ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਜ਼ਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਵਿਚ ਸਿਹਤ ਵਿਭਾਗ ਦੇ ਕੰਮਾਂ ਦਾ ਰੀਵੀਊ ਕਰਦੇ ਹੋਏ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੇ ਆਪਣੇ ਸਾਰੇ ਟੀਚੇ ਸਮੇਂ ਤੇ ਪੁਰੇ ਕੀਤੇ ਹਨ ਅਤੇ ਸਿਹਤ ਵਿਭਾਗ ਵੱਲੋਂ ਆਲ ਓਵਰ ਵਧੀਆ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਹਿਦਾਇਤਾਂ ਜਾਰੀ ਕੀਤੀਆਂ ਕਿ ਆਯੁਸ਼ਮਾਨ ਭਾਰਤ ਦੇ ਤਹਿਤ ਵੱਧ ਤੋਂ ਵੱਧ ਕਾਰਡ ਬਣਾਏ ਜਾਣ, ਟੀਬੀ ਮੁਕਤ ਭਾਰਤ ਕੰਪੇਨ ਦੇ ਸਾਰੇ ਟੀਚੇ ਸਮੇਂ ਤੇ ਪੂਰੇ ਕੀਤੇ ਜਾਣ ਅਤੇ ਟੀਬੀ ਦੇ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ, ਫੂਡ ਬਕਟ, ਅਤੇ ਪੈਕ ਫੂਡ ਨਿਰੰਤਰ ਮੁਹਈਆ ਕਰਾਇਆ ਜਾਵੇ, ਤੰਬਾਕੂ ਮੁਕਤ ਪਿੰਡਾਂ ਦੀ ਇਨਰੋਲਮੈਂਟ ਵਿੱਚ ਵਾਧਾ ਕੀਤਾ ਜਾਵੇ, ਡਰੱਗ ਬ੍ਰਾਂਚ ਵੱਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ ਵਧਾਈ ਜਾਵੇ, ਫੂਡ ਸੇਫਟੀ ਵਿਭਾਗ ਵੱਲੋਂ ਸਮੇਂ ਸਮੇਂ ਤੇ ਦੁੱਧ ਅਤੇ ਦੁੱਧ ਦੇ ਪਦਾਰਥਾਂ ਦੀ ਜਾਂਚ ਤੇ ਸੈਂਪਲਿੰਗ ਹੋਰ ਤੇਜ਼ ਕੀਤੀ ਜਾਵੇ, ਨਸ਼ਾ ਛੁਡਾਊ ਕੇਂਦਰ ਅਤੇ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇ, ਜੇ ਐਸ ਵਾਈ ਦੀ ਪੇਮੈਂਟ ਸਮੇਂ ਤੇ ਕਰਾਉਣੀ ਯਕੀਨੀ ਬਣਾਈ ਜਾਵੇ।
ਇਸ ਉਪਰੰਤ ਉਹਨਾਂ ਵੱਲੋਂ ਵਿਸ਼ਵ ਸਿਹਤ ਸੰਸਥਾ ਵੱਲੋਂ ਚਲਾਈ ਜਾ ਰਹੀ ਮੀਜ਼ਲ ਰੁਬੇਲਾ ਇਲਮੀਨੇਸ਼ਨ ਡਰਾਈਵ ਦੀ ਸ਼ੁਰੂਆਤ ਵੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ: ਕਿਰਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਕੋਟਪਾ ਐਕਟ ਤਹਿਤ ਪਬਲਿਕ ਸਥਾਨਾਂ ਤੇ ਤੰਬਾਕੂ ਨੋ਼ਸੀ ਕਰਨ ਵਾਲਿਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਅਤੇ ਅਪੈ੍ਰਲ 2024 ਤੋ ਮਾਰਚ 2025 ਤੱਕ ਸ਼ਿਹਤ ਵਿਭਾਗ ਦੀਆਂ ਟੀਮਾਂ ਵਲੋ 2979 ਚਾਲਾਨ ਕਰਕੇ 97780/-ਰੁਪਏ ਜੁਰਮਾਨਾ ਵੀ ਵਸੂਲਿਆ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਸਰ ਰਾਹਤ ਕੋਸ਼ ਯੋਜਨਾ ਤਹਿਤ ਕੈਸਰ ਪੀੜ੍ਹਤ ਮਰੀਜਾਂ ਦੇ ਇਲਾਜ ਲਈ 1.50 ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਸਬੰਧਤ ਸਰਕਾਰੀ/ਮਾਨਤਾ ਪ੍ਰਾਪਤ ਹਸਪਤਾਲਾਂ ਨੂੰ ਦਿੱਤੀ ਜਾਂਦੀ ਹੈ,ਜਿਸ ਤਹਿਤ ਸਾਲ 2024-25 ਦੋਰਾਨ ਕੁਲ 138 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿੰਨਾਂ ਵਿਚੋ 127 ਵਿਅਕਤੀਆਂ ਨੂੰ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਬਾਕੀ ਪੈਡਿੰਗ ਕੇਸਾਂ ਦਾ ਨਿਪਟਾਰਾ ਵੀ ਛੇਤੀ ਕਰ ਦਿੱਤਾ ਜਾਵੇਗਾ।
ਮੀਟਿੰਗ ਵਿਚ ਮੈਡੀਕਲ ਸੁਪਰਡੈਂਟ ਡਾ ਕਰਮਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ, ਡੀਡੀਐਚਓ ਡਾ ਜਗਨਜੋਤ ਕੌਰ, ਵਿਸ਼ਵ ਸਿਹਤ ਸੰਸਥਾ ਵੱਲੋਂ ਡਾ ਇਸੀਤਾ, ਜਿਲਾ ਐਪੀਡਮੋਲੋਜਿਸਟ ਡਾ ਹਰਜੋਤ ਕੌਰ, ਜਿਲਾ ਐਪੀਡਮੋਲਜਿਸਟ ਆਈਡੀਐਸਪੀ ਡਾ ਨਵਦੀਪ ਕੌਰ, ਜਿਲਾ ਐਮ.ਈ.ਆਈ,ਓ, ਅਮਰਦੀਪ ਸਿੰਘ, ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ, ਡੀਪੀਐਮ ਸੁਖਜਿੰਦਰ ਸਿੰਘ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਿਹਤ ਅਧਿਕਾਰੀ ਸ਼ਾਮਿਲ ਸਨ।