Thursday, 02 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 3 ਜੁਲਾਈ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨਾਇਬ ਸਿੰਘ ਸੈਣੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਐਚ.ਟੈਟ ਪ੍ਰੀਖਿਆ ਸੀ.ਈ.ਟੀ. ਦੀ ਤਰਜ਼ 'ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ - ਨਾਇਬ ਸਿੰਘ ਸੈਣੀ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਲਗਵਾਈ ਜਾਵੇ ਐਡਵਾਂਸ ਤਕਨੀਕ ਦੀ ਪੈਟ-ਸਕੈਨ ਮਸ਼ੀਨ - ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਵਿੱਚ ਖੋਲ੍ਹਿਆ ਵਿਕਾਸ ਦਾ ਪਿਟਾਰਾ

 

ਸੀਜੀਸੀ ਲਾਂਡਰਾਂ ਵੱਲੋਂ ਅੰਤਰਰਾਸ਼ਟਰੀ ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਵਿਸ਼ੇਸ਼ ਉਪਰਾਲਾ

ਕ੍ਰੋਏਸ਼ੀਆ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤਾ ਪੱਤਰ ’ਤੇ ਕੀਤੇ ਦਸਤਖ਼ਤ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 10 Jun 2025

Last updated on: Jun 10, 2025, 17:10 IST

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਨੇ ਦੁਨੀਆ ਭਰ ਵਿੱਚ ਆਪਣੇ ਅਕਾਦਮਿ ਨੈੱਟਵਰਕ ਨੂੰ ਵਧਾਉਣ ਦੇ ਮੱਦੇਨਜ਼ਰ ਦੋ ਅੰਤਰਰਾਸ਼ਟਰੀ ਸੰਸਥਾਵਾਂ ਡੁਬਰੋਵਨਿਕ ਯੂਨੀਵਰਸਿਟੀ, ਕਰੋਸ਼ੀਆ ਅਤੇ ਯੇਸ਼ਿਵਾ ਯੂਨੀਵਰਸਿਟੀ, ਨਿਊਯਾਰਕ ਸਿਟੀ, ਅਮਰੀਕਾ ਨਾਲ ਸਮਝੌਤਾ ਪੱਤਰਾਂ (ਐਮਓਯੂ) ’ਤੇ ਦਸਤਖਤ ਕੀਤੇ ਹਨ।ਸੀਜੀਸੀ ਲਾਂਡਰਾਂ ਦੀ ਇਸ ਨਵੀਂ ਭਾਈਵਾਲੀ ਦਾ ਮੁੱਖ ਉਦੇਸ਼ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਗਲੋਬਲ ਯੋਗਤਾਵਾਂ, ਵਿਿਭੰਨ ਸਿੱਖਣ ਦੇ ਅਨੁਭਵਾਂ ਅਤੇ ਵਧੇਰੇ ਰਿਸਰਚ ਦੇ ਮੌਕਿਆਂ ਨਾਲ ਲੈੱਸ ਕਰਨਾ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਨੇ ਹੁਣ ਤੱਕ ਦੁਨੀਆ ਭਰ ਦੀਆਂ ਪ੍ਰਮੁੱਖ ਵਿਿਦਅਕ ਸੰਸਥਾਵਾਂ ਨਾਲ 60 ਤੋਂ ਵੱਧ ਸਮਝੌਤਾ ਪੱਤਰਾਂ ’ਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਵਿੱਚ ਅਮਰੀਕਾ, ਆਸਟ੍ਰੇਲੀਆ, ਯੂਕੇ, ਕੈਨੇਡਾ, ਬੈਲਜੀਅਮ ਅਤੇ ਏਏਸੀਐਸਬੀ  ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਆਦਿ ਸ਼ਾਮਲ ਹਨ।

ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਮਕਸਦ ਵਿਿਦਆਰਥੀਆਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ, ਅਕਾਦਮਿਕ ਉੱਤਮਤਾ ਅਤੇ ਨਿਜੀ ਵਿਕਾਸ ਨੂੰ ਵਧਾਉਣਾ ਹੈ। ਯੂਨੀਵਰਸਿਟੀ ਆਫ ਡੁਬਰੋਵਨਿਕ (ਕ੍ਰੋਏਸ਼ੀਆ) ਆਪਣੀ ਨਵੀਨਤਾ ਅਤੇ ਅਕਾਦਮਿਕ ਉੱਤਮਤਾ ਲਈ ਮਸ਼ਹੂਰ ਇੱਕ ਪ੍ਰਮੁੱਖ ਜਨਤਕ ਸੰਸਥਾ ਹੈ।ਇਸ ਸੰਸਥਾ ਨਾਲ ਗਠਜੋੜ ਸੀਜੀਸੀਅਨਾਂ ਲਈ ਸੰਯੁਕਤ ਅਕਾਦਮਿਕ ਖੋਜ, ਆਰ ਐਂਡ ਡੀ ਉਪਰਾਲਿਆਂ ਅਤੇ ਵਿਕਾਸ ਪਹਿਲਕਦਮੀਆਂ, ਫੈਕਲਟੀ ਅਤੇ ਵਿਿਦਆਰਥੀ ਆਦਾਨ-ਪ੍ਦਾਨ ਪ੍ਰੋਗਰਾਮਾਂ, ਅਕਾਦਮਿਕ ਗਤੀਸ਼ੀਲਤਾ ਅਤੇ ਅਧਿਐਨ ਦੌਰਿਆਂ ਵਿੱਚ ਸਹਿਯੋਗ ਲਈ ਦੇ ਮੌਕੇ ਪ੍ਰਦਾਨ ਕਰੇਗਾ। 

ਕੇਏ171 ਯੂਰਪੀ ਯੂਨੀਅਨ ਪ੍ਰਾਜੈਕਟ ਦੇ ਢਾਂਚੇ ਹੇਠ ਹਾਲ ਹੀ ਵਿੱਚ ਕ੍ਰੋਏਸ਼ੀਆ ਦੇ ਦੌਰੇ ਦੌਰਾਨ ਸੀਬੀਐਸਏ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਡੀਨ ਇੰਟਰਨੈਸ਼ਨਲ ਅਫੇਅਰਜ, ਸੀਜੀਸੀ ਲਾਂਡਰਾਂ ਦੇ ਡਾ.ਰਮਨਦੀਪ ਸੈਣੀ ਅਤੇ ਐਸੋਸੀਏਟ ਡਾਇਰੈਕਟਰ, ਟੀਪੀਪੀ, ਸੀਜੀਸੀ ਲਾਂਡਰਾਂ ਦੇ ਸ੍ਰੀ ਮੰਦੀਪ ਸਿੰਘ ਵੱਲੋਂ ਅਧਿਕਾਰਿਤ ਤੌਰ ਤੇ ਦਸਤਖ਼ਤ ਕੀਤੇ ਗਏ। ਇਸੇ ਤਰ੍ਹਾਂ ਹੀ ਅਕਾਦਮਿਕ ਸਾਂਝੇਦਾਰੀ ਤਹਿਤ ਸੀਜੀਸੀ ਲਾਂਡਰਾਂ ਨੇ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਸਥਿਤ ਪ੍ਰਮੁੱਖ ਯੇਸ਼ਿਵਾ ਯੂਨੀਵਰਸਿਟੀ ਨਾਲ ਵੀ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। 

ਇਹ ਸਾਂਝੇਦਾਰੀ ਸੀਜੀਸੀ ਦੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਏਕੀਕ੍ਰਿਤ ਅਕਾਦਮਿਕ ਵਾਤਾਵਰਣ ਵਿੱਚ ਵਿਕਸਿਤ ਹੋਣ ਦੇ ਯੋਗ ਬਣਾਏਗੀ।ਇਸ ਰਾਹੀਂ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮਾਂ, ਉੱਚ ਸਿੱਖਿਆ ਦੇ ਮੌਕਿਆਂ, ਫੈਕਲਟੀ ਅਤੇ ਵਿਿਦਆਰਥੀ ਆਦਾਨ-ਪ੍ਰਦਾਨ, ਸਾਂਝੀਆਂ ਖੋਜ ਪਹਿਲਕਦਮੀਆਂ, ਸਹਿਯੋਗੀ ਅਕਾਦਮਿਕ ਡਿਗਰੀ ਪ੍ਰੋਗਰਾਮਾਂ, ਅਧਿਆਪਨ ਅਤੇ ਸੱਭਿਆਚਾਰਕ ਕਾਰਜਕ੍ਰਮਾਂ ਨਾਲ ਕੋਆਪਰੇਟਿਵ ਸਿੱਖਿਆ ਦੇ ਮੌਕੇ ਉਪਲਬਧ ਹੋਣਗੇ।

ਇਸ ਦੌਰਾਨ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਵੇਂ ਸਮਝੌਤੇ ਸਾਡੇ ਵਿਿਦਆਰਥੀਆਂ ਨੂੰ ਪਰਿਵਰਤਨਸ਼ੀਲ ਗਲੋਬਲ ਸਿੱਖਿਆ ਅਤੇ ਅਨੁਭਵ ਮੁਹੱਈਆ ਕਰਵਾਉਣ ਦੀ ਸਾਡੀ ਦੂਰਦਰਸ਼ੀ ਸੋਚ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਅਕਾਦਮਿਕ ਗੱਠਜੋੜਾਂ ਨੂੰ ਬੜਾਵਾ ਦੇ ਕੇ ਉਹ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਅਰਥਪੂਰਨ ਖੋਜ ਵਿੱਚ ਸ਼ਾਮਲ ਹੋਣ, ਅੰਤਰ ਸੱਭਿਆਚਾਰਕ ਐਕਸਪੋਜ਼ਰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀਆਂ ਅਕਾਦਮਿਕ ਯਾਤਰਾਵਾਂ ਨੂੰ ਹੋਰ ਫਲਦਾਇਕ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਨ ਦਾ ਯਤਨ ਕਰਦੇ ਹਾਂ।

ਇਸ ਤੋਂ ਇਲਾਵਾ ਅਜਿਹੇ ਸਹਿਯੋਗ ਵਿਿਦਆਰਥੀਆਂ ਦੀ ਗਲੋਬਲ ਸਰੋਤਾਂ, ਅਕਾਦਮਿਕ ਅਤੇ ਕਰੀਅਰ ਦੇ ਮੌਕਿਆਂ ਤੱਕ ਪਹੁੰਚ ਨੂੰ ਵੀ ਵਧਾਉਂਦੇ ਹਨ। ਇਨ੍ਹਾਂ ਰਣਨੀਤਕ ਗਲੋਬਲ ਸਾਂਝੇਦਾਰੀਆਂ ਰਾਹੀਂ ਸੀਜੀਸੀ ਲਾਂਡਰਾਂ ਅਕਾਦਮਿਕ ਉੱਤਮਤਾ, ਨਵੀਨਤਾ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਲਈ ਸਮਰਪਿਤ ਇੱਕ ਸੰਸਥਾ ਵਜੋਂ ਆਪਣੀ ਪਹਿਚਾਣ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD