਾਲਮੇਲ ਕਰਦਾ ਹੈ ਅਤੇ ਊਰਜਾ ਸੰਭਾਲ ਐਕਟ ਦੇ ਤਹਿਤ ਨਿਰਧਾਰਿਤ ਕੰਮਾਂ ਨੂੰ ਕਰਨ ਵਿੱਚ ਮੌਜੂਦਾ ਸਰੋਤਾਂ ਅਤੇ ਬੁਨਿਆਦੀ ਢਾਂਚੇ ਨੂੰ ਪਛਾਣਦਾ, ਚਿੰਨ੍ਹਿਤ ਕਰਦਾ ਅਤੇ ਉਨ੍ਹਾਂ ਦੀ ਵਰਤੋਂ ਕਰਦਾ ਹੈ। ਊਰਜਾ ਸੰਭਾਲ ਐਕਟ ਰੈਗੂਲੇਟਰੀ ਅਤੇ ਪ੍ਰਚਾਰ ਕਾਰਜਾਂ ਦੀ ਵਿਵਸਥਾ ਕਰਦਾ ਹੈ।

ਅਨੁਬੰਧ: ਏਡੀਈਈਟੀਆਈਈ ਯੋਜਨਾ ਬਾਰੇ

ਵਿਆਜ ਛੋਟ ਸਹਾਇਤਾ:

ਐੱਮਐੱਸਐੱਮਈਜ਼ ਊਰਜਾ-ਕੁਸ਼ਲ ਟੈਕਨੋਲੋਜੀਆਂ ਨੂੰ ਅਪਣਾਉਣ ਲਈ ਕਰਜ਼ਿਆਂ 'ਤੇ ਸੂਖਮ ਅਤੇ ਲਘੂ ਉੱਦਮਾਂ ਲਈ 5% ਅਤੇ ਦਰਮਿਆਨੇ ਉੱਦਮਾਂ ਲਈ 3% ਵਿਆਜ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਅੰਤ-ਤੋਂ-ਅੰਤ ਤਕਨੀਕੀ ਸਹਾਇਤਾ:

ਏਡੀਈਈਟੀਆਈਈ ਮੁਕੰਮਲ ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਨਿਵੇਸ਼-ਗ੍ਰੇਡ ਊਰਜਾ ਆਡਿਟ, ਡੀਪੀਆਰ ਤਿਆਰੀ, ਟੈਕਨੋਲੋਜੀ ਪਛਾਣ ਅਤੇ ਅਮਲ ਦੀ ਨਿਗਰਾਨੀ ਅਤੇ ਤਸਦੀਕ ਸ਼ਾਮਲ ਹੈ।

ਟੀਚਾਗਤ ਖੇਤਰ:

ਇਹ ਯੋਜਨਾ 14 ਊਰਜਾ-ਸਬੰਧੀ ਖੇਤਰਾਂ ਨੂੰ ਕਵਰ ਕਰਦੀ ਹੈ: ਪਿੱਤਲ, ਇੱਟਾਂ, ਸੇਰਾਮਿਕ, ਰਸਾਇਣ, ਮੱਛੀ ਪਾਲਣ, ਫੂਡ ਪ੍ਰੋਸੈਸਿੰਗ, ਫੋਰਜ਼ਿੰਗ, ਫਾਊਂਡਰੀ, ਕੱਚ, ਚਮੜਾ, ਕਾਗਜ਼, ਫਾਰਮਾ, ਸਟੀਲ ਰੀ-ਰੋਲਿੰਗ ਅਤੇ ਕੱਪੜਾ।

ਅਮਲ ਦਾ ਢੰਗ:

ਏਡੀਈਈਟੀਆਈਈ ਪੜਾਅਵਾਰ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਦਾ ਪਹਿਲਾ ਪੜਾਅ 60 ਉਦਯੋਗਿਕ ਕਲਸਟਰਾਂ ਨਾਲ ਸ਼ੁਰੂ ਹੋਵੇਗਾ, ਉਸ ਤੋਂ ਬਾਅਦ ਦੂਜੇ ਪੜਾਅ ਵਿੱਚ 100 ਵਾਧੂ ਕਲੱਸਟਰ ਸ਼ਾਮਲ ਹੋਣਗੇ।

ਅਮਲ ਦੀ ਮਿਆਦ:

ਇਹ ਯੋਜਨਾ ਵਿੱਤੀ ਸਾਲ 2025-26 ਤੋਂ ਵਿੱਤੀ ਸਾਲ 2027-28 ਤੱਕ ਤਿੰਨ ਵਰ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਸ਼ੁਰੂਆਤੀ ਨਤੀਜਿਆਂ ਦੇ ਅਧਾਰ 'ਤੇ ਪ੍ਰਗਤੀਸ਼ੀਲ ਤੈਨਾਤੀ, ਕੋਰਸ ਸੁਧਾਰ ਅਤੇ ਸਕੇਲਿੰਗ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

ਬਜਟ ਅਤੇ ਪ੍ਰਭਾਵ:

ਕੁੱਲ ਖਰਚ ₹1000 ਕਰੋੜ, ਜਿਸ ਵਿੱਚ ਸ਼ਾਮਲ ਹਨ:

ਵਿਆਜ ਸਹਾਇਤਾ ਲਈ ₹875 ਕਰੋੜ

ਨਿਵੇਸ਼ ਗ੍ਰੇਡ ਊਰਜਾ ਆਡਿਟ ਸਹਾਇਤਾ ਲਈ ₹50 ਕਰੋੜ

ਬੀਈਈ ਰਾਹੀਂ ਹੈਂਡਹੋਲਡਿੰਗ ਸਹਾਇਤਾ ਲਈ ₹75 ਕਰੋੜ

₹9000 ਕਰੋੜ ਦੇ ਨਿਵੇਸ਼ ਮਿਲਣ ਦੀ ਉਮੀਦ ਹੈ, ਜਿਸ ਵਿੱਚ ₹6750 ਕਰੋੜ ਐੱਮਐੱਸਐੱਮਈ ਕਰਜ਼ੇ ਸ਼ਾਮਲ ਹਨ।

 

Tags: Manohar Lal Khattar , Union Minister of Power and Minister of Housing and Urban Affairs , Ministry of Power and Minister of Housing and Urban Affairs , BJP , Bharatiya Janata Party , Krishan Lal Panwar , Haryana , BJP Haryana , Assistance in Deploying Energy Efficient Technologies in Industries and Establishments , ADEETIE

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD