Thursday, 02 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 3 ਜੁਲਾਈ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨਾਇਬ ਸਿੰਘ ਸੈਣੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਐਚ.ਟੈਟ ਪ੍ਰੀਖਿਆ ਸੀ.ਈ.ਟੀ. ਦੀ ਤਰਜ਼ 'ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ - ਨਾਇਬ ਸਿੰਘ ਸੈਣੀ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਲਗਵਾਈ ਜਾਵੇ ਐਡਵਾਂਸ ਤਕਨੀਕ ਦੀ ਪੈਟ-ਸਕੈਨ ਮਸ਼ੀਨ - ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਵਿੱਚ ਖੋਲ੍ਹਿਆ ਵਿਕਾਸ ਦਾ ਪਿਟਾਰਾ

 

ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 01 Jul 2025

Last updated on: Jul 01, 2025, 17:10 IST

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਨੇ ਨਵੇਂ ਸ਼ਾਮਲ ਹੋਏ ਫੈਕਲਟੀ ਮੈਂਬਰਾਂ ਲਈ ਇੱਕ ਪੰਜ ਦਿਨਾਂ ਔਫਲਾਈਨ ਫੈਕਲਟੀ ਡਿਵੈਲਪਮੈਂਟ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਅ ਰੋਡਮੈਪ ਫਾਰ ਹੋਲਿਸਟਿਕ, ਮਲਟੀਡਸਿਪਲੇਨਰੀ ਐਂਡ ਫਿਊਚਰ ਰੇਡੀ ਹਾਈਅਰ ਐਜੂਕੇਸ਼ਨ’ (ਹੋਲਿਸਟਿਕ, ਬਹੁਵਿਧਗੀ ਅਤੇ ਭਵਿੱਖ ਲਈ ਤਿਆਰ ਉਚ ਸਿੱਖਿਆ ਲਈ ਰੋਡਮੈਪ) ਉੱਤੇ ਆਧਾਰਿਤ ਸੀ। 

ਜਿਸ ਦਾ ਮਕਸਦ ਨਵੇਂ ਅਧਿਆਪਕਾਂ ਨੂੰ ਸੰਸਥਾ ਦੇ ਅਕਾਦਮਿਕ ਦ੍ਰਿਸ਼ਟੀਕੋਣ ਨਾਲ ਜੋੜਨਾ ਅਤੇ ਨਾਲ ਹੀ ਸਿੱਖਿਆ ਸ਼ਾਸਤਰ, ਖੋਜ, ਪ੍ਰਸ਼ਾਸਨ ਅਤੇ ਨਿੱਜੀ ਵਿਕਾਸ ਵਿੱਚ ਉਨ੍ਹਾਂ ਦੀ ਸਮਰੱਥਾ ਦਾ ਨਿਰਮਾਣ ਕਰਨਾ ਸੀ ਤਾਂ ਜੋ ਉਹ ਉੱਚ ਸਿੱਖਿਆ ਦੀਆਂ ਲਗਾਤਾਰ ਬਦਲ ਰਹੀਆਂ ਮੰਗਾਂ ਨੂੰ ਪੂਰਾ ਕਰ ਸਕਣ। ਇਸ ਮੌਕੇ ਉਦਘਾਟਨ ਸਮਾਰੋਹ ਵਿੱਚ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਅਤੇ ਮੁੱਖ ਮਹਿਮਾਨ ਸ੍ਰੀ ਰਾਜੀਵ ਭਾਰਗਵ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ।

ਉਨ੍ਹਾਂ ਦਾ ਸਵਾਗਤ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਸੀਬੀਐਸਏ, ਸੀਜੀਸੀ ਲਾਂਡਰਾਂ, ਦੇ ਡਾਇਰੈਕਟਰ ਪ੍ਰਿੰਸੀਪਲ, ਡਾ.ਰਮਨਦੀਪ ਸੈਣੀ ਅਤੇ ਫੈਕਲਟੀ ਮੈਂਬਰਾਂ ਵੱਲੋਂ ਕੀਤਾ ਗਿਆ।ਐਫਡੀਪੀ ਦੇ ਪਹਿਲੇ ਦਿਨ ਡਾ.ਜਗਤਾਰ ਸਿੰਘ ਖੱਟੜਾ, ਡਾਇਰੈਕਟਰ ਅਕਾਦਮਿਕ, ਸੀਜੀਸੀ ਵੱਲੋਂ ਕਰਵਾਏ ਗਏ ਅਕਾਦਮਿਕ ਨੀਤੀਆਂ ’ਤੇ ਸੂਝਵਾਨ ਸੈਸ਼ਨਾਂ ਨਾਲ ਸ਼ੁਰੂ ਹੋਇਆ। 

ਡਾ.ਗਗਨਦੀਪ ਭੁੱਲਰ, ਡੀਨ ਵਿਿਦਆਰਥੀ ਭਲਾਈ, ਮੇਜਰ ਐਚਐਸ ਔਲਖ, (ਡਾਇਰੈਕਟਰ ਐਡਮਿਿਨਸਟ੍ਰੇਸ਼ਨ) ਅਤੇ ਡਾ.ਵਿਵੇਕ ਸ਼ਰਮਾ ਰਜਿਸਟਰਾਰ, ਸੀਜੀਸੀ, ਵੱਲੋਂ ਵਿਭਾਗੀ ਕਾਰਜਾਂ ਸੰਬੰਧੀ ਸੈਸ਼ਨ ਆਯੋਜਿਤ ਕੀਤੇ ਗਏ। ਦਿਨ ਦੀ ਸਮਾਪਤੀ ਪੇਸ਼ੇਵਰ ਸ਼ਿਸ਼ਟਾਚਾਰ ਅਤੇ ਟੀਮ ਨਿਰਮਾਣ ਗਤੀਵਿਧੀਆਂ ਨਾਲ ਹੋਈ।

ਐਫਡੀਪੀ ਦਾ ਦੂਜਾ ਦਿਨ ਸੰਸਥਾਗਤ ਗੁਣਵੱਤਾ ਅਤੇ ਨਿੱਜੀ ਤੰਦਰੁਸਤੀ ’ਤੇ ਆਧਾਰਿਤ ਸੀ। ਇਸ ਦੌਰਾਨ ਡਾ.ਹਰਸਿਮਰਨ ਕੌਰ, ਡੀਨ, ਆਈਕਿਊਏਸੀ, ਸੀਜੀਸੀ ਵੱਲੋਂ ਅੰਤਰਰਾਸ਼ਟਰੀ ਮਾਮਲਿਆਂ ਅਤੇ ਅੰਦਰੂਨੀ ਗੁਣਵੱਤਾ ਭਰੋਸੇ ਸੰੰਬੰਧੀ ਸੈਸ਼ਨ ਕਰਵਾਏ ਗਏ।ਇਸ ਉਪਰੰਤ ਤਣਾਅ ਅਤੇ ਗੁੱਸਾ ਪ੍ਰਬੰਧਨ, ਖੋਜ ਲੇਖਣ (ਰਿਸਰਚ ਰਾਈਟਿੰਗ), ਪੇਟੈਂਟ ਫਾਈਲੰਿਗ, ਸਟਾਰਟਅੱਪ ਸਲਾਹ ਅਤੇ ਐਚਆਰ ਕਾਰਜਾਂ ਸੰਬੰਧੀ ਵੀ ਡਾਇਰੈਕਟਰ ਐਚਆਰ ਵੱਲੋਂ ਸੈਸ਼ਨ ਪੇਸ਼ ਕੀਤੇ ਗਏ।

ਐਫਡੀਪੀ ਦਾ ਤੀਜਾ ਦਿਨ ਅਕਾਦਮਿਕ ਉ਼ਤਮਤਾ ’ਤੇ ਆਧਾਰਿਤ ਰਿਹਾ। ਇਸ ਸੰਬੰਧੀ ਐਕਰੈਡੀਟੇਸ਼ਨ (ਮਾਨਤਾ), ਆਈਸੀਟੀ ਟੂਲ, ਜ਼ਿੰਮੇਵਾਰ ਸੋਸ਼ਲ ਮੀਡੀਆ ਦੀ ਵਰਤੋਂ, ਨਿਰਦੇਸ਼ਕ ਯੋਜਨਾਬੰਦੀ ਤੇ ਰੁਬਰਿਕਸ ਅਤੇ ਵਾਤਾਵਰਣਿਕ ਜ਼ਿੰਮੇਵਾਰੀ ਵਰਗੇ ਵਿਿਸ਼ਆਂ ’ਤੇ ਧਿਆਨ ਦਿੱਤਾ ਗਿਆ। ਪ੍ਰੋਗਰਾਮ ਦਾ ਚੌਥਾ ਦਿਨ ਸਿੱਖਿਆ ਵਿੱਚ ਲੀਡਰਸ਼ਿਪ ਉੱਤਮਤਾ ਸੰਬੰਧੀ ਰਿਹਾ।ਜਿਸ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ਅਤੇ ਡਾ.ਰਮਨਦੀਨ ਸੈਣੀ ਵੱਲੋਂ ਇਮੋਸ਼ਨਲ ਇੰਟੈਲੀਜੈਂਸ ਅਤੇ ਸਮਾਂ ਪ੍ਰਬੰਧਨ ’ਤੇ ਇੱਕ ਸੈਸ਼ਨ ਕਰਵਾਇਆ ਗਿਆ। 

ਦਿਨ ਦੀ ਸਮਾਪਤੀ ਆਈਪੀਆਰ ਅਤੇ ਯੋਗਾ ਸੰਬੰਧੀ ਸੈਸ਼ਨ ਨਾਲ ਕੀਤੀ ਗਈ।ਪ੍ਰੋਗਰਾਮ ਦੇ ਆਖਰੀ ਦਿਨ ਟੀਮ ਵਰਕ, ਕਾਰਪੋਰੇਟ ਸਰੋਤ ਪ੍ਰਬੰਧਨ, ਈਆਰਪੀ ਐਪਲੀਕੇਸ਼ਨਾਂ ਅਤੇ ਗ੍ਰਾਂਟ ਪ੍ਰਸਤਾਵ ਲਿਖਣ ਸੰਬੰਧੀ ਸੈਸ਼ਨ ਕਰਵਾਏ।ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਬਰਿੰਦਰ ਸਾਹਨੀ, ਡਾਇਰੈਕਟਰ ਐਚਆਰ, ਅਤੇ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ ਸੀਬੀਐਸਏ ਦੀ ਮੌਜੂਦਗੀ ਵਿੱਚ ਹੋਈ। 

ਜਿਸ ਦੌਰਾਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੇ ਆਪਣੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਐਫਡੀਪੀ ਦੀ ਜਾਣਕਾਰੀ ਭਰਪੂੁਰ ਅਤੇ ਪ੍ਰੇਰਣਾਦਾਇਕ ਯਾਤਰਾ ਵਜੋਂ ਵਿਆਖਿਆ ਕੀਤੀ।  ਇਹ ਐਫਡੀਪੀ ਨਵੇਂ ਅਧਿਆਪਕਾਂ ਲਈ ਅਕਾਦਮਿਕ ਰੁਝਾਨ, ਪੀਅਰ ਲਰਨਿੰਗ ਅਤੇ ਪੇਸ਼ੇਵਰ ਵਿਕਾਸ ਲਈ ਇੱਕ ਕੀਮਤੀ ਮੰਚ ਸਾਬਤ ਹੋਈ ਜਿਸ ਨੇ ਇੱਕ ਵਚਨਬੱਧ, ਸਮਰੱਥ ਅਤੇ ਭਵਿੱਖ ਲਈ ਤਿਆਰ ਫੈਕਲਟੀ ਦੇ ਨਿਰਮਾਣ ਲਈ ਮਜ਼ਬੂਤ ਨੀਂਹ ਰੱਖੀ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD