Thursday, 02 July 2026

 

 

ਖ਼ਾਸ ਖਬਰਾਂ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 69ਵੀਂ ਅਤੇ 70ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਿੰਡ ਨਲੀਨੀ ਵਿਖੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ 192 ਪਲਾਟ ਮੁਹੱਈਆ ਕਰਵਾਏ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਹੈ - ਐਡਵੋਕੇਟ ਅਮਰਪਾਲ ਸਿੰਘ ਕੁਲਤਾਰ ਸਿੰਘ ਸੰਧਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜ਼ਮੀਨੀ ਜਾਇਜ਼ਾ ਲਵੇਗੀ ਭਾਜਪਾ ਪੰਜਾਬ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ

 

ਸੀਬੀਐੱਸਏ, ਸੀਜੀਸੀ ਲਾਂਡਰਾਂ: ਮੈਨੇਜਮੈਂਟ ਕਰੀਅਰ ਅਤੇ ਵਿਿਦਆਰਥੀਆਂ ਦੀ ਅਗਵਾਈ ਵਾਲੇ ਸਟਾਰਟਅੱਪਸ ਲਈ ਇੱਕ ਲਾਂਚਪੈਡ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 21 Jun 2025

Last updated on: Jun 21, 2025, 16:56 IST

ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਵਪਾਰਕ ਸਿੱਖਿਆ ਦੇ ਖੇਤਰ ਨੂੰ ਨਵਾਂ ਰੂਪ ਦੇਣ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ। ਹਾਲ ਹੀ ਵਿੱਚ ਇਸ ਨੂੰ 4.0 ਪੈਮਾਨੇ (ਸਕੇਲ) ਤੇ 3.36 ਦੇ ਸ਼ਾਨਦਾਰ ਸੀਜੀਪੀਏ ਨਾਲ ਵੱਕਾਰੀ (ਪ੍ਰਸਿੱਧ) ਐਨਏਏਸੀ ਏ ਪਲੱਸ ਐਕਰੈਡਿਟੇਸ਼ਨ (ਮਾਨਤਾ) ਮਿਲੀ ਹੈ, ਜਿਸ ਨੇ ਸੀਬੀਐੱਸਏ ਨੂੰ ਖੇਤਰ ਦੇ ਸ਼੍ਰੇਸ਼ਠ ਬਿਜ਼ਨਸ ਮੈਨੇਜਮੈਂਟ ਸੰਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ। 

ਐਨਏਏਸੀ ਵੱਲੋਂ ਦਿੱਤੀ ਗਈ ਇਹ ਪਹਿਚਾਣ ਸਿੱਖਣ, ਸੰਸਥਾ ਦੀ ਅਧਿਆਪਨ ਸਿਖਲਾਈ, ਖੋਜ ਅਤੇ ਨਵੀਨਤਾ, ਬੁਨਿਆਦੀ ਢਾਂਚਾ, ਵਿਿਦਆਰਥੀ ਤਰੱਕੀ ਅਤੇ ਪ੍ਰਬੰਧਨ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਨਿਰੰਤਰ ਉੱਤਮਤਾ ਨੂੰ ਉਜਾਗਰ ਕਰਦੀ ਹੈ। ਸੀਬੀਐੱਸਏ, ਸੀਜੀਸੀ ਲਾਂਡਰਾਂ ਵਿੱਚ ਮੈਨੇਜਮੈਂਟ ਡਿਗਰੀ ਪ੍ਰੋਗਰਾਮ ਕਰਨ ਵਾਲੇ ਵਿਿਦਆਰਥੀਆਂ ਨੂੰ ਸਿਰਫ ਪਾਠਕ੍ਰਮ ਆਧਾਰਿਤ ਸਿਖਲਾਈ ਨਹੀਂ ਦਿੱਤੀ ਜਾਂਦੀ ਜੋ ਕਿ ਨਵੀਨਤਮ ਉਦਯੋਗਿਕ ਜ਼ਰੂਰਤਾਂ ਦੇ ਅਨੁਸਾਰ ਹੈ। 

ਉਨ੍ਹਾਂ ਨੂੰ ਹੱਥੀਂ ਸਿਖਲਾਈ, ਉਦਯੋਗ ਇੰਟਰਫੇਸ (ਉਦਯੋਗ ਨਾਲ ਸਿੱਧੀ ਸੰਪਰਕਤਾ) ਅਤੇ ਅਨੁਭਵੀ ਸਿਖਲਾਈ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਹ ਮੌਕੇ ਵਿਿਦਆਰਥੀਆਂ ਨੂੰ ਅਜੀਹੀਆਂ ਹੁਨਰਾਂ ਨਾਲ ਲੈਸ ਕਰਦੇ ਹਨ ਜੋ ਉਨ੍ਹਾਂ ਨੂੰ ਤੇਜ਼ੀ ਨਾਲ ਬਦਲਦੇ ਕਾਰੋਬਾਰੀ ਮਾਹੌਲ ਵਿੱਚ ਕਾਮਯਾਬ ਹੋਣ ਲਈ ਤਿਆਰ ਕਰਦੇ ਹਨ।

ਸੀਬੀਐੱਸਏ, ਸੀਜੀਸੀ ਲਾਂਡਰਾਂ ਆਪਣੇ ਵਿਿਦਆਰਥੀਆਂ ਲਈ ਕਰੀਅਰ ਦੀ ਸਫਲਤਾ ਅਤੇ ਉੱਦਮੀ ਵਿਕਾਸ ਦੋਵਾਂ ਲਈ ਇੱਕ ਮਜ਼ਬੂਤ ਲਾਂਚਪੈਡ ਵਜੋਂ ਕੰਮ ਕਰਦਾ ਹੈ। ਪ੍ਰਮੁੱਖ ਬੈਂਕਾਂ ਅਤੇ ਕਾਰਪੋਰੇਟ ਭਾਈਵਾਲਾਂ ਨਾਲ ਦਸਤਖਤ ਕੀਤੇ ਗਏ ਸਮਝੌਤਿਆਂ ਰਾਹੀਂ ਮਜ਼ਬੂਤ ਉਦਯੋਗਿਕ ਸਬੰਧਾਂ ਦੇ ਨਾਲ, ਵਿਿਦਆਰਥੀ ਆਪਣੀ ਅਕਾਦਮਿਕ ਸਫਰ ਦੇ ਸ਼ੁਰੂ ਵਿੱਚ ਹੀ ਵਿਹਾਰਕ (ਪ੍ਰੈਕਟੀਕਲ) ਅਨੁਭਵ ਮਿਲਦਾ ਹੈ।

ਇਹ ਸਾਰੀ ਪ੍ਰਕਿਿਰਆ ਮਜ਼ਬੂਤ ਪਲੇਸਮਂੈਟ ਰਿਕਾਰਡ ਦੁਆਰਾ ਪੂਰਕ ਹੈ, ਜਿਸ ਵਿੱਚ ਸਭ ਤੋਂ ਵੱਧ ਪੈਕੇਜ 16.42 ਲੱਖ ਪ੍ਰਤੀ ਸਾਲ ਤੱਕ ਹੈ ਅਤੇ ਡੇਲੋਇਟ, ਕੇਪੀਐਮਜੀ, ਐਕਸੈਂਚਰ, ਟੀਸੀਐਸ, ਫੈਡਰਲ ਬੈਂਕ, ਯਾਮਾਹਾ ਮੋਟਰਜ਼, ਏਸ਼ੀਅਨ ਪੇਂਟਸ, ਕੇਪੇਗੇਮਨੀ ਵਰਗੀਆਂ ਪ੍ਰਸਿੱਧ ਕੰਪਨੀਆਂ ਵੱਲੋਂ ਨਿਰੰਤਰ ਭਰਤੀ ਕੀਤੀ ਜਾਂਦੀ ਹੈ। ਪਲੇਸਮੈਂਟਸ ਤੋਂ ਇਲਾਵਾ, ਸੀਬੀਐਸਏ ਦਾ ਜੀਵੰਤ ਸਟਾਰਟਅੱਪ ਸੱਭਿਆਚਾਰ ਇਸ ਦੀਆਂ ਸਭ ਤੋਂ ਪਰਿਭਾਸ਼ਿਤ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। 

ਵਿਿਦਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਕਾਮਯਾਬ ਕਾਰੋਬਾਰਾਂ ਵਿੱਚ ਬਦਲਣ ਲਈ ਸੰਸਥਾ ਵੱਲੋਂ ਸਹਿਯੋਗ ਅਤੇ ਮਾਰਗ ਦਰਸ਼ਨ ਦੇ ਕੇ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਕੁਝ ਪ੍ਰਸਿੱਧ ਉਦਾਹਰਣਾਂ ਵਿੱਚ ਐਮਾਬੇਲ ਚਾਰਮਜ਼ (ਹੱਥੋਂ ਬਣਾਈ ਗਈ ਗਹਿਿਣਆਂ ਅਤੇ ਫੋਨ ਐਕਸੈਸਰੀਜ਼ ਦੀ ਪੈਸ਼ਕਸ਼), ਹੈਂਡਮੇਡ ਹਾਰਮਨੀ (ਇੱਕ ਇਕੱਲੇ ਅਗਵਾਈ ਵਾਲਾ ਉੱਦਮ ਜੋ ਵਾਤਾਵਰਣ ਅਨੁਕੂਲ ਫੈਸ਼ਨ ਅਤੇ ਜੈਵਿਕ ਸਕਿੱਨਕੇਅਰ ਉਤਪਾਦਨ ਵਾਲਾ ਵੈਂਚਰ), ਹੇਅਰਗ੍ਰੋ (ਆਯੁਰਵੈਦਿਕ, ਰਸਾਇਣ ਮੁਕਤ ਵਾਲਾਂ ਦੀ ਦੇਖਭਾਲ ਤੇ ਕੇਂਦ੍ਰਿਤ) ਅਤੇ ਐਚਆਈਜੀਵਾਈਐਕਸ (ਇੱਕ ਪ੍ਰੀਮੀਅਮ ਖੁਸ਼ਬੂਆਂ ਦਾ ਬ੍ਰਾਂਡ ਜੋ ਪਹਿਲਾਂ ਹੀ ਹੋਟਲ ਉਦਯੋਗ ਨੂੰ ਸੇਵਾਵਾਂ ਦੇ ਰਿਹਾ ਹੈ ਅਤੇ ਡੀਟੂਸੀ ਵਿਸਥਾਰ ਲਈ ਤਿਆਰੀ ਕਰ ਰਿਹਾ ਹੈ) ਆਦਿ ਸ਼ਾਮਲ ਹੈ। 

ਇਹ ਸਾਰੇ ਵੈਂਚਰ ਸੀਬੀਐਸਏ ਦੇ ਮੈਨੇਜਮੈਂਟ ਵਿਿਦਆਰਥੀਆਂ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਹਨ ਜੋ ਕਿ ਇਹ ਦਰਸਾਉਂਦੇ ਹਨ ਕਿ ਕਿਵੇਂ ਸੰਸਥਾ ਗ੍ਰੈਜੂਏਟਾਂ (ਵਿਿਦਆਰਥੀਆਂ) ਨੂੰ ਨਾ ਸਿਰਫ਼ ਸਫਲ ਕਰੀਅਰ ਲਈ, ਸਗੋਂ ਨਵੇਂ ਵਿਚਾਰਾਂ ਵਾਲੇ ਉਦਯੋਗਪਤੀ ਬਣਨ ਲਈ ਵੀ ਤਿਆਰ ਕਰਦੀ ਹੈ ਜੋ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀ ਸਿਰਜਣ ਵਾਲੇ ਬਣਦੇ ਹਨ। ਇਸ ਮੌਕੇ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਐਨਏਏਸੀ ਏ ਪਲੱਸ ਐਕਰੈਡਿਟੇਸ਼ਨ (ਮਾਨਤਾ) ਇੱਕ ਇਤਿਹਾਸਿਕ ਮੀਲ ਪੱਥਰ ਹੈ ਜੋ ਸਾਲਾਂ ਤੋਂ ਸਾਡੇ ਵੱਲੋਂ ਬਣਾਈ ਗਈ ਸਖ਼ਤ ਮਿਹਨਤ ਅਤੇ ਨਵੀਨਤਾ ਅਧਾਰਤ ਸੱਭਿਆਚਾਰ ਦੀ ਪ੍ਰਤੱਖ ਝਲਕ ਹੈ। 

ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਵਿਖੇ ਉਹ ਆਪਣੇ ਵਿਿਦਆਰਥੀਆਂ ਨੂੰ ਨਾ ਸਿਰਫ਼ ਮੁਕਾਬਲੇ ਵਾਲੇ ਉਦਯੋਗਾਂ ਵਿੱਚ ਸਫਲ ਹੋਣ ਲਈ ਤਿਆਰ ਕਰਦੇ ਹਾਂ, ਸਗੋਂ ਉਨ੍ਹਾਂ ਦੇ ਆਪਣੇ ਸਟਾਰਟਅੱਪ ਉੱਦਮਾਂ ਰਾਹੀਂ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਵੀ ਤਿਆਰ ਕਰਦੇ ਹਾਂ। ਇਸੇ ਤਰ੍ਹਾਂ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਸੀਜੀਸੀ ਵਿਖੇ ਸਾਡਾ ਮੰਨਣਾ ਹੈ ਕਿ ਪ੍ਰਬੰਧਨ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ।

ਸਾਡਾ ਮਕਸਦ ਐਸੇ ਪੇਸ਼ੇਵਰ ਤਿਆਰ ਕਰਨਾ ਹੈ ਜੋ ਅਸਲ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਟਿਕਾਊ ਕਾਰੋਬਾਰ ਬਣਾਉਣ ਦੇ ਸਮਰੱਥ ਹੋਣ। ਉਨ੍ਹਾਂ ਕਿਹਾ ਕਿ ਸਾਡੇ ਵਿਿਦਆਰਥੀਆਂ ਵਿੱਚ ਉੱਦਮੀ ਭਾਵਨਾ ਸਾਡੇ ਵਿਜ਼ਨ ਦੀ ਸ਼ਾਨਦਾਰ ਝਲਕ ਹੈ। ਐਨਏਏਸੀ ਏ ਪਲੱਸ, ਮਜ਼ਬੂਤ ਕਾਰਪੋਰੇਟ ਭਾਈਵਾਲੀ, ਸ਼ਾਨਦਾਰ ਪਲੇਸਮੈਂਟ, ਅਤੇ ਵਿਿਦਆਰਥੀਆਂ ਦੀ ਅਗਵਾਈ ਵਾਲੀ ਨਵੀਨਤਾ ਲਈ ਇੱਕ ਸੰਪੰਨ ਈਕੋਸਿਸਟਮ ਦੇ ਨਾਲ, ਸੀਬੀਐਸਏ ਸੀਜੀਸੀ ਲਾਂਡਰਾਂ ਵਪਾਰਕ ਸੋਚ ਵਾਲੀ ਇੱਕ ਨਵੀਂ ਪੀੜ੍ਹੀ ਅਤੇ ਗਤੀਸ਼ੀਲ ਨੇਤਾਵਾਂ ਨੂੰ ਤਿਆਰ ਕਰ ਰਿਹਾ ਹੈ ਜੋ ਦੁਨੀਆ ਨੂੰ ਨਵੇਂ ਢੰਗ ਨਾਲ ਦੇਖਣ ਅਤੇ ਉਸ ਨੂੰ ਬਦਲਣ ਲਈ ਤਿਆਰ ਹਨ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD