Thursday, 02 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ 'ਚ ਤਿੰਨ ਮਹੀਨਿਆਂ ਦੀ ਰਾਸ਼ੀ ਆਈ ''ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ'' ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਕ ਮਜ਼ਬੂਤੀ ਵੱਲ ਇਤਿਹਾਸਕ ਕਦਮ - ਡਾ.ਵਿਜੈ ਸਿੰਗਲਾ ਹਲਕਾ ਸਰਦੂਲਗੜ੍ਹ ਦੀਆਂ ਮਾਵਾਂ-ਧੀਆਂ ਦੀ ਝੁਨੀਰ ਮੀਟਿੰਗ ਬਣੀ ਵਿਸ਼ਾਲ ਰੈਲੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮੌਕੇ ਡੇਰਾਬੱਸੀ ਵਿੱਚ ਲਾਈਵ ਪ੍ਰਸਾਰਣ ਐਲਪੀਯੂ ਦੇ ਮਲਟੀਮੀਡੀਆ ਅਤੇ ਐਨੀਮੇਸ਼ਨ ਵਿਦਿਆਰਥੀ 'ਐਡੂ-ਰਿਵੋਲਿਊਸ਼ਨ' ਰਾਹੀਂ ਕਲਾਸਰੂਮ ਸਿੱਖਿਆ ਨੂੰ ਰਚਨਾਤਮਕ ਕਰੀਅਰ ਵਿੱਚ ਬਦਲ ਰਹੇ ਹਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ: ਹਰਪਾਲ ਸਿੰਘ ਚੀਮਾ ਆਸ਼ਿਕਾ ਜੈਨ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ ਬਾਲ ਮੁਕੰਦ ਸ਼ਰਮਾ ਵੱਲੋਂ ਮੀਟਿੰਗ ਦੌਰਾਨ ਰਾਸ਼ਨ ਡਿਪੂਆਂ, ਆਂਗਨਵਾੜੀ ਕੇਂਦਰਾਂ ਅਤੇ ਮਿਡ ਡੇਅ ਮੀਲ ਦੀ ਸਥਿਤੀ ਦਾ ਜਾਇਜ਼ਾ ਸਰਹੱਦੀ ਡਿਫੈਂਸ ਡੈਮ ਵਿਵਾਦ : ਰਾਜਪਾਲ ਕਟਾਰੀਆ ਨੇ ਲਿਆ ਗੰਭੀਰ ਨੋਟਿਸ, ਗ੍ਰਹਿ ਤੇ ਰੱਖਿਆ ਮੰਤਰੀ ਨਾਲ ਕਰਨਗੇ ਗੱਲਬਾਤ ਭਗਵੰਤ ਸਿੰਘ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ : ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ `ਤੇ ਮਾਵਾਂ-ਭੈਣਾਂ ਵਿੱਚ ਭਾਰੀ ਉਤਸ਼ਾਹ : ਵਿਧਾਇਕਾ ਜੀਵਨਜੋਤ ਕੌਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖਰੀ ਗਰੰਟੀ - ਵਿਧਾਇਕ ਦਲਬੀਰ ਸਿੰਘ ਟੌਂਗ ਕਰਮਜੀਤ ਸਿੰਘ ਰਿੰਟੂ ਨੇ ਮਜੀਠਾ ਰੋਡ 'ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਉਦੋਨੰਗਲ ਵਿਖੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਧਰਦਿਓਂ ਵਿਖੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਜਨਾਲਾ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਸ਼ੁਭ ਆਰੰਭ ਮੌਕੇ ਆਪ ਵਰਕਰਾਂ ਵੱਲੋਂ ਜਸ਼ਨ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 3 ਜੁਲਾਈ ਨੂੰ ਵਿਸ਼ੇਸ਼ ਕੀਰਤਨ ਦਰਬਾਰ ਨਾਇਬ ਸਿੰਘ ਸੈਣੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਐਚ.ਟੈਟ ਪ੍ਰੀਖਿਆ ਸੀ.ਈ.ਟੀ. ਦੀ ਤਰਜ਼ 'ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ - ਨਾਇਬ ਸਿੰਘ ਸੈਣੀ ਅੰਬਾਲਾ ਦੇ ਕੈਂਸਰ ਹਸਪਤਾਲ ਵਿੱਚ ਜਲਦੀ ਲਗਵਾਈ ਜਾਵੇ ਐਡਵਾਂਸ ਤਕਨੀਕ ਦੀ ਪੈਟ-ਸਕੈਨ ਮਸ਼ੀਨ - ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਵਿੱਚ ਖੋਲ੍ਹਿਆ ਵਿਕਾਸ ਦਾ ਪਿਟਾਰਾ

 

ਸੀਸੀਟੀ-ਸੀਜੀਸੀ ਲਾਂਡਰਾਂ ਵੱਲੋਂ ਖੋਜ ਅਤੇ ਬਾਇਓਮੈਡੀਕਲ ਨਵੀਨਤਾ ਵਿਸ਼ੇ ਸੰਬੰਧੀ ਐਫਡੀਪੀ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 29 May 2025

Last updated on: May 30, 2025, 13:09 IST

ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਐਨੀਮਲ ਸੈੱਲ ਕਲਚਰ ਵਿੱਚ ਬਹੁਅਨੁਸ਼ਾਸਨੀ ਤਰੱਕੀ: ਕੈਂਸਰ ਖੋਜ, ਡਾਇਗਨੌਸਟਿਕਸ ਅਤੇ ਬਾਇਓਮੈਡੀਕਲ ਨਵੀਨਤਾ ਨੂੰ ਬਦਲਣ ਸੰਬੰਧੀ ਪੰਜ ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਐਫਡੀਪੀ ਦਾ ਉਦੇਸ਼ ਫੈਕਲਟੀ ਮੈਂਬਰਾਂ ਨੂੰ ਬਾਇਓਮੈਡੀਕਲ ਖੋਜ ਵਿੱਚ ਨਵੀਨਤਮ ਤਰੱਕੀਆਂ ਨਾਲ ਜਾਣੂ ਕਰਵਾ ਕੇ ਅਤੇ ਉਨ੍ਹਾਂ ਨੂੰ ਉੱਨਤ ਗਿਆਨ ਨਾਲ ਲੈਸ ਕਰ ਕੇ ਸਿਧਾਂਤ ਅਤੇ ਅਭਿਆਸ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਸੀ ਤਾਂ ਜੋ ਸਿੱਖਿਆ ਸਿਖਲਾਈ ਪ੍ਰਕਿਿਰਆ ਨੂੰ ਹੋਰ ਵੀ ਧਨੀ ਬਣਾਇਆ ਜਾ ਸਕੇ।

ਐਫਡੀਪੀ ਦਾ ਉਦਘਾਟਨ ਮੁੱਖ ਮਹਿਮਾਨ, ਪ੍ਰੋਫੈਸਰ ਆਕਾਸ਼ ਦੀਪ, ਵਿਿਗਆਨੀ ਜੀ ਅਤੇ ਡਾਇਰੈਕਟਰ, ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (ਆਈਐਨਐਸਟੀ), ਮੋਹਾਲੀ, ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ-ਸੀਜੀਸੀ ਲਾਂਡਰਾਂ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ।ਪੰਜ ਦਿਨਾਂ ਦੇ ਇਸ ਸਮਾਗਮ ਵਿੱਚ ਮਾਹਿਰਾਂ ਵਲੋਂ ਦਿੱਤੇ ਗਏ ਲੈਕਚਰ ਅਤੇ ਹੱਥੀਂ ਸਿਖਲਾਈ ਸੈਸ਼ਨ ਸ਼ਾਮਲ ਸਨ। 

ਮਾਹਿਰਾਂ ਦੀ ਅਗਵਾਈ ਵਾਲੇ ਲੈਕਚਰਾਂ ਵਿੱਚ ਪਸ਼ੂ ਦੇ ਸੈੱਲ ਕਲਚਰ ਦੇ ਬੁਨਿਆਦੀ ਸਿਧਾਂਤ, ਕ੍ਰਾਇਓਪ੍ਰੀਜ਼ਰਵੇਸ਼ਨ, ਇਮੇਜ਼ ਜੇ ਅਧਾਰਤ ਇਮੇਜ ਵਿਸ਼ਲੇਸ਼ਣ, ਆਈਵੀਐਫ ਸੈੱਲ ਕਲਚਰ ਡਾਇਨਾਮਿਕਸ, 3ਡੀ ਆਰਗੇਨਾਇਡਜ਼, ਲੈਬ ਆਨ ਚਿੱਪ ਤਕਨਾਲੋਜੀਆਂ, ਮੈਮਲੀਅਨ (ਥਣਧਾਰੀ) ਸੈੱਲ ਕਲਚਰ ਅਧਾਰਤ ਬਾਇਓਪ੍ਰੋਸੈਸਿੰਗ, ਗ੍ਰਾਫਪੈਡ ਪ੍ਰਿਜ਼ਮ ਵਿਸ਼ਲੇਸ਼ਣ, ਸਾਈਟੋਟੌਕਸਿਟੀ ਅਸੈਸ ਅਤੇ ਐਸਈਐਮ ਅਤੇ ਟੀਈਐਮ ਦੀ ਵਰਤੋਂ ਕਰਦੇ ਹੋਏ ਉੱਨਤ ਇਮੇਜਿੰਗ ਤਕਨੀਕਾਂ ਆਦਿ ਸ਼ਾਮਲ ਸਨ।

ਇਸ ਮੌਕੇ ਪ੍ਰਮੁੱਖ ਬੁਲਾਰਿਆਂ ਵਿੱਚ ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਐਨਏਬੀਆਈ) ਮੋਹਾਲੀ ਤੋਂ ਡਾ. ਮੋਹਿਤ ਕੁਮਾਰ, ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (ਆਈਐਨਐਸਟੀ) ਮੋਹਾਲੀ ਤੋਂ ਡਾ.ਦੀਪਿਕਾ ਸ਼ਰਮਾ, ਮਿਲਾਨ, ਚੰਡੀਗੜ੍ਹ ਤੋਂ ਡਾ.ਨਿਰਮਲ ਭਸੀਨ, ਸੀਐਸਆਈਆਰਆਈਐਮਟੀਈਚ, ਚੰਡੀਗੜ੍ਹ ਤੋਂ ਡਾ.ਰਵੀ ਪੀਐਨ ਮਿਸ਼ਰਾ ਅਤੇ ਆਈਐਨਐਸਟੀ ਮੋਹਾਲੀ ਤੋਂ ਡਾ.ਮਨੀਸ਼ ਸਿੰਘ ਸ਼ਾਮਲ ਸਨ।

ਇਸ ਦੇ ਨਾਲ ਹੀ ਡਾ. ਜਸਵਿੰਦਰ ਕੌਰ, ਸਹਾਇਕ ਪ੍ਰੋਫੈਸਰ, ਸੀਸੀਟੀ, ਡਾ.ਅਭਿਨੋਏ ਕਿਸ਼ੋਰ, ਸਹਾਇਕ ਪ੍ਰੋਫੈਸਰ, ਸੀਸੀਟੀ ਅਤੇ ਡਾ.ਨਿਿਤਨ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਸੀਸੀਟੀ ਵੱਲੋਂ ਵਿਆਪਕ ਹੱਥੀਂ ਸਿਖਲਾਈ ਸੈਸ਼ਨ ਕਰਵਾਏ ਗਏ।ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਭਾਗੀਦਾਰਾਂ ਨੂੰ ਆਧੁਨਿਕ ਖੋਜ ਮੰਗਾਂ ਦੀਆਂ ਲੋੜਾਂ ਅਨੁਸਾਰ ਪ੍ਰੈਕਟੀਕਲ ਅਤੇ ਲੈਬ ਅਧਾਰਤ ਤਜਰਬਾ ਪ੍ਰਾਪਤ ਹੋਇਆ। ਇਹ ਪ੍ਰੈਕਟੀਕਲ ਸੈਸ਼ਨ ਮੀਡੀਆ ਤਿਆਰੀ, ਕ੍ਰਾਇਓਪ੍ਰੀਜ਼ਰਵੇਸ਼ਨ ਰਿਕਵਰੀ, ਸੈੱਲ ਲਾਈਨ ਦੀ ਸੰਭਾਲ, ਸਾਈਟੋਟੌਕਸਿਟੀ ਅਨੁਮਾਨ, ਜ਼ੋਟੇਰੋ ਦੀ ਵਰਤੋਂ ਕਰਦੇ ਹੋਏ ਸਾਹਿਤ ਪ੍ਰਬੰਧਨ ਅਤੇ ਬਾਇਓਸਟੈਟਿਸਟੀਕਲ ਵਿਸ਼ਲੇਸ਼ਣ ਵਰਗੀਆਂ ਮਹੱਤਵਪੂਰਨ ਤਕਨੀਕਾਂ ਉੱਤੇ ਕੇਂਦਰਿਤ ਸੀ।

ਆਈਐਨਐਸਟੀ ਮੋਹਾਲੀ ਦੇ ਸੰਸਥਾਗਤ ਦੌਰੇ ਨਾਲ ਇਸ ਐਫਡੀਪੀ ਦੀ ਸਫਲਤਾਪੂਰਵਕ ਸਮਾਪਤਿ ਹੋਈ। ਇਸ ਉਪਰਾਲੇ ਨਾਲ ਸਾਰੇ ਭਾਗੀਦਾਰਾਂ ਨੂੰ ਅਤਿ ਆਧੁਨਿਕ ਖੋਜ ਸਹੂਲਤਾਂ ਨੂੰ ਨਜ਼ਦੀਕੋਂ ਵੇਖਣ ਅਤੇ ਸਮਝਣ ਦਾ ਇੱਕ ਕੀਮਤੀ ਮੌਕਾ ਮਿਿਲਆ। ਇਸ ਦੇ ਨਾਲ ਨਾ ਸਿਰਫ ਉੁਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਇਆ ਸਗੋਂ ਅਕਾਦਮਿਕ ਸਹਿਯੋਗ ਅਤੇ ਨੈੱਟਵਰਕਿੰਗ ਨੂੰ ਵੀ ਮਜ਼ਬੂਤੀ ਮਿਲੀ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD