Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸੀ.ਜੀ.ਸੀ ਝੰਜੇੜੀ ਦੇ ਚੰਡੀਗੜ੍ਹ ਲਾਅ ਕਾਲਜ ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਇੱਕ ਹਫ਼ਤੇ ਦੇ ਕੌਮੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਮਾਹਿਰਾਂ ਨੇ ਨਵੇਂ ਅਤੇ ਪੁਰਾਣੇ ਕਾਨੂੰਨਾਂ ਵਿਚ ਆਏ ਬਦਲਾਵਾਂ ਤੇ ਕੀਤੀ ਚਰਚਾ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus, Chandigarh Law College

Web Admin

Web Admin

5 Dariya News

ਮੋਹਾਲੀ , 12 Jul 2025

Last updated on: Jul 12, 2025, 16:33 IST

ਸੀ.ਜੀ.ਸੀ, ਮੋਹਾਲੀ ਝੰਜੇੜੀ ਦੇ ਚੰਡੀਗੜ੍ਹ ਲਾਅ ਕਾਲਜ ਵੱਲੋਂ ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ , ਸ਼ਿਮਲਾ ਦੇ ਸਹਿਯੋਗ ਨਾਲ ਨਵੀਂ ਅਪਰਾਧਿਕ ਵਿਧਾਨ ਵਿੱਚ ਪੈਰਾਡਾਈਮ ਸ਼ਿਫ਼ਟ ਅਤੇ ਵਿਕਸਤ ਹੋ ਰਹੇ ਰੂਪਾਂ ਨੂੰ ਸਮਝਣਾ ਵਿਸ਼ੇ 'ਤੇ ਆਪਣਾ ਪਹਿਲਾ ਇੱਕ ਹਫ਼ਤੇ ਦਾ  ਕੌਮੀ ਥੀਮੈਟਿਕ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। 

ਇਸ ਵਿੱਚ ਪੂਰੇ ਭਾਰਤ ਦੇ ਕਾਨੂੰਨ ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ ਅਤੇ ਕਾਨੂੰਨੀ ਪੇਸ਼ਾਵਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਕਾਨੂੰਨੀ ਜਾਣਕਾਰੀ ਨਾਲ ਭਰਪੂਰ ਇਸ ਪ੍ਰੋਗਰਾਮ ਦਾ ਉਦਘਾਟਨ ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ ਦੀ ਮਾਣਯੋਗ ਵਾਈਸ-ਚਾਂਸਲਰ ਪ੍ਰੋ. (ਡਾ.) ਪ੍ਰੀਤੀ ਸਕਸੈਨਾ ਵੱਲੋਂ ਕੀਤਾ ਗਿਆ। 

ਜਦ ਕਿ ਸੋਬਨ ਸਿੰਘ ਜੀਨਾ ਯੂਨੀਵਰਸਿਟੀ, ਅਲਮੋੜਾ ਤੋ ਪ੍ਰੋ. (ਡਾ.) ਐੱਸ.ਡੀ. ਸ਼ਰਮਾ ਨੇ ਮੁੱਖ ਭਾਸ਼ਣ ਦਿੱਤਾ। ਇਸ ਦੇ ਇਲਾਵਾ ਹਫ਼ਤਾ ਭਰ ਚੱਲੇ  ਸੈਸ਼ਨ ਨੂੰ ਉੱਘੇ ਕਾਨੂੰਨੀ ਵਿਦਵਾਨਾਂ ਅਤੇ ਪਤਵੰਤਿਆਂ ਨੇ ਹੋਰ ਜਾਣਕਾਰੀ ਭਰਪੂਰ ਬਣਾਇਆ। ਹਫ਼ਤਾ ਭਰ ਚਲੇ ਪ੍ਰੋਗਰਾਮਾਂ ਵਿਚ ਪ੍ਰੋ. (ਡਾ.) ਸ਼ਰਨਜੀਤ ਕੌਰ,ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ, ਪ੍ਰੋ. (ਡਾ.) ਪੂਜਾ ਜੈਸਵਾਲ, ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ, ਸੋਨੀਪਤ, ਪ੍ਰੋ. ਅਸਦ ਮਲਿਕ, ਜਾਮੀਆ ਮਾਲੀਆ  ਇਸਲਾਮੀਆ ਯੂਨੀਵਰਸਿਟੀ, ਦਿੱਲੀ,  ਡਾ. ਜ਼ੁਬੈਰ ਅਹਿਮਦ ਖ਼ਾਨ, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ,  ਪ੍ਰੋ. (ਡਾ.) ਵਾਗੇਸ਼ਵਰੀ, ਦਿੱਲੀ ਯੂਨੀਵਰਸਿਟੀ),  ਪ੍ਰੋ. (ਡਾ.) ਅਫ਼ਜ਼ਲ ਵਾਨੀ, ਆਈ.ਆਈ.ਐੱਲ.ਐੱਮ. ਯੂਨੀਵਰਸਿਟੀ, ਗ੍ਰੇਟਰ ਨੋਇਡਾ, ਐਡਵੋਕੇਟ ਪ੍ਰਥਮ ਸੇਠੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਡਾ. ਭਾਨੂ ਪ੍ਰਤਾਪ ਸਿੰਘ, ਲਖਨਊ ਯੂਨੀਵਰਸਿਟੀ) ਅਤੇ ਪ੍ਰੋ. (ਡਾ.) ਜੀ.ਕੇ. ਗੋਸਵਾਮੀ,ਸੇਵਾਮੁਕਤ ਆਈ.ਪੀ.ਐੱਸ, ਉੱਤਰ ਪ੍ਰਦੇਸ਼ ਸਟੇਟ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸ, ਲਖਨਊ  ਸਮੇਤ ਹੋਰ ਕਈ ਯੂਨੀਵਰਸਿਟੀਆਂ ਦੇ ਮਾਹਿਰ ਸ਼ਾਮਲ ਸਨ।

ਸੀ.ਜੀ.ਸੀ. ਝੰਜੇੜੀ ਅਧੀਨ ਚੰਡੀਗੜ੍ਹ ਲਾਅ ਕਾਲਜ ਦੇ ਡਾਇਰੈਕਟਰ ਪ੍ਰੋ. (ਡਾ.) ਜੇ.ਪੀ. ਯਾਦਵ ਨੇ ਇਸ ਵਿਆਪਕ ਪ੍ਰੋਗਰਾਮ ਦੌਰਾਨ ਅਹਿਮ ਅਕਾਦਮਿਕ ਅਤੇ ਪ੍ਰਬੰਧਕੀ ਭੂਮਿਕਾ ਨਿਭਾਈ। ਇਸ ਇੱਕ ਹਫ਼ਤੇ ਦੇ ਸੈਸ਼ਨਾਂ ਦੌਰਾਨ, ਮਾਹਿਰਾਂ ਨੇ ਨਵੇਂ ਲਾਗੂ ਕੀਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐੱਸ.), ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐੱਸ.ਐੱਸ.), ਅਤੇ ਭਾਰਤੀ ਸਾਕਸ਼ਯ  ਅਧਿਨਿਯਮ (ਬੀ.ਐੱਸ.ਏ.) ਨਾਲ ਸਬੰਧਿਤ ਨਾਜ਼ੁਕ ਵਿਸ਼ਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ। 

ਇਸ ਦੇ ਨਾਲ ਹੀ ਪ੍ਰੋਗਰਾਮ ਦੇ ਸੈਸ਼ਨਾਂ ਵਿੱਚ ਨਿਆਂ ਦੇ ਦਾਰਸ਼ਨਿਕ ਆਧਾਰ, ਪੁਲਿਸ ਸੁਧਾਰ, ਡਿਜੀਟਲ ਸਬੂਤ, ਪੀੜਤ-ਕੇਂਦਰਿਤ ਨਿਆਂ ਸ਼ਾਸਤਰ, ਪਾਠਕ੍ਰਮ ਸੁਧਾਰ, ਅਤੇ ਆਧੁਨਿਕ ਕਾਨੂੰਨ ਲਾਗੂ ਕਰਨ ਵਿੱਚ ਫੋਰੈਂਸਿਕ ਵਿਗਿਆਨ ਦੀ ਭੂਮਿਕਾ ਵਰਗੇ ਮਹੱਤਵਪੂਰਨ ਵਿਸ਼ੇ ਸ਼ਾਮਲ ਸਨ। 

ਹਰ ਇੱਕ ਇੰਟਰਐਕਟਿਵ ਸੈਸ਼ਨ ਨੂੰ ਸਿਧਾਂਤਕ ਗਿਆਨ ਨੂੰ ਅਸਲ-ਸੰਸਾਰ ਦੀ ਕਾਨੂੰਨੀ ਪ੍ਰਥਾ ਨਾਲ ਜੋੜਨ ਲਈ ਬੜੇ ਧਿਆਨ ਨਾਲ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨਾਲ ਸਿੱਖਿਅਕਾਂ ਨੂੰ ਭਾਰਤ ਦੇ ਵਿਕਾਸਸ਼ੀਲ ਅਪਰਾਧਿਕ ਨਿਆਂ ਪ੍ਰਣਾਲੀ ਦੇ ਨਾਲ ਤਾਲਮੇਲ ਬਣਾਉਣ ਲਈ ਜ਼ਰੂਰੀ ਸੂਝ ਅਤੇ ਸਾਧਨ ਪ੍ਰਦਾਨ ਕੀਤੇ ਗਏ।

ਅਖੀਰਲੇ ਦਿਨ ਸਮਾਪਤੀ ਸੈਸ਼ਨ ਵਿੱਚ ਧਰਮ-ਸ਼ਾਸਤਰ ਨੈਸ਼ਨਲ ਲਾਅ ਯੂਨੀਵਰਸਿਟੀ, ਜੱਬਲਪੁਰ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਮਨੋਜ ਕੁਮਾਰ ਸਿਨਹਾ ਨੇ ਵਰਚੂਅਲ ਸ਼ਿਰਕਤ ਕੀਤੀ। ਜਿਸ ਵਿਚ ਉਨ੍ਹਾਂ ਅਕਾਦਮਿਕ ਲੀਡਰਸ਼ਿਪ ਅਤੇ ਭਾਰਤ ਵਿੱਚ ਕਾਨੂੰਨੀ ਸਿੱਖਿਆ ਅਤੇ ਨਿਆਂ ਦੀ ਡਿਲਿਵਰੀ ਨੂੰ ਮਜ਼ਬੂਤ ਕਰਨ ਵਿੱਚ ਇਸ ਦੀ ਭੂਮਿਕਾ ਬਾਰੇ ਵਿਚਾਰ ਪੂਰਨ ਪ੍ਰਤੀਬਿੰਬ ਸਾਂਝੇ ਕੀਤੇ।

ਪ੍ਰੋਗਰਾਮ ਦੀ ਸਫਲਤਾ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੀਜੀਸੀ ਝੰਜੇੜੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅਸੀਂ ਅਜਿਹੇ ਮੰਚ ਤਿਆਰ ਕਰੀਏ ਜੋ ਸਿਰਫ਼ ਅਧਿਆਪਕਾਂ ਦੇ ਗਿਆਨ ਨੂੰ ਹੀ ਨਹੀਂ ਵਧਾਉਂਦੇ, ਸਗੋਂ ਭਾਰਤ ਵਿੱਚ ਇੱਕ ਆਧੁਨਿਕ ਅਤੇ ਮਜ਼ਬੂਤ ਕਾਨੂੰਨੀ ਸਿੱਖਿਆ ਪ੍ਰਣਾਲੀ ਬਣਾਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ। 

ਇਹ ਪਹਿਲਾਂ ਸਾਡੀ ਰਾਸ਼ਟਰ-ਨਿਰਮਾਣ ਲਈ ਵਚਨਬੱਧਤਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਅਧਿਆਪਕਾਂ ਨੂੰ ਨਿਆਂ ਪ੍ਰਣਾਲੀ ਵਿੱਚ ਸਾਰਥਕ ਸੁਧਾਰ ਲਿਆਉਣ ਲਈ ਤਿਆਰ ਕਰਦੀਆਂ ਹਨ। ਉਨ੍ਹਾਂ ਇਸ ਐੱਫ਼ ਡੀ ਪੀ ਦੀ  ਸਫਲਤਾ ਤੇ ਸਭ ਨੂੰ ਵਧਾਈ ਦਿੱਤੀ।  ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਫਲ ਸਮਾਪਤੀ ਕਾਨੂੰਨੀ ਸਿੱਖਿਆ ਨੂੰ ਅੱਗੇ ਵਧਾਉਣ, ਸਹਿਯੋਗੀ ਅਕਾਦਮਿਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ, ਅਤੇ ਫੈਕਲਟੀ ਮੈਂਬਰਾਂ ਨੂੰ ਦੇਸ਼ ਦੇ ਪ੍ਰਗਤੀਸ਼ੀਲ ਅਪਰਾਧਿਕ ਕਾਨੂੰਨ ਢਾਂਚੇ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਦਾਨ ਕਰਨ ਪ੍ਰਤੀ ਸੀ.ਜੀ.ਸੀ. ਝੰਜੇੜੀ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ  ਸਮਾਪਤ ਹੋਈ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus , Chandigarh Law College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD