Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਸਮਾਣਾ ਹਲਕੇ 'ਚ 100 ਪੇਂਡੂ ਲਿੰਕ ਸੜਕਾਂ ਬਣਾਉਣ ਲਈ 32.17 ਕਰੋੜ ਰੁਪਏ ਆਏ - ਚੇਤਨ ਸਿੰਘ ਜੋੜਾਮਾਜਰਾ

ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ-ਚੇਤਨ ਸਿੰਘ ਜੌੜਾਮਾਜਰਾ

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਸਮਾਣਾ , 14 May 2025

Last updated on: May 15, 2025, 13:35 IST

ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਹਲਕਾ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਕਿ ਸਮਾਣਾ ਹਲਕੇ ਦੀਆਂ 100 ਦਿਹਾਤੀ ਲਿੰਕ ਸੜਕਾਂ ਨੂੰ ਮੁੜ ਬਣਾਉਣ ਅਤੇ ਮੁਰੰਮਤ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 32.17 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ।

ਵਿਧਾਇਕ ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਸਮਾਣਾ-ਪਟਿਆਲਾ ਰੋਡ ਤੋਂ ਬਿਜਲਪੁਰ, ਧਨੌਰੀ ਰੋਡ-ਵਾਇਆ ਬਹਾਦਰਗੜ੍ਹ-ਲਾਲਗੜ੍ਹ, ਸਮਾਣਾ ਟੋਡਰਪੁਰ ਰੋਡ ਤੋਂ ਗੁਰਦੁਆਰਾ ਸਾਹਿਬ, ਅਸਰਪੁਰ ਰੋਡ ਤੋਂ ਚਤਹਿਰਾ, ਸਮਾਣਾ ਪਟਿਆਲਾ ਰੋਡ-ਅਸਰਪੁਰ, ਪਟਿਆਲਾ ਸਮਾਣਾ ਰੋਡ ਤੋਂ ਅਸਰਪੁਰ ਚੁਪਕੀ ਵਾਇਆ ਫਿਜੀਕਲ ਕਾਲਜ, ਪਟਿਆਲਾ ਸਮਾਣਾ ਰੋਡ ਤੋਂ ਬਿਜਲਪੁਰ ਰੋਡ ਤੋਂ ਸੈਦੀਪੁਰ-ਨੱਸੂਪੁਰ, ਸਮਾਣਾ ਬਾਈਪਾਸ ਵਾਇਆ ਕਮਾਸਪੁਰ-ਬਦਨਪੁਰ, ਰਾਜਲਾ-ਕੋਟਲਾ ਨਸਰੂ, ਸਮਾਣਾ ਬਾਈਪਾਸ ਵਾਇਆ ਲਾਇਬ੍ਰੇਰੀ ਰਾਜਲਾ, ਖੇੜੀ ਭੀਮਾ-ਕੁਲਬੁਰਸ਼ਾਂ, ਸਮਾਣਾ ਧਨੌਰੀ ਰੋਡ-ਸਮਾਣਾ ਟੋਡਰਪੁਰ ਰੋਡ ਵਾਇਸ ਬਸਤੀ ਗੋਬਿੰਦ ਨਗਰ, ਕਾਹਨਗੜ੍ਹ-ਬੰਮ੍ਹਣਾ, ਸਮਾਣਾ ਗੱਜੂਮਾਜਰਾ-ਲਿੰਕ ਕੁਤਬਨਪੁਰ 18 ਫੁਟੀ ਚੌੜੀ ਸੜਕ ਸ਼ਾਮਲ ਹੈ।

ਇਸੇ ਤਰ੍ਹਾਂ ਹੀ ਸਮਾਣਾ-ਭਵਾਨੀਗੜ੍ਹ ਰੋਡ ਤੋਂ ਕੁਲਾਰਾਂ ਵਾਇਆ ਤਲਵੰਡੀ ਮਲਿਕ, ਖੱਤਰੀਵਾਲ, ਆਲਮਪੁਰ, ਗੁਰਦਿਆਲਪੁਰ ਤੋਂ ਚੁਪਕੀ, ਸਹਿਜਲਪੁਰ ਖੁਰਦ ਤੋਂ ਸਮਸ਼ਾਨਘਾਟ ਧਰਮਾਸ਼ਾਲਾ, ਕਬਰਸਤਾਨ, ਭੇਡਪੁਰੀ ਤੋਂ ਗੁਰਦੁਆਰਾ, ਸਮਸ਼ਾਨਘਾਟ, ਸਮਾਣਾ ਪਾਤੜਾਂ ਰੋਡ ਤੋਂ ਖੇੜੀ ਨਗ੍ਹਾਈਆਂ, ਸਮਾਣਾ-ਪਾਤੜਾਂ ਰੋਡ ਤੋਂ ਚੁਪਕੀ, ਧਨੇਠਾ-ਰਤਨਖੇੜੀ ਰੋਡ ਤੋਂ ਮਾਈਸਰ ਮੰਦਿਰ, ਸਮਾਣਾ ਪਾਤੜਾਂ ਰੋਡ ਤੋਂ ਬੇਲੂ ਮਾਜਰਾ ਵਾਇਆ ਸ਼ਾਹਪੁਰ, ਫ਼ਤਿਹਗੜ੍ਹ ਛੰਨਾ-ਕੋਪ੍ਰੇਟਿਵ ਸੁਸਾਇਟੀ-ਬਾਬਾ ਨੇਕ ਜੀ ਸਮਾਧਾਂ, ਸਹਿਜਪੁਰ ਕਲਾਂ, ਧਰਮਗੜ੍ਹ-ਬਗਰੌਲ, ਭੇਡਪੁਰ-ਕੁਲਾਰਾਂ ਵਾਇਆ ਕੈਂਚੀਆਂ, ਧਨੇਠਾ-ਅਸਮਾਨਪੁਰ ਤੋਂ ਰਤਨਹੇੜੀ, ਜਗੋਟੀਆ ਘਾਟ ਕੋਟ ਭਾਈ ਲੱਖੀਆ ਤੋਂ ਗੁਰਦੁਆਰਾ ਸਾਹਿਬ, ਭੇਡਪੁਰੀ ਤੋਂ ਦੋਦੜਾ, ਸੌਂਦੇਵਾਲਾ ਤੋਂ ਅਰਾਈ ਮਾਜਰਾ, ਅਸਮਾਨਪੁਰ ਤੋਂ ਹਰਿਆਣਾ ਬਾਰਡਰ, ਸਮਾਣਾ-ਸ਼ੁਤਰਾਣਾ ਰੋਡ ਤੋਂ ਨਿਰਮਲ ਕੋਟ, ਸਹਿਜਲਪੁਰ ਖੁਰਦ ਤੋਂ ਰੇਤਗੜ੍ਹ, ਸਹਿਜਪੁਰ ਕਲਾਂ ਤੋਂ ਦੇਦੜਾ ਤੇ ਰਤਨਹੇੜੀ ਤੋਂ ਮਰੌੜੀ ਦੀਆਂ ਸੜਕਾਂ ਸ਼ਾਮਲ ਹਨ।

ਐਮ.ਐਲ.ਏ. ਨੇ ਅੱਗੇ ਦੱਸਿਆ ਕਿ ਇਹ ਸਾਰੀਆਂ ਸੜਕਾਂ ਮਾਰਕੀਟ ਕਮੇਟੀ ਸਮਾਣਾ 'ਚ ਸਨ ਅਤੇ ਮਾਰਕੀਟ ਕਮੇਟੀ ਡਕਾਲਾ ਵਿੱਚ ਵੀ 12 ਸੜਕਾਂ ਹਨ, ਜੋ ਕਿ ਨਵੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਡਕਾਲਾ ਕਰਹਾਲੀ ਰੋਡ-ਨਨਾਨਸੂ ਚੌਂਕ, ਮੈਣ ਤੋਂ ਕੱਲਰਭੈਣੀ, ਬਠੋਈ-ਦਸਮੇਸ਼ ਨਗਰ, ਖੁਸਰੋਪੁਰ, ਤਰੈਂ ਤੋਂ ਪਟਿਆਲਾ ਸਮਾਣਾ ਗੂਹਲਾ ਰੋਡ ਤੋਂ ਵਾਇਆ ਮਦੋਮਾਜਰਾ, ਮਵੀ ਸੱਪਾਂ, ਧਨੌਰੀ, ਪਟਿਆਲਾ ਸਮਾਣਾ ਰੋਡ ਤੋਂ ਕਕਰਾਲਾ, ਰੰਧਾਵਾ ਤੋਂ ਰਾਮ ਨਗਰ ਕਰਹਾਲੀ ਰੋਡ, ਡਰੌਲੀ ਤੋਂ ਖੇੜੀ ਬਰਨਾ, ਬਠੋਈ ਖੁਰਦ ਤੋਂ ਮੱਦੋਮਾਜਰਾ, ਮੈਣ ਤੋਂ ਕੱਲਰ ਭੈਣੀ ਸੜਕ ਵੀ ਸ਼ਾਮਲ ਹੈ।

ਵਿਧਾਇਕ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ, ਜਿਸ ਕਰਕੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਸੀ, ਦੂਸਰਾ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ 7000 ਕਰੋੜ ਰੁਪਏ ਦਿਹਾਤੀ ਵਿਕਾਸ ਫ਼ੰਡ ਦੇ ਰੋਕਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਰੋਕ ਦਿੱਤਾ। ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸੜਕਾਂ ਹੁਣ ਬਣਨ ਸਾਰ ਨਹੀਂ ਟੁੱਟਣਗੀਆਂ ਸਗੋਂ ਪੰਜ ਸਾਲ ਤੱਕ ਇਨ੍ਹਾਂ ਦੀ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜਿੰਮੇਵਾਰੀ ਹੋਵੇਗੀ। 

ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ ਤੇ ਸੁਰਜੀਤ ਸਿੰਘ ਫੌਜੀ ਵੀ ਮੌਜੂਦ ਸਨ।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD