ਬੈਂਸ ਵੱਲੋ ਹਲਕਾ ਪੂਰਬੀ ਦਾ ਤੂਫਾਨੀ ਦੌਰਾ
30 ਅਪ੍ਰੈਲ ਨੂੰ 14 ਨੰਬਰ ਬਟਨ ਲੈਟਰ ਬਾਕਸ ਦਾ ਦਬਾਓ – ਬੈਂਸ
ਹਲਕਾ ਪੂਰਬੀ ਦੇ ਵੱਖ-ਵੱਖ ਇਲਾਕਿਆਂ ਵਿਖੇ ਇਲਾਕਾ ਨਿਵਾਸੀਆਂ ਦੇ ਵਿਸ਼ਾਲ ਇਕੱਠ ਨਾਲ ਮੀਟਿੰਗ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਪਤਵੰਤੇ ਸੱਜਣ।
Web Admin
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ , 28 Apr 2014
ਆਉਣ ਵਾਲੀ 30 ਅਪ੍ਰੈਲ ਨੂੰ ਵੋਟਿੰਗ ਮਸ਼ੀਨ ਦਾ ਬਟਨ ਨੰਬਰ 14 ਜੋ ਲੈਟਰ ਬਾਕਸ ਚੋਣ ਨਿਸ਼ਾਨ ਹੈ ਨੂੰ ਦਬਾਓ ਅਤੇ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰੋ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਖੁਦ ਲਈ ਵੋਟਾਂ ਮੰਗੀਆਂ। ਇਸ ਮੌਕੇ ਸਮਰਥਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵਿਰੋਧੀ ਉਮੀਦਵਾਰ ਆਪਣੀ ਹਾਰ ਤੈਅ ਵੇਖਕੇ ਤਰਾਂ੍ਹ-ਤਰਾਂ੍ਹ ਦੀਆਂ ਅਫਵਾਹਾਂ ਫੈਲਾ ਰਹੇ ਹਨ ਪਰੰਤੂ ਸੰਗਤ ਨੂੰ ਵਿਸ਼ੇਸ ਅਪੀਲ ਹੈ ਕਿ ਵੋਟਿੰਗ ਮਸ਼ੀਨ ਉੱਪਰ 14 ਨੰਬਰ ਬਟਨ ਲੈਟਰ ਬਾਕਸ ਦਾ ਹੈ ਜਿਸਨੂੰ ਦਬਾ ਕੇ ਸੰਗਤ ਦੀ ਸੇਵਾ ਦਾ ਮੌਕਾ ਹਮੇਸ਼ਾ ਦੀ ਤਰਾਂ੍ਹ ਮੈਨੂੰ ਦਿਓ। ਇਸ ਮੌਕੇ ਹਾਜ਼ਿਰ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਨੇ ਦੋਵੇਂ ਹੱਥ ਖੜੇ ਕਰਕੇ ਲੈਟਰ ਬਾਕਸ 'ਤੇ ਮੋਹਰ ਲਗਾਉਣ ਦਾ ਪ੍ਰਣ ਲਿਆ। ਮੀਟਿੰਗ ਵਿੱਚ ਕੌਸਲਰ ਦਲਜੀਤ ਸਿੰਘ ਗਰੇਵਾਲ ਅਤੇ ਪਤਵੰਤੇ ਸੱਜਣਾਂ ਤੋ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਪਤਵੰਤੇ ਸੱਜਣ ਹਾਜ਼ਿਰ ਸਨ।