Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਯੁੱਧ ਨਸ਼ਿਆਂ ਵਿਰੁੱਧ : ਜਾਅਲੀ ਦਸਤਾਵੇਜ਼ ਬਣਾ ਕੇ ਜਾਅਲੀ ਜ਼ਮਾਨਤਾਂ ਦੇਣ ਦੇ ਮਾਮਲੇ ਵਿੱਚ 09 ਮੁਲਜ਼ਮ ਗ੍ਰਿਫਤਾਰ

Anti Drug Mission, Drive Against Drugs, Comprehensive Action against Drug Abuse, CADA, Nasha Mukt Bharat Abhiyan, War Against Drugs, Yudh Nashian Virudh, Arpit Shukla, Gaurav Yadav, Police, Punjab Police, Cordon and Search Operation, CASO

Web Admin

Web Admin

5 Dariya News

ਸੰਗਰੂਰ , 30 Jun 2025

Last updated on: Jul 01, 2025, 13:48 IST

ਸ਼੍ਰੀ ਸਰਤਾਜ ਸਿੰਘ ਚਹਿਲ, ਜ਼ਿਲ੍ਹਾ ਪੁਲੀਸ ਮੁਖੀ, ਸੰਗਰੂਰ ਦੀ ਰਹਿਨੁਮਾਈ ਹੇਠ ਸ਼੍ਰੀ ਦਿਲਪ੍ਰੀਤ ਸਿੰਘ ਆਈ.ਪੀ.ਐਸ, ਕਪਤਾਨ ਪੁਲਿਸ (ਸਥਾਨਕ) ਸੰਗਰੂਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਯੁੱਧ ਨਸ਼ਿਆਂ ਵਿਰੁੱਧ ਵਾ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਢੀ ਮੁਹਿਮ ਦੌਰਾਨ ਸੰਗਰੂਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋ ਦਵਿੰਦਰ ਅੱਤਰੀ ਐੱਸ ਪੀ (ਡੀ) ਸੰਗਰੂਰ, ਸੁਖਦੇਵ ਸਿੰਘ ਡੀ.ਐੱਸ. ਪੀ. (ਆਰ) ਦੇ ਦਿਸ਼ਾ ਨਿਰਦੇਸਾਂ ਹੇਠ, ਥਾਣੇ: ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ-। ਸੰਗਰੂਰ ਨੂੰ ਮਿਤੀ 24.06.25 ਨੂੰ ਇਤਲਾਹ ਮਿਲੀ ਕਿ ਰਾਜਵੀਰ ਸਿੰਘ ਵਾਸੀ ਪਿੰਡ ਚੀਮਾਂ, ਹਰਦੀਪ ਸਿੰਘ ਵਾਸੀ ਪਿੰਡ ਚੀਮਾਂ ਅਤੇ ਸੁਖਵਿੰਦਰ ਸਿੰਘ ਉਰਫ ਬਿੱਲਾ ਵਾਸੀ ਧਰਮਪੁਰਾ ਮੁਹੱਲਾ ਧੂਰੀ, ਕੁਝ ਵਕੀਲਾਂ ਜਾਂ ਉਹਨਾਂ ਦੇ ਮੁਨਸ਼ੀਆਂ ਨਾਲ ਸ਼ਾਜਬਾਜ ਹੋ ਕੇ ਕਥਿਤ ਦੋਸ਼ੀਆਂ ਤੋਂ ਮੋਟੀ ਰਕਮ ਵਕੀਲਾਂ ਨੂੰ ਦਿਵਾ ਕੇ ਉਸ ਵਿੱਚੋਂ ਆਪ ਹਿੱਸਾ ਲੈ ਕੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਨਸ਼ੇ ਦੀ ਸਮੱਗਲਿੰਗ ਦੇ ਕਥਿਤ ਦੋਸ਼ੀਆਨ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਜਾਅਲੀ ਜ਼ਮਾਨਤਾ ਕਰਵਾਉਂਦੇ ਹਨ, ਜਿਸ ਸਬੰਧੀ ਮੁੱਖ ਅਫਸਰ ਥਾਣਾ ਸਿਟੀ 1 ਸੰਗਰੂਰ ਵੱਲੋਂ ਮੁਕਦਮਾ ਨੰਬਰ 112 ਮਿਤੀ 24.06.2025 ਅ/ਧ 318(4),338,336(3),340(2),319(2), 61(2) ਬੀ.ਐਨ.ਐਸ. 2023 ਥਾਣਾ ਸਿਟੀ-। ਸੰਗਰੂਰ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਤਫਤੀਸ਼ ਤੇਜ਼ੀ ਨਾਲ ਅਮਲ ਵਿੱਚ ਲਿਆ ਕੇ ਮਿਤੀ 24.06.2025 ਨੂੰ ਹੀ ਕਥਿਤ ਦੋਸ਼ੀਆਨ ਰਾਜਵੀਰ ਸਿੰਘ, ਹਰਦੀਪ ਸਿੰਘ ਚੀਮਾਂ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ, ਪੁੱਛ ਗਿੱਛ 'ਤੇ ਸਾਹਮਣੇ ਆਇਆ ਕਿ ਉਹਨਾਂ ਵੱਲੋਂ ਦੋਸ਼ੀਆਨ ਦੀਆਂ ਜਾਅਲੀ ਜ਼ਮਾਨਤਾਂ ਕਰਵਾਉਣ ਸਬੰਧੀ ਇੱਕ ਵੱਡਾ ਗਰੋਹ ਬਣਾਇਆ ਹੋਇਆ ਹੈ, ਜਿਸ ਵਿੱਚ ਇਹਨਾਂ ਤਿੰਨਾਂ ਕਥਿਤ ਦੋਸ਼ੀਆਨ ਤੋਂ ਇਲਾਵਾ ਬਲਜੀਤ ਸਿੰਘ ਉਰਫ ਗਿਰੀ ਵਾਸੀ ਸ਼ਿਵਮ ਕਲੋਨੀ ਸੰਗਰੂਰ, ਸੁਰਜੀਤ ਸਿੰਘ ਵਾਸੀ ਖੰਨਾ, ਮਨਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀਆਨ ਕਾਂਝਲਾ, ਮੋਹਿਤ ਕੁਮਾਰ ਉਰਫ ਮੋਤੀ ਵਾਸੀ ਮਾਧੋਪੁਰੀ ਮੁਹੱਲਾ ਧੂਰੀ ਅਤੇ ਮਨਪ੍ਰੀਤ ਸਿੰਘ ਉਰਫ ਸਨੀ ਵਾਸੀ ਧਰਮਪੁਰਾ ਮੁਹੱਲਾ ਧੂਰੀ ਵੀ ਸ਼ਾਮਲ ਹਨ, ਜਿਸ ਦੇ ਅਧਾਰ ਪਰ ਕਥਿਤ ਦੋਸ਼ੀਆਨ ਉਕਤਾਨ ਨੂੰ ਵੀ ਮੁਕਦਮੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ।

ਗ੍ਰਿਫਤਾਰ ਕਥਿਤ ਦੋਸ਼ੀਆਨ ਰਾਜਵੀਰ ਸਿੰਘ ਅਤੇ ਹਰਦੀਪ ਸਿੰਘ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਇਹਨਾਂ ਪਾਸੋਂ ਹੋਰ ਡੂੰਘਾਈ ਨਾਲ ਕੀਤੀ ਪੁੱਛ ਗਿੱਛ ਦੇ ਅਧਾਰ ਪਰ ਸਾਹਮਣੇ ਆਇਆ ਕਿ ਕਥਿਤ ਦੋਸ਼ੀਆਨ ਹਰਦੀਪ ਸਿੰਘ, ਰਾਜਵੀਰ ਸਿੰਘ, ਮੋਹਿਤ ਕੁਮਾਰ ਉਰਫ ਮੋਤੀ ਅਤੇ ਮਨਪ੍ਰੀਤ ਸਿੰਘ ਉਰਫ ਸਨੀ ਉਕਤਾਨ ਦੇ ਜਾਅਲੀ ਨਾਮਾਂ ਦੇ ਅਧਾਰ ਕਾਰਡ ਵਾ ਜ਼ਮਾਨਤੀ ਡਾਕੂਮੈਂਟ ਸੁਰਜੀਤ ਸਿੰਘ ਵਾਸੀ ਖੰਨਾ ਆਪਣੇ ਲੈਪਟਾਪ ਵਿੱਚ ਤਿਆਰ ਕਰ ਕੇ ਕਥਿਤ ਦੋਸ਼ੀਆਨ ਉਕਤਾਨ ਨੂੰ ਵਟਸਐਪ 'ਤੇ ਮੁਹੱਈਆ ਕਰਵਾਉਦਾ ਸੀ, ਫਿਰ ਦੋਸ਼ੀਆਨ ਉਕਤਾਨ ਅੱਗੇ ਬਲਜੀਤ ਸਿੰਘ ਉਰਫ ਗੀਰੀ ਵਾਸੀ ਸ਼ਿਵਮ ਕਲੋਨੀ ਸੰਗਰੂਰ ਪਾਸੋਂ ਜਾਅਲੀ ਦਸਤਾਵੇਜ਼ਾਂ ਦੇ ਕਲਰ ਪ੍ਰਿੰਟ ਤਿਆਰ ਕਰਵਾ ਕੇ ਇਹਨਾਂ ਜਾਅਲੀ ਦਸਤਾਵੇਜ਼ਾਂ ਨੂੰ ਜ਼ਮਾਨਤਾ ਕਰਵਾਉਣ ਵਿੱਚ ਵਰਤਦੇ ਸੀ।

ਮਿਤੀ 26.06.2025 ਨੂੰ ਕਥਿਤ ਦੋਸ਼ੀਆਨ ਮੋਹਿਤ ਕੁਮਾਰ ਉਰਫ ਮੋਤੀ, ਮਨਪ੍ਰੀਤ ਸਿੰਘ ਉਰਫ ਸਨੀ, ਬਲਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਲਜੀਤ ਸਿੰਘ ਪਾਸੋਂ ਇੱਕ ਸੀ.ਪੀ.ਯੂ., ਐਲ.ਸੀ.ਡੀ., ਕੀ-ਬੋਰਡ, ਮਾਊਸ, ਕਲਰਡ ਪ੍ਰਿੰਟਰ, ਲੈਮੀਨੇਟ ਮਸ਼ੀਨ ਬ੍ਰਾਮਦ ਕੀਤੇ ਗਏ ਹਨ । ਮਿਤੀ 27.06.2025 ਨੂੰ ਕਥਿਤ ਦੋਸ਼ੀ ਸੁਰਜੀਤ ਸਿੰਘ ਵਾਸੀ ਖੰਨਾ ਜੋ ਦੋਸ਼ੀਆਨ ਨੂੰ ਜਾਅਲੀ ਨਾਮਾ ਦੇ ਅਧਾਰ ਕਾਰਡ ਬਾ ਸ਼ਨਾਖਤੀ ਕਾਰਡ ਜ਼ਮਾਨਤੀ ਡਾਕੂਮੈਟ ਤਿਆਰ ਕਰ ਕੇ ਦਿੰਦਾ ਸੀ, ਜੋ ਪਹਿਲਾਂ ਹੀ ਹੋਰ ਮੁਕਦਮੇ ਅਧੀਨ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਸੀ, ਨੂੰ ਮਾਣਯੋਗ ਅਦਾਲਤ ਪਾਸੋਂ ਪ੍ਰੋਡਕਸ਼ਨ ਵਰੰਟ ਹਾਸਲ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀਆਨ ਮਨਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀਆਨ ਕਾਂਝਲਾ, ਜੋ ਇਹਨਾਂ ਖਿਲਾਫ ਥਾਣਾ ਸਦਰ ਧੂਰੀ ਵਿੱਚ ਦਰਜ ਮੁਕੱਦਮਾ ਅਧੀਨ ਬੰਦ ਜ਼ਿਲ੍ਹਾ ਜੇਲ ਸੰਗਰੂਰ ਹਨ, ਨੂੰ ਵੀ ਮਾਣਯੋਗ ਅਦਾਲਤ ਤੋਂ ਪ੍ਰੋਡਕਸ਼ਨ ਵਰੰਟ ਹਾਸਲ ਕਰ ਕੇ ਮਿਤੀ 27.06.2025 ਨੂੰ ਹੀ ਗ੍ਰਿਫਤਾਰ ਕੀਤਾ ਗਿਆ।

ਕਥਿਤ ਦੋਸ਼ੀਆਨ ਉਕਤਾਨ ਦੀ ਹੁਣ ਤੱਕ ਦੀ ਪੁੱਛਗਿੱਛ 'ਤੇ ਸਾਹਮਣੇ ਆਇਆ ਹੈ ਕਿ ਇਹਨਾਂ ਵੱਲੋਂ ਮਿਲ ਕੇ ਮਾਣਯੋਗ ਅਦਾਲਤਾਂ ਸੰਗਰੂਰ, ਧੂਰੀ, ਖੰਨਾ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਖੇ ਕਰੀਬ 40 ਜ਼ਮਾਨਤਾਂ ਕਰਵਾਈਆਂ ਹਨ. ਜਿਨ੍ਹਾਂ ਵਿਚੋਂ ਥਾਣਾ ਸਿਟੀ-1 ਸੰਗਰੂਰ ਦੇ 03 ਦੋਸ਼ੀਆਨ ਦੀਆਂ ਵੀ ਜ਼ਮਾਨਤਾਂ ਕਰਵਾਈਆਂ ਹਨ। ਇਹਨਾਂ ਤੋ 21 ਜਾਅਲੀ ਅਧਾਰ ਕਾਰਡ ਅਤੇ ਦਸਤਾਵੇਜ਼ਾਂ ਦਾ ਪ੍ਰਿੰਟ ਤਿਆਰ ਕਰਨ ਵਾਲੀ ਕੰਪਿਊਟਰ ਅਸੈਸਰੀ ਦੀ ਬ੍ਰਾਮਦਗੀ ਕਰਵਾਈ ਗਈ ਹੈ। ਕਥਿਤ ਦੋਸ਼ੀਆਨ ਤੋਂ ਅਜੇ ਹੋਰ ਵੀ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

Tags: Anti Drug Mission , Drive Against Drugs , Comprehensive Action against Drug Abuse , CADA , Nasha Mukt Bharat Abhiyan , War Against Drugs , Yudh Nashian Virudh , Arpit Shukla , Gaurav Yadav , Police , Punjab Police , Cordon and Search Operation , CASO

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD