Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਡਾ. ਮਨਸੁਖ ਮਾਂਡਵੀਆ ਨੇ ਅਰਬਨ ਅੱਡਾ 2025 ਦਾ ਉਦਘਾਟਨ ਕੀਤਾ

ਵਿਸ਼ਵ ਸਾਈਕਲ ਦਿਵਸ ਟਿਕਾਊ ਸ਼ਹਿਰਾਂ ਲਈ ਸਾਈਕਲਿੰਗ ਨੂੰ ਉਤਸ਼ਾਹਿਤ ਕਰਦਾ ਹੈ

Mansukh Mandaviya, Dr Mansukh Mandaviya, BJP, Bharatiya Janata Party, Urban Adda 2025, Urban Adda 2025 Conclave, World Bicycle Day

Web Admin

Web Admin

5 Dariya News

ਨਵੀਂ ਦਿੱਲੀ , 03 Jun 2025

Last updated on: Jun 04, 2025, 12:52 IST

ਕੇਂਦਰੀ ਲੇਬਰ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਨਵੀਂ ਦਿੱਲੀ ਵਿੱਚ ਅਰਬਨ ਅੱਡਾ 2025 ਕਨਕਲੇਵ ਦਾ ਉਦਘਾਟਨ ਕੀਤਾ। ਇਸ ਤਿੰਨ ਦਿਨੀਂ ਕਨਕਲੇਵ ਦਾ ਉਦੇਸ਼ ਨੌਜਵਾਨਾਂ, ਮਾਹਿਰਾਂ ਅਤੇ ਦਿੱਗਜਾਂ ਨੂੰ ਇਕਜੁੱਟ ਕਰਕੇ ਬਿਹਤਰ ਸ਼ਹਿਰੀ ਭਵਿੱਖ ਬਣਾਉਣਾ ਹੈ।

ਡਾ. ਮਾਂਡਵੀਯਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ, “ਸਾਈਕਲ ਚਲਾਉਣਾ ਕਸਰਤ ਦਾ ਸਭ ਤੋਂ ਚੰਗਾ ਤਰੀਕਾ ਹੈ। ਇਹ ਨਾ ਸਿਰਫ਼ ਸਾਨੂੰ ਸਿਹਤਮੰਦ ਬਣਾਉਂਦਾ ਹੈ ਸਗੋਂ ਵਾਤਾਵਰਣ ਸਥਿਰਤਾ ਨੂੰ ਵੀ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਸਾਈਕਲ ਚਲਾਉਣਾ ਪ੍ਰਦੂਸ਼ਣ ਦਾ ਸਮਾਧਾਨ ਹੈ।”

ਕੇਂਦਰੀ ਮੰਤਰੀ ਨੇ ਕਿਹਾ, “ਜਦੋਂ ਮੈਂ ਪਹਿਲੀ ਵਾਰ ਸਾਂਸਦ ਬਣਿਆ ਸੀ, ਤਾਂ ਮੈਂ ਹਰ ਦਿਨ ਸਾਈਕਲ ਨਾਲ ਸੰਸਦ ਜਾਂਦਾ ਸੀ ਅਤੇ ਲੋਕ ਮੈਨੂੰ ‘ਸਾਈਕਲ ਵਾਲਾ ਸਾਂਸਦ’ ਵਜੋਂ ਦੇਖਦੇ ਸਨ। ਸਾਨੂੰ ਸਾਈਕਲ ਚਲਾਉਣ ਨੂੰ ਇੱਕ ਮੁਹਿੰਮ ਵਿੱਚ ਬਦਲਣਾ ਹੋਵੇਗਾ ਅਤੇ ਇਸ ਧਾਰਨਾ ਨੂੰ ਦੂਰ ਕਰਨਾ ਹੋਵੇਗਾ ਕਿ ਇਹ ਸਿਰਫ਼ ਸਮਾਜ ਦੇ ਇੱਕ ਵਿਸ਼ੇਸ਼ ਵਰਗ ਲਈ ਹੈ ਅਤੇ ਅਜਿਹਾ ਕਰਨ ਨਾਲ ਸਾਈਕਲ ਚਲਾਉਣਾ ਸਾਰਿਆਂ ਲਈ ਇੱਕ ਫੈਸ਼ਨ ਬਣ ਜਾਵੇਗਾ।”

ਕੇਂਦਰੀ ਮੰਤਰੀ ਨੇ ਕਮਿਊਨਿਟੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਬਾਰੇ ਕਿਹਾ, “ਸੰਡੇ ਆਨ ਸਾਈਕਲ ਪਹਿਲ ਫਿਟ ਇੰਡੀਆ ਨੂੰ ਹੁਲਾਰਾ ਦੇਣ ਲਈ ਇੱਕ ਰਾਸ਼ਟਰਵਿਆਪੀ ਮੁਹਿੰਮ ਬਣ ਗਈ ਹੈ। ਮੈਂ ਸਾਰਿਆਂ ਨੂੰ ਪ੍ਰਤੀਦਿਨ ਸਾਈਕਲ ਚਲਾਉਣ ਅਤੇ 2047 ਤੱਕ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਦੀ ਤਾਕੀਦ ਕਰਦਾ ਹਾਂ।”

ਵਰਲਡ ਸਾਈਕਲ ਡੇਅ ਦੇ ਅਵਸਰ ‘ਤੇ ਆਯੋਜਿਤ ਇਸ ਪ੍ਰੋਗਰਾਮ ਦੇ ਦੌਰਾਨ ਡਾ.ਮਾਂਡਵੀਯਾ ਨੇ ਰਸਮੀ ਤੌਰ 'ਤੇ ਦੋ ਲੈਂਡਮਾਰਕ ਪਬਲੀਕੇਸ਼ਨਸ ਨੂੰ ਲਾਂਚ ਕੀਤਾ:

1.  ਸਾਈਕਲਿੰਗ, ਬੱਚੇ ਅਤੇ ਸ਼ਹਿਰ, ਲੇਖਰ: ਡਾ. ਭੈਰਵੀ ਜ਼ੋਸ਼ੀ

2.  ਰੋਡ ਟੂ ਸਾਈਕਲ2ਸਕੂਲ, ਲੇਖਕ ਡਾ. ਭੈਰਵੀ ਜ਼ੋਸ਼ੀ ਅਤੇ ਏਆਰ. ਕੁਸ਼ ਪਾਰਿਖ

ਇਹ ਕਿਤਾਬਾਂ ਸ਼ਹਿਰੀ ਵਾਤਾਵਰਣ ਨੂੰ ਤੁਰੰਤ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਪਾਉਂਦੀਆਂ ਹਨ ਤਾਂ ਜੋ ਬੱਚਿਆਂ ਲਈ ਸਰਗਰਮ ਗਤੀਸ਼ੀਲਤਾ, ਸਿਹਤ ਜੀਵਨਸ਼ੈਲੀ ਅਤੇ ਸੁਰੱਖਿਆ ਜਨਤਕ ਸਥਾਨ ਉਪਲਬਧ ਕਰਵਾਏ ਜਾ ਸਕਣ। ਡਾ. ਮਾਂਡਵੀਯਾ ਨੇ ਕਿਹਾ: “ਜੇ ਸਾਨੂੰ 2047 ਤੱਕ ਵਾਸਤਵ ਵਿੱਚ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ, ਤਾਂ ਸਾਨੂੰ ਸੁਰੱਖਿਅਤ ਸੜਕਾਂ, ਬਿਹਤਰ ਜਨਤਕ ਸਥਾਨਾਂ ਅਤੇ ਸਾਈਕਲ ਚਲਾਉਣ ਜਿਹੇ ਆਸਾਨ ਗਤੀਸ਼ੀਲਤਾ ਵਿਕਲਪਾਂ ਰਾਹੀਂ ਆਪਣੇ ਬੱਚਿਆਂ ਦੇ ਰੋਜ਼ਾਨਾ ਜੀਵਨ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰਨਾ ਹੋਵੇਗਾ।”

ਦੰਦਾਂ ਦੇ ਡਾਕਟਰ, BYCS ਇੰਡੀਆ ਫਾਊਂਡੇਸ਼ਨ ਦੇ ਸੀਈਓ ਅਤੇ ਸੰਸਥਾਪਕ ਨਿਰਦੇਸ਼ਕ ਅਤੇ ਸਾਈਕਲਿੰਗ ਦੇ ਇੱਕ ਮਜ਼ਬੂਤ ਸਮਰਥਕ ਡਾਕਟਰ ਭੈਰਵੀ ਜੋਸ਼ੀ ਨੇ ਸੈਸ਼ਨ ਦੀ ਸਮਾਪਤੀ ਕਰਦੇ ਹੋਏ ਪੂਰੀ ਟੀਮ ਵੱਲੋਂ ਹਾਰਦਿਕ ਧੰਨਵਾਦ ਦਿੱਤਾ।

3 ਜੂਨ ਤੋਂ 5 ਜੂਨ ਤੱਕ ਚੱਲਣ ਵਾਲੇ ਅਰਬਨ ਅੱਡਾ 2025 ਵਿੱਚ ਜਲਵਾਯੂ-ਅਨੁਕੂਲ ਸ਼ਹਿਰ, ਲਿੰਗ ਅਤੇ ਗਤੀਸ਼ੀਲਤਾ, ਸਾਫ਼ ਹਵਾ ਅਤੇ ਪਾਣੀ, ਵੈਸਟ ਪ੍ਰਬੰਧਨ ਅਤੇ ਸਮਾਵੇਸ਼ੀ ਆਵਾਜਾਈ ਬਾਰੇ ਥੀਮੈਟਿਕ ਸੈਸ਼ਨ ਸ਼ਾਮਲ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:

ਯੂਥ ਅੱਡਾ: ਸ਼ਹਿਰੀ ਪਰਿਵਰਤਨ ਵਿੱਚ ਯੁਵਾ ਆਵਾਜ਼ਾਂ ਨੂੰ ਸਸ਼ਕਤ ਬਣਾਉਣ ਵਾਲਾ ਇੱਕ ਸਮਰਪਿਤ ਪਲੈਟਫਾਰਮ।

ਸਾਈਕਲੋਥੌਨ: ਵਰਲਡ ਸਾਈਕਲ ਡੇਅ 'ਤੇ ਸ਼ੁਰੂ ਕੀਤਾ ਗਿਆ, ਜਿਸ ਵਿੱਚ 100 ਤੋਂ ਵਧ ਸਾਈਕਲ ਚਾਲਕ ਸਰਗਰਮ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨਗੇ।

• ਅਰਬਨ ਅੱਡਾ ਫਿਲਮ ਫੈਸਟੀਵਲ (ਯੂਏਐੱਫਐੱਫ-25): 4 ਜੂਨ ਨੂੰ ਆਯੋਜਿਤ ਹੋਣ ਵਾਲੇ ਇਸ ਫੈਸਟੀਵਲ ਵਿੱਚ ਜਲਵਾਯੂ ਲਚਕੀਲੇਪਣ ਅਤੇ ਸ਼ਹਿਰੀ ਇਨੋਵੇਸ਼ਨ 'ਤੇ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ, ਜਿਸ ਤੋਂ ਬਾਅਦ ਰਾਤ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਹੋਵੇਗਾ ਜਿਸ ਵਿੱਚ ਅਦਾਕਾਰਾ ਪੂਜਾ ਬੇਦੀ ਵੀ ਸ਼ਾਮਲ ਹੋਣਗੇ।

• ਇੰਟਰਐਕਟਿਵ ਪਬਲਿਕ ਆਰਟ ਪ੍ਰਦਰਸ਼ਨੀ: ਕਲਾਕਾਰ ਸਾਗਰ ਸਿੰਘ ਦੀ ਅਗਵਾਈ ਵਿੱਚ, ਕੇਂਦਰੀ ਵਿਹੜੇ ਵਿੱਚ ਕਲਾ, ਅੰਦੋਲਨ ਅਤੇ ਸਥਿਰਤਾ ਦੇ ਰਚਨਾਤਮਕ ਮਿਸ਼ਰਣ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਪਤਵੰਤਿਆਂ ਵਿੱਚ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਦਿੱਲੀ ਦੇ ਟਰਾਂਸਪੋਰਟ ਮੰਤਰੀ ਡਾ. ਪੰਕਜ ਕੁਮਾਰ ਸਿੰਘ, ਹਰਿਆਣਾ ਦੇ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ, ਰਾਜਸਥਾਨ ਦੇ ਮੰਤਰੀ ਸ਼੍ਰੀ ਰਾਜਵਰਧਨ ਰਾਠੌਰ, ਅਤੇ ਅਕਾਦਮਿਕ ਜਗਤ, ਸਿਵਿਲ ਸਮਾਜ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਵਿਚਾਰਕ ਸ਼ਾਮਲ ਹਨ।

ਰਾਹਗਿਰੀ ਫਾਊਂਡੇਸ਼ਨ ਦੁਆਰਾ ਇੰਟਰਨੈਸ਼ਨਲ ਕੌਂਸਲ ਆਨ ਕਲੀਨ ਟ੍ਰਾਂਸਪੋਰਟੇਸ਼ਨ (ਆਈਸੀਸੀਟੀ) ਅਤੇ ਗੁਰੂਜਲ ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਅਤੇ ਨਾਗਾਰੋ ਦੁਆਰਾ ਸਮਰਥਨ ਵਿੱਚ ਪ੍ਰੋਗਰਾਮ 3 ਤੋਂ 5 ਜੂਨ 2025 ਤੱਕ ਇੰਡੀਆ ਹੈਬੀਟੇਟ ਸੈਂਟਰ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

 

Tags: Mansukh Mandaviya , Dr Mansukh Mandaviya , BJP , Bharatiya Janata Party , Urban Adda 2025 , Urban Adda 2025 Conclave , World Bicycle Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD