Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਅਸ਼ਵਿਨੀ ਵੈਸ਼ਨਵ ਨੇ ਮਾਨੇਸਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਆਟੋਮੋਬਾਈਲ ਗਤੀ ਸ਼ਕਤੀ ਕਾਰਗੋ ਟਰਮੀਨਲ ਦਾ ਉਦਘਾਟਨ ਕੀਤਾ

ਰੇਲ ਲੌਜਿਸਟਿਕਸ ਨੂੰ ਹੁਲਾਰਾ ਦੇਣਾ

Ashwini Vaishnaw, BJP, Bharatiya Janata Party, Nayab Singh Saini, Haryana, Haryana Chief Minister, Chief Minister of Haryana, BJP Haryana, Rao Narbir Singh, Gati Shakti Multi Modal Cargo Terminal, Maruti Suzuki India Limited, Manesar

Web Admin

Web Admin

5 Dariya News

ਮਾਨੇਸਰ , 17 Jun 2025

Last updated on: Jun 18, 2025, 12:30 IST

ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਹਰਿਆਣਾ ਦੇ ਮਾਨੇਸਰ ਸਥਿਤ ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਵਿੱਚ ਦੇਸ਼ ਦੇ ਸਭ ਤੋਂ ਵੱਡੇ ਆਟੋਮੋਬਾਈਲ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮੀਨਲ ਦਾ ਉਦਘਾਟਨ ਕੀਤਾ।

ਮਾਰੂਤੀ ਸੁਜ਼ੁਕੀ ਦੇ ਮਾਨੇਸਰ ਪਲਾਂਟ ਵਿੱਚ ਗਤੀ ਸ਼ਕਤੀ ਕਾਰਗੋ ਟਰਮੀਨਲ ਇੱਕ ਪ੍ਰਮੁੱਖ ਬੁਨਿਆਦੀ ਢਾਂਚਾ ਵਿਕਾਸ ਹੈ ਜੋ ਆਟੋਮੋਬਾਈਲ ਟ੍ਰਾਂਸਪੋਰਟੇਸ਼ਨ ਦੀ ਲੌਜਿਸਟਿਕਸ ਕੁਸ਼ਲਤਾ ਨੂੰ ਮਹੱਤਵਪੂਰਨ ਰੂਪ ਨਾਲ ਵਧਾਉਂਦਾ ਹੈ। ਮਾਨੇਸਰ ਸਥਿਤ ਇਹ ਪਲਾਂਟ 10 ਕਿਲੋਮੀਟਰ ਦੇ ਸਮਰਪਿਤ ਰੇਲ ਲਿੰਕ ਰਾਹੀਂ ਪਟਲੀ ਰੇਲਵੇ ਸਟੇਸ਼ਨ ( Patli railway station) ਨਾਲ ਜੁੜਿਆ ਹੋਇਆ ਹੈ, ਜੋ ਹਰਿਆਣਾ ਰੇਲ ਬੁਨਿਆਦੀ ਵਿਕਾਸ ਨਿਗਮ (HRIDC) ਦੁਆਰਾ ਵਿਕਸਿਤ ਕੀਤੇ ਜਾ ਰਹੇ 121.7 ਕਿਲੋਮੀਟਰ ਲੰਬੇ ਹਰਿਆਣਾ ਓਰਬੀਟ੍ਰਲ ਰੇਲ ਕੌਰੀਡੋਰ ਦਾ ਹਿੱਸਾ ਹੈ। 

ਇਸ 10 ਕਿਲੋਮੀਟਰ ਦੇ ਲਿੰਕ ਦੇ ਨਿਰਮਾਣ ਵਿੱਚ 800 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਸੀ, ਜਿਸ ਵਿੱਚ ਐੱਚਆਰਆਈਡੀਸੀ ਨੇ 684 ਕਰੋੜ ਰੁਪਏ ਦਾ  ਯੋਗਦਾਨ ਦਿੱਤਾ ਅਤੇ ਬਾਕੀ ਰਾਸ਼ੀ ਮਾਰੂਤੀ ਸੁਜ਼ੁਕੀ ਦੁਆਰਾ ਵਿੱਤ ਪੋਸ਼ਿਤ ਕੀਤੀ ਗਈ। ਇਸ ਗਤੀ ਸ਼ਕਤੀ ਕਾਰਗੋ ਟਰਮੀਨਲ ਦੀ ਲੋਡਿੰਗ ਸਮਰੱਥਾ ਦੇਸ਼ ਵਿੱਚ ਸਭ ਤੋਂ ਵੱਧ ਹੈ, ਯਾਨੀ ਪ੍ਰਤੀ ਵਰ੍ਹੇ 4.5 ਲੱਖ ਆਟੋਮੋਬਾਈਲ ਹੈ।

ਸਭਾ ਨੂੰ ਸੰਬੋਧਨ ਕਰਦੇ ਹੋਏ, ਮੰਤਰੀ ਮਹੋਦਯ ਨੇ ਪਿਛਲੇ ਇੱਕ ਦਹਾਕੇ ਵਿੱਚ ਭਾਰਤੀ ਰੇਲਵੇ ਵਿੱਚ ਹੋਏ ਮਹੱਤਵਪੂਰਨ ਬਦਲਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “2014 ਤੋਂ ਪਹਿਲਾਂ, ਰੇਲਵੇ ਦਾ ਸਲਾਨਾ ਬਜਟ 24,000-25,000 ਕਰੋੜ ਰੁਪਏ ਦੇ ਨੇੜੇ-ਤੇੜੇ ਰਹਿੰਦਾ ਸੀ, ਹੁਣ ਇਸ ਨੂੰ ਵਧਾ ਕੇ 2.5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। 

ਕਈ ਸਟੇਸ਼ਨਾਂ ਅਤੇ ਡਿੱਬਿਆਂ ਵਿੱਚ ਸ਼ੌਚਾਲਯ ਜਿਹੀਆਂ ਬੁਨਿਆਦੀ ਯਾਤਰੀ ਸੁਵਿਧਾਵਾਂ ਦੀ ਘਾਟ ਸੀ। ਪਿਛਲੇ ਢਾਈ ਵਰ੍ਹਿਆਂ ਵਿੱਚ ਸਧਾਰਣ ਡੱਬਿਆਂ ਦੀ ਗਿਣਤੀ ਵਧਾਉਣ ਲਈ ਇੱਕ ਕੇਂਦ੍ਰਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਿਛਲੇ ਵਰ੍ਹੇ ਹੀ 1200 ਤੋਂ ਵੱਧ ਸਧਾਰਣ ਡੱਬੇ ਜੋੜੇ ਗਏ ਹਨ।”

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਹਾਲ ਹੀ ਵਿੱਚ ਯਾਤਰੀ ਟ੍ਰੇਨ ਸੇਵਾਵਾਂ ਨੂੰ ਅੱਪਗ੍ਰੇਡ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ 100 ਤੋਂ ਵੱਧ ਮੇਮੂ ਟ੍ਰੇਨਾਂ ਨੂੰ ਵਧਾਇਆ ਜਾਵੇਗਾ- ਉਨ੍ਹਾਂ ਦੀ ਸੰਰਚਨਾ ਨੂੰ 8 ਤੋਂ 12 ਡੱਬਿਆਂ ਤੋਂ ਵਧਾ ਕੇ 16 ਤੋਂ 20 ਡੱਬੇ ਕੀਤਾ ਜਾਵੇਗਾ –ਜਿਸ ਨਾਲ ਘੱਟ ਦੂਰੀ ਦੇ ਯਾਤਰੀਆਂ ਨੂੰ ਬਹੁਤ ਲਾਭ ਹੋਵੇਗਾ। 

100 ਤੋਂ ਵੱਧ ਮੇਮੂ ਟ੍ਰੇਨਾਂ (MEMU trains) ਦੇ ਨਿਰਮਾਣ ਲਈ ਆਂਧਰ ਪ੍ਰਦੇਸ਼ ਦੇ ਕਾਜੀਪੇਟ ਵਿੱਚ ਇੱਕ ਨਵਾਂ ਕਾਰਖਾਨਾ ਸਥਾਪਿਤ ਕੀਤਾ ਗਿਆ ਹੈ। ਨਮੋ ਭਾਰਤ ਟ੍ਰੇਨਾਂ ਦੀ ਸਫ਼ਲ ਸ਼ੁਰੂਆਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, ਚਲ ਰਹੀਆਂ ਦੋ ਨਮੋ ਭਾਰਤ ਟ੍ਰੇਨਾਂ ਪ੍ਰਤੀ ਜਨਤਾ ਦੀ ਮਜ਼ਬੂਤ ਪ੍ਰਤੀਕਿਰਿਆ ਤੋਂ ਉਤਸ਼ਾਹਿਤ ਹੋ ਕੇ, ਅਸੀਂ ਵਧਦੀ ਯਾਤਰੀ ਮੰਗ ਨੂੰ ਪੂਰਾ ਕਰਨ ਲਈ  ਨਵੀਆਂ ਨਮੋ ਭਾਰਤ ਟ੍ਰੇਨਾਂ ਬਣਾਉਣ ਦਾ ਫੈਸਲਾ ਕੀਤਾ ਹੈ।

ਯਾਤਰੀ ਅਤੇ ਮਾਲ ਢੁਆਈ ਦੇ ਪ੍ਰਦਰਸ਼ਨ ਦੇ ਮੋਰਚੇ ‘ਤੇ ਸ਼੍ਰੀ ਵੈਸ਼ਣਵ ਨੇ ਕਿਹਾ, “ਵਿੱਤ ਵਰ੍ਹੇ 2023-24 ਵਿੱਚ ਭਾਰਤੀ ਰੇਲਵੇ ਨੇ ਲਗਭਗ 720 ਕਰੋੜ ਯਾਤਰੀਆਂ ‘ਤੇ 1,617 ਮਿਲੀਅਨ ਟਨ ਮਾਲ ਦੀ ਢੋਆ-ਢੁਆਈ ਕੀਤੀ ਗਈ। ਇਸ ਪ੍ਰਦਰਸ਼ਨ ਨੇ ਭਾਰਤੀ ਰੇਲਵੇ ਨੂੰ ਵਿਸ਼ਵ ਪੱਧਰ ‘ਤੇ ਦੂਸਰੀ ਸਭ ਤੋਂ ਵੱਧ ਮਾਲ ਢੁਆਈ ਮਾਤਰਾ ਹਾਸਲ ਕਰਨ ਵਿੱਚ ਮਦਦ ਕੀਤੀ, ਜਿਸ ਨਾਲ 2023-24 ਇੱਕ ਇਤਿਹਾਸਕ ਵਰ੍ਹਾ ਬਣ ਗਿਆ।”

ਸ਼੍ਰੀ ਵੈਸ਼ਣਵ ਨੇ ਯਾਤਰੀ ਸੁਵਿਧਾ ਬਾਰੇ ਗੱਲ ਕਰਦੇ ਹੋਏ ਤਤਕਾਲ ਟਿਕਟ ਬੁਕਿੰਗ ਵਿੱਚ ਇੱਕ ਮਹੱਤਵਪੂਰਨ ਸੁਧਾਰ ਦਾ ਐਲਾਨ ਕੀਤਾ, ਜਿਸ ਨੂੰ 1 ਜੁਲਾਈ 2025 ਤੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਨਵੇਂ ਨਿਯਮ ਮੁਤਾਬਕ, ਸਿਰਫ਼ ਆਧਾਰ-ਪ੍ਰਮਾਣਿਤ ਅਤੇ ਕੇਵਾਈਸੀ-ਵੈਰੀਫਾਇਡ ਉਪਯੋਗਕਰਤਾਵਾਂ ਨੂੰ ਬੁਕਿੰਗ ਵਿੰਡੋ ਤੋਂ ਪਹਿਲਾਂ 30 ਮਿੰਟ ਦੌਰਾਨ ਤਤਕਾਲ ਟਿਕਟ ਬੁੱਕ ਕਰਨ ਦੀ ਮਨਜ਼ੂਰੀ ਹੋਵੇਗੀ। 

ਇਸ ਉਪਾਅ ਨਾਲ ਇਹ ਯਕੀਨੀ ਕਰਨ ਵਿੱਚ ਮਦਦ ਮਿਲੇਗੀ ਕਿ ਟਿਕਟਾਂ ਅਸਲ ਯਾਤਰੀਆਂ ਨੂੰ ਹੀ ਉਪਲਬਧ ਹੋਣ।” ਉਨ੍ਹਾਂ ਨੇ ਬੀਕਾਨੇਰ ਮੰਡਲ ਵਿੱਚ ਚਲ ਰਹੇ ਇੱਕ ਪਾਇਲਟ ਪ੍ਰੋਜੈਕਟ ਬਾਰੇ ਵੀ ਦੱਸਿਆ, ਜਿੱਥੇ ਹੁਣ ਯਾਤਰੀ ਰਾਖਵਾਂਕਰਨ ਚਾਰਟਸ 24 ਘੰਟੇ ਪਹਿਲਾਂ ਤਿਆਰ ਕੀਤੇ ਜਾ ਰਹੇ ਹਨ, ਜਦਕਿ ਪਹਿਲਾਂ ਇਹ ਟ੍ਰੇਨ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ। 

ਇਸ ਪਹਿਲ ਨੂੰ ਨਾਗਰਿਕਾਂ ਅਤੇ ਜਨ ਪ੍ਰਤੀਨਿਧੀਆਂ ਵੱਲੋਂ ਕਾਫੀ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ ਅਤੇ ਇਸ ਨਾਲ ਯਾਤਰਾ ਦੇ ਅਨੁਭਵ ਵਿੱਚ ਜ਼ਿਕਰਯੋਗ ਸੁਧਾਰ ਹੋਣ ਦੀ ਉਮੀਦ ਹੈ। ਅੰਮ੍ਰਿਤ ਭਾਰਤ ਟ੍ਰੇਨਾਂ ਦੀ ਸ਼ੁਰੂਆਤ ‘ਤੇ ਚਰਚਾ ਕਰਦੇ ਹੋਏ ਮੰਤਰੀ ਮਹੋਦਯ ਨੇ ਕਿਹਾ, “ਤਿੰਨ ਅੰਮ੍ਰਿਤ ਭਾਰਤ ਟ੍ਰੇਨਾਂ ਵਰਤਮਾਨ ਸਮੇਂ ਕਾਰਜਸ਼ੀਲ ਹਨ ਅਤੇ ਉਨ੍ਹਾਂ ਨੂੰ ਜਨਤਾ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। 

ਆਉਣ ਵਾਲੇ ਦਿਨਾਂ ਵਿੱਚ ਛੇ ਹੋਰ ਅੰਮ੍ਰਿਤ ਭਾਰਤ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, 50 ਹੋਰ ਟ੍ਰੇਨਾਂ ਦਾ ਉਤਪਾਦਨ ਚੱਲ ਰਿਹਾ ਹੈ ਅਤੇ ਅੱਗੇ ਹੋਰ ਜ਼ਿਆਦਾ ਬੈਚ ਆਉਣਗੇ।”  ਹਰਿਆਣਾ ਵਿੱਚ ਵਿਕਾਸ ਦੀ ਚਰਚਾ ਕਰਦੇ ਹੋਏ ਸ਼੍ਰੀ ਵੈਸ਼ਣਵ ਨੇ ਕਿਹਾ ਕਿ 2014 ਤੋਂ ਪਹਿਲਾਂ ਰਾਜ ਦੇ ਲਈ ਸਲਾਨਾ ਰੇਲ ਬਜਟ ਐਲੋਕੇਸ਼ਨ ਸਿਰਫ਼ 300 ਕਰੋੜ ਰੁਪਏ ਸੀ। 

ਉਨ੍ਹਾਂ ਨੇ ਕਿਹਾ, “ਇਸ ਵਰ੍ਹੇ, ਹਰਿਆਣਾ ਨੂੰ 3,416 ਕਰੋੜ ਰੁਪਏ ਦਾ ਰਿਕਾਰਡ ਐਲੋਕੇਸ਼ਨ ਪ੍ਰਾਪਤ ਹੋਇਆ ਹੈ। ਪਿਛਲੇ 11 ਵਰ੍ਹਿਆਂ ਵਿੱਚ, ਰਾਜ ਵਿੱਚ 823 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਗਈਆਂ ਹਨ ਅਤੇ ਹਰਿਆਣਾ ਦਾ ਸੌ ਫੀਸਦੀ ਰੇਲਵੇ ਨੈੱਟਵਰਕ ਹੁਣ ਇਲੈਕਟ੍ਰੀਫਾਈਡ ਹੈ।”

ਚੱਲ ਰਹੇ ਬੁਨਿਆਦੀ ਢਾਂਚੇ ਦੇ ਨਿਵੇਸ਼ ‘ਤੇ ਚਾਨਣਾ ਪਾਉਂਦੇ ਹੋਏ, ਮੰਤਰੀ ਮਹੋਦਯ ਨੇ ਕਿਹਾ, “ਮੌਜੂਦਾ ਸਮੇਂ, ਹਰਿਆਣਾ ਵਿੱਚ 11,800 ਕਰੋੜ ਰੁਪਏ ਦੇ ਪ੍ਰੋਜੈਕਟਸ ਚਲ ਰਹੇ ਹਨ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 34 ਰੇਲਵੇ ਸਟੇਸ਼ਨਾਂ ਦਾ ਪੁਨਰਵਿਕਾਸ ਪ੍ਰਗਤੀ ‘ਤੇ ਹੈ। ਇਸ ਤੋਂ ਇਲਾਵਾ, ਰਾਜ ਦੇ ਰੇਲਵੇ ਨੈੱਟਵਰਕ ਵਿੱਚ 540 ਰੋਡ ਓਵਰਬ੍ਰਿਜ ਅਤੇ ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਹੈ।”

ਸ਼੍ਰੀ ਵੈਸ਼ਣਵ ਨੇ ਇਹ ਵੀ ਜ਼ਿਕਰ ਕੀਤਾ ਕਿ ਸੋਨੀਪਤ ਸਥਿਤ ਰੇਲਵੇ ਕੋਚ ਫੈਕਟਰੀ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅੱਪਗ੍ਰੇਡ ਕੀਤੀ ਗਈ ਸੁਵਿਧਾ ਜਲਦੀ ਹੀ ਉਦਘਾਟਨ ਲਈ ਤਿਆਰ ਹੋ ਜਾਵੇਗੀ ਅਤੇ ਸਾਡੀ ਕੋਚ ਉਤਪਾਦਨ ਸਮਰੱਥਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।”

ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਰਾਜ ਦੇ ਉਦਯੋਗ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ, ਵਿਧਾਇਕ ਸ਼੍ਰੀ ਮੁਕੇਸ਼ ਸ਼ਰਮਾ ਅਤੇ ਮਾਰੂਤੀ ਸੁਜ਼ੁਕੀ ਇੰਡੀਆ ਲਿਮਟਿਡ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਹਿਸਾਸ਼ੀ ਤਾਕੇਉਚੀ (Mr. Hisashi Takeuchi) ਦੀ ਮਾਣਮੱਤਾ ਮੌਜੂਦਗੀ ਰਹੀ।

 

Tags: Ashwini Vaishnaw , BJP , Bharatiya Janata Party , Nayab Singh Saini , Haryana , Haryana Chief Minister , Chief Minister of Haryana , BJP Haryana , Rao Narbir Singh , Gati Shakti Multi Modal Cargo Terminal , Maruti Suzuki India Limited , Manesar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD