ਅਕਾਲੀ-ਭਾਜਪਾ ਗਠਜੋੜ ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜਿੱਥੇ ਸ਼ੁੱਕਰਵਾਰ ਨੂੰ ਰੈਲੀ ਦੌਰਾਨ ਨਰਿੰਦਰ ਮੋਦੀ ਦੇ ਸਾਹਮਣੇ ਲੁਧਿਆਣਾ ਦੀ ਇੰਡਸਟਰੀ ਅਤੇ ਹੌਜ਼ਰੀ ਨੂੰ ਸੁਵਿਧਾਵਾਂ ਦੇਣ ਸਮੇਤ ਬੁੱਢੇ ਨਾਲੇ ਦੇ ਪ੍ਰਦੂਸ਼ਣ ਅਤੇ ਟ੍ਰੈਫਿਕ ਸਮੱਸਿਆ ਹੱਲ ਕਰਨ ਦੀ ਮੰਗ ਰੱਖੀ ਅਤੇ ਮੋਦੀ ਨੇ ਉਸ ਨੂੰ ਸਵੀਕਾਰ ਕਰਦੇ ਹੋਏ ਮੇਡ ਇਨ ਲੁਧਿਆਣਾ ਨੂੰ ਦੇਸ਼ ਦੀ ਸ਼ਾਨ ਬਣਾਉਣ ਦਾ ਐਲਾਨ ਕੀਤਾ। ਉÎੱਥੇ ਇਆਲੀ ਨੇ ਇੰਡਸਟਰੀ ਅਤੇ ਹੌਜ਼ਰੀ ਸਮੇਤ ਸਾਰੇ ਵਰਗਾਂ ਦੇ ਲੋਕਾਂ ਦੀ ਸੁਵਿਧਾ ਦੇ ਲਈ ਮਾਡਲ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਬਣਾਉਣ ਦਾ ਦਾਅਵਾ ਕੀਤਾ ਹੈ। ਇਆਲੀ ਨੇ ਕਿਹਾ ਕਿ ਇੰਡਸਟਰੀ ਅਤੇ ਹੌਜ਼ਰੀ ਨੂੰ ਲੈ ਕੇ ਵਿਸ਼ਵ ਭਰ ਵਿੱਚ ਪਛਾਣ ਬਣਾਉਣ ਵਾਲੇ ਲੁਧਿਆਣਾ ਦੇ ਕਾਂਗਰਸੀਆਂ ਨੇ ਸੰਸਦ ਵਿੱਚ ਕੇਂਦਰ ਵਿੱਚ ਮੰਤਰੀ ਰਹਿਣ 'ਤੇ ਵੀ ਸ਼ਹਿਰ ਦੇ ਲਈ ਕੁੱਝ ਨਹੀਂ ਕੀਤਾ ਬਲਕਿ ਕਾਂਗਰਸ ਨੇ 10 ਸਾਲ ਦੇ ਰਾਜ ਵਿੱਚ ਸ਼ਹਿਰ ਦੇ ਨਾਲ ਵਿਕਾਸ ਦੇ ਮਾਮਲੇ ਵਿੱਚ ਪੱਖਪਾਤ ਕੀਤਾ ਹੈ। ਇਆਲੀ ਨੇ ਵਿਸ਼ਵਾਸ਼ ਦੁਆਇਆ ਕਿ ਐਮ.ਪੀ. ਬਣਨ 'ਤੇ ਉਹ ਐਨ.ਡੀ.ਏ. ਸਰਕਾਰ ਦੇ ਜ਼ਰੀਏ ਲੁਧਿਆਣਾ ਵਿੱਚ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਜੋ ਕੰਮ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਅਤੇ ਵਿਧਾਇਕ ਰਹਿੰਦੇ ਕਰਵਾਏ ਹਨ, ਉਹ ਸਭ ਦੇ ਸਾਹਮਣੇ ਹਨ ਅਤੇ ਉਨ੍ਹਾਂ ਦੇ ਐਮ.ਪੀ. ਬਣਨ 'ਤੇ ਇਹ ਮੁਹਿੰਮ ਪੂਰੇ ਲੋਕ ਸਭਾ ਹਲਕੇ ਵਿੱਚ ਚੱਲੇਗੀ। ਜਿਸ ਦੇ ਤਹਿਤ ਪ੍ਰਦੂਸ਼ਣ, ਟ੍ਰੈਫਿਕ ਸਮੱਸਿਆ ਦੇ ਹੱਲ ਅਤੇ ਇਨਫਾਰਸਟਰੱਕਚਰ ਦੇ ਵਿਕਾਸ ਦੇ ਲਈ ਕੇਂਦਰ ਤੋਂ ਫੰਡ ਅਤੇ ਪ੍ਰੋਜੈਕਟ ਮਨਜ਼ੂਰ ਕਰਵਾਏ ਜਾਣਗੇ। ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਬਿਨ੍ਹਾਂ ਕਿਸੇ ਦਿੱਕਤ ਤੋਂ ਮਿਲੇਗਾ, ਜਿਸ ਦੀ ਸ਼ੁਰੂਆਤ ਉਹ ਮਿਕਸ ਲੈਂਡ ਯੂਜ਼ ਅਤੇ ਟੀ.ਪੀ. ਸਕੀਮ ਏਰੀਆ ਵਿੱਚ ਸਾਲਾਂ ਤੋਂ ਬੰਦ ਪਏ ਬਿਜਲੀ ਕੁਨੈਕਸ਼ਨ ਖੁੱਲ੍ਹਵਾ ਕੇ ਕਰ ਚੁੱਕੇ ਹਨ, ਜਿਸ ਦੇ ਲਈ ਮੁਹਿੰਮ ਸ਼ੁਰੂ ਕਰਕੇ ਬਕਾਇਦਾ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਹਨ।
ਅੱਗੇ ਚੱਲ ਕੇ ਸਾਰੇ ਸਰਕਾਰੀ ਦਫਤਰਾਂ ਦੇ ਬਾਹਰ ਬੋਰਡ ਲਗਵਾਏ ਜਾਣਗੇ, ਜਿੱਥੇ ਕਿਸੇ ਮੁਲਾਜ਼ਮ ਵੱਲੋਂ ਪ੍ਰੇਸ਼ਾਨ ਕਰਨ 'ਤੇ ਸੂਚਨਾ ਦੇਣ ਲਈ ਅਫਸਰਾਂ ਦੇ ਨਾਂ ਅਤੇ ਨੰਬਰ ਵੀ ਲਿਖੇ ਹੋਣਗੇ। ਇਆਲੀ ਨੇ ਕਿਹਾ ਕਿ ਲੁਧਿਆਣਾ ਵਿੱਚ ਵਿਸ਼ਵ ਭਰ ਤੋਂ ਗਾਹਕ ਹੌਜ਼ਰੀ ਅਤੇ ਇੰਡਸਟਰੀ ਲਈ ਆਉਂਦੇ ਹਨ, ਜਿਨ੍ਹਾਂ ਨੂੰ ਹਵਾਈ ਸੇਵਾ ਦੀ ਸੁਵਿਧਾ ਨਾ ਹੋਣ ਕਾਰਨ ਆ ਰਹੀ ਦਿੱਕਤ ਦੇ ਮੱਦੇਨਜਰ ਉÎੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਈ ਸਾਲਾਂ ਤੋਂ ਬੰਦ ਪਏ ਸਾਹਨੇਵਾਲ ਏਅਰਪੋਰਟ 'ਤੇ ਦਿੱਲੀ ਤੋਂ ਫਲਾਈਟ ਨੂੰ ਚਾਲੂ ਕਰਵਾਉਣ ਦੀ ਪਹਿਲ ਕੀਤੀ ਪਰ ਕਾਂਗਰਸ ਨੇ ਪਹਿਲਾਂ ਤਾਂ ਇਸ ਸੇਵਾ ਨੂੰ ਲੈ ਕੇ ਕਾਫੀ ਦਾਅਵੇ ਤਾਂ ਕੀਤੇ ਅਤੇ ਘੱਟ ਵਿਜ਼ੀਬਿਲਟੀ ਦੀ ਸਮੱਸਿਆ ਹੱਲ ਨਾ ਕਰਨ ਕਾਰਨ ਫਲਾਈਟ ਆਉਣ ਵਿੱਚ ਦਿੱਕਤ ਹੋ ਰਹੀ ਹੈ। ਉਸ ਸਮੱਸਿਆ ਨੂੰ ਦੂਰ ਕਰਨ ਲਈ ਅਕਾਲੀ ਸਰਕਾਰ ਨੇ ਏਅਰਪੋਰਟ ਲਈ ਜ਼ਮੀਨ ਦੇ ਐਕਵਾਇਰ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾਇਆ ਹੈ, ਜਿਸਨੂੰ ਉਹ ਐਮ.ਪੀ. ਬਣਨ 'ਤੇ ਕੇਂਦਰ ਵੀ ਪੂਰਾ ਕਰਵਾਉਣ ਸਮੇਤ ਮਾਡਲ ਏਅਰਪੋਰਟ ਬਣਾਉਣਗੇ। ਅਜਿਹਾ ਹੀ ਮਾਮਲਾ ਸਭ ਤੋਂ ਪ੍ਰਮੁੱਖ ਹੋਣ ਦੇ ਬਾਵਜੂਦ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਸੁਵਿਧਾਵਾਂ ਨਾ ਮਿਲਣ ਦਾ ਹੈ, ਜਿਸਨੂੰ ਲੈ ਕੇ ਆਏ ਦਿਨ ਘੋਸ਼ਣਾਵਾਂ ਹੁੰਦੀਆਂ ਰਹੀਆਂ ਅਤੇ ਮਾਡਲ ਸਟੇਸ਼ਨ ਬਣਾਉਣ ਦਾ ਕੰਮ ਕਈ ਵਾਰ ਡੈÎੱਡਲਾਈਨ ਬੀਤਣ ਦੇ ਬਾਵਜੂਦ ਪੂਰਾ ਨਹੀਂ ਹੋ ਸਕਿਆ, ਜਿਸ ਨੂੰ ਨਿੱਜੀ ਦਿਲਚਸਪੀ ਲੈ ਕੇ ਪੂਰਾ ਕਰਵਾਉਣ ਦੀ ਗੱਲ ਇਆਲੀ ਨੇ ਕਹੀ ਹੈ ਕਿ ਉÎੱਥੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਰਹੇਗੀ ਅਤੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਮਿਲਣਾ ਯਕੀਨੀ ਬਣਾਇਆ ਜਾਵੇਗਾ।