Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਡਾ. ਜਿਤੇਂਦਰ ਸਿੰਘ ਨੇ ਛੋਟੇ ਸ਼ਹਿਰਾਂ ਵਿੱਚ ਐਗਰੀ ਸਟਾਰਟਅੱਪ ਨੂੰ ਹੁਲਾਰਾ ਦੇਣ ਲਈ ਆਈਆਈਟੀ ਰੋਪੜ ਦੀ ਸ਼ਲਾਘਾ ਕੀਤੀ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲਗਭਗ 50 ਪ੍ਰਤੀਸ਼ਤ ਸਟਾਰਟਅੱਪ ਹੁਣ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਉਭਰ ਰਹੇ ਹਨ

Dr Jitendra Singh, Bharatiya Janata Party, BJP

Web Admin

Web Admin

5 Dariya News

ਨਵੀਂ ਦਿੱਲੀ , 18 May 2025

Last updated on: May 19, 2025, 15:12 IST

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਆਈਆਈਟੀ ਰੋਪੜ ਦੀ ਸ਼ਲਾਘਾ ਕੀਤੀ ਹੈ, ਜੋ ਹੋਰ ਆਈਆਈਟੀ ਦੀ ਤੁਲਨਾ ਵਿੱਚ ਮੁਕਾਬਲਤਨ ਨਵਾਂ ਹੈ ਅਤੇ ਇਸ ਦੀ ਸਥਾਪਨਾ ਛੋਟੇ ਸ਼ਹਿਰਾਂ ਵਿੱਚ ਐਗਰੀ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ 2008 ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਭਾਰਤ ਦੇ ਲਗਭਗ 50 ਪ੍ਰਤੀਸ਼ਤ ਸਟਾਰਟਅੱਪਸ ਹੁਣ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਹਨ।

ਆਈਆਈਟੀ ਰੋਪੜ ਦੁਆਰਾ ਆਯੋਜਿਤ ਅਤੇ ਵਿਗਿਆਨ ਅਤੇ ਟੈਕਨੋਲੋਜੀ ਡਿਪਾਰਟਮੈਂਟ (ਡੀਐੱਸਟੀ) ਦੁਆਰਾ ਸਹਾਇਤਾ ਪ੍ਰਾਪਤ ਪ੍ਰਗਤੀ ਫਾਊਂਡਰ ਫੋਰਮ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਸਟਾਰਟਅੱਪ ਕ੍ਰਾਂਤੀ ਹੁਣ ਸਿਰਫ ਮੈਟਰੋ ਸ਼ਹਿਰਾਂ ਤੱਕ ਸੀਮਤ ਨਹੀਂ ਰਹਿ ਗਈ ਹੈ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਦੂਰਦਰਸ਼ੀ ਸੰਬੋਧਨ ਵਿੱਚ ਇਸ ਮਿਥ ਨੂੰ ਖਾਰਜ ਕੀਤਾ ਕਿ ਸਿਰਫ਼ ਆਈਟੀ ਉੱਦਮ ਹੀ ਸਟਾਰਟਅੱਪ ਹੋ ਸਕਦੇ ਹਨ। 

ਉਨ੍ਹਾਂ ਨੇ ਟ੍ਰੈਡਿਸ਼ਨਲ ਸੈਕਟਰਾਂ ਵਿੱਚ ਬਦਲਾਅ ਦੇ ਜ਼ਰੀਏ ਉੱਚ ਸਮਰੱਥਾ ਵਾਲੇ ਐਗਰੀ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਆਈਆਈਟੀ ਰੋਪੜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ,  “ਇਹ ਬਦਲਾਅ ਗਹਿਰੀਆਂ ਜੜ੍ਹਾਂ ਜਮਾਏ ਹੋਏ ਇਨੋਵੇਸ਼ਨ ਦਾ ਇੱਕ ਸਵਸਥ ਸੰਕੇਤ ਹੈ।” 

ਉਨ੍ਹਾਂ ਨੇ ਲਾਲ ਕਿਲੇ ਦੀ ਫਸੀਲ ਤੋਂ “ਸਟੈਂਡਅੱਪ ਇੰਡੀਆ, ਸਟਾਰਟਅੱਪ ਇੰਡੀਆ” ਦੇ ਸੱਦੇ ਰਾਹੀਂ ਭਾਰਤ ਭਰ ਵਿੱਚ ਉੱਦਮਤਾ ਨੂੰ ਲੋਕਤੰਤਰੀ ਬਣਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕ੍ਰੈਡਿਟ ਦਿੱਤਾ। ਡਾ. ਜਿਤੇਂਦਰ ਸਿੰਘ ਨੇ ਸਟਾਰਟਅੱਪਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਸਟਾਰਟਅੱਪ ਭਾਰਤੀ ਅਰਥਵਿਵਸਥਾ ਨੂੰ “ਪੰਜ ਸਭ ਤੋਂ ਕਮਜ਼ੋਰ” ਦੇਸ਼ਾਂ ਤੋਂ ਕੱਢ ਕੇ 2047 ਤੱਕ ਦੁਨੀਆ ਨੂੰ ਟੌਪ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਕਰਨ ਵਿੱਚ ਸਹਾਇਕ ਹੋਣਗੇ। 

ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੇ 81ਵੇਂ ਸਥਾਨ ਤੋਂ 39ਵੇਂ ਸਥਾਨ ‘ਤੇ ਪਹੁੰਚਣ ਦੇ ਤੇਜ਼ ਵਾਧੇ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਭਾਰਤ ਦੇ ਆਰਥਿਕ ਵਾਧੇ ਵਿੱਚ ਯੋਗਦਾਨ ਦੇਣ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸਟਾਰਟਅੱਪ, ਐਗਰੀ-ਇਨੋਵੇਸ਼ਨ ਅਤੇ ਡੀਪ ਟੈੱਕ ਦੀ ਭੂਮਿਕਾ ਬਾਰੇ ਚਰਚਾ ਕੀਤੀ।  

ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਆਗਾਮੀ ਅਨੁਸੰਧਾਨ (ਐੱਨਆਰਐੱਫ - National Research Foundation) ਦੇ ਤਹਿਤ ਰਿਸੋਰਸ ਐਲੋਕੇਸ਼ਨ ਦਾ 70 ਪ੍ਰਤੀਸ਼ਤ ਨੌਨ-ਗਵਰਨਮੈਂਟ ਸੈਕਟਰਾਂ ਤੋਂ ਆਏਗਾ, ਜਿਸ ਨਾਲ ਜਨਤਕ-ਨਿਜੀ ਤਾਲਮੇਲ ਨੂੰ ਹੁਲਾਰਾ ਮਿਲੇਗਾ।

ਡਾ. ਜਿਤੇਂਦਰ ਸਿੰਘ ਨੇ ਪਰਪਲ ਰੈਵੋਲਿਊਸ਼ਨ ਨੂੰ ਜ਼ਮੀਨੀ ਪੱਧਰ ‘ਤੇ ਇਨੋਵੇਸ਼ਨ ਦੇ ਇੱਕ ਹੌਲਮਾਰਕ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ –ਲੈਵੇਂਡਰ ਦੀ ਖੇਤੀ ਜੋ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਸ਼ਹਿਰਾਂ ਵਿੱਚ ਸ਼ੁਰੂ ਹੋਈ ਸੀ, ਹੁਣ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵਧ-ਫੂਲ ਰਹੀ ਹੈ ਅਤੇ ਇਸ ਖੇਤਰ ਵਿੱਚ 3000 ਤੋਂ ਵੱਧ ਸਟਾਰਟਅੱਪਸ ਲਾਭ ਕਮਾ ਰਹੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, “ਇਨ੍ਹਾਂ ਵਿੱਚੋਂ 30 ਪ੍ਰਤੀਸ਼ਤ ਉੱਦਮੀ ਗ੍ਰੈਜੂਏਟਸ ਵੀ ਨਹੀਂ ਹਨ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਸਰਕਾਰ ਦੀ ਤਕਨੀਕੀ ਅਤੇ ਵਿੱਤੀ ਸਹਾਇਤਾ –ਮੁੰਬਈ ਵਿੱਚ ਪਰਫਿਊਮ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਬਜ਼ਾਰ ਸਬੰਧਾਂ ਕਾਰਨ ਗ੍ਰਾਮੀਣ ਭਾਰਤ ਇੱਕ ਉੱਦਮ ਕੇਂਦਰ ਵਿੱਚ ਤਬਦੀਲ ਹੋ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਇੱਕ ਵਿਸਤ੍ਰਿਤ ਚੋਣ ਪ੍ਰਕਿਰਿਆ ਤੋਂ ਬਾਅਦ ਨਿਵੇਸ਼ ਸ਼੍ਰੇਣੀ ਵਿੱਚ ਚੁਣੇ ਗਏ ਸਟਾਰਟਅੱਪਸ ਨੂੰ ਸਨਮਾਨਿਤ ਕੀਤਾ। ਇਹ ਸਟਾਰਟਅੱਪਸ ਸਨ –ਬਲੂ ਕੋਕੂਨ ਡਿਜੀਟਲ ਪ੍ਰਾਈਵੇਟ ਲਿਮਟਿਡ, ਰੇਜ਼ੋਵਾਟੇ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਿਟਿਡ, ਵਾਵੇ ਟੈਕਨੋਲੋਜਿਜ਼, ਬਾਇਓਫੀਲਡ ਪਾਵਰ ਪ੍ਰਾਈਵੇਟ ਲਿਮਿਟਿਡ, ਕਰਮਠ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ।

ਡਾ. ਜਿਤੇਂਦਰ ਸਿੰਘ ਨੇ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਖੇਤਰੀ ਡੀਪ-ਟੈੱਕ ਇਨੋਵੇਸ਼ਨ ਪ੍ਰੋਗਰਾਮ ‘ਸਪ੍ਰਿੰਟ’- ਹਰਿਆਣਾ ਅਤੇ ਤੇਲੰਗਾਨਾ ਐਡੀਸ਼ਨ ਦੀ ਵੀ ਸ਼ੁਰੂਆਤ ਕੀਤੀ। ਡਾ. ਜਿਤੇਂਦਰ ਸੰਘ ਨੇ ਪ੍ਰਗਤੀ ਰਿਪੋਰਟ ਦਾ ਉਦਘਾਟਨ ਕੀਤਾ, ਜੋ ਸਮਾਵੇਸ਼ੀ ਇਨੋਵੇਸ਼ਨ ਅਤੇ ਜਨਤਕ-ਨਿਜੀ ਭਾਗੀਦਾਰੀ ਦੇ ਲਈ ਇੱਕ ਰਣਨੀਤਕ ਬਲੂ ਪ੍ਰਿੰਟ ਹੈ।

ਡਾ. ਜਿਤੇਂਦਰ ਸਿੰਘ ਨੇ ‘ਫਾਰਮਿੰਗ ਔਨ ਦ ਏਜ਼’ ਵਿਸ਼ਾਗਤ ਰਿਪੋਰਟ ਲਾਂਚ ਕੀਤੀ, ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਡੂੰਘਾ ਅਧਿਐਨ ਹੈ। ਡਾ. ਸਿੰਘ ਨੇ ਬੌਧਿਕ ਸੰਪਦਾ ਅਤੇ ਟੈਕਨੋਲੋਜੀ ਵਪਾਰੀਕਰਣ ਦਫ਼ਤਰ (ਓਆਈਟੀਸੀ) ਦਾ ਵਰਚੁਅਲ ਉਦਘਾਟਨ ਕੀਤਾ। ਇਹ ਭਾਰਤੀ ਸਟਾਰਟਅੱਪਸ ਲਈ ਆਈਪੀ ਨਿਰਮਾਣ ਅਤੇ ਵਪਾਰੀਕਰਣ ਦੀ ਦਿਸ਼ਾ ਵਿੱਚ ਅਗਲਾ ਕਦਮ ਹੈ।

ਭਾਰਤ ਦੀ ਹਾਲੀਆ ਸੈਨਿਕ ਤਕਨੀਕੀ ਪ੍ਰਗਤੀ ਬਾਰੇ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕੀਤਾ, ਜੋ ਤਕਨੀਕ –ਸਮਰੱਥ ਯੁੱਧ ਵਿੱਚ ਭਾਰਤ ਦੀ ਅਗਵਾਈ ਦਾ ਪ੍ਰਦਰਸ਼ਨ ਹੈ, ਜਿਸ ਵਿੱਚ ਸਵਦੇਸ਼ੀ ਵਿਕਾਸ, ਟੈਕਨੋਲੋਜੀ ਟ੍ਰਾਂਸਫਰ ਅਤੇ ਨਿਜੀ ਅਤੇ ਸਰਕਾਰੀ ਖੇਤਰਾਂ ਦੇ ਸੰਯੁਕਤ ਯਤਨਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ- ਜਿਸ ਦੇ ਕੇਂਦਰ ਹੈਦਰਾਬਾਦ ਅਤੇ ਬੰਗਲੁਰੂ ਵਿੱਚ ਹਨ।

ਡਾ. ਜਿਤੇਂਦਰ ਸਿੰਘ ਨੇ ਸਲਾਹ ਦਿੱਤੀ ਕਿ, “ਉਦਯੋਗ ਜਗਤ ਨਾਲ ਜਲਦੀ ਸੰਪਰਕ ਸਥਾਪਿਤ ਕਰਨਾ ਸਟਾਰਟਅੱਪਸ ਦੀ ਸਫ਼ਲਤਾ ਦੀ ਕੁੰਜੀ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਦਰਮਿਆਨ ਜਾਗਰੂਕਤਾ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੁੱਛਿਆ, “ਆਓ ਅਸੀਂ ਆਤਮਚਿੰਤਨ ਕਰੀਏ-25 ਵਰ੍ਹਿਆਂ ਵਿੱਚ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਿੱਚੋਂ ਕਿੰਨੇ ਲੋਕ ਸਿਵਿਲ ਸੇਵਾ ਵਿੱਚ ਸਫਲ ਹੋਏ?"

ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਕਿਹਾ ਕਿ “ਜਿਵੇਂ –ਜਿਵੇਂ ਭਾਰਤ 2047 ਦੇ ਲਈ ਆਪਣੇ ਵਿਜ਼ਨ ਵੱਲ ਵਧ ਰਿਹਾ ਹੈ, ਸੰਦੇਸ਼ ਸਪਸ਼ਟ ਹੈ ਕਿ ਇਨੋਵੇਸ਼ਨ, ਸਮਾਵੇਸ਼ਿਤਾ ਅਤੇ ਇਰਾਦੇ ਭਾਰਤ ਦੀ ਗਲੋਬਲ ਲੀਡਰਸ਼ਿਪ ਵੱਲ ਵਧਣ ਦੇ ਥੰਮ੍ਹ ਹਨ।” ਪ੍ਰੋਗਰਾਮ ਵਿੱਚ ਮੌਜੂਦ ਰਾਜ ਸਭਾ ਸਾਂਸਦ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸ਼੍ਰੀਮਤੀ ਰੇਖਾ ਸ਼ਰਮਾ ਨੇ ਸਮਾਵੇਸ਼ੀ ਇਨੋਵੇਸ਼ਨ ਅਤੇ ਸਟਾਰਟਅੱਪਸ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਦੀ ਮਹੱਤਵਪੂਨ ਜ਼ਰੂਰਤ ‘ਤੇ ਜ਼ੋਰ ਦਿੱਤਾ।

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਅਭੈ ਕਰੰਦੀਕਰ ਨੇ ਏਆਈ, ਸਾਈਬਰ-ਫਿਜ਼ੀਕਲ ਸਿਸਟਮ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਭਾਰਤ ਦੇ ਤੇਜ਼ ਵਿਕਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਅੰਤ ਇਸ ਲਈ ਵਿਸ਼ਾ ਇੰਟਰਡਿਸਸੀਪਲੀਨਰੀ ਸਾਈਬਰ-ਫਿਜ਼ੀਕਲ ਸਿਸਟਮ (NM-ICPS) ‘ਤੇ ਰਾਸ਼ਟਰੀ ਮਿਸ਼ਨ ਦੀ ਰਣਨੀਤਕ ਭੂਮਿਕਾ ਨੂੰ ਦੁਹਰਾਇਆ। 

 

Tags: Dr Jitendra Singh , Bharatiya Janata Party , BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD