Friday, 05 June 2026

 

 

ਖ਼ਾਸ ਖਬਰਾਂ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ

 

ਮੁੱਖ ਮੰਤਰੀ ਨੇ ਹਾਫ ਮੈਰਾਥਨ ਵਿੱਚ ਦੌੜ ਲਗਾ ਕੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਪੇ੍ਰਰਿਤ

ਨੌਜੁਆਨ ਹਨ ਦੇਸ਼ ਦਾ ਭਵਿੱਖ, ਨੌਜੁਆਨ ਸਿਹਤਮੰਦ ਹੋਵੇਗਾ ਤਾਂ ਸਮਾਜ, ਸੂਬਾ ਅਤੇ ਦੇਸ਼ ਕਰੇਗਾ ਤਰੱਕੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Kaithal, Drug Free Haryana, Say No To Drug, Anti Drug Mission, Drive Against Drugs, Nasha Mukt Haryana Abhiyan, War Against Drugs

5 Dariya News

5 Dariya News

5 Dariya News

ਕੈਥਲ , 13 Jul 2025

Last updated on: Jul 14, 2025, 18:47 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਰੀਬ ਸਾਢੇ 10 ਸਾਲਾਂ ਤੋਂ ਨਸ਼ੇ ਦੀ ਸਮਸਿਆ ਦੇ ਖਿਲਾਫ ਸਾਡੇ ਨੌਜੁਆਨ ਪੂਰੇ ਹਰਿਆਣਾ ਸੂਬੇ ਵਿੱਚ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਨ। ਪਿਛਲੇ ਦਿਨਾਂ ਪੂਰੇ ਹਰਿਆਣਾ ਵਿੱਚ ਨਸ਼ੇ ਖਿਲਾਫ ਸਾਈਕਲੋਥਾਨ ਯਾਤਰਾ ਕੱਢੀ ਗਈ, ਜਿਸ ਵਿੱਚ ਕਰੀਬ ਸਾਢੇ 7 ਲੱਖ ਤੋਂ ਵੱਧ ਨੌਜੁਆਨਾਂ ਨੇ ਹਿੱਸਾ ਲਿਆ। ਨਾਲ ਹੀ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਸਵੇਰੇ ਕੈਥਲ ਵਿੱਚ ਅੰਬਾਲਾ ਰੋਡ 'ਤੇ ਆਯੋਜਿਤ ਹਾਫ ਮੈਰਾਥਨ ਨੁੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਹਜਾਰਾਂ ਦੀ ਗਿਣਤੀ ਵਿੱਚ ਆਯੋਜਨ ਵਿੱਚ ਹਿੱਸਾ ਲੈ ਰਹੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰ ਰਹੇ ਸਨ। ਹਾਫ ਮੈਰਾਥਨ ਦੇ ਬ੍ਰਾਂਡ ਅੰਬੇਸਡਰ ਪੈਰਾਓੰਪਿਕ ਮੈਡਲ ਜੇਤੂ ਹਰਵਿੰਦਰ ਸਿੰਘ ਤੇ ਪਰਵਤਰੋਹੀ ਰੀਨਾ ਭੱਟੀ ਨੇ ਵੀ ਹਾਫ ਮੈਰਾਥਨ ਵਿੱਚ ਹਿੱਸਾ ਲਿਆ।

ਮੁੱਖ ਮੰਤਰੀ ਨੇ ਖੁਦ ਵੀ ਦੌੜ ਲਗਾ ਕੇ ਨੌਜੁਆਨਾਂ ਨੂੰ ਸਿਹਤਮੰਦ ਰਹਿਣ ਤੇ ਨਸ਼ੇ ਦੇ ਖਿਲਾਫ ਇੱਕਜੁੱਟ ਹੋਣ ਲਈ ਪ੍ਰੇਰਿਤ ਕੀਤਾ, ਤਾਂ ਜੋ ਸੂਬੇ ਨੂੰ ਪੂਰੀ ਤਰ੍ਹਾ ਨਾਲ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਬੁਰਾਈ ਹੈ, ਜੋ ਵਿਅਕਤੀ ਨੂੰ ਹੀ ਨਹੀਂ, ਪੂਰੇ ਪਰਿਵਾਰ ਅਤੇ ਸਮਾਜ ਨੂੰ ਖੋਖਲਾ ਕਰ ਦਿੰਦੀ ਹੈ। ਇਹ ਨਾ ਸਿਰਫ ਸ਼ਰੀਰਿਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋ ਸਮਾਜਿਕ ਤਾਨੇ-ਬ;ਨੇ ਨੂੰ ਵੀ ਕਮਜੋਰ ਕਰਦਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸਾਡੇ ਨੌਜੁਆਨ ਦੇਸ਼ ਦਾ ਭਵਿੱਖ ਹਨ। 

ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਅੱਜ ਉਹ ਸੰਕਲਪ ਲੈਣ ਕਿ ਉਹ ਨਾ ਤਾਂ ਖੁਦ ਨਸ਼ਾ ਕਰਣਗੇ ਅਤੇ ਦੂਜਿਆਂ ਨੂੰ ਵੀ ਨਸ਼ਾ ਨਾ ਕਰਨ ਲਈ ਜਾਗਰੁਕ ਕਰਣਗੇ। ਉਨ੍ਹਾਂ ਨੇ ਕਿਹਾ ਕਿ ਨਸ਼ਾ ਖਤਮ ਹੋਵੇਗਾ ਤਾਂ ਸਾਡਾ ਨੌਜੁਆਨ ਸਿਹਤਮੰਦ ਹੋਵੇਗਾ ਅਤੇ ਸਮਾਜ, ਸੂਬੇ ਅਤੇ ਦੇਸ਼ ਪ੍ਰਗਤੀ ਦੇ ਪੱਥ 'ਤੇ ਅੱਗੇ ਵਧੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਾਲ 2047 ਤੱਕ ਵਿਕਸਿਤ ਭਾਰਤ ਬਨਾਵੁਣ ਦਾ ਵਿਜਨ ਹੈ, ਜਿਸ ਨੂੰ ਪੂਰਾ ਕਰਨ ਵਿੱਚ ਨੌਜੁਆਨਾਂ ਦਾ ਅਹਿਮ ਯੋਗਦਾਨ ਰਹੇਗਾ।

ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤ ਹਰਿਆਣਾ ਸਿਰਫ ਇੱਕ ਨਾਰਾ ਨਹੀਂ ਹੈ, ਸਗੋ ਇਹ ਸਾਡਾ ਸਾਰਿਆਂ ਦਾ ਸੰਕਲਪ ਹੈ। ਇਸ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਜਾਰਾਂ ਦੀ ਗਿਣਤੀ ਵਿੱਚ ਸਕੂਲ, ਕਾਲਜ ਦੇ ਵਿਦਿਆਰਥੀ, ਖਿਡਾਰੀ, ਪੁਲਿਸ ਦੇ ਜਵਾਨ, ਸਵੈਸੇਵਕਾਂ ਨੂੰ ਦੇਖ ਕੇ ਉਨ੍ਹਾਂ ਨੂੰ ਭਰੋਸਾ ਹੈ ਕਿ ਹਰਿਆਣਾ ਨੂੰ ਨਸ਼ਾ ਮੁਕਤ ਕਰਨ ਦਾ ਸਾਡਾ ਸਪਨਾ ਜਰੂਰ ਸਾਕਾਰ ਹੋਵੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਨੌਜੁਆਨਾਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਰੱਖਣ ਲਈ ਸੂਬੇ ਵਿੱਚ ਖੇਡ ਸਹੂਲਤਾਂ ਦਾ ਵਿਸਤਾਰ ਕੀਤਾ ਹੈ। ਇਸ ਦੇ ਨਾਲ-ਨਾਲ ਹਰਿਆਣਾ ਉਦੈ ਪ੍ਰੋਗਰਾਮ ਦੇ ਤਹਿਤ ਮੈਰਾਥਨ ਵਰਗੇ ਆਯੋਜਨ ਕਰ ਕੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਣਿ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਬੱਚਿਆਂ ਅਤੇ ਨੌਜੁਆਨਾਂ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਲਈ ਇੱਕ ਪ੍ਰੋਗਰਾਮ ਧਾਕੜ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਆਊਟਰੀਜ ਪ੍ਰੋਗਰਾਮ ਤਹਿਤ ਪੁਲਿਸ ਤੇ ਜਨਤਾ ਦੇ ਵਿੱਓ ਸਹਿਯੋਗ ਤੇ ਤਾਲਮੇਲ ਸਥਾਪਿਤ ਕਰਨ ਲਈ ਅਜਿਹੇ ਹੋਰ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੁਕ ਕਰਨ ਦੇ ਨਾਲ-ਨਾਲ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮਾਂਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ ਦੇਣ। ਜੇਕਰ ਕੋਈ ਨੌਜੁਆਨ ਗਲਤ ਸੰਗਤ ਵਿੱਚ ਪੈ ਜਾਵੇ ਤਾਂ ਉਸ ਨੂੰ ਉਸ ਤੋਂ ਕੱਢਣ ਦਾ ਸਤਨ ਕਰਨ।

ਨੌਜੁਆਨਾਂ ਨਾਲ ਦੌੜੇ ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀ ਨੌਜੁਆਨਾਂ ਦੇ ਨਾਲ ਦੌੜ ਲਗਾਈ ਅਤੇ ਪ੍ਰਤੀਭਾਗੀਆਂ ਦਾ ਹੌਸਲਾ ਵਧਾਇਆ। ਇਸ ਦੇ ਬਾਅਦ ਮੁੱਖ ਮੰਤਰੀ ਨੇ ਰਸਤੇ ਵਿੱਚ ਲਗਾਏ ਗਏ ਸਟਾਲਾਂ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਆਯੋਜਨ ਥਾਂ 'ਤੇ ਪਹੁੰਚ ਕੇ ਜੇਤੂ ਪ੍ਰਤੀਭਾਗੀਆਂ ਨੂੰ ਇਲਾਮ ਵੰਡੇ। ਇਸ ਮੌਕੇ 'ਤੇ ਵਿਧਾਇਕ ਸ੍ਰੀ ਸਤਪਾਲ ਜਾਂਬਾ, ਸਾਬਕਾ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ, ਸਾਬਕਾ ਵਿਧਾਇਕ ਸ੍ਰੀ ਲੀਲਾ ਰਾਮ, ਕੁਲਵੰਤ ਬਾਜੀਗਰ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾੀ (ਕਮਿਊਟਿੀ, ਪੁਲਿਸਿੰਗ ਅਤੇ ਆਊਟਰੀਚ) ਸ੍ਰੀ ਪੰਕਜ ਨੈਨ, ਜਿਲ੍ਹਾ ਪ੍ਰਸਾਸ਼ਨ ਤੋਂ ਡੀਸੀ ਪ੍ਰਗਤੀ, ਐਸਪੀ ਸ੍ਰੀਮਤੀ ਆਸਥਾ ਮੋਦੀ ਮੌਜੂਦ ਰਹੇ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Kaithal , Drug Free Haryana , Say No To Drug , Anti Drug Mission , Drive Against Drugs , Nasha Mukt Haryana Abhiyan , War Against Drugs

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD