Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

“ਇਹ ਆਮ ਆਦਮੀ ਪਾਰਟੀ ਦੀ ਨਿਗਰਾਨੀ ਹੇਠ ਹੋਇਆ ਮਨੁੱਖੀ ਜਨ ਸੰਘਾਰ ਹੈ” ਅੰਮ੍ਰਿਤਸਰ ਤ੍ਰਾਸਦੀ ’ਤੇ ਭਗਵੰਤ ਮਾਨ ਤੇ ਆਪ ਸਰਕਾਰ ਜੁਮੇਵਾਰ: ਸੁੱਖਮਿੰਦਰਪਾਲ ਸਿੰਘ ਗਰੇਵਾਲ

Sukhminderpal Singh Grewal, Bharatiya Janata Party, BJP, BJP Punjab

Web Admin

Web Admin

5 Dariya News

ਲੁਧਿਆਣਾ , 13 May 2025

Last updated on: May 14, 2025, 11:23 IST

ਅੰਮ੍ਰਿਤਸਰ ਜ਼ਿਲ੍ਹੇ ਦੀ ਮਜੀਠਾ ਵਿਧਾਨ ਸਭਾ ਸੀਟ ਦੇ ਪਿੰਡ ਭੰਗਾਲੀ, ਧਾਰੀਵਾਲ ਅਤੇ ਮਾੜੀ ਕਲਾਂ ਵਿੱਚ ਜ਼ਹਿਰੀਲੀ ਅਤੇ ਨਾਜਾਇਜ਼ ਸ਼ਰਾਬ ਪੀਣ ਕਾਰਨ 14 ਮਾਸੂਮ ਲੋਕਾਂ ਦੀ ਦਰਦਨਾਕ ਮੌਤ ’ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ।

ਗਰੇਵਾਲ ਨੇ ਕਿਹਾ, “ਇਹ ਕੇਵਲ ਇਕ ਤ੍ਰਾਸਦੀ ਨਹੀਂ—ਇਹ ਗਰੀਬ ਲੋਕਾਂ ਦਾ ਠੰਡੇ ਖੂਨ ਨਾਲ ਕੀਤਾ ਗਿਆ ਮਨੁੱਖੀ ਜਨ ਸੰਘਾਰ ਹੈ, ਜੋ ਕਿ ਪੰਜਾਬ ਸਰਕਾਰ ਦੀ ਪੂਰੀ ਨਾਕਾਮੀ, ਅਪਰਾਧਕ ਲਾਪਰਵਾਹੀ ਅਤੇ ਮਿਲੀਭੁਗਤ ਭੇਦ ਭਰੀ ਚੁੱਪ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹੋਰ ਕੀ ਕਹੀਏ ਜਦੋਂ ਰਾਜ ਦੀ ਨੱਕ ਹੇਠ ਖੁੱਲ੍ਹਿਆਮ ਜ਼ਹਿਰੀਲੀ ਸ਼ਰਾਬ ਵੇਚੀ ਜਾਂਦੀ ਹੈ ਤੇ ਪ੍ਰਸ਼ਾਸਨ ਜਾਂ ਤਾਂ ਸੌਂ ਰਿਹਾ ਹੁੰਦਾ ਹੈ ਜਾਂ ਮਾਫੀਆ ਨੂੰ ਸੁਰੱਖਿਆ ਦੇ ਰਿਹਾ ਹੁੰਦਾ ਹੈ? 

ਇਹ 14 ਮੌਤਾਂ ਹਾਦਸੇ ਨਹੀਂ—ਹੱਤਿਆਵਾਂ ਹਨ। ਹੱਤਿਆਵਾਂ ਜੋ ਭਗਵੰਤ ਮਾਨ ਦੀ ਨਾਕਾਮੀ, ਬੇਪਰਵਾਹੀ ਅਤੇ ਬੇਸ਼ਰਮ ਸ਼ਾਸਨ ਕਾਰਨ ਹੋਈਆਂ ਹਨ।” ਉਹਨਾਂ ਅੱਗੇ ਕਿਹਾ, “ਮਜੀਠਾ ਵਿੱਚ ਜੋ ਹੋਇਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦੀ ਓਹੀ ਪੁਰਾਣੀ ਕਹਾਣੀ ਹੈ—ਕੱਚੀ ਸ਼ਰਾਬ ਵੇਚਣ ਵਾਲਿਆਂ ਦੀ ਚਾਂਦੀ, ਮਾਫੀਆਂ ਦੀ ਤਾਕਤ ਵਿੱਚ ਵਾਧਾ ਤੇ ਮਾਸੂਮਾਂ ਦੀਆਂ ਜਿੰਦਗੀਆਂ ਤਬਾਹ ਹਨ। 

ਇਹ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਜ਼ਿੰਮੇਵਾਰੀ ਲੈਣ ਦੀ ਥਾਂ ਝੂਠੀਆਂ ਸੰਵੇਦਨਾਵਾਂ ਅਤੇ ਖੋਖਲੇ ਦਾਅਵਿਆਂ ਪਿੱਛੇ ਲੁੱਕ ਰਹੇ ਹਨ ਪਰ ਸ਼ਬਦ ਮਰੇ ਹੋਏ ਲੋਕਾਂ ਨੂੰ ਵਾਪਸ ਨਹੀਂ ਲਿਆ ਸਕਦੇ।” ਗਰੇਵਾਲ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਸਿਰਫ਼ ਇਕ ਦਿਖਾਵਾ ਦੱਸਦਿਆਂ ਕਿਹਾ ਕਿ ਇਹ “ਮੀਡੀਆ ਲਈ ਰਚਿਆ ਗਿਆ ਇਕ ਨਾਟਕ ਹੈ।” 

ਉਨ੍ਹਾਂ ਨੇ ਕਿਹਾ, “ਜੇ ਭਗਵੰਤ ਮਾਨ ਨੂੰ ਸੱਚਮੁੱਚ ਚਿੰਤਾ ਹੁੰਦੀ, ਤਾਂ ਉਹ ਕਈ ਸਮੇਂ ਪਹਿਲਾਂ ਹੀ ਸ਼ਰਾਬ ਮਾਫੀਆ ਉੱਤੇ ਸਖ਼ਤ ਕਾਰਵਾਈ ਕਰ ਚੁੱਕੇ ਹੁੰਦੇ। ਪਰ ਇਸਦੇ ਉਲਟ, ਉਨ੍ਹਾਂ ਦੀ ਸਰਕਾਰ ਨੇ ਪੰਜਾਬ ਨੂੰ ਨਾਜਾਇਜ਼ ਸ਼ਰਾਬ, ਨਸ਼ਿਆਂ ਅਤੇ ਅਪਰਾਧ ਦਾ ਅੱਡਾ ਬਣਨ ਦਿੱਤਾ ਹੈ।”ਗਰੇਵਾਲ ਨੇ ਕਿਹਾ, “ਸਰਕਾਰ ਨੂੰ ਸਾਰੇ ਦੋਸ਼ੀਆਂ ਉੱਤੇ ਕਤਲ ਦੇ ਮਾਮਲੇ ਦਰਜ ਕਰਵਾਉਣੇ ਚਾਹੀਦੇ ਹਨ। 

ਪੂਰੇ ਤੰਤਰ—ਜਿੱਥੋਂ ਇਹ ਸ਼ਰਾਬ ਬਣਦੀ ਹੈ, ਉਥੋਂ ਲੈ ਕੇ ਜਿੱਥੇ ਇਹ ਵੇਚੀ ਜਾਂਦੀ ਹੈ—ਨੂੰ ਬੇਨਕਾਬ ਕਰਕੇ ਪੂਰੀ ਤਰ੍ਹਾਂ ਨੇਸਤਨਾਬੂਦ ਕੀਤਾ ਜਾਣਾ ਚਾਹੀਦਾ ਹੈ। ਸਿਰਫ਼ ਗ੍ਰਿਫ਼ਤਾਰੀਆਂ ਕਾਫ਼ੀ ਨਹੀਂ ਹਨ। ਇਹਨਾਂ ਅਪਰਾਧੀਆਂ ਨੂੰ ਮਿਲੀ ਰਾਜਨੀਤਕ ਸੁਰੱਖਿਆ ਦੀ ਵੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ।” 

ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ, ਪੁਨਰਵਾਸ ਅਤੇ ਇਕ ਸੇਵਾ ਮੁਕਤ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ। “ਪੰਜਾਬ ਆਮ ਆਦਮੀ ਪਾਰਟੀ ਦੀ ਹਕੂਮਤ ਹੇਠ ਸੜ ਰਿਹਾ ਹੈ, ਤੇ ਭਗਵੰਤ ਮਾਨ ਨੀਰੋ ਵਾਂਗ ਬੰਸੀ ਵਜਾ ਰਹੇ ਹਨ। 

ਇਹ 14 ਪੰਜਾਬੀਆਂ ਦੇ ਖ਼ੂਨ ਦੇ ਦਾਗ਼ ਭਗਵੰਤ ਮਾਨ ਦੇ ਹੱਥਾਂ ਉੱਤੇ ਹਨ,” ਗਰੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅਪਰਾਧ ਅਤੇ ਭ੍ਰਿਸ਼ਟਾਚਾਰ ਦੀ ਘਾਤਕ ਮਿਲੀਭੁਗਤ ਵਿਰੁੱਧ ਜਾਗਣ ਦੀ ਅਪੀਲ ਕੀਤੀ ਹੈ।

 

Tags: Sukhminderpal Singh Grewal , Bharatiya Janata Party , BJP , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD