ਹਲਕਾ ਸ਼ਸੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵਲੋਂ ਅੱਜ ‘ਪੰਜਾਬ ਸਿੱਖਿਆ ਕ੍ਰਾਂਤੀ’ ਮਹਿੰਮ ਤਹਿਤ ਸ੍ਰੀ ਹਰਗੋਬਿੰਦਪੁਰ ਦੇ ਵੱਖ ਵੱਖ ਸਕੂਲਾਂ ਵਿੱਚ ਵਿਦਆਰਥੀਆਂ ਦੀ ਸਿੱਖਿਆ ਵਿੱਚ ਵਾਧਾ ਕਰਦਿਆਂ ਉਸਾਰੀ ਗਈ ਨਵੀਂ ਚਾਰਦਿਵਾਰੀ, ਜਿਨਾਂ ਵਿੱਚ ਉਪਰ ਸ਼ਾਨਦਾਰ ਪੇਟਿੰਗਾਂ ਕੀਤੀਆਂ ਗਈਆਂ ਹਨ ਅਤੇ ਨਵੇਂ ਉਸਾਰੇ ਗਏ ਕਲਾਸ ਰੂਮਾਂ ਆਦਿ ਬਣਾਉਣ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਾਡੀ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਸੂਬਾ ਬਣਾਉਣਾ ਹੈ,ਜੋ ਕਿ ਵਿਦਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਹੀ ਸਾਕਾਰ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਸਾਡੀ ਸਰਕਾਰ ਬਜਟ ਦਾ ਵੱਡਾ ਹਿੱਸਾ ਸਿੱਖਿਆ ਤੇ ਖਰਚ ਕਰਦੀ ਰਹੇਗੀ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂ, ਡਿਟੀਟਲ ਬਲੈਕ ਬੋਰਡ, ਅਤਿ ਆਧੁਨਿਕ ਸਾਇੰਸ ਲੈਬਾਂ, ਬਿਹਤਰ ਬੁਨਿਆਦੀ ਢਾਂਚਾ ਆਦਿ ਵਰਗੀਆਂ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜ ਰਹੀਆਂ ਹਨ।ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵਲੋ ਹਾਈ ਸਕੂਲ ਕੰਡੀਲਾ, ਪ੍ਰਾਇਮਰੀ, ਮਿਡਲ ਸਕੂਲ ਨੱਤ ਮੋਕਲ, ਉਧਨਵਾਲ ਸਕੂਲ, ਪ੍ਰਾਇਮਰੀ ਤੇ ਹਾਈ ਸਕੂਲ ਸੋਹੀਆਂ, ਲੀਲਕਲਾਂ ਸਰਕਾਰੀ ਸਕੂਲ ਵਿੱਚ ਲੱਖਾਂ ਰੁਪਏ ਦੀ ਗ੍ਰਾਂਟ ਨਾਲ ਨਵ ਨਿਰਮਤ ਚਾਰਦਿਵਾਰੀ ਅਤੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ।
ਇਸ ਮੋਕੇ ਤੇ ਸਰਪੰਚ ਨੱਤ ਸੁਖਵਿੰਦਰ ਸਿੰਘ, ਸਰਪੰਚ ਮੋਕਲਾਂ ਲੱਖਾ ਸਿੰਘ, ਪ੍ਰਿੰਸੀਪਲ ਸ਼ਸ਼ੀ ਕਿਰਣ, ਅਰਵਿੰਦਰਜੀਤ ਸਿੰਘ ਭਾਟੀਆ, ਮੁਕੇਸ਼ ਕੁਮਾਕ, ਵਿੱਪਨ ਪ੍ਰਾਸ਼ਰ , ਮਨਦੀਪ ਕੌਰ, ਲਖਵਿੰਦਰ ਕੌਰ, ਬੀ ਪੀ ਈ ੳ ਤਰਸੇਮ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਦਫਤਰ ਇੰਚਾਰਜ ਗੁਰਪ੍ਰੀਤ ਸਿੰਘ ਸੋਢੀ, ਪ੍ਰੈਸ ਸਕੱਤਰ ਹਨੀ ਦਿਓਲ, ਬਲਾਕ ਪ੍ਰਧਾਨ ਇਕਬਾਲ ਸਿੰਘ ਭੋਮਾ, ਪੀ ਏ ਸੁਖਦੇਵ ਸਿੰਘ ਰੋਮੀ, ਪੀਏ ਨਵ ਭਿੰਡਰ ਸੋਸ਼ਲ ਮੀਡੀਆ ਇੰਚਾਰਜ, ਮੁਖਤਾਰ ਸਿੰਘ ਬੋਝਾ, ਬਲਵਿੰਦਰ ਸਿੰਘ ਦਕੋਹਾ, ਬਲਾਕ ਪ੍ਰਧਾਨ ਹਿਰਦੇ ਪਾਲ ਸਿੰਘ ਚੌਧਰੀਵਾਲ, ਸਰਪੰਚ ਚਰਨਜੀਤ ਸਿੰਘ, ਸੀਨੀਅਰ ਆਪ ਆਗੂ ਕਵਲਜੀਤ ਸਿੰਘ ਆਧੋਵਾਲੀ, ਗੁਰਜੀਤ ਸਿੰਘ, ਤਜਿੰਦਰ ਸਿੰਘ ਸ਼ਾਹ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਕੌਹਾੜ ਬਲਜਿੰਦਰ ਸਿੰਘ, ਰਜਿੰਦਰਪਾਲ ਕੌਰ ਅਤੇ ਅਲਕਾ ਅਤੇ ਦਿਪਾਲੀ ਆਦਿ ਹਾਜਰ ਸਨ।